ਜਗਦੀਪ ਸਿੰਘ ਫਰੀਦਕੋਟ (9815763313)
ਕੱਚੇ ਵਿਹੜਿਆਂ ਵਿਚ ਤ੍ਰਿਝਣਾ ਦਾ, ਯਾਰੋ ਰਾਗ ਅਨੋਖੜਾ ਮਾਣਿਆਂ ਮੈਂ। ਕੌਮਾਂ ਬਹੁਤ ਜਹਾਨ ਦੇ ਵਿਚ ਆਈਆਂ, ਪੰਥ ਜੇਡ ਨਾ ਕਿਸੇ ਨੂੰ ਜਾਣਿਆਂ ਮੈਂ।
Sunday, February 22, 2009
"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ"
'ਖਾੜਾ ਪੂਰਾ ਭਖਿਆ ਹੋਇਆ ਸੀ। ਕਿਸੇ ਨੂੰ ਸੁਰਤ ਨਹੀਂ ਸੀ। ਸ਼ਰਾਬੀਆਂ ਦੇ ਤਾਂ ਚਲੋ ਦਿਮਾਗਾਂ ਨੂੰ ਸ਼ਰਾਬ ਚੜ੍ਹੀ ਹੋਈ ਸੀ, ਪਰ ਘੱਟ ਸੋਫੀ ਵੀ ਨਹੀਂ ਸਨ। ਕਾਫੀ ਚਿਰ ਤਾਂ ਉਹ ਸਾਰੇ ਥੱਲੇ ਨੱਚਦੇ ਰਹੇ, ਪਰ ਫੇਰ ਲੋਰ ਜਹੀ ਵਿਚ ਆ ਕੇ ਸਟੇਜ਼ 'ਤੇ ਚੜ੍ਹ ਗਏ। ਆਰਕੈਸਟਰਾ ਵਾਲੀਆਂ ਕੁੜੀਆਂ ਦੇ ਹੱਥ ਫੜ੍ਹ-ਫੜ੍ਹ ਕੇ ਨੱਚਣ ਲੱਗੇ। ਕੁਝ ਮੁੰਡਿਆਂ ਨੇ ਗਲਤ ਹਰਕਤਾਂ ਵੀ ਕਰ ਦਿੱਤੀਆਂ। ਸੋ ਪ੍ਰੋਗਰਾਮ ਵਾਲਿਆਂ ਨੇ ਆਪਣੀਆਂ ਨੱਚਣ ਵਾਲੀਆਂ ਹਟਾ ਲਈਆਂ। ਹੁਣ ਸ਼ਰਾਬੀਆਂ ਨੂੰ ਆਪਣੀ ਹੱਤਕ ਮਹਿਸੂਸ ਹੋਈ ਤੇ ਉਹਨਾਂ ਨੇ ਆਪਣੀਆਂ ਆਪਣੀਆਂ ਪਤਨੀਆਂ ਘਸੀਟ ਲਿਆਂਦੀਆਂ। ਫੇਰ ਉਹੀ ਕੰਜਰ ਖਾਨਾ ਜੋਬਨ 'ਤੇ ਪਹੁੰਚ ਗਿਆ।
ਭਾਬੀਆਂ ਦੇ ਜਾਣ ਤੋਂ ਬਾਅਦ ਨਨਾਣਾ ਦੇ ਵੀ ਪੈਰਾਂ ਵਿਚ ਖੁਰਕ ਜਹੀ ਹੋਣ ਲੱਗ ਪਈ। ਵਿਆਹ ਵਾਲੇ ਮੁੰਡੇ ਦੀਆਂ ਭੈਣਾ, ਮਾਮੇ-ਚਾਚੇ-ਮਾਸੀ ਦੀਆਂ ਕੁੜੀਆਂ, ਵੀ ਖਾੜੇ ਵਿਚ ਕੁੱਦ ਪਈਆਂ ਤੇ ਆਪਣੇ ਭਰਾਵਾਂ ਦੇ ਹੱਥ ਫੜ੍ਹ ਕੇ ਨੱਚਣ ਲੱਗ ਪਈਆਂ। ਭਾਬੀਆਂ ਤਾਂ ਲੋਕਾਂ ਤੋਂ ਸੰਗਦੀਆਂ ਬੈਠ ਗਈਆਂ ਤੇ ਪੂਰਾ 'ਖਾੜਾ ਭੈਣਾ-ਭਰਾਵਾਂ ਨੇ ਸਾਂਭ ਲਿਆ। ਭਰਾ ਆਪਣੀਆਂ ਭੈਣਾ ਵੱਲ ਇਸ਼ਾਰੇ ਕਰ ਕਰ ਕੇ ਨੱਚ ਰਹੇ ਸਨ, ਤੇ ਗੀਤ ਚੱਲ ਰਿਹਾ ਸੀ,'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ'ਕੁਝ ਗੈਰਤ ਵਾਲੇ ਪਰਿਵਾਰ ਤਾਂ ਵਿਆਹ ਛੱਡ ਕੇ ਤੁਰਨ ਲੱਗੇ। ਉਹ ਸਿਆਣੇ ਸਨ ਤੇ ਨਹੀਂ ਚਾਹੁੰਦੇ ਸਨ ਕਿ ਏਹਨਾਂ ਨਚਾਰਾਂ ਦਾ ਪਾਹ ਉਹਨਾਂ ਦੇ ਜਵਾਕਾਂ ਨੂੰ ਵੀ ਲੱਗੇ।ਏਧਰ ਕੰਜਰ ਕਿੱਤਾ ਜਾਰੀ ਸੀ,'ਤੇਰਾ ਹੁਸਨ ਇਹ ਕਤਲ ਕਰਾ ਦੂ, ਗੱਭਰੂ ਪੰਜ ਦਰਿਆਵਾਂ ਦੇ.....'ਸ਼ਰਮ....? ਉਹ ਤਾਂ ਕਿਸੇ ਨੁੱਕਰ ਵਿਚ ਬੈਠੀ ਆਪ ਸ਼ਰਮ ਸਾਰ ਹੋ ਰਹੀ ਸੀ। ਉਸ ਨੂੰ ਭੱਜਣ ਨੂੰ ਥਾਂ ਨਹੀਂ ਲੱਭ ਰਿਹਾ ਸੀ। ਰੋਣਾ ਸਿਰਫ ਇਹੀ ਨਹੀਂ ਸੀ ਕਿ ਲੋਕਾਂ ਦੀਆਂ ਧੀਆਂ ਭੈਣਾ ਦੀਆਂ ਇੱਜ਼ਤਾਂ ਦੇ ਰਾਖੇ ਪੰਜਾਬ ਦੇ ਜਾਏ ਅੱਜ ਏਨੇ ਬੇਅਣਖੇ ਹੋ ਗਏ ਹਨ ਕਿ ਆਪਣੀਆਂ ਭੈਣਾ ਦੀ ਇੱਜ਼ਤ ਵੀ ਲੋਕਾਂ ਸਾਹਮਣੇ ਨੀਲਾਮ ਕਰ ਰਹੇ ਹਨ, ਰੋਣਾ ਇਹ ਵੀ ਸੀ ਕਿ ਭੈਣਾ ਵੀ ਇਸ ਕਾਰੇ ਤੋਂ ਦੁਖੀ ਨਹੀਂ ਸਨ ਸਗੋਂ ਪੂਰੀਆਂ ਖੁਸ਼ ਸਨ ਤੇ ਭਰਾਵਾਂ ਦੇ ਪੱਬਾਂ ਨਾਲ ਪੱਬ ਰਲਾ ਕੇ ਨੱਚ ਰਹੀਆਂ ਸਨ, ਕਿਸੇ ਪੱਖੋਂ ਵੀ ਉਹ ਘੱਟ ਨਹੀਂ ਅਖਵਾਉਣਾ ਚਾਹੁੰਦੀਆਂ ਸਨ। ਅਖਵਾਉਣ ਵੀ ਕਿਉਂ,'21ਵੀਂ ਸਦੀ ਦੀ ਔਰਤ ਮਰਦ ਦੇ ਬਰਾਬਰ'ਕੁਝ ਕੁੜੀਆਂ ਤਾਂ ਉੱਚੀ-ਉੱਚੀ ਗਾ ਵੀ ਰਹੀਆਂ ਸਨ,'ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ.....'ਵਿਆਹ ਵਾਲੇ ਮੁੰਡੇ ਦੀ ਪੜਦਾਦੀ ਮੁੰਡੇ ਨੂੰ ਸ਼ਗਨ ਦੇਣ ਲਈ ਲਿਆਂਦੀ ਗਈ। ਜਦੋਂ ਉਹ ਸ਼ਗਨ ਦੇ ਕੇ ਵਾਪਸ ਮੁੜੀ ਤਾਂ ਉਹ ਲੰਘਦੀ-ਲੰਘਦੀ ਏਸ ਭੂਤ ਭੰਗੜੇ ਨੂੰ ਵੇਖਣ ਲੱਗ ਪਈ। ਮਾਤਾ ਨੂੰ ਅਜੇ ਮਾੜਾ-ਮੋਟਾ ਦਿਸਦਾ ਸੀ। ਉਹ ਨਾਲ ਦੀ ਕੁੜੀ ਨੂੰ ਪੁੱਛਣ ਲੱਗੀ, "ਕੁੜੇ ਜੀਤ ਆਹ ਪੈਟਾਂ ਜੀਹਾਂ ਆਲੇ ਮੁੰਡੇ ਕੌਣ ਆਂ...... ਇਹ ਤਾਂ ਆਏਂ ਲੱਗਦਾ ਜਿਵੇਂ ਗੁੱਤਾਂ ਜੀਹਾਂ ਕਰੀ ਫਿਰਦੇ ਹੁੰਦੇ ਆ...."ਮਨਜੀਤ ਹੱਸਦੀ ਹੋਈ ਬੋਲੀ, "ਬੇਬੇ ਇਹ ਮੁੰਡੇ ਨ੍ਹੀ ਕੁੜੀਆਂ ਨੇ ਆਪਣੀਆਂ, ਇੱਕ ਮਿੰਦੋ ਦੀ, ਇੱਕ ਰਾਜੇ ਦੀ ਤੇ ਔਹ ਆਪਣੀ ਸਿਮਰ......" ਅਜੇ ਮਨਜੀਤ ਬੋਲ ਹੀ ਰਹੀ ਸੀ ਕਿ ਮਾਤਾ ਵਿਚੋਂ ਬੋਲੀ, "ਫੋਟ.... ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ.... ਨਾਲੇ ਹਾਅ ਕਿਹੋ ਜੇ ਲੀੜੇ ਪਾਏ ਆ ਏਹਨਾਂ ਨੇ.....""ਚੁੰਨੀਆਂ ਬੇਬੇ ਅੱਜ ਕੱਲ ਦੀਆਂ ਕੁੜੀਆਂ ਨ੍ਹੀ ਲੈਂਦੀਆਂ, ਕਹਿੰਦੀਆਂ ਸਾਡੇ ਤੋਂ ਨ੍ਹੀ ਸੰਭਦੀਆਂ ਚੁੰਨੀਆਂ""ਲੈ ਚੁੰਨੀਆਂ ਨ੍ਹੀ ਸੰਭਦੀਆਂ ਇਹਨਾਂ ਤੋਂ ਹੋਰ ਕੀ ਪੂਰਨੇ ਪਾਉਣਗੀਆਂ.... ਛਿੱਤਰ ਆਲਾ ਈ ਹੈਣੀ ਕੋਈ.... ਸ਼ਰਮ ਤਾਂ ਜਵਾਂ ਵੇਚ ਕੇ ਖਾਲੀ ਲੰਡਰਾਂ ਨੇ..... ਨੀ ਇਹਨਾਂ ਦੇ ਮਾਪੇ ਨ੍ਹੀ ਰੋਕਦੇ ਇਹਨਾਂ ਨੂੰ..... ਤੇਰੇ ਬਾਪੂ ਜੀ ਹੁੰਦੇ ਤਾਂ ਹੁਣੇ ਗੁੱਤਾਂ ਮਰੋੜ ਦਿੰਦੇ ਕੰਜਰੀਆਂ ਦੀਆਂ...." ਬੇਬੇ ਵਿਚਾਰੀ ਕੁੜ੍ਹਦੀ ਹੋਈ ਤੁਰ ਗਈ ਤੇ ਮਨਜੀਤ ਵੀ ਕੁਝ ਨਾ ਬੋਲ ਸਕੀ।ਪਰ ਇਹਨਾਂ ਨਚਾਰਾਂ 'ਤੇ ਕਿਸੇ ਦਾ ਕੋਈ ਅਸਰ ਨਹੀਂ ਸੀ। ਕੁਝ ਕੁੜੀਆਂ ਜਿਹਨਾਂ ਦੇ ਉੱਚੀਆਂ ਜਹੀਆਂ ਟੀ-ਸ਼ਰਟਾਂ ਪਾਈਆਂ ਸਨ, ਜਦੋਂ ਹੱਥ ਉਤਾਂਹ ਚੁੱਕ ਕੇ ਨੱਚਦੀਆਂ ਤਾਂ ਸਾਰਾ ਢਿੱਡ ਨੰਗਾ ਹੋ ਜਾਂਦਾ ਤੇ ਨਾਲ ਦੀ ਨਾਲ ਮਾਪਿਆਂ ਦੀ ਇੱਜਤ ਦਾ ਦੀਵਾਲਾ ਵੀ ਨਿਕਲ ਜਾਂਦਾ। ਦੋ ਮੁੰਡੇ ਬੈਠੇ ਗੱਲਾਂ ਕਰ ਰਹੇ ਸਨ, "ਯਰ ਆਰਕੈਸਟਰਾ ਵਾਲੀਆਂ ਨੇ ਤਾਂ ਕੋਈ ਮਜ਼ਾ ਨਹੀਂ ਲਿਆਂਦਾ, ਅਸਲੀ ਰੰਗ ਤਾਂ ਇਹਨਾਂ ਨੇ ਬੰਨ੍ਹਿਐ..... 'ਏਨਾ ਕੁਝ' ਤਾਂ ਅਰਕੈਸਟਰਾ ਵਾਲੀਆਂ ਨੇ ਨ੍ਹੀ ਦਿਖਾਇਆ ਜਿੰਨਾ ਇਹ ਦਿਖਾਈ ਜਾਂਦੀਆਂ.....""ਚੱਲ ਤੂੰ ਮੋਬਾਈਲ ਨਾ ਹਿਲਾ, ਵੀਡੀਓ ਠੀਕ ਨ੍ਹੀ ਬਣਨੀ, ਨਾਲੇ ਔਹ ਚਿੱਟੀ ਟੀ-ਸ਼ਰਟ ਵਾਲੀ 'ਤੇ ਜ਼ੂਮ ਕਰ....."ਜਦੋਂ ਉਹ ਅੱਧ ਨੰਗੀਆਂ ਕੁੜੀਆਂ ਸਟੇਜ 'ਤੇ ਨੱਚ ਰਹੀਆਂ ਸਨ ਤਾਂ ਕੁਦਰਤੀ ਡੀ.ਜੇ. ਵਾਲਿਆਂ ਤੋਂ ਇਹ ਗਾਣਾ ਪਲੇ ਹੋ ਗਿਆ,"ਵੱਡੀਏ ਮਜਾਜਣੇ ਨੰਗੇਜ਼ ਕੱਜ ਨੀ, ਲੋਕੀਂ ਤੇਰਾ ਵੇਖਦੇ ਤਮਾਸ਼ਾ ਅੱਜ ਨੀ,ਤੂੰ ਰੰਗ ਰਲੀਆਂ ਮਾਣੇ, ਕੀ ਬਣੂ ਦੁਨੀਆਂ ਦਾ,ਸੱਚੇ ਪਾਤਸ਼ਾਹ ਵਾਹਗੁਰੂ ਜਾਣੇ ਕੀ ਬਣੂ ਦੁਨੀਆਂ ਦਾ....."ਸਾਰੇ ਜਣੇ ਡੀ.ਜੇ. ਵਾਲੇ ਵੱਲ ਘੂਰ ਘੂਰ ਕੇ ਵੇਖਣ ਲੱਗ ਪਏ। ਉਹਨਾਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ। ਪਰ ਡੀ.ਜੇ. ਵਾਲੇ ਨੇ ਨਾਲ ਦੀ ਨਾਲ ਮੌਕਾ ਸਾਂਭ ਲਿਆ,'ਮੇਰੀ ਜਿੰਦ ਨੂੰ ਪੁਆੜੇ ਪਾਉਣ ਵਾਲਿਆ ਵੇ ਤੂੰ ਜਿਪਸੀ 'ਤੇ ਕਾਹਤੋਂ ਲਿਖਵਾਇਆ ਮੇਰਾ ਨਾ....'-------"ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਆ" ਇੱਕ ਵਾਰ ਫੇਰ ਮੇਰੇ ਕੰਨਾਂ ਵਿਚ ਇਹ ਆਵਾਜ਼ ਗੂੰਜੀ। ਸੱਚਮੁੱਚ, ਇਹਨਾਂ ਦੀਆਂ ਚੁੰਨੀਆਂ ਕਿੱਥੇ ਸਨ। ਜਿਹੜੀ ਕੌਮ ਨੂੰ ਕੇਸਾਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਹੋਵੇ, ਜਿਹੜੀ ਕੌਮ ਨੂੰ ਹਮੇਸ਼ਾਂ ਸਿਰ ਢਕ ਕੇ ਰੱਖਣ ਦਾ ਹੁਕਮ ਹੋਵੇ, ਜਿੱਥੇ ਚੁੰਨੀ ਨੂੰ ਇੱਜ਼ਤ ਸਮਝਿਆ ਜਾਂਦਾ ਹੋਵੇ, ਜਿੱਥੇ ਕਿਸੇ ਕੁੜੀ ਦੀ ਧੱਕੇ ਨਾਲ ਲਾਹੀ ਚੁੰਨੀ ਬਦਲੇ ਲਾਹੁਣ ਵਾਲੇ ਦਾ ਗਾਟਾ ਲਾਹ ਦਿੱਤਾ ਜਾਂਦਾ ਹੋਵੇ, ਜਿਹੜੀ ਕੌਮ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਾਬਲ ਕੰਧਾਰ ਤੋਂ ਆਏ ਜ਼ਾਲਮਾਂ ਦੇ ਪੰਜੇ ਵਿਚੋਂ ਛੁਡਾ ਕੇ ਉਹਨਾਂ ਦੇ ਸਿਰ ਕੱਜ ਕੇ ਵਾਪਸ ਘਰੀਂ ਤੋਰਦੀ ਹੋਵੇ, ਉਸ ਕੌਮ ਦੀਆਂ ਆਪਣੀਆਂ ਧੀਆਂ ਦੀਆਂ ਚੁੰਨੀਆਂ ਕਿੱਥੇ ਗਾਇਬ ਹੋ ਗਈਆਂ ਸਨ। ਸਚਮੁੱਚ ਇਹ ਹੈਰਾਨੀ ਵਾਲੀ ਗੱਲ ਸੀ। ਮੈਂ ਸੋਚਦਾ ਰਿਹਾ।ਇੱਕ ਦਿਨ ਕਿਸੇ ਬਜ਼ੁਰਗ ਨੂੰ ਪੁੱਛਿਆ, "ਬਾਪੂ ਜੀ ਪੰਜਾਬ ਦੀਆਂ ਕੁੜੀਆਂ ਦੀਆਂ ਚੁੰਨੀਆਂ ਕਿਧਰ ਗਈਆਂ.....?"ਬਜ਼ੁਰਗ ਦੀਆਂ ਅੱਖਾਂ ਵਿਚ ਪਾਣੀ ਆ ਗਿਆ, "ਚੁੰਨੀਆਂ...?, ਪੁੱਤ ਚੁੰਨੀਆਂ..... ਕੁਝ ਤਾਂ ਵੰਡ ਵੇਲੇ ਪਾਕਿਸਤਾਨ ਰਹਿ ਗਈਆਂ..... ਕੁਝ ਜੂਨ 84 ਵਿਚ ਭਾਰਤੀ ਫੌਜ ਨੇ ਲੁੱਟ ਲਈਆਂ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਸਿਖ ਬੀਬੀਆਂ ਨਾਲ ਬਲਾਤਕਾਰ ਕੀਤੇ..... ਕੁਝ ਨਵੰਬਰ 84 ਦੀਆਂ ਭੂਤਰੀਆਂ ਟੋਲੀਆਂ ਨੇ ਪਾੜ ਦਿੱਤੀਆਂ, ਜਦੋਂ ਉਹਨਾਂ ਨੇ ਲੱਭ-ਲੱਭ ਕੇ 'ਸਰਦਾਰਨੀਆਂ' ਦੇ ਜਿਸਮਾਂ ਨੂੰ ਜਾਨਵਰਾਂ ਵਾਂਗ ਨੋਚਿਆ..... ਤੇ ਕੁਝ ਪੁੱਤ 84 ਤੋਂ 94 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਦੀ ਹਨੇਰੀ ਉਡਾ ਕੇ ਲੈ ਗਈ, ਖਾੜਕੂਆਂ ਦੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਪੁੱਤ ਥਾਣਿਆਂ-ਕਚਿਹਰੀਆਂ ਵਿਚ ਰੁਲ ਗਈਆਂ......" ਬਾਪੂ ਹੁਬਕੋ-ਹੁਬਕੀ ਰੋਣ ਲੱਗ ਪਿਆ। ਉਸਦੀਆਂ ਗੱਲਾਂ ਪੂਰੀਆਂ ਸੱਚ ਸਨ। ਮੇਰਾ ਕਾਲਜਾ ਪਾਟਣ ਨੂੰ ਆ ਗਿਆ। ਸਚਮੁੱਚ ਸਿੰਘਾਂ ਦੇ ਪਰਿਵਾਰਾਂ 'ਤੇ ਅੰਨ੍ਹਾਂ ਸਰਕਾਰੀ ਕਹਿਰ ਵਰ੍ਹਿਆ ਸੀ ਤੇ ਉਹਨਾਂ ਦੀਆਂ ਬੱਚੀਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ। ਇਹ ਸਭ ਕੁਝ 94-95 ਤੱਕ ਚੱਲਿਆ ਤੇ ਉਸ ਤੋਂ ਬਾਅਦ......ਉਸ ਤੋਂ ਬਾਅਦ ਸਿਖ ਲਹਿਰ ਤਾਂ ਦਬਾ ਦਿੱਤੀ ਗਈ ਪਰ ਦੁਸ਼ਮਨ ਹਾਕਮਾਂ ਨੇ ਆਪਣਾ ਕੰਮ ਜਾਰੀ ਰੱਖਿਆ। ਹੁਣ ਪੰਜਾਬ 'ਤੇ ਹੋਣਾ ਸੀ '(ਅ)ਸੱਭਿਆਚਾਰਕ ਹਮਲਾ'। ਜਿਹੜਾ ਏਨਾ ਲੁਕਵਾਂ ਸੀ ਕਿ ਅਸੀਂ ਪਛਾਣ ਨਾ ਸਕੇ। ਇਹ ਸੱਭਿਆਚਰਕ ਮੇਲਿਆਂ ਦੇ ਨਾਮ 'ਤੇ ਸ਼ੁਰੂ ਹੋਇਆ ਗੰਦ ਹੀ ਸੀ ਜਿਸਨੇ ਅੱਜ ਏਨਾ ਘਾਤਕ ਰੂਪ ਲੈ ਲਿਆ ਸੀ। ਕੌਮ ਨੂੰ ਉਸ ਦੇ ਸਿਧਾਂਤ, ਫਲਸਫੇ ਤੇ ਇਤਿਹਾਸ ਨਾਲੋਂ ਤੋੜ ਕੇ ਏਸ ਕੰਜਰ ਕਲਚਰ ਦਾ ਹਿੱਸਾ ਬਣਾਇਆ ਜਾਣਾ ਸੀ। ਸਿੱਧੇ ਸ਼ਬਦਾਂ ਵਿਚ ਕਹਿ ਲਉ ਕਿ ਜੁਝਾਰੂਆਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾਇਆ ਜਾਣਾ ਸੀ। ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ (ਇੱਜ਼ਤਾਂ) ਦੇ ਰਾਖਿਆਂ ਨੂੰ ਆਪਣੀਆਂ ਧੀਆਂ-ਭੈਣਾਂ ਦੀਆਂ ਚੁੰਨੀਆਂ ਰੋਲਣ ਲਾਉਣਾ ਸੀ..... ਤੇ ਹਕੂਮਤ ਆਪਣੇ ਇਸ ਹਮਲੇ ਵਿਚ ਸਫਲ ਰਹੀ। ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਹੱਸਦੇ, ਨੱਚਦੇ, ਟੱਪਦੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਟੁੱਟ ਕੇ ਕੰਜਰ ਕਿੱਤੇ ਵਿਚ ਧਸ ਗਏ। ਦੁਸ਼ਮਨ ਦੀਆਂ ਘੰਡੀਆਂ ਮਰੋੜਣ ਵਾਲੇ ਹੱਥ ਪਤਾ ਨਈ ਕਦੋਂ ਆਪਣੀਆਂ ਧੀਆਂ-ਭੈਣਾਂ ਨਾਲ ਸਟੇਜਾਂ 'ਤੇ ਭੰਗੜੇ ਦੇ ਐਕਸ਼ਨਾਂ ਵਿਚ ਹਿੱਲਣ ਲੱਗ ਪਏ। ਭੰਗੜਾ ਗਿੱਧਾ ਪਾਉਣਾ ਕੋਈ ਬੱਜਰ ਕੁਰਿਹਤ ਨਹੀਂ, ਮੈਂ ਇਸ ਨੂੰ ਨਿੰਦ ਨਹੀਂ ਰਿਹਾ। ਪਰ ਨਾਚ ਸੁਖੀ ਵਸਦਿਆਂ ਨੂੰ ਸੋਭਦੇ ਹਨ। 'ਰੋਮ ਜਲਦਾ ਰਿਹਾ ਤੇ ਨੀਰੋ ਬੰਸਰੀ ਵਜਾਉਦਾ ਰਿਹਾ' ਜਿਹਨਾਂ ਦੇ ਘਰ ਨੂੰ ਅੱਗ ਲੱਗੀ ਹੋਵੇ ਉਹ ਭੰਗੜੇ ਨਹੀਂ ਪਾਉਂਦੇ। ਨੱਚਣ ਵੱਲੋਂ ਥੋੜਾ ਜਿਹਾ ਧਿਆਨ ਹਟਾਉਂਗੇ ਤਾਂ ਘਰ ਨੂੰ ਲੱਗੀ ਅੱਗ ਤੁਹਾਨੂੰ ਵੀ ਦਿਸ ਪਵੇਗੀ। ਕਰਜਿਆਂ ਦੇ ਕਹਿਰ ਦੇ ਮਾਰੇ ਦਰਖਤਾਂ ਨਾਲ ਫਾਹਾ ਲੈ ਕੇ ਲਟਕਦੇ ਹਜ਼ਾਰਾਂ ਕਿਸਾਨ ਤੁਹਾਨੂੰ ਦਿਸ ਪੈਣਗੇ, ਪਾਣੀ ਖੁਣੋਂ ਸੁੱਕਦੀ ਜਾ ਰਹੀ ਜ਼ਰਖੇਜ ਮਾਂ ਧਰਤੀ ਤੁਹਾਡੀ ਨਜ਼ਰੀ ਪੈ ਜਾਵੇਗੀ, ਪਰਿਵਾਰਾਂ ਦੇ ਢਿੱਡ ਭਰਨ ਲਈ ਵਿਦੇਸ਼ ਜਾਣ ਦੀ ਲਾਲਸਾ ਵਿਚ ਅੰਬੈਸੀਆਂ ਦੇ ਧੱਕੇ ਖਾ ਰਹੇ ਲੱਖਾਂ ਨੌਜੁਆਨ ਤੁਹਾਨੂੰ ਦਿਖਾਈ ਦੇਣਗੇ। ਬਸ ਲੋੜ ਤਾਂ ਨਾਚ ਗਾਣੇ ਵੱਲੋਂ ਥੋੜਾ ਜਿਹਾ ਧਿਆਨ ਹਟਾਉਣ ਦੀ ਹੈ। ਯਾਦ ਰੱਖਿਓ ਨਚਾਰਾਂ ਨੇ ਇਤਿਹਾਸ ਵਿਚ ਕੋਈ ਮੱਲਾਂ ਨਹੀਂ ਮਾਰੀਆਂ।ਆਪਣੀਆਂ ਭੈਣਾਂ ਮੂਹਰੇ ਵੀ ਹੱਥ ਬੰਨ ਕੇ ਬੇਨਤੀ ਕਰਨੀ ਚਾਹਾਂਗਾ ਕਿ ਭੈਣੋਂ ਅੱਗੇ ਵਧੋ, ਮਰਦਾਂ ਦੇ ਬਰਾਬਰ ਆਓ। ਹਰੇਕ ਖੇਤਰ ਵਿਚ ਤਰੱਕੀ ਕਰੋ। ਪਰ ਕਿਤੇ ਅੱਗੇ ਵਧਦੀਆਂ ਆਪਣੇ ਵਿਰਸੇ, ਇਤਿਹਾਸ ਤੇ ਸਿਧਾਂਤ ਵੱਲ ਪਿੱਠ ਨਾ ਕਰ ਲਿਓ। ਅੱਜ ਵੱਧ ਗਿਲਾ ਤੁਹਾਡੇ 'ਤੇ ਹੈ। ਜੰਗ ਵਿਚ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇ ਆਏ ਸਿੰਘਾਂ ਨੂੰ ਮਾਤਾ ਭਾਗ ਕੌਰ ਦੀ ਵੰਗਾਰ ਨੇ ਵਾਪਸ ਮੋੜ ਲਿਆ ਸੀ। ਪਰ ਤੁਸੀਂ ਤਾਂ ਗਲਤੀਆਂ ਕਰ ਰਹੇ ਵੀਰਾਂ ਨੂੰ ਮੋੜਣ ਦੀ ਥਾਂ 'ਤੇ ਆਪ ਵੀ ਨਾਲ ਹੀ ਤੁਰ ਪਈਆਂ। ਥੋਨੂੰ ਕਿਸੇ ਨੇ ਸਿਆਣੀਆਂ ਨਈ ਕਹਿਣਾ ਭੈਣੋਂ ਜੇ ਤੁਸੀਂ ਆਪਣਾ ਸੋਹਣਾ ਪਹਿਰਾਵਾ ਤਿਆਗ ਦਿੱਤਾ। ਅੱਜ ਕਈ ਵਾਰ ਤੁਹਾਡੇ ਪਾਏ ਕੱਪੜੇ ਵੇਖ ਕੇ ਆਪ ਸ਼ਰਮ ਨਾਲ ਮੂੰਹ ਥੱਲੇ ਕਰਨਾ ਪੈਂਦਾ ਹੈ। ਵੇਖਿਓ ਮੇਰੀਆਂ ਭੈਣਾਂ ਕਿਤੇ ਬੇਬੇ ਨਾਨਕੀ, ਬੀਬੀ ਭਾਨੀ, ਮਾਤਾ ਗੁਜ਼ਰੀ, ਮਾਤਾ ਸਾਹਿਬ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ ਤੇ ਬੀਬੀ ਸਤਵੰਤ ਕੌਰ ਨੂੰ ਵਿਸਾਰ ਨਾ ਦਿਓ। ਇਹ ਹਮੇਸ਼ਾਂ ਤੁਹਾਨੂੰ ਤਾਕਤ ਤੇ ਬਲ ਬਖਸ਼ਨਗੀਆਂ। ਇਹਨਾਂ ਦੇ ਜੀਵਨ ਤੁਹਾਨੂੰ ਸੇਧ ਦੇਣਗੇ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਈ ਵਿਗੜਿਆ। ਮੁੜ ਆਓ ਵਾਪਸ...... ਭਾਵੇਂ ਤੁਸੀਂ ਕਾਫੀ ਦੂਰ ਨਿਕਲ ਗਈਆਂ ਹੋ.... ਪਰ ਅਜੇ ਵੀ ਵਾਪਸ ਮੁੜ ਸਕਦੀਆਂ ਹੋ। ਗੁਰੁ ਬਖ਼ਸ਼ਨਹਾਰ ਹੈ, ਸਾਡੀਆਂ ਸਾਰੀਆਂ ਗਲਤੀਆਂ ਭੁੱਲ ਕੇ ਗਲ ਲਾ ਲੈਂਦਾ ਹੈ,"ਮੇਰੇ ਗੁਣ ਅਵਗਨ ਨ ਬੀਚਾਰਿਆ ॥ਪ੍ਰਭਿ ਅਪਣਾ ਬਿਰਦੁ ਸਮਾਰਿਆ ॥ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥18॥"ਗੁਰੂ ਨਾਲ, ਸਿਧਾਂਤ ਨਾਲ, ਇਤਿਹਾਸ ਨਾਲ ਪਿਆਰ ਪਾਓ। ਛੱਡੋ ਆਹ ਫਾਲਤੂ ਦੇ ਪਿਆਰ-ਮੁਹੱਬਤਾਂ ਨੂੰ। ਇਹ ਸਭ ਫਿਲਮੀਂ ਚਕਾਚੌਂਧ ਹੈ ਜੋ ਸਾਡਾ ਬੇੜਾ ਗਰਕ ਕਰ ਰਹੀ ਹੈ। ਮਾਪੇ ਤੁਹਾਡੇ ਵੈਰੀ ਨਹੀਂ ਕਿ ਤੁਹਾਡੇ ਵਾਸਤੇ ਮਾੜੇ ਵਰ ਲੱਭਣਗੇ। ਅੰਕੜੇ ਦੱਸਦੇ ਹਨ ਕਿ ਅਰੇਂਜ ਮੈਰਿਜ਼ਿਸ, ਲਵ ਮੈਰਿਜ਼ਾਂ ਤੋਂ ਕਈ ਗੁਣਾ ਵੱਧ ਸਫਲ ਹਨ। ਕੋਈ ਮਾਂ-ਬਾਪ ਇਹ ਤਾਅਨੇ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਕਹੇ ਕਿ 'ਯਰ ਇਹਨਾਂ ਦੀ ਕੁੜੀ ਨਿਕਲ ਗਈ'। ਹੁਣ ਇਹ ਤੁਹਾਡੇ 'ਤੇ ਹੈ ਕਿ ਬਾਪੂ ਦੀ ਪੱਗ ਸ਼ਹਿਰ ਬਜ਼ਾਰ ਰੋਲਣੀ ਹੈ ਜਾਂ ਉਸ ਨੂੰ ਏਨੇ ਜੋਗਾ ਬਣਾਉਣਾ ਹੈ ਕਿ ਉਹ ਤੁਹਾਡੇ 'ਤੇ ਮਾਣ ਕਰਕੇ ਹਿੱਕ ਤਾਣ ਕੇ ਤੁਰ ਸਕੇ। ਤੁਸੀਂ ਸਮਾਜ ਵਿਚ ਉੱਚੇ ਕਿਰਦਾਰ ਨਾਲ ਜੀਵੋ ਤੇ ਉੱਚੇ ਰੁਤਬਿਆਂ 'ਤੇ ਪਹੁੰਚੋਂ। ਆਪਣੀ ਚੁੰਨੀ ਤੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲੱਗਣ ਦਿਓ ਤੇ ਹੋਰਾਂ ਲਈ ਮਿਸਾਲਾਂ ਕਾਇਮ ਕਰੋ, ਫੇਰ ਕਿਸੇ ਦੀ ਮਜਾਲ ਨਹੀਂ ਕਿ ਕੁੱਖ ਵਿਚ ਧੀਆਂ ਨੂੰ ਕਤਲ ਕਰਵਾਵੇ।ਰਸੂਲ ਹਮਜਾਤੋਵ ਦੇ ਬੋਲ ਯਾਦ ਰੱਖੋ,"ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ"ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਸਾਡਾ ਇਤਿਹਾਸ ਸਾਨੂੰ ਹੱਕ-ਸੱਚ ਅਤੇ ਮਨੁੱਖਤਾ ਦੀ ਆਜ਼ਾਦੀ ਲਈ ਜੂਝਣਾ ਸਿਖਾਉਂਦਾ ਹੈ ਨਾ ਕਿ ਸਟੇਜ਼ਾਂ 'ਤੇ ਅੱਧ ਨੰਗੇ ਹੋ ਕੇ ਦੋਹਰੇ ਅਰਥਾਂ ਵਾਲੇ ਗਾਣਿਆਂ 'ਤੇ ਨੱਚਣਾ। ਵੇਖਿਓ ਕਿਤੇ ਤੁਹਾਡੀਆਂ ਦਾਦੀਆਂ ਨੂੰ ਵੀ ਇਹ ਨਾ ਕਹਿਣਾ ਪਵੇ, "ਕੁੜੇ ਇਹਨਾਂ ਦੀਆਂ ਚੁੰਨੀਆਂ ਕਿੱਥੇ ਗਈਆਂ....?"ਵਾਸਤਾ ਥੋਨੂੰ ਅਣਖੀ ਪੰਜਾਬ ਦਾ।ਜੇ ਮੇਰੇ ਇਸ ਲੇਖ ਨੂੰ ਪੜ੍ਹ ਕੇ ਇੱਕ ਵੀ ਕੁੜੀ ਨੇ ਚੁੰਨੀ ਸੰਭਾਲਣੀ ਸਿੱਖ ਲਈ ਤਾਂ ਮੈਂ ਆਪਣਾ ਉਪਰਾਲਾ ਸਾਰਥਕ ਸਮਝਾਂਗਾ। ਤੁਹਾਡੇ ਸੁਝਾਵਾਂ ਦੇ ਇੰਤਜ਼ਾਰ ਵਿਚ
ਜਗਦੀਪ ਸਿੰਘ ਫਰੀਦਕੋਟ (9815763313)
ਜਗਦੀਪ ਸਿੰਘ ਫਰੀਦਕੋਟ (9815763313)
Thursday, May 15, 2008
" ਧੰਨ ਭਾਗ ਕੌਮ ਦੇ ਤੇ ਧੰਨਵਾਦ ਤੁਹਾਡਾ "
ਮੈਂ ਵੱਡੇ ਪੰਥਕ ਵਿਦਵਾਨਾਂ ਤੇ ਬੁੱਧੀਜੀਵੀਆਂ ਵਾਂਗ ਏਸ ਬਿਆਨ ਦਾ ਚੀਰ ਹਰਨ ਨਹੀਂ ਕਰਾਂਗਾ ਤੇ ਨਾ ਹੀ ਇਸ ਰੌਲੇ ਵਿਚ ਪਵਾਂਗਾ ਕਿ ਇਹ ਬਿਆਨ ਤੁਸੀਂ ਕਿਉਂ ਦਿੱਤਾ? ਕਿਸ ਦੇ ਆਖੇ ਦਿੱਤਾ ਹੈ? ਕੀ ਕੋਈ ਦਬਾਅ ਸੀ ਜਾਂ ਤੁਹਾਡੀ ਜ਼ਮੀਰ ਨੇ ਆਵਾਜ਼ ਦਿੱਤੀ? ਜਾਂ ਕੀ ਕੋਈ ਲਾਲਚ? ਮੈਨੂੰ ਤਾਂ ਬਸ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਤੁਸੀਂ ਕਿਹਾ, ਜੇ ਖਾਲਿਸਤਾਨ ਅਸੀਂ ਬਣਾਉਣਾ ਹੈ ਤੇ ਜਦੋਂ ਆਹ ਮੈਂ ਦੇਖਦਾ ਹਾਂ ਵਿਦੇਸ਼ਾਂ ਵਿਚ ਜਦੋਂ ਇਸੇ ਤਰ੍ਹਾਂ ਸਿਖੀ ਪ੍ਰਫੁੱਲਤ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਲਿਸਤਾਨ ਬਣਾ ਲਵਾਂਗੇ ਅੱਗੇ ਤੁਸੀਂ ਕਿਹਾ, ਦੁਨੀਆਂ ਦੀ ਹਰੇਕ ਕੌਮ ਆਪਣਾ ਘਰ ਚਾਹੁੰਦੀ ਹੈ ਤੇ ਜੇ ਸਿਖ ਵੀ ਚਾਹੁੰਦੇ ਹਨ ਤਾਂ ਇਸ ਵਿਚ ਮਾੜੀ ਗੱਲ ਕੀ ਹੈ ਤੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਅਸੀਂ ਆਪਣਾ ਹੱਕ ਮੰਗਦੇ ਹਾਂ ਸ਼ਾਇਦ ਤੁਸੀਂ ਇਹ ਸਭ ਕੁਝ ਸਹਿ ਸੁਭਾਏ ਹੀ ਕਿਸੇ ਰੌਅ ਵਿਚ ਕਹਿ ਗਏ ਹੋਵੋ ਪਰ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਇਹਨਾਂ ਚਾਰ ਬੋਲਾਂ ਨੇ ਕਿੰਨੇ ਮੁਰਝਾਏ ਚਿਹਰਿਆਂ ਤੇ ਰੌਣਕ ਲਿਆਂਦੀ ਹੈ, ਕਿੰਨਿਆਂ ਹੀ ਉਦਾਸ ਬੈਠਿਆਂ ਨੂੰ ਖੁਸ਼ ਹੋਣ ਦਾ ਇਕ ਮੌਕਾ ਦਿੱਤਾ ਹੈ, ਕਈ ਦਰਦ ਨਾਲ ਕਰਾਹ ਰਹੇ ਸਰੀਰਾਂ ਵਿਚ ਨਹੀਂ ਜਾਣ ਪਾਈ ਹੈ ਤੁਹਾਡੇ ਇਹਨਾਂ ਚੰਦ ਸ਼ਬਦਾਂ ਨੇ, ਸੈਕੜੇ ਪਰਿਵਾਰਾਂ ਦੇ ਨਾਸੂਰ ਬਣ ਚੁੱਕੇ ਫੱਟਾਂ ਤੇ ਤੁਹਾਡੇ ਇਹ ਬੋਲ ਮੱਲਮ ਬਣ ਕੇ ਲੱਗੇ ਹਨ ਤੇ ਉਹਨਾਂ ਦੀ ਪੀੜ ਕੁਝ ਘੱਟ ਹੋਈ ਹੈ। ਦਹਾਕਿਆਂ ਤੋਂ ਜ਼ੇਲ੍ਹਾਂ ਅੰਦਰ ਕੈਦ ਸਿਖ ਜੁਝਾਰੂਆਂ ਨੂੰ ਜੈਕਾਰਾ ਛੱਡਣ ਦਾ ਕੋਈ ਮੌਕਾ ਮਿਲਿਆ ਹੈ। ਧੰਨਵਾਦ ਜਥੇਦਾਰ ਸਾਹਬ ਬਹੁਤ ਬਹੁਤ ਧੰਨਵਾਦ। ਅੱਜ ਸੱਚਮੁੱਚ ਤੁਸੀਂ ਜਥੇਦਾਰਾਂ ਵਾਲੀ ਗੜ੍ਹਸ ਨਾਲ ਬੋਲੇ ਹੋ। ਮੈਂ ਹਰ ਵਾਰ 6 ਜੂਨ ਤੇ ਦਰਬਾਰ ਸਾਹਿਬ ਆਉਂਦਾ ਹਾਂ। ਹਰ ਵਾਰ ਤੁਹਾਨੂੰ ਬੋਲਦੇ ਸੁਣਦਾ ਹਾਂ, ਇਸ ਆਸ ਨਾਲ ਕਿ ਸ਼ਾਇਦ ਇਸ ਵਾਰ ਤੁਸੀਂ ਕੌਮ ਦੇ ਆਪਣੇ ਘਰ ਬਾਰੇ ਦੋ ਸ਼ਬਦ ਜਰੂਰ ਬੋਲੋਗੇ। ਪਰ ਹਰ ਵਾਰ ਮੈਂ ਨਿਰਾਸ਼ ਹੀ ਮੁੜਦਾ ਹਾਂ। ਪਰ ਸੱਚ ਪੁੱਛੋ ਤਾਂ ਤੁਹਾਡੇ ਇਸ ਬਿਆਨ ਨੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਜਥੇਦਾਰ ਸਾਹਬ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੁਆਰਾ ਕੁਝ ਸ਼ਬਦ ਖਾਲਿਸਤਾਨ ਦੇ ਹੱਕ ਵਿਚ ਸੁਣ ਕੇ ਉਹਨਾਂ ਪਰਿਵਾਰਾਂ ਨੂੰ ਕਿੰਨਾ ਹੌਸਲਾ ਮਿਲਿਆ ਹੈ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ ਆਜ਼ਾਦੀ ਦੀ ਇਸ ਲਹਿਰ ਵਿਚ ਕੁਰਬਾਨ ਹੋਇਆ ਹੈ। ਲੋਕ ਉਹਨਾਂ ਨੂੰ ਮੇਹਣੇ ਮਾਰਦੇ ਸਨ, ਥੋਡੇ ਪੱਤ ਐਵੇਂ ਭੰਗ ਦੇ ਭਾੜੇ ਹੀ ਜਾਨ ਗਵਾ ਗਏ, ਐਵੇਂ ਫਾਲਤੂ ਹੀ ਮਾਰੇ ਗਏ, ਬਿਨਾ ਕਿਸੇ ਨਿਸ਼ਾਨੇ ਤੋਂ ਲੜਦੇ ਰਹੇ ਤੇ ਅੱਜ ਹਿੰਦੂਆਂ ਦੇ ਨਾਲ ਨਾਲ ਸਿਖ ਵੀ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ। ਪਰ ਅੱਜ ਉਹ ਪਰਿਵਾਰ ਜਵਾਬ ਦੇ ਰਹੇ ਹਨ, ਸਾਡੇ ਪੁੱਤ ਐਵੇਂ ਲੜਦੇ ਨਹੀਂ ਮਰੇ ਅਸਲ ਵਿਚ ਉਹ ਮਰੇ ਨਹੀਂ ਸ਼ਹੀਦ ਹੋਏ ਨੇ ਉਹ ਨਿਸ਼ਾਨੇ ਤੋਂ ਬਿਨਾ ਨਹੀਂ ਲੜੇ, ਵੇਖੋ ਕੌਮ ਦਾ ਜਥੇਦਾਰ ਉਹਨਾਂ ਦੇ ਮਿੱਥੇ ਨਿਸ਼ਾਨੇ ਬਾਰੇ ਕਿੱਡਾ ਸੋਹਣਾ ਬੋਲਿਆ ਹੈ ਤੇ ਉਸ ਨੇ ਕਿਹਾ ਹੈ ਕਿ ਅਸੀਂ ਉਸ ਨਿਸ਼ਾਨੇ ਤੇ ਜਲਦੀ ਹੀ ਪਹੁੰਚਾਂਗੇ ਸਾਨੂੰ ਮਾਣ ਹੈ ਸਾਡੇ ਸੂਰਮੇਂ ਪੁੱਤਰਾਂ ਤੇ, ਜਿਹੜੇ ਆਪਣੇ, ਆਪਣੀ ਕੌਮ ਦੇ ਘਰ ਲਈ ਕੁਰਬਾਨ ਹੋਏ ਨੇ ਜਥੇਦਾਰ ਸਾਹਬ ਜੇ ਤੁਸੀਂ ਆਪਣੇ ਇਸ ਬਿਆਨ ਤੇ ਅਡੋਲ ਖੜ੍ਹੇ ਰਹੋਂ, ਡਟ ਕੇ ਪਹਿਰਾ ਦਿਉਂ ਤਾਂ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਦੁਸ਼ਮਨ ਨਾਲ ਸਾਰੇ ਅਗਲੇ ਪਿਛਲੇ ਸਾਰੇ ਹਿਸਾਬ ਬਰਾਬਰ ਕਰਾਂਗੇ। ਸਾਡੀ ਧਰਤੀ ਨੂੰ ਲਹੂ ਨਾਲ ਲਾਲ ਕਰ ਗਈ ਹਰੇਕ ਗੋਲੀ ਦਾ ਹਿਸਾਬ ਲਵਾਂਗੇ। ਇਕ ਇਕ ਲਾਵਾਰਸ ਲਾਸ਼ ਦਾ ਵਾਰਸ ਲੱਭਾਂਗੇ। ਅੰਨ੍ਹਾਂ ਅਣਮਨੁੱਖੀ ਤਸ਼ੱਦਦ ਕਰਕੇ ਮਾਰੇ ਗਏ ਇਕ ਇਕ ਨੌਜੁਆਨ ਦੇ ਕਾਤਲਾਂ ਦੀ ਪਛਾਣ ਕਰਾਂਗੇ ਤੇ ਉਹਨਾਂ ਨੂੰ ਲੱਭ ਕੇ ਪੁੱਛਾਂਗੇ ਕਿ ਕਿਸ ਦੇ ਹੁਕਮ ਤੇ ਤੁਸੀ ਇਹ ਅਣਮਨੁੱਖੀ ਵਿਹਾਰ ਪੰਜਾਬ ਦੇ ਜਾਇਆਂ ਨਾਲ ਕੀਤਾ। ਕਿਉਂ ਤੁਸੀਂ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੀਆਂ ਲੱਤਾਂ ਦੋ ਜੀਪਾਂ ਨਾਲ ਬੰਨ੍ਹ ਕੇ ਤੇ ਦੋਵੇਂ ਜੀਪਾਂ ਉਲਟ ਦਿਸ਼ਾਵਾਂ ਵੱਲ ਭਜਾ ਕੇ ਉਹਨਾਂ ਨੂੰ ਵਿਚਾਲੋਂ ਪਾੜਿਆ ਕਿਉਂ ਭਾਈ ਹਰਦੇਵ ਸਿੰਘ ਦੇਬੂ ਦੇ ਸਰੀਰ ਦਾ ਸਾਰਾ ਮਾਸ ਉੱਬਲਦੇ ਪਾਣੀ ਨਾਲ ਉਚੇੜਿਆ ਕਿਉਂ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਵਾਲਿਆਂ ਦੇ ਪੱਟ ਚੀਰ ਕੇ ਵਿਚ ਲੂਣ, ਮਿਰਚਾਂ ਭਰੀਆਂ ਕਿਉਂ ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਤੇ ਕਈ ਥਾਵਾਂ ਤੋਂ ਲੱਤਾਂ ਤੋੜੀਆ ਕਿਉਂ ਭਾਈ ਅਵਤਾਰ ਸਿੰਘ ਸ਼ਤਰਾਣੇ ਦਾ ਸਰੀਰ ਗਰਮ ਪ੍ਰੈਸ ਲਾ ਕੇ ਸਾੜਿਆ ਕਿਉਂ ਭਾਈ ਅਨੋਖ ਸਿੰਘ ਬੱਬਰ ਦੀਆਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਅੱਖਾਂ ਕੱਢੀਆਂ ਕਿਉਂ ਇਕ ਸੱਪ ਸਾਰਾ ਥਾਣਾ ਲੰਘ ਕੇ ਭਾਈ ਗੁਰਮੀਤ ਸਿੰਘ ਮਚਾਕੀ ਦੀ ਬੈਰਕ ਵਿਚ ਵੜ੍ਹ ਕੇ ਸਿਰਫ ਉਹਨਾਂ ਦੇ ਹੀ ਲੜਿਆ ਕਿਉਂ ਭਾਈ ਬਸ਼ੀਰ ਮੁਹੰਮਦ ਬੱਬਰ ਦੀ ਪਤਨੀ ਤੇ ਅਣਜੰਮੇ ਬੱਚੇ ਵਿਚ ਦੀ ਸਰਕਾਰੀ ਗੋਲੀਆਂ ਲੰਘਾਈਆਂ ਗਈਆਂ ਕਿਉਂ ਕਿਉਂ ਆਖਰ ਕਿਉਂ ਸਾਰੇ ਕਿਉਂਆਂ ਦੇ ਜਵਾਬ ਲਵਾਂਗੇ ਜਥੇਦਾਰ ਸਾਹਬ, ਬਸ ਤੁਸੀਂ ਸਾਡੇ ਪਿੱਛੇਂ ਇਸੇ ਜ਼ੋਰ ਨਾਲ ਖੜ੍ਹੇ ਰਿਹੋ। ਤੁਹਾਡੇ, ਪਿੱਛੇ ਖੜ੍ਹੇ ਰਹਿਣ ਨਾਲ ਵੀ ਸਾਨੂੰ ਵੱਡਾ ਹੌਸਲਾ ਮਿਲੇਗਾ। ਤੇ ਮੈਂ ਇਹ ਵੀ ਜਾਣਦਾਂ ਕਿ ਤੁਹਾਨੂੰ ਆਪਣੇ ਇਸ ਬਿਆਨ ਦੀ ਭਾਰੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ। ਬਾਦਲ ਲਾਣਾ ਤੁਹਾਨੂੰ ਜਥੇਦਾਰੀ ਤੋਂ ਬਰਖਾਸਤ ਕਰਨ ਦੀਆਂ ਸਕੀਮਾਂ ਘੜ੍ਹਣ ਵੀ ਲੱਗ ਪਿਆ ਹੈ। ਪਰ ਜਥੇਦਾਰ ਸਾਹਿਬ ਅਸੀਂ ਇਤਿਹਾਸ ਤੋਂ ਸਿੱਖਿਆ ਹੈ ਕਿ ਜ਼ਮੀਰ ਜਿਉਂਦੀ ਰੱਖਣ ਲਈ ਕਈ ਵਾਰ ਅਹੁਦੇਦਾਰੀਆਂ ਨੂੰ ਲੱਤ ਮਾਰਨੀ ਪੈਂਦੀ ਹੈ। ਸਾਡੇ ਲਈ ਸਾਡਾ ਪੰਥਕ ਫਰਜ਼, ਸਾਡਾ ਕੌਮੀ ਨਿਸ਼ਾਨਾ, ਸਾਡਾ ਆਪਣਾ ਘਰ ਅਹੁਦੇਦਾਰੀਆਂ ਜਾਂ ਜਥੇਦਾਰੀਆਂ ਤੋਂ ਵੱਧ ਕੀਮਤੀ ਹੈ। ਨਵਾਬ ਕਪੂਰ ਸਿੰਘ ਤਾਂ ਤੁਹਾਨੂੰ ਭੁੱਲਿਆ ਨਹੀਂ ਹੋਵੇਗਾ ਜਿਸ ਨੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਬਦਲੇ ਨਵਾਬੀ ਨੂੰ ਠੋਕਰ ਮਾਰ ਦਿੱਤੀ ਸੀ। ਥੱਕੇ ਖਾਣ ਐਸੀਆਂ ਜਥੇਦਾਰੀਆਂ, ਜੇ ਉਸ ਬਦਲੇ ਸਾਨੂੰ ਆਪਣਾ ਜ਼ਮੀਰ ਹੀ ਬਾਦਲਕਿਆਂ ਕੋਲੇ ਗਹਿਣੇ ਧਰਨਾ ਪਵੇ। ਜਥੇਦਾਰ ਸਾਹਬ, ਤੁਸੀਂ ਤੇ ਅਸੀਂ, ਸਾਰੇ ਜਾਣਦੇ ਹਾਂ ਕਿ ਸਿਖਾਂ ਦੇ ਹਰੇਕ ਮਸਲੇ ਦਾ ਸੰਪੂਰਨ ਹੱਲ ਸਾਡਾ ਆਪਣਾ ਘਰ ਹੈ। ਸਾਡੀ ਸਾਰੀ ਊਰਜਾ, ਜਿਹੜੀ ਹੋਰ ਸੈਕੜੇ ਮਸਲਿਆਂ ਵਿਚ ਬਰਬਾਦ ਹੋ ਰਹੀ ਹੈ, ਨੂੰ ਜੇ ਅਸੀਂ ਕੌਮੀ ਘਰ ਦਾ ਕਿਲਾ ਉਸਾਰਣ ਵਿਚ ਲਾਈਏ ਤਾਂ ਸਾਡੇ ਬਾਕੀ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਜਿੰਨਾ ਚਿਰ ਕੋਈ ਕੌਮ ਬੇਘਰੀ ਹੁੰਦੀ ਹੈ, ਉੋਹ ਹਮੇਸ਼ਾਂ ਰੁਲਦੀ ਹੈ ਤੇ ਅਨੇਕਾਂ ਸਮੱਸਿਆਵਾਂ ਉਸ ਨੂੰ ਘੇਰੀ ਰੱਖਦੀਆਂ ਹਨ, ਪਰ ਜਦੋਂ ਉਹੀਂ ਕੌਮ ਆਪਣਾ ਘਰ ਬਣਾ ਲੈਂਦੀ ਹੈ ਤਾਂ ਉਸ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਇਜ਼ਰਾਈਲ ਦੇ ਯਹੂਦੀਆਂ ਸਮੇਤ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਸੱਚ ਪੁੱਛੋਂ ਤਾਂ ਜਥੇਦਾਰ ਸਾਹਬ ਅਸੀਂ ਬਥੇਰਾ ਚਿਰ ਸਿਆਲਾਂ ਦੀਆਂ ਚੂਰੀਆਂ ਖਾ ਲਈਆਂ। ਹੀਰ ਨੇ ਚੂਰੀ ਖਵਾ ਕੇ ਸਾਡਾ ਬਥੇਰਾ ਚੰਮ ਨੋਚ ਲਿਆ, ਹੁਣ ਸਾਥੋਂ ਹੋਰ ਮੱਝਾਂ ਤੋਂ ਪੈਰ ਨਹੀਂ ਮਿਧਾਏ ਜਾਂਦੇ। ਹੁਣ ਅਸੀਂ ਸਿਰਫ ਕੌਲੀ ਚੂਰੀ ਪਿੱਛੇ ਆਪਣੇ ਹੋਰ ਹੱਡ ਨਹੀਂ ਤੁੜਵਾ ਸਕਦੇ। ਅਸੀਂ ਤਾਂ ਹੁਣ ਆਪਣੇ ਘਰ ਨੂੰ ਪਰਤਣਾ ਚਾਹੁੰਦੇ ਹਾਂ, ਫੇਰ ਭਾਵੇਂ ਰੁੱਖੀ ਮਿੱਸੀ ਹੀ ਨਸੀਬ ਹੋਵੇ। ਅਸੀਂ ਤਾਂ ਵਾਪਸ ਮੁੜਣਾ ਚਾਹੁਮਦੇ ਹਾਂ, 1849 ਵਿਚ ਖੁੱਸੇ ਓਸ ਕੌਮੀ ਘਰ ਵੱਲ, ਜਿੱਥੇ ਸਾਡੀ ਹੋਂਦ, ਸਾਡੇ ਸਿਧਾਂਤ ਤੇ ਸਾਡੀ ਨਸਲ ਨੂੰ ਕੋਈ ਖਤਰਾ ਨਹੀਂ। ਜਥੇਦਾਰ ਸਾਹਬ, ਸਿਆਣੇ ਕਹਿੰਦੇ ਹਨ ਕਿ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ ਫਿਰ ਭਾਵੇਂ ਕੱਚਾ ਕੋਠਾ ਹੀ ਕਿਉਂ ਨਾ ਹੋਵੇ। ਨਾਲੇ ਕਿੰਨਾ ਕੁ ਚਿਰ ਹੋਰ ਅਸੀਂ ਕਿਰਾਏਦਾਰਾਂ ਵਾਂਗ ਜੀਵਨ ਬਸਰ ਕਰਦੇ ਰਹਾਂਗੇ। ਹੋਰ ਕੀ, ਹਿੰਦੋਸਤਾਨ ਵਿਚ ਅਸੀਂ ਕਿਰਾਏਦਾਰ ਹੀ ਤਾਂ ਹਾਂ, ਦਿੰਦੇ ਨਹੀਂ ਕਿਰਾਇਆ, ਪਾਣੀ, ਕਣਕ ਤੇ ਝੋਨੇ ਦੇ ਰੂਪ ਵਿਚ। ਜਿੱਦੇਂ ਅਸੀਂ ਦੇਣ ਤੋਂ ਨਾਂਹ ਕਰ ਦਿੱਤੀ ਓਦੇਂ ਹੀ ਅਗਲੇ ਸਾਡੀ ਸਾਰੀ ਦੇਸ਼ ਭਗਤੀ ਵਗਾਹ ਮਾਰਨਗੇ ਤੇ ਝੱਟ ਸਾਨੂੰ ਅੱਤਵਾਦੀ ਦਾ ਖਿਤਾਬ ਬਖਸ਼ ਦੇਣਗੇ। ਸਾਡਾ ਪੰਥ ਤੇ ਗ੍ਰੰਥ ਦੋਵੇਂ ਹੀ ਸਿਰਫ ਆਪਣੇ ਕੌਮੀਂ ਘਰ ਵਿਚ ਹੀ ਸੁਰੱਖਿਅਤ ਰਹਿ ਸਕਦੇ ਹਨ। ਨਹੀਂ ਤਾਂ ਅਗਲਿਆਂ ਨੂੰ ਸਾਡੇ ਸ਼ਬਦ ਚੁੱਭਣ ਲੱਗ ਪਏ ਹਨ,
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥108॥
ਜਾਂ
ਛੋਡਹਿ ਅੰਨੁ ਕਰਹਿ ਪਾਖੰਡ ॥ਨਾ ਸੋਹਾਗਨਿ ਨਾ ਓਹਿ ਰੰਡ ॥
ਕਿਉਂਕਿ ਵਰਤ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਹਨ ਤੇ ਅਗਲੇ ਕਹਿੰਦੇ ਹਨ ਕਿ ਜਦੋਂ ਤੁਸੀਂ ਗੁਰਦੁਆਰਿਆਂ ਵਿਚ ਇਹ ਸ਼ਬਦ ਪੜ੍ਹਦੇ ਹੋ ਤਾਂ ਸਾਡਾ ਦਿਲ ਦੁਖਦਾ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।(ਇਹ ਘਟਨਾ 2005 ਸੰਨ ਵਿਚ ਤਰਨਤਾਰਨ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਾਪਰ ਚੁੱਕੀ ਹੈ। ਜਦੋਂ ਕਰਵਾ ਚੌਥ ਵਾਲੇ ਦਿਨ ਸਾਡੇ ਇਕ ਗ੍ਰੰਥੀ ਸਿੰਘ ਨੇ ਇਹ ਸ਼ਬਦ ਗੁਰਦੁਆਰਾ ਸਾਹਿਬ ਵਿਚ ਪੜ੍ਹ ਦਿੱਤੇ ਤਾਂ ਸ਼ਿਵ ਸੈਨਾ ਤੇ ਬਜ਼ਰੰਗ ਦਲੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਹੋ-ਹੱਲਾ ਕਰਕੇ ਇਸ ਦਾ ਵਿਰੋਧ ਕੀਤਾ।)ਤੇ ਮੈਂ ਸੋਚਦਾ ਹਾਂ ਕਿ ਜੇ ਅਸੀਂ ਕਿਸੇ ਸਟੇਜ ਤੋਂ ਬਾਬਾ ਨਾਮਦੇਵ ਜੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ, ਕਿ
ਗੋਂਡ
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥
ਜਾਂ
ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍ਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥
ਤਾਂ ਫੇਰ ਕੀ ਬਣੇਗਾ। ਅਗਲੇ ਤਾਂ ਕਹਿਣਗੇ ਕਿ ਇਹ ਗ੍ਰੰਥ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈ, ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਤਾਂ ਜਥੇਦਾਰ ਸਾਹਬ ਸਾਡੇ ਕਿਸੇ ਕਥਾਵਾਚਕ ਨੇ ਕਦੇ ਏਨੀ ਹਿੰਮਤ ਹੀ ਨਹੀਂ ਕੀਤੀ ਕਿ ਇਹਨਾਂ ਸ਼ਬਦਾਂ ਦੀ ਕਥਾ ਕਰ ਸਕੇ ਨਹੀਂ ਤਾਂ ਫੇਰ ਕੀ ਹੋਵੇਗਾ ਜਥੇਦਾਰ ਸਾਹਬਲਿਖਣ ਨੂੰ ਤਾਂ ੳਜੇ ਬਥੇਰਾ ਕੁਝ ਬਾਕੀ ਹੈ, ਪਰ ਬਾਕੀ ਬਾਤ ਕਦੇ ਫੇਰ ਪਾਵਾਂਗੇ। ਸੋ ਮੇਰੀ ਜਾਚੇ, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ, ਅਸੀਂ ਤਾਂ ਆਪਣਾ ਹੱਕ ਮੰਗਦੇ ਹਾਂ, ਕੋਈ ਭੀਖ ਨਹੀਂ ਚਾਹੁੰਦੇ। ਅੱਜ ਸਾਡੀ ਹਰੇਕ ਸਿਖ ਦੀ ਅਰਦਾਸ ਵਿਚ ਇਹ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਅਕਾਲ ਪੁਰਖ ਪਾਸੋਂ ਕੌਮ ਲਈ ਉਸਦਾ ਖੁੱਸਿਆ ਹੋਇਆ ਆਪਣਾ ਘਰ ਮੰਗੀਏ। ਇਹੀ ਸਾਡੀ ਫੌਰੀ ਲੋੜ ਤੇ ਸਾਡੇ ਕੌਮੀ ਮਸਲਿਆਂ ਦਾ ਹੱਲ ਹੈ।ਅੰਤ ਵਿਚ ਜਥੇਦਾਰ ਸਾਹਬ ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਕੁਝ ਸਮਾਂ ਪਹਿਲਾਂ ਮੈ ਤੁਹਾਡੇ ਕਿਸੇ ਬਿਆਨ ਦੇ ਵਿਰੋਧ ਵਿਚ ਇਕ ਲੇਖ ਲਿਖਿਆ ਸੀ (ਭਾਵੇਂ ਕਿ ਤੁਹਾਡਾ ਉਹ ਬਿਆਨ ਤੇ ਇਹ ਬਿਆਨ ਆਪੋਂ ਵਿਚ ਬਿਲਕੁਲ ਮੇਲ ਨਹੀਂ ਖਾਂਦੇ, ਤੇ ਜੇ ਕਿਸੇ ਨੂੰ ਇਹ ਦੋਵੇਂ ਬਿਆਨ ਸੁਣਾਈਏ ਤਾਂ ਉਹ ਕਹੇਗਾ ਕਿ ਇਹ ਦੋਵੇ ਬਿਆਨ ਦੋ ਵਿਰੋਧੀ ਆਦਮੀਆਂ ਦੇ ਹਨ, ਪਰ ਖੈਰ ਮੈ ਪਹਿਲਾਂ ਕਿਹਾ ਹੈ ਕਿ ਮੈਂ ਤੁਹਾਡੇ ਬਿਆਨ ਦੀ ਚੀਰ ਫਾੜ ਨਹੀਂ ਕਰਾਂਗਾ)। ਪਰ ਸਿਖ ਦਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੁੰਦਾ। ਇਸ ਲਈ ਤੁਹਾਡੇ ਇਸ ਬਿਆਨ ਤੇ ਮੇਰਾ ਜੀਅ ਕੀਤਾ ਕਿ ਤੁਹਾਡਾ ਧੰਨਵਾਦ ਜਰੁਰ ਕਰਨਾ ਚਾਹੀਦਾ ਹੈ। ਸੋ ਕੌਮ ਨੂੰ ਉਸ ਦੇ ਅਸਲ ਨਿਸ਼ਾਨੇ ਦੀ ਯਾਦ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਤੁਸੀਂ ਕੌਮੀ ਘਰ ਦੀ ਪ੍ਰਾਪਤੀ ਸੰਭਵ ਕਿਵੇਂ ਹੋਵੇ ਬਾਰੇ ਵੀ ਸੰਗਤਾਂ ਨੂੰ ਸੇਧ ਦਿਓਗੇ। ਅੰਤ ਵਿਚ ਉਸ ਬੋਲੇ, ਜੋ ਮੈਂ ਅਰਦਾਸ ਵਿਚ ਦੋਹਰੇ ਤੋਂ ਬਾਅਦ ਪੜ੍ਹਦਾ ਹਾਂ, ਨਾਲ ਸਮਾਪਤੀ ਕਰਾਂਗਾ,
ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ,
ਛਤਰ ਝੂਲੇਂਗੇ ਸੀਸ ਪਰ, ਬੜੀ ਕਰੇਗੀ ਮੌਜ
ਆਪ ਸਭ ਦਾ ਨਿੱਕਾ ਵੀਰ,
ਜਗਦੀਪ ਸਿੰਘ ਫਰੀਦਕੋਟ
jagdeepsfaridkot@yahoo.com

Saturday, April 19, 2008
"ਨੁਕਸਾਨ" (ਕਹਾਣੀ)
ਮੈਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਕਰਮਾਂ ਵਿਚ ਬੈਠਾ ਸੀ। ਗੁਰਬਾਣੀ ਸਰਵਣ ਕਰ ਰਿਹਾ ਸੀ ਤੇ ਨਾਲ ਹੀ ਸਮਝਣ ਦਾ ਯਤਨ ਵੀ ਕਰ ਰਿਹਾ ਸੀ। ਰਾਗੀ ਸਿੰਘ ਸ਼ਬਦ ਗਾਇਣ ਕਰ ਰਹੇ ਸਨ,
“ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥”
ਸੰਗਤ ਦਾ ਆਉਂਣ ਜਾਣ ਲਗਾਤਾਰ ਜਾਰੀ ਸੀ। ਸਭ ਕੁਝ ਬੜਾ ਸ਼ਾਤ ਸੀ। ਮਨ ਨੂੰ ਬੜਾ ਅਨੰਦ 'ਤੇ ਸਕੂਨ ਮਿਲ ਰਿਹਾ ਸੀ।
ਪ੍ਰਕਰਮਾਂ ਵਿਚ ਮੇਰੇ ਇਕ ਪਾਸੇ ਇਕ ਬੁੱਢੀ ਮਾਈ ਬੈਠੀ ਸੀ। 70 ਕੁ ਸਾਲ ਦੇ ਕਰੀਬ ਉਮਰ ਹੋਵੇਗੀ ਉਸਦੀ। ਪ੍ਰਕਰਮਾਂ ਦੀ ਕੰਧ ਨਾਲ ਮਾਈ ਨੇ ਢੋਅ ਲਾਈ ਹੋਈ ਸੀ ਤੇ ਸਿਰ ਨੀਵਾਂ ਕੀਤਾ ਹੋਇਆ ਸੀ। ਮੈਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਉਹ ਮਾਤਾ ਜਾਣੀ ਪਛਾਣੀ ਲੱਗਦੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਕੁਝ ਥੱਕੀ ਹੋਈ ਹੋਵੇ। ਮੈਂ ਅਜੇ ਮਾਤਾ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲ ਦੂਜੇ ਪਾਸੇ ਦੋ ਲਾਲੇ ਆ ਕੇ ਬੈਠ ਗਏ, ਜਾਂ ਕਹਿ ਲਉ ਜਿਵੇਂ ਕੋਈ ਹਫ ਕੇ ਡਿੱਗਦਾ ਹੈ, ਉਵੇਂ ਡਿੱਗ ਪਏ। ਇਕ ਸਾਹੋ ਸਾਹ ਹੋਇਆ ਇਕ ਪਾਈਪ ਜਹੀ (ਇਨਹਿਲਰ) ਨਾਲ ਸਾਹ ਲੈਂਦਾ ਹੋਇਆ ਬੋਲਿਆ,
"ਮੈਂ ਤੈਨੂੰ ਕਿਹਾ ਸੀ ਨਾ ਕਿਸ਼ੋਰੀ ਲਾਲ........, ਹੂ........ਬਈ ਇਹ ਪ੍ਰਕਰਮਾਂ ਜ੍ਹੀ ਬਹੁਤ ਵੱਡੀ ਐ......,ਆਪਾਂ ਸਾਰਾ ਚੱਕਰ ਨਾ ਲਾਈਏ.......ਹੂ......, ਪਰ ਤੂੰ ਮੰਨਿਆਂ ਨਹੀਂ......, ਹੂ...... ਹੂ....... ਹੁਣ ਵੇਖਲਾ ਕਿਵੇਂ ਸਾਹੋ ਸਾਹ ਹੋਏ ਬੈਠੇ ਹਾਂ......."
"ਓ ਮੈਨੂੰ ਕੀ ਪਤਾ ਸੀ ਤੁਲਸੀ ਰਾਮਾਂ......ਹਅ...... ਬਈ ਆਪਾਂ ਬੁੱਢੇ ਹੋ ਗਏ ਹਾਂ....... ਹਅ........ ਮੈਂ ਤਾਂ ਕਿਹਾ ਚੱਲ ਨਾਲੇ 'ਐਕਸਰਸਾਈਜ਼' ਹੋ ਜਊ....... ਹਅ........ ਤੇ ਨਾਲੇ ਏਨੇ ਚਿਰ ਬਾਅਦ ਆਏ ਆਂ ਸਾਰਾ ਆਲਾ ਦੁਆਲਾ ਵੇਖਲਾਂਗੇ........ਹਅ......."
ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਪ੍ਰਤੀਤ ਹੋਇਆ, ਬਈ ਜਿਵੇਂ ਲਾਲਾ ਤੁਲਸੀ ਰਾਮ ਇੱਥੋਂ ਦੇ ਰਹਿਣ ਵਾਲਾ ਈ ਸੀ ਤੇ ਕਿਸ਼ੋਰੀ ਲਾਲ ਕਿਤੋਂ ਬਾਹਰੋਂ ਆਇਆ ਸੀ ਤੇ ਉਹ ਕਾਫੀ ਦੇਰ ਬਾਅਦ ਏਥੇ ਆਇਆ ਸੀ। ਥੋੜਾ ਸਾਹ ਲੈ ਕੇ ਉਹਨਾਂ ਨੇ ਆਪਣੀਆਂ ਗੱਲਾਂ ਮੁੜ ਸ਼ੁਰੂ ਕੀਤੀਆਂ। ਮੇਂ ਉਹਨਾਂ ਤੋਂ ਕੁਝ ਕੁ ਦੂਰ ਬੈਠਾ ਸੀ ਤੇ ਮੈਂ ਉਹਨਾਂ ਵੱਲ ਧਿਆਨ ਵੀ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਸੁਣ ਰਹੀਆਂ ਸਨ।
"ਵੇਖ ਲੈ ਬਈ ਤੁਲਸੀ ਰਾਮ....... ਇਹ ਸਾਰਾ ਕੁਝ 'ਕੇਰਾਂ ਤਾਂ ਖੰਡਰ ਬਣਾਤਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ। ਓਦੋਂ ਤਾਂ ਆਏਂ ਲੱਗਦਾ ਸੀ ਬਈ ਹੁਣ ਨਹੀਂ ਸਦੀਆਂ ਤੱਕ ਸਿਖ ਸਿਰ ਚੁੱਕ ਸਕਣਗੇ...... ਪਰ ਵੇਖਲਾ 20-25 ਸਾਲਾਂ 'ਚੀ ਸਾਰਾ ਕੁਝ ਮੁੜ ਉਸਾਰ ਲਿਐ ਇਹਨਾਂ ਨੇ।" ਥੋੜੀ ਦੇਰ ਰੁਕ ਕੇ ਉਹ ਮੁੜ ਬੋਲਿਆ, "ਔਹ ਉਹੀ ਤਖਤ ਐ ਨਾ ਜਿੱਥੇ 'ਭਿੰਡਰਾਂਵਾਲਾ' ਰਹਿੰਦਾ ਹੁੰਦਾ ਸੀ....." "ਹਾਂ ਉਹੀ ਐ" ਤੁਲਸੀ ਰਾਮ ਨੇ ਜਵਾਬ ਦਿੱਤਾ।
"ਵੇਖਲਾ ਬਈ...... ਓਦੂਂ ਸੋਹਣਾ ਬਣਾ ਲਿਐ ਸਿਖਾਂ ਨੇ...... ਓਦੂਂ ਵੀ ਸ਼ਾਨਦਾਰ, ਸੱਚ ਪੁੱਛੇਂ ਤਾਂ ਤੁਲਸੀ ਰਾਮ ਪਤਾ ਨਹੀਂ ਕਿਉਂ ਮੈਨੂੰ ਇਹ ਤਖਤ ਬਹੁਤ ਚੁੱਭਦੈ, ਹਮੇਸ਼ਾਂ ਮੈਨੂੰ ਇਹ ਲਾਲ ਕਿਲ੍ਹੇ ਮੂਹਰੇ ਹਿੱਕ ਤਾਣ ਕੇ ਖੜਾ ਮਹਿਸੂਸ ਹੁੰਦੈ ਤੇ ਇਹਦੇ 'ਤੇ ਝੂਲਦਾ ਸਿਖਾਂ ਦਾ ਆਹ ਝੰਡਾ ਹਮੇਸ਼ਾਂ ਮੈਨੂੰ ਤਿਰੰਗੇ ਤੋਂ ਉੱਚਾ ਲੱਗਦੈ""ਇਹ ਤਾਂ ਤੇਰੀ ਗੱਲ ਠੀਕ ਐ ਕਿਸ਼ੋਰੀ, ਪਰ ਇਹਨਾਂ ਦੀ ਅਸਲ ਤਾਕਤ ਤਾਂ ਇਹਨਾਂ ਦਾ 'ਗ੍ਰੰਥ' ਐ" ਤੁਲਸੀ ਰਾਮ ਨੂੰ ਜਿਵੇਂ ਪਤਾ ਸੀ ਕਿ ਤਾਕਤ ਤਾਂ ਸਿਖ ਨੂੰ 'ਗੁਰਬਾਣੀ' ਹੀ ਬਖਸ਼ਦੀ ਹੈ।
"ਓ ਹੋਊ ਅਸਲ ਤਾਕਤ 'ਗ੍ਰੰਥ' , ਨਾਲੇ ਕੌਣ ਪੜ੍ਹਦੈ ਓਹਨੂੰ ਤੁਲਸੀ, ਕੋਈ ਵਿਰਲਾ ਟਾਵਾਂ ਸਿਖ ਤੇ ਐਸੇ ਸਿਖ ਦੀ ਕੋਈ ਨਈ ਸੁਣਦਾ। ਸਿਖਾਂ ਵਿਚ ਹੁਣ ਧਨਾਡ 'ਪ੍ਰਧਾਨ' ਨੇ ਤੇ ਇਹਨਾਂ ਸਰਮਾਏਦਾਰ ਸਿਖਾਂ ਵਿਚੋਂ ਕੋਈ ਕਦੇ ਕੋਈ ਇਸ ਨੂੰ ਨਹੀਂ ਪੜਦਾ ਹੋਣਾ ਕਿਉਂਕਿ ਜੇ ਪੜ੍ਹਦੇ ਹੋਣ ਤਾਂ ਠੱਗੀਆਂ ਠੋਰੀਆਂ ਕਰਕੇ ਧਨ ਕਿਉਂ ਇਕੱਠਾ ਕਰਨ....."
ਲਾਲਾ ਬੋਲ ਰਿਹਾ ਸੀ ਤਾਂ ਮੇਰਾ ਧਿਆਨ ਕੀਰਤਨ ਵੱਲ ਗਿਆ, ਸ਼ਬਦ ਚੱਲ ਰਿਹਾ ਸੀ,
“ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥”
ਸੰਗਤ ਦਾ ਆਉਂਣ ਜਾਣ ਲਗਾਤਾਰ ਜਾਰੀ ਸੀ। ਸਭ ਕੁਝ ਬੜਾ ਸ਼ਾਤ ਸੀ। ਮਨ ਨੂੰ ਬੜਾ ਅਨੰਦ 'ਤੇ ਸਕੂਨ ਮਿਲ ਰਿਹਾ ਸੀ।
ਪ੍ਰਕਰਮਾਂ ਵਿਚ ਮੇਰੇ ਇਕ ਪਾਸੇ ਇਕ ਬੁੱਢੀ ਮਾਈ ਬੈਠੀ ਸੀ। 70 ਕੁ ਸਾਲ ਦੇ ਕਰੀਬ ਉਮਰ ਹੋਵੇਗੀ ਉਸਦੀ। ਪ੍ਰਕਰਮਾਂ ਦੀ ਕੰਧ ਨਾਲ ਮਾਈ ਨੇ ਢੋਅ ਲਾਈ ਹੋਈ ਸੀ ਤੇ ਸਿਰ ਨੀਵਾਂ ਕੀਤਾ ਹੋਇਆ ਸੀ। ਮੈਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਉਹ ਮਾਤਾ ਜਾਣੀ ਪਛਾਣੀ ਲੱਗਦੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਕੁਝ ਥੱਕੀ ਹੋਈ ਹੋਵੇ। ਮੈਂ ਅਜੇ ਮਾਤਾ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲ ਦੂਜੇ ਪਾਸੇ ਦੋ ਲਾਲੇ ਆ ਕੇ ਬੈਠ ਗਏ, ਜਾਂ ਕਹਿ ਲਉ ਜਿਵੇਂ ਕੋਈ ਹਫ ਕੇ ਡਿੱਗਦਾ ਹੈ, ਉਵੇਂ ਡਿੱਗ ਪਏ। ਇਕ ਸਾਹੋ ਸਾਹ ਹੋਇਆ ਇਕ ਪਾਈਪ ਜਹੀ (ਇਨਹਿਲਰ) ਨਾਲ ਸਾਹ ਲੈਂਦਾ ਹੋਇਆ ਬੋਲਿਆ,"ਮੈਂ ਤੈਨੂੰ ਕਿਹਾ ਸੀ ਨਾ ਕਿਸ਼ੋਰੀ ਲਾਲ........, ਹੂ........ਬਈ ਇਹ ਪ੍ਰਕਰਮਾਂ ਜ੍ਹੀ ਬਹੁਤ ਵੱਡੀ ਐ......,ਆਪਾਂ ਸਾਰਾ ਚੱਕਰ ਨਾ ਲਾਈਏ.......ਹੂ......, ਪਰ ਤੂੰ ਮੰਨਿਆਂ ਨਹੀਂ......, ਹੂ...... ਹੂ....... ਹੁਣ ਵੇਖਲਾ ਕਿਵੇਂ ਸਾਹੋ ਸਾਹ ਹੋਏ ਬੈਠੇ ਹਾਂ......."
"ਓ ਮੈਨੂੰ ਕੀ ਪਤਾ ਸੀ ਤੁਲਸੀ ਰਾਮਾਂ......ਹਅ...... ਬਈ ਆਪਾਂ ਬੁੱਢੇ ਹੋ ਗਏ ਹਾਂ....... ਹਅ........ ਮੈਂ ਤਾਂ ਕਿਹਾ ਚੱਲ ਨਾਲੇ 'ਐਕਸਰਸਾਈਜ਼' ਹੋ ਜਊ....... ਹਅ........ ਤੇ ਨਾਲੇ ਏਨੇ ਚਿਰ ਬਾਅਦ ਆਏ ਆਂ ਸਾਰਾ ਆਲਾ ਦੁਆਲਾ ਵੇਖਲਾਂਗੇ........ਹਅ......."
ਇਹਨਾਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਪ੍ਰਤੀਤ ਹੋਇਆ, ਬਈ ਜਿਵੇਂ ਲਾਲਾ ਤੁਲਸੀ ਰਾਮ ਇੱਥੋਂ ਦੇ ਰਹਿਣ ਵਾਲਾ ਈ ਸੀ ਤੇ ਕਿਸ਼ੋਰੀ ਲਾਲ ਕਿਤੋਂ ਬਾਹਰੋਂ ਆਇਆ ਸੀ ਤੇ ਉਹ ਕਾਫੀ ਦੇਰ ਬਾਅਦ ਏਥੇ ਆਇਆ ਸੀ। ਥੋੜਾ ਸਾਹ ਲੈ ਕੇ ਉਹਨਾਂ ਨੇ ਆਪਣੀਆਂ ਗੱਲਾਂ ਮੁੜ ਸ਼ੁਰੂ ਕੀਤੀਆਂ। ਮੇਂ ਉਹਨਾਂ ਤੋਂ ਕੁਝ ਕੁ ਦੂਰ ਬੈਠਾ ਸੀ ਤੇ ਮੈਂ ਉਹਨਾਂ ਵੱਲ ਧਿਆਨ ਵੀ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਨੂੰ ਸੁਣ ਰਹੀਆਂ ਸਨ।
"ਵੇਖ ਲੈ ਬਈ ਤੁਲਸੀ ਰਾਮ....... ਇਹ ਸਾਰਾ ਕੁਝ 'ਕੇਰਾਂ ਤਾਂ ਖੰਡਰ ਬਣਾਤਾ ਸੀ ਸ਼੍ਰੀਮਤੀ ਇੰਦਰਾ ਗਾਂਧੀ ਨੇ। ਓਦੋਂ ਤਾਂ ਆਏਂ ਲੱਗਦਾ ਸੀ ਬਈ ਹੁਣ ਨਹੀਂ ਸਦੀਆਂ ਤੱਕ ਸਿਖ ਸਿਰ ਚੁੱਕ ਸਕਣਗੇ...... ਪਰ ਵੇਖਲਾ 20-25 ਸਾਲਾਂ 'ਚੀ ਸਾਰਾ ਕੁਝ ਮੁੜ ਉਸਾਰ ਲਿਐ ਇਹਨਾਂ ਨੇ।" ਥੋੜੀ ਦੇਰ ਰੁਕ ਕੇ ਉਹ ਮੁੜ ਬੋਲਿਆ, "ਔਹ ਉਹੀ ਤਖਤ ਐ ਨਾ ਜਿੱਥੇ 'ਭਿੰਡਰਾਂਵਾਲਾ' ਰਹਿੰਦਾ ਹੁੰਦਾ ਸੀ....." "ਹਾਂ ਉਹੀ ਐ" ਤੁਲਸੀ ਰਾਮ ਨੇ ਜਵਾਬ ਦਿੱਤਾ।
"ਵੇਖਲਾ ਬਈ...... ਓਦੂਂ ਸੋਹਣਾ ਬਣਾ ਲਿਐ ਸਿਖਾਂ ਨੇ...... ਓਦੂਂ ਵੀ ਸ਼ਾਨਦਾਰ, ਸੱਚ ਪੁੱਛੇਂ ਤਾਂ ਤੁਲਸੀ ਰਾਮ ਪਤਾ ਨਹੀਂ ਕਿਉਂ ਮੈਨੂੰ ਇਹ ਤਖਤ ਬਹੁਤ ਚੁੱਭਦੈ, ਹਮੇਸ਼ਾਂ ਮੈਨੂੰ ਇਹ ਲਾਲ ਕਿਲ੍ਹੇ ਮੂਹਰੇ ਹਿੱਕ ਤਾਣ ਕੇ ਖੜਾ ਮਹਿਸੂਸ ਹੁੰਦੈ ਤੇ ਇਹਦੇ 'ਤੇ ਝੂਲਦਾ ਸਿਖਾਂ ਦਾ ਆਹ ਝੰਡਾ ਹਮੇਸ਼ਾਂ ਮੈਨੂੰ ਤਿਰੰਗੇ ਤੋਂ ਉੱਚਾ ਲੱਗਦੈ""ਇਹ ਤਾਂ ਤੇਰੀ ਗੱਲ ਠੀਕ ਐ ਕਿਸ਼ੋਰੀ, ਪਰ ਇਹਨਾਂ ਦੀ ਅਸਲ ਤਾਕਤ ਤਾਂ ਇਹਨਾਂ ਦਾ 'ਗ੍ਰੰਥ' ਐ" ਤੁਲਸੀ ਰਾਮ ਨੂੰ ਜਿਵੇਂ ਪਤਾ ਸੀ ਕਿ ਤਾਕਤ ਤਾਂ ਸਿਖ ਨੂੰ 'ਗੁਰਬਾਣੀ' ਹੀ ਬਖਸ਼ਦੀ ਹੈ।
"ਓ ਹੋਊ ਅਸਲ ਤਾਕਤ 'ਗ੍ਰੰਥ' , ਨਾਲੇ ਕੌਣ ਪੜ੍ਹਦੈ ਓਹਨੂੰ ਤੁਲਸੀ, ਕੋਈ ਵਿਰਲਾ ਟਾਵਾਂ ਸਿਖ ਤੇ ਐਸੇ ਸਿਖ ਦੀ ਕੋਈ ਨਈ ਸੁਣਦਾ। ਸਿਖਾਂ ਵਿਚ ਹੁਣ ਧਨਾਡ 'ਪ੍ਰਧਾਨ' ਨੇ ਤੇ ਇਹਨਾਂ ਸਰਮਾਏਦਾਰ ਸਿਖਾਂ ਵਿਚੋਂ ਕੋਈ ਕਦੇ ਕੋਈ ਇਸ ਨੂੰ ਨਹੀਂ ਪੜਦਾ ਹੋਣਾ ਕਿਉਂਕਿ ਜੇ ਪੜ੍ਹਦੇ ਹੋਣ ਤਾਂ ਠੱਗੀਆਂ ਠੋਰੀਆਂ ਕਰਕੇ ਧਨ ਕਿਉਂ ਇਕੱਠਾ ਕਰਨ....."
ਲਾਲਾ ਬੋਲ ਰਿਹਾ ਸੀ ਤਾਂ ਮੇਰਾ ਧਿਆਨ ਕੀਰਤਨ ਵੱਲ ਗਿਆ, ਸ਼ਬਦ ਚੱਲ ਰਿਹਾ ਸੀ,
"ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ"
"ਬਸ ਮੇਰਾ ਤਾਂ ਤੁਲਸੀ ਰਾਮ ਸਿਰਫ ਓਦੋਂ ਦਿਲ ਡੁੱਬਦੈ ਜਦੋਂ ਇਹ ਇਕੱਠੇ ਹੋ ਕੇ 'ਰਾਜ ਕਰੇਗਾ ਖਾਲਸਾ' ਬੋਲਦੇ ਐ...... ਮੇਰੇ ਦਿਲ 'ਚ ਧੜਕੂ ਜਿਹਾ ਉੱਠਦੈ ਤੇ ਮੈਨੂੰ ਪਿਛਲਾ ਸਭ ਕੁਝ ਚੇਤੇ ਆਉਣ ਲੱਗਦੈ"
ਇਹਨਾਂ ਦੋਹਾਂ ਲਾਲਿਆਂ ਦੀਆਂ ਗੱਲਾਂ ਤੋਂ ਮੈਨੂੰ ਇੰਝ ਲੱਗਿਆ ਜਿਵੇ ਇਹ ਦੋਵੇਂ ਸਿਖਾਂ ਨੂੰ ਦੁਸ਼ਮਨ ਸਮਝਦੇ ਹੋਣ ਤੇ ਮੈਨੂੰ ਲੱਗਿਆ ਕਿ ਇਸ ਨਫਰਤ ਦਾ ਕੋਈ ਕਾਰਨ ਵੀ ਹੋਵੇਗਾ। ਸ਼ਾਇਦ ਖਾੜਕੂਵਾਦ ਵੇਲੇ ਇਹਨਾਂ ਦਾ ਕੁਝ ਨੁਕਸਾਨ………, ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹਨਾਂ ਵਿਚੋਂ ਇਕ ਨੇ ਬੋਲਣਾ ਸ਼ੁਰੂ ਕੀਤਾ।
“ਤੈਨੂੰ ਯਾਦ ਐ ਕਿਸ਼ੋਰੀ? ਆਪਣੀ ਕੱਪੜੇ ਦੀ ਦੁਕਾਨ, ਹਜ਼ਾਰਾਂ-ਲੱਖਾਂ ਦਾ ਕਾਰੋਬਾਰ, ਹਰ ਰੋਜ਼ ਦੇ ਸੈਂਕੜੇ ਗਾਹਕ। ਕਿੰਨੀਆਂ ਖੁਸ਼ੀਆਂ ਹੁੰਦੀਆਂ ਸਨ ਓਦੋਂ……”
“ਕੁਝ ਨਹੀਂ ਭੁੱਲਿਆ ਭਰਾਵਾ, ਸਭ ਕੁਝ ਯਾਦ ਐ। ਪੰਜਾਂ ਦੁਕਾਨਾਂ ਜਿੱਡੀ ਆਪਣੀ ਇਕ ਦੁਕਾਨ, ਲੱਖਾਂ ਦਾ ਕੱਪੜਾ ਤੇ…… ਤੇ…… ਸਭ ਕੁਝ ਪਲਾਂ ਵਿਚ ਸਵਾਹ…… ਕੁਝ ਨਹੀਂ ਭੁੱਲਿਆ।”
ਉਹ ਦੋਵੇਂ ਕੁਝ ਚਿਰ ਲਈ ਚੁੱਪ ਹੋ ਗਏ। ਮੈਨੂੰ ਹੁਣ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਉਹ ਦੋਵੇਂ ਸਕੇ ਭਰਾ ਸਨ ਤੇ ਉਹਨਾਂ ਦਾ ਪੁਰਾਣਾ ਕੋਈ ਕੱਪੜੇ ਦਾ ਕਾਰੋਬਾਰ ਸੀ ਜਿਸ ਦਾ ਨੁਕਸਾਨ ਹੋ ਗਿਆ ਸੀ। ਪਰ ਕਿਵੇਂ………? ਮੇਰੀ ਜਾਨਣ ਦੀ ਇੱਛਾ ਵਧ ਰਹੀ ਸੀ। ਏਧਰ ਮਾਤਾ ਉਸੇ ਤਰ੍ਹਾਂ ਸਿਰ ਨੀਵਾਂ ਕਰਕੇ ‘ਗੁਰਬਾਣੀ’ ਸਰਵਣ ਕਰ ਰਹੀ ਸੀ।
“ਤੁਲਸੀ…… ਕੀ ਤੈਨੂੰ ਅੱਜ ਤੱਕ ਕੁਝ ਪਤਾ ਨਈ ਲੱਗਾ ਕਿ ਉਹ ਅੱਗ ਕਿਸ ਨੇ ਲਗਾਈ ਸੀ…… ਕਿਸ ਨੇ ਸਾਡਾ ਵਸਦਾ ਰਸਦਾ ਸੰਸਾਰ ਉਜਾੜਿਆ ਸੀ……… ਕੀ ਕੋਈ ਸੂਹ ਨਹੀਂ ਮਿਲੀ ਉਸਦੀ ਜਿਸ ਨੇ ਸਾਡਾ ਏਨਾ ਨੁਕਸਾਨ ਕੀਤਾ ਸੀ……?”
“ਤੈਨੂੰ ਦੱਸਿਆ ਨ੍ਹੀ ਦੁਰਗਾ ਭਾਬੀ ਨੇ, ਮੈਂ ਤਾਂ ਉਸ ਨੂੰ ਦੱਸ ਦਿੱਤਾ ਸੀ ਸਭ ਕੁਝ……?”
“ਉਸ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ…… ਕੀ ਕੁਝ ਪਤਾ ਲੱਗ ਗਿਆ ਸੀ?” ਕਿਸ਼ੋਰੀ ਹੈਰਾਨੀ ਨਾਲ ਬੋਲਿਆ।
“ਸ਼ਾਇਦ ਉਸ ਨੇ ਸੋਚਿਆ ਹੋਣੈ ਬੀ ਤੁਸੀਂ ਪਹਿਲਾਂ ਹੀ ਏਨੇ ਪ੍ਰੇਸ਼ਾਨ ਰਹਿੰਦੇ ਹੋ, ਐਵੇਂ ਹੋਰ ਦੁਖੀ ਹੋਵੋਗੇ, ਨਾਲੇ ਕੋਈ ਬਹੁਤਾ ਚਿਰ ਨ੍ਹੀ ਹੋਇਆ ਥੋੜਾ ਚਿਰ ਪਹਿਲਾਂ ਈ ਪਤਾ ਲੱਗਿਐ ਸਾਰਾ ਕੁਝ”
“ਉਹ ਦੁੱਖ…… ਉਹ ‘ਨੁਕਸਾਨ’ ਤਾਂ ਮੈਨੂੰ ਸਾਰੀ ਉਮਰ ਨਈਂ ਭੁੱਲਣਾ ਤੁਲਸੀ, ਪਰ ਤੂੰ ਦੱਸ ਤਾਂ ਸਹੀ” ਕਿਸ਼ੋਰੀ ਸਭ ਕੁਝ ਜਾਨਣਾ ਚਾਹੁੰਦਾ ਸੀ।
“ਤੈਨੂੰ ਯਾਦ ਹੈ ਜਦੋਂ ਜੂਨ 84 ਵਿਚ ਹਮਲੇ ਤੋਂ ਬਾਅਦ ਆਪਾਂ ਖੁਸ਼ੀ ਵਿਚ ਆਪਣੀ ਦੁਕਾਨ ਦੇ ਬਾਹਰ ਭਾਰਤੀ ਫੌਜੀਆਂ ਲਈ ਲੱਡੂ ਅਤੇ ਛੋਲੇ ਭਟੂਰੇ ਬਣਾ ਰਹੇ ਸੀ…… ਤਾਂ ਇਕ ਭੱਜਿਆ ਆਉਂਦਾ ਸਿਖ ਮੁੰਡਾ ਬਾਊ ਜੀ ਵਿਚ ਵੱਜਿਆ ਸੀ……”
“ਹਾਂ, ਹਾਂ ਮੈਨੂੰ ਸਭ ਯਾਦ ਹੈ……, ਉਹ ਖਿੱਲਰੇ ਜਹੇ ਵਾਲਾਂ ਵਾਲਾ ਮੁੰਡਾ ਅੰਨ੍ਹੇਵਾਹ ਭੱਜਿਆ ਆਉਂਦਾ ਬਾਊ ਜੀ ਵਿਚ ਵੱਜਿਆ ਸੀ ਤੇ ਬਾਊ ਜੀ ਤੇਲ ਵਾਲੇ ਕੜਾਹੇ ਵਿਚ ਡਿੱਗਦੇ ਆਪਾਂ ਬਚਾਏ ਸਨ। ਪਰ ਬਚਾਂਦੇ ਬਚਾਂਦੇ ਵੀ ਬਾਊ ਜੀ ਦਾ ਇਕ ਪਾਸਾ ਸਾਰਾ ਗਰਮ ਤੇਲ ਨਾਲ ਝੁਲਸ ਗਿਆ ਸੀ………”
“ਹਾਂ, ਉਹੀ ਮੁੰਡਾ…… ਅਸਲ ਵਿਚ ਉਹ ਕੋਈ ਆਮ ਮੁੰਡਾ ਨਹੀਂ ਸੀ ਬਹੁਤ ‘ਖਤਰਨਾਕ ਅੱਤਵਾਦੀ’ ਸੀ। ਆਪਾਂ ਸੋਚਿਆ ਕਿ ਉਸ ਦੇ ਮਗਰ ਭੱਜੇ ਜਾਂਦੇ ਫੌਜੀਆਂ ਨੇ ਉਸ ਨੂੰ ਮਾਰ ਦਿੱਤਾ ਹੋਵੇਗਾ…… ਪਰ ਉਹ ਬਚ ਗਿਆ ਸੀ। ਉਸ ਨੇ ਭੱਜੇ ਜਾਂਦੇ ਨੇ ਆਪਾਂ ਨੂੰ ਲੱਡੂ ਵੰਡਦੇ ਵੇਖ ਲਿਆ ਸੀ ਤੇ ਆਪਣੀ ਦੁਕਾਨ ਵੀ ਪਛਾਣ ਲਈ ਸੀ……… ਬਸ ਕਹਿੰਦੇ ਨੇ ਉਸੇ ‘ਅੱਤਵਾਦੀ’ ਨੇ ਏਸ ਗੁੱਸੇ ਵਿਚ ਕਿ ਇਹਨਾਂ ਨੇ ਹਮਲੇ ਦੀ ਖੁਸ਼ੀ ਵਿਚ ਲੱਡੂ ਵੰਡੇ ਸਨ, ਆਪਣੀ ਦੁਕਾਨ ਸਾੜ ਦਿੱਤੀ ਸੀ……”
“ਹੈਅ ਤੇਰਾ ਕੱਖ ਨਾ ਰਹੇ ਦੁਸ਼ਟਾ…… ਅਸੀਂ ਤੇਰਾ ਕੀ ਵਿਗਾੜਿਆ ਸੀ…… ਲੱਡੂ ਜਲੇਬੀਆਂ ਤਾਂ ਸ਼ਹਿਰ ਦੇ ਕਈ ਹਿੰਦੂ ਪਰਿਵਾਰਾਂ ਨੇ ਵੰਡੇ ਸਨ…… ਫੇਰ ਸਾਨੂੰ ਹੀ ਕਿਉਂ…… ਬਾਊ ਜੀ ਓਸ ਘਟਨਾਂ ਤੋਂ ਪਿੱਛੋਂ ਸਦਮੇਂ ਨਾਲ ਕਦੇ ਮੰਜੇ ਤੋਂ ਨਹੀਂ ਉੱਠੇ…… ਵੇਖਲਾ ਤੁਲਸੀ ਅੱਜ ਨੂੰ ਆਪਣਾ ਕਾਰੋਬਾਰ ਅਰਬਾਂ ਦਾ ਹੋਣਾ ਸੀ……… ਜੇ ਇਕੱਲੀ ਦੁਕਾਨ ਦੀ ਕੀਮਤ ਹੀ ਵੇਖਣੀ ਹੋਵੇ ਤਾਂ 8-10 ਕਰੋੜ ਤੋਂ ਘੱਟ ਨਹੀਂ ਹੋਣੀ ਸੀ……”
“ਚੱਲ ਛੱਡ ਕਿਸ਼ੋਰੀ ਹੁਣ ਪੁਰਾਣੀਆਂ ਗੱਲਾਂ ਨੂੰ, ਐਵੇਂ ਜਖ਼ਮ ਹਰੇ ਹੋਣਗੇ……, ਓਸ ‘ਨੁਕਸਾਨ’ ਦੀ ਭਰਪਾਈ ਨ੍ਹੀ ਕਦੇ ਹੋ ਸਕਦੀ, ਚੱਲ ਉੱਠ ਦਿਲ ਹੌਲਾ ਨਾ ਕਰ, ਚੱਲ ਘਰ ਨੂੰ ਚੱਲੀਏ” ਦੋਹਾਂ ਦੀਆਂ ਅੱਖਾਂ ਵਿਚ ਹੰਝੂ ਸਨ।
“ਸੱਚ ਪੁੱਛੇ ਨਾ ਤੁਲਸੀ ਤਾਂ ਇਹ ਥਾਂ ਵੀ ਮੈਨੂੰ ਹੁਣ ਵਿਹੁ ਵਰਗੀ ਲੱਗਣ ਲੱਗ ਪਈ ਹੈ…… ਚੱਲ ਛੇਤੀ ਏਥੋਂ ਚੱਲੀਏ”
ਜਾਂਦੇ ਜਾਂਦੇ ਲਾਲੇ ਕਿਸ਼ੋਰੀ ਨੇ ‘ਅਕਾਲ ਤਖਤ ਸਾਹਿਬ’ ਨੂੰ ਬੜੇ ਭੈੜੇ ਤਰੀਕੇ ਨਾਲ ਵੇਖਿਆ। ਜਿਵੇਂ ਕੋਈ ਕਿਸੇ ਪੁਰਾਣੇ ‘ਦੁਸ਼ਮਨ’ ਨੂੰ ਦੂਰੋਂ ਵੇਖਦਾ ਹੈ। ਉਹ ਤਾਂ ਚਲੇ ਗਏ, ਪਰ ਮੈਨੂੰ ਉਹਨਾਂ ਦੋਹਾਂ ‘ਤੇ ਅੰਦਰੋ ਅੰਦਰੀ ਬਹੁਤ ਗੁੱਸਾ ਚੜ੍ਹ ਰਿਹਾ ਸੀ। ‘ਦਰਬਾਰ ਸਾਹਿਬ’ ‘ਅਕਾਲ ਤਖਤ ਸਾਹਿਬ’ ਅਤੇ ਪੂਰੀ ਸਿਖ ਕੌਮ ਦੇ ਕਦੇ ਨਾ ਪੂਰੇ ਹੋਣ ਵਾਲੇ ‘ਨੁਕਸਾਨ’ ‘ਤੇ ਲੱਡੂ ਵੰਡਣ ਵਾਲਿਆਂ ਨੂੰ ਆਪਣੀ ਇਕ ਦੁਕਾਨ ਦੇ ‘ਨੁਕਸਾਨ’ ਦਾ ਕਿੱਡਾ ਗੁਸਾ ਚੜ੍ਹ ਰਿਹਾ ਸੀ। ਜੇ ‘ਰੱਬ ਦੇ ਘਰ-ਹਰਿਮੰਦਰ’ ਤੇ ‘ਰੱਬ ਦੇ ਤਖਤ-ਅਕਾਲ ਤਖਤ’ ਦੇ ਢਾਹੇ ਜਾਣ ‘ਤੇ ਕੋਈ ਖੁਸ਼ੀ ਮਨਾਵੇ ਤਾਂ ਉਸਦਾ ਆਪਣਾ ਭਲਾ ਕਿੱਥੋਂ ਹੋਵੇਗਾ।
ਖੈਰ ਉਹਨਾਂ ਦੇ ਚਲੇ ਜਾਣ ਤੋਂ ਪਿੱਛੋਂ ਮੇਰਾ ਧਿਆਨ ਦੂਜੇ ਪਾਸੇ ਬੈਠੀ ਮਾਤਾ ਵੱਲ ਗਿਆ। ਉਹ ਸਿਰ ਉਤਾਹ ਚੱਕੀ ਬਿਲਕੁਲ ਸਿੱਧੀ ਹੋਈ ਬੈਠੀ ਸੀ, ਅਕਸਰ ਇਸ ਉਮਰ ਵਿਚ ਬਜ਼ੁਰਗਾਂ ਦੀ ਪਿੱਠ ਬਿਲਕੁਲ ਸਿੱਧੀ ਨਹੀਂ ਹੁੰਦੀ, ਪਰ ਉਸ ਮਾਤਾ ਵਿਚ ਪਤਾ ਨਹੀਂ ਕਿੱਥੋਂ ਅੰਤਾਂ ਦਾ ਜੋਰ ਆ ਗਿਆ ਸੀ ਉਹ ਚੌਕੜਾ ਮਾਰੀ ਸਰੀਰ ਅਕੜਾ ਕੇ ਬੈਠੀ ਸੀ। ਉਸਦਾ ਚਿਹਰਾ ਝੁਰੜੀਆਂ ਨਾਲ ਭਰਿਆ ਹੋਇਆ ਸੀ ਪਰ ਥੱਕਿਆ ਹਰਹਿਜ਼ ਨਹੀਂ ਸੀ ਜਿਵੇਂ ਮੈਨੂੰ ਪਹਿਲਾਂ ਪ੍ਰਤੀਤ ਹੋਇਆ ਸੀ। ਮੈਂ ਉਸ ਨੂੰ ਜਾਣਦਾ ਸੀ ਤੇ ਪਛਾਣਦਾ ਵੀ ਸੀ। ਇਹ ਉਹੀ ਵੱਡੇ ਜੇਰੇ ਵਾਲੀ ਮਾਤਾ ਸੀ ‘ਨੂਰੀ’। ਭੰਮੇ ਕਲਾਂ ਵਾਲੀ ‘ਮਾਤਾ ਨੂਰੀ’। ਬਸ਼ੀਰ ਮੁਹੰਮਦ ਉਰਫ ਭਾਈ ਲਛਮਨ ਸਿੰਘ ਨੂੰ ਜੰਮਣ ਵਾਲੀ ਮਾਤਾ ‘ਨੂਰੀ’। ਪਰ ਮੈਂ ਹੈਰਾਨ ਸੀ ਕਿ ਇਕਦਮ ਉਸ ਵਿਚ ਏਨਾ ਨੂਰ ਕਿਵੇਂ ਆ ਗਿਆ ਸੀ ਕਿ ਉਸ ਦੇ ਚਿਹਰੇ ਵੱਲ ਤੱਕਿਆ ਵੀ ਨਹੀਂ ਸੀ ਜਾ ਰਿਹਾ। ਮੈਂ ਵੇਖਿਆ ਕਿ ਉਹ ਥੋੜਾ ਮੁਸਕੁਰਾ ਵੀ ਰਹੀ ਸੀ। ਥੋੜਾ ਧਿਆਨ ਉਸ ਵੱਲੋਂ ਹਟਾ ਕੇ ਜਦ ਮੈਂ ਕੀਰਤਨ ਵਾਲੇ ਪਾਸੇ ਕੀਤਾ ਤਾਂ ਮੈਂ ਸਾਰੀ ਗੱਲ ਸਮਝ ਗਿਆ, ਮੈਨੂੰ ਸ਼ਬਦ ਸੁਣਿਆਂ,
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥”
ਉਸ ਦੀ ਮੁਸਕੁਰਾਹਟ ਅਜੇ ਵੀ ਕਾਇਮ ਸੀ, ਰਾਗੀ ਸਿੰਘ ਗਾਇਨ ਕਰ ਰਹੇ ਸਨ,
ਉਸ ਦੀ ਮੁਸਕੁਰਾਹਟ ਅਜੇ ਵੀ ਕਾਇਮ ਸੀ, ਰਾਗੀ ਸਿੰਘ ਗਾਇਨ ਕਰ ਰਹੇ ਸਨ,
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥”
ਮੈਂ ਲਗਾਤਾਰ ਹੈਰਾਨ ਹੋਈ ਜਾ ਰਿਹਾ ਸੀ ਕਿ ਇਹ ਉਹੀ ਦੁਖਿਆਰੀ ਮਾਤਾ ਸੀ, ਜਿਸਦਾ ਪੁੱਤ ਜਦ ‘ਬੱਬਰਾਂ’ ਨਾਲ ਰਲ ਗਿਆ ਸੀ ਤਾਂ ਇਸਦੇ ਪਤੀ ਨੂੰ ਚੁੱਕ ਕੇ ਪੁਲਸ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਪਤਾ ਨਹੀਂ ਕਿੰਨੀ ਕੁ ਵਾਰ ਇਸ ਨੂੰ ਵੀ ਥਾਣੇ ਵਾਲੇ ਚੁੱਕ ਕੇ ਲਗਏ ਸਨ। ਫੇਰ ਇਸ ਨੇ ਇਹ ਖਬਰ ਵੀ ਅਡੋਲਤਾ ਨਾਲ ਸੁਣੀ ਕਿ ਕਲਕੱਤੇ ਇਕ ਮੁਕਾਬਲੇ ਵਿਚ ਇਸਦਾ ਪੁੱਤ, ਇਕਲੌਤਾ ਸਹਾਰਾ, ਪੁਲਸ ਨੇ ਮਾਰ ਦਿੱਤਾ ਸੀ……, ਨਾਲ ਹੀ ਇਸ ਦੀ ਬੇਕਸੂਰੀ ਨੂੰਹ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ ਉਸ ਦੇ ਪੇਟ ਵਿਚ ਸੱਤ ਮਹੀਨੇ ਦਾ ਬਾਲ…… ਉਸਨੂੰ ਵੀ ਸਰਕਾਰੀ ਗੋਲੀਆਂ ਚੀਰ ਗਈਆਂ ਸਨ।
ਕਿਸੇ ਨੇ ਪੁੱਛਿਆ, “ਮਾਤਾ ਤੇਰਾ ਪੁੱਤ ਮਾਰਤਾ ਸਰਕਾਰ ਨੇ, ਤੂੰ ਕੀ ਕਹਿਣਾ ਚਾਹੁੰਦੀ ਐਂ”
ਤੇ ਇਹ ਅੱਗੋਂ ਬੋਲੀ, “ਮਰਿਆ ਨੀ ਮੇਰਾ ਪੁੱਤ……, ਸ਼ਹੀਦ ਹੋਇਐ……, ਧਰਮ ਦੀ ਖਾਤਰ……, ਦੇਸ਼ ਦੀ ਖਾਤਰ ਕੁਰਬਾਨ ਹੋਇਐ……। ਸਾਡੇ ਮੁਸਲਮਾਨਾਂ ਵਿਚ ਬੱਕਰੇ ਨ੍ਹੀ ਝਟਕਾ ਦਿੰਦੇ, ਬਲੀ ਨ੍ਹੀ ਦਿੰਦੇ……, ਮੈਂ ਆਪਣੇ ਪੁੱਤ ਦੀ ਬਲੀ ਦਿੱਤੀ ਐ ‘ਖਾਲਸਥਾਨ’ ਲਈ। ਹਾਂ ਇਹ ਦੁੱਖ ਮੈਨੂੰ ਜਰੂਰ ਐ, ਬੀ ਏਸ ‘ਕੁੱਤੀ ਗੌਰਮਿੰਟ’ ਨੇ ਮੇਰੀ ਨਹੱਕੀ ਨੂੰਹ ਤੇ ਓਹਦੇ ਢਿੱਡ ਵਿਚਲਾ ਬੱਚਾ ਕਿਉਂ ਮਾਰਿਆ। ‘ਬੱਬਰ’ ਇਹਨਾਂ ਦੇ ਭਣੋਈਏ ਐ……… ਉਹਨਾਂ ਦੇ ਮੂਹਰੇ ਨੀ ਹੁੰਦੇ……, ਉਹਨਾਂ ਨਾਲ ਮੱਥਾ ਨੀ ਲਾਉਂਦੇ…… ਸਾਨੂੰ ਤੀਮੀਆਂ ਮਾਨੀਆਂ ਨੂੰ ਤੰਗ ਕਰਦੇ ਐ ਆਵਦੀ ਭੈਣ ਦੇ ਖਸਮ। ਮੇਰਾ ਪੁੱਤ ਜਦ ਕਦੇ ਪਿੰਡ ਆ ਜਾਂਦਾ ਸੀ ਨਾ ਤਾਂ ਚੌਕੀ ਆਲਾ ਥਾਣੇਦਾਰ ਕਹਿੰਦੇ ਨੇ ਥਾਣੇ ਨੂੰ ਅੰਦਰੋਂ ਜਿੰਦਾ ਲਾ ਲੈਂਦਾ ਸੀ। ਜਦ ਮੇਰਾ ਪੁੱਤ ਕੌਡੀ ਪਾਉਂਦਾ ਹੁੰਦਾ ਸੀ ਨਾ ਤਾਂ ਆਸ ਪਾਸ ਦੇ ਬੀਹ-ਪੱਚੀ ਪਿੰਡਾ ‘ਚੋਂ ਕੋਈ ਨੀ ਹੁੰਦਾ ਸੀ ਓਹਨੂੰ ਰੋਕਣ ਆਲਾ। ਮੈਨੂੰ ਮਾਣ ਐ ਮੇਰੇ ਸੂਰਮੇ ਪੁੱਤ ‘ਤੇ ਉਹ ਸ਼ੇਰਾਂ ਦੀ ਮੌਤ ਮਰਿਐ। ਉਹ ਕਿਸੇ ਐਕਸੀਡੈਂਟ ‘ਚ ਤਾਂ ਨੀ ਮਰਿਆ ਜਾਂ ਲੋਕਾਂ ਦੇ ਮੁੰਡਿਆਂ ਮਾਗੂੰ ਦਾਰੂ ਪੀ ਕੇ ਰੂੜੀ ‘ਤੇ ਪਿਆ ਤਾਂ ਨੀ ਮਰਿਆ। ਉਹ ਬਹਾਦਰਾਂ ਦੀ ਮੌਤ ਮਰਿਐ। ਮੇਰਾ ਪੁੱਤ ਪੁਲਸ ‘ਚ ਵੀ ਰਿਹੈ, ਪਰ ਉਸਨੂੰ ਓਹਦੇ ਪਿਉ ਨੇ ਕਿਹਾ ਸੀ ਬੀ ਪੁੱਤ ਕਿਸੇ ਤੀਮੀਂ ਦੇ ਮੂਹਰੇ ਉੱਚੀ ‘ਵਾਜ ‘ਚ ਨਾ ਬੋਲੀਂ, ਉਹ ਕਦੇ ਕਿਸੇ ਤੀਮੀਂ ਨੂੰ ਮੰਦਾ ਨੀ ਬੋਲਿਆਂ ਤੇ ਆਹ ਕੁਤੀ ਪੁਲਸ ਨੂੰ ਤਾਂ ਏਨਾ ਨੀ ਪਤਾ ਬੀ ਬੁੜ੍ਹੀਆਂ ਨਾਲ ਗੱਲ ਕਿਮੇਂ ਕਰੀਦੀ ਐ, ਗਾਲ ਤੋਂ ਬਿਨਾ ਨੀ ਬੋਲਦੇ ਹਰਾਮਜਾਦੇ……… ਕੋਈ ਨੀ ਪੁੱਤ ਗੋਲੀ ਇਹਨਾਂ ਲਈ ਵੀ ਬਣੂ, ਗੋਲੀ ‘ਕੱਲੀ ਸਿਖਾਂ ਦੇ ਪੁੱਤਾਂ ਲਈ ਤਾਂ ਨਈ…… ਇਹਨਾਂ ਨੂੰ ਵੀ ਮਿਲੂ ਕੀਤੇ ਦੀ ਸਜ਼ਾ………”
ਪਤੀ ਦੀ ਮੌਤ ਤੋਂ ਬਾਅਦ ਪੁੱਤਰ ਦੀ, ਨੂੰਹ ਦੀ ਤੇ ਅਣਜੰਮੇ ਵਾਰਸ ਦੀ ਮੌਤ ‘ਤੇ ਹੀ ਬੱਸ ਨਹੀਂ ਹੋਈ। ਪੁਲਸ ਨੇ ਮਾਤਾ ਦੇ ਜਵਾਈ ਸਦੀਕ ਮੁਹੰਮਦ ਨੂੰ ਵੀ ਲਾਪਤਾ ਕਰ ਦਿੱਤਾ ਜਾਂ ਕਹਿ ਲਉ ਲਾਵਾਰਸ ਲਾਸ਼ ਕਹਿ ਕੇ ਫੂਕ ਦਿੱਤਾ ਜਾਂ ਕਿਸੇ ਦਰਿਆ ਨਹਿਰ ਵਿਚ ਮੱਛੀਆਂ ਦੀ ਭੇਂਟ ਚਾੜ੍ਹ ਦਿੱਤਾ। ਫੇਰ ਜਦ ਘਰ ਵਿਚ ਕੋਈ ਮਰਦ ਨਹੀਂ ਬਚਿਆ ਤਾਂ ਪੁਲਸ ਦਾ ਕਹਿਰ ਮਾਤਾ ਤੇ ਇਸ ਦੀ ਧੀ ‘ਤੇ ਵਰ੍ਹਿਆ। ਕੁੱਟ-ਕੁੱਟ ਕੇ ਹੱਡੀਆਂ ਤੋੜ ਦਿੱਤੀਆਂ, ਪਰ ਮਾਤਾ ਅਡੋਲ ਰਹੀ ਤੇ ਜਦ ਵੀ ਬੋਲੀ ਉਸ ਨੇ ਸਰਕਾਰ ਨੂੰ ‘ਕੁੱਤੀ ਗੌਰਮਿੰਟ’ ਕਹਿ ਕੇ ਹੀ ਸੰਬੋਧਨ ਕੀਤਾ।
…… ਤੇ ਏਨਾਂ ਕਹਿਰ ਅਡੋਲਤਾ ਨਾਲ ਝੱਲਣ ਤੋਂ ਬਾਅਦ ਵੀ ਬੱਸ ਨਹੀਂ ਹੋਈ। ਅੱਜ ਪੁਲਸ ਨੇ ਮਾਤਾ ਦੀ ਦੋਹਤਰੀ ਬੀਬੀ ਪ੍ਰਵੀਨ ਕੌਰ ਨੂੰ ਕਰਨਾਲ ਥਾਣੇ ਵਿਚ ਬਰਫ ਦੀ ਸਿੱਲ ‘ਤੇ ਲਿਟਾਇਆ ਹੋਇਆ ਸੀ। 21 ਸਾਲ ਦੀ ਮਾਸੂਮ ਦਰਦ ਨਾਲ ਕਰਾਹ ਰਹੀ ਸੀ। ਪਰ ਜ਼ਾਲਮ ਹਾਕਮਾਂ ਦੀਆਂ ਡਿਕਸ਼ਨਰੀਆਂ ਵਿਚੋਂ ਤਰਸ ਨਾਮ ਦਾ ਸ਼ਬਦ ਗੁਆਚ ਗਿਆ ਸੀ। ਕੁੱਟ-ਕੁੱਟ ਕੇ ਬੱਚੀ ਦੀਆਂ ਹੱਡੀਆਂ ਭੰਨ ਸੁੱਟੀਆਂ ਸਨ।………… ਪਰ ਮਾਤਾ ਅਡੋਲ ਬੈਠੀ ਪ੍ਰਕਰਮਾਂ ਨਾਲ ਢੋਅ ਲਾਈ ਕੀਰਤਨ ਸੁਣ ਰਹੀ ਸੀ। ਸ਼ਬਦ ਚੱਲ ਰਿਹਾ ਸੀ,
“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥”
ਮੈਂ ਮਾਤਾ ਵੱਲ ਹੈਰਾਨੀ ਨਾਲ ਤੱਕ ਰਿਹਾ ਸੀ। ਮਾਤਾ ਦੇ ਅੱਜ ਤੱਕ ਦੇ ‘ਨੁਕਸਾਨ’ ਦਾ ਮੁਲੰਕਣ ਕਰ ਰਿਹਾ ਸੀ। ਮਾਤਾ ਦੇ ‘ਨੁਕਸਾਨ’ ਨੂੰ ਵੇਖ ਕੇ ਮੈਨੂੰ ਉਨ੍ਹਾਂ ਲਾਲਿਆਂ ਦੇ ‘ਨੁਕਸਾਨ’ ਦਾ ਚੇਤਾ ਵੀ ਆ ਰਿਹਾ ਸੀ ਜਿਹੜੇ ਹੁਣੇ ਏਥੋਂ ਪਿੱਟਦੇ ਗਏ ਸਨ। ਮੈਂ ਸੋਚ ਰਿਹਾ ਸੀ ਕਿ ਕਿਸ ਦਾ ‘ਨੁਕਸਾਨ’ ਜਿਆਦਾ ਵੱਡਾ ਹੈ ਉਹਨਾਂ ਲਾਲਿਆਂ ਦਾ, ਜਿਹੜੇ ਏਥੋਂ ਰੋਂਦੇ ਗਏ ਨੇ, ਜਾਂ ਇਸ ਬੁੱਢੀ ਮਾਤਾ ‘ਨੂਰੀ’ ਦਾ, ਜਿਹੜੀ ਅਡੋਲ ‘ਗੁਰੂ ਚਰਨਾ’ ਵਿਚ ਧਿਆਨ ਲਾਈ ਬੈਠੀ ਹੈ।
ਜਦ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਨਾ ਸ਼ੁਰੂ ਕੀਤਾ ਕਿ,
“ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥”
ਤਾਂ ਮੈਂ ਮਾਤਾ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਦੋ ਅੱਥਰੂ ਡੁੱਲਦੇ ਵੇਖੇ। ਉਹ ਪ੍ਰਕਰਮਾਂ ਵਿਚ ਲੰਬੀ ਪੈ ਗਈ। ਸ਼ਾਇਦ ਕੁਝ ਥੱਕ ਗਈ ਸੀ। ਉਸ ਨੂੰ ਪਈ ਨੂੰ ਤੱਕ ਕੇ ਮੈਨੂੰ ਚਰਨ ਸਿੰਘ ਸਫਰੀ ਦਾ ਇਕ ਸ਼ੇਅਰ ਯਾਦ ਆ ਗਿਆ,
“ਦਾਤਾ ਤੇਰੀ ਪ੍ਰਕਰਮਾਂ ਦੇ ਪੱਥਰਾਂ ‘ਤੇ, ਬੁੱਢੀ ਮਾਂ ਕੋਈ ਅੱਥਰੂ ਵਹਾ ਰਹੀ ਏ,

ਮੋਏ ਪੁੱਤਰ ਦੀ ਲਾਸ਼ ਦੀ ਮਹਿਕ ਓਹਨੂੰ, ਤੇਰੇ ਪੱਥਰਾਂ ਵਿਚੋਂ ਵੀ ਆ ਰਹੀ ਏ”
ਮੈਂ ਉੱਠਣ ਦੇ ਬਹਾਨੇ ਮਾਤਾ ਦੇ ਪੈਰਾਂ ਨਾਲ ਹੱਥ ਛੁਹਾ ਕੇ ਮੱਥੇ ਨਾਲ ਲਾਏ ਤੇ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਕਿ, “ਹੇ ਸੱਚੇ ਪਾਤਸ਼ਾਹ, ਸਾਡੀਆਂ ਮਾਵਾਂ ਨੂੰ, ਸਾਰੇ ਪੰਥ ਦੀਆਂ ਮਾਵਾਂ ਨੂੰ ਇਸ ‘ਮਾਈ ਨੂਰੀ’ ਵਰਗਾ ਹੌਸਲਾ ਤੇ ਅਡੋਲਤਾ ਬਖਸ਼, ਸਾਰੀਆਂ ਮਾਵਾਂ ਦੀਆਂ ਕੁੱਖਾਂ ਨੂੰ ਭਾਗ ਲਾ ਕਿ ਉਹ ਬਸ਼ੀਰ ਮੁਹੰਮਦ ਵਰਗੇ ਦਲੇਰ ਪੁੱਤ ਜੰਮ ਸਕਣ ਤੇ ਉਹ ਮਾਵਾਂ ਦੀਆਂ ਕੁੱਖਾਂ ਸੁਲੱਖਣੀਆਂ ਕਰ ਸਕਣ, ਹੇ ਅਕਾਲ ਪੁਰਖ ਅੱਜ ਸਾਨੂੰ ਸਿਰਫ ਇਕ ਨਹੀਂ ਲੱਖਾਂ ਅਜਿਹੀਆਂ ਮਾਵਾਂ ਦੀ ਲੋੜ ਹੈ ਤਾਂ ਕਿ ਅਸੀਂ ਕੌਮ ਨੂੰ ਬਾਹਮਣਵਾਦੀ ਗਲਬੇ ਹੋਠੋਂ ਕੱਢ ਕੇ ਆਜ਼ਾਦ ਕਰਵਾ ਸਕੀਏ, ਹੇ ਵਾਹਿਗੁਰੂ ਸਾਰੀਆਂ ਮਾਵਾਂ ਨੂੰ ਇਹ ਹਿੰਮਤ ਬਖਸ਼ ਕਿ ਉਹ ਆਪਣੇ ਪੁੱਤ ਪੰਥ ਉੱਤੋਂ ਦੀ ਨਿਛਾਵਰ ਕਰ ਦੇਣ, ਹੇ ਪ੍ਰਮਾਤਮਾਂ ਮਿਹਰ ਕਰ, ਦਇਆ ਕਰ……”
ਅਰਦਾਸ ਕਰ ਕੇ ਮੱਥਾ ਟੇਕ ਕੇ ਮੈਂ ਜਦ ਤੁਰਨ ਲੱਗਿਆ ਤਾਂ ਮੈਂ ‘ਮਾਈ ਨੂਰੀ’ ਵੱਲ ਦੇਖਿਆ। ਉਹ ਉੱਥੇ ਉਸੇ ਤਰ੍ਹਾਂ ਪਈ ਸੀ, ਅਡੋਲ। ਜਿਵੇਂ ਉਸਦਾ ਕੋਈ ‘ਨੁਕਸਾਨ’ ਹੋਇਆ ਹੀ ਨਾ ਹੋਵੇ………

Monday, April 7, 2008
ਭੈਣ ਨੂੰ
ਮੈਨੂੰ ਮਾਫ ਕਰੀਂ ਭੈਣੇ,
ਐਤਕੀਂ ਮੈਂ ਸੰਧਾਰਾ ਲੈ ਕੇ ਨਹੀਂ ਆ ਸਕਣਾ,
ਕਿਉਂਕਿ ਤੇਰੇ ਵਰਗੀਆਂ ਹਜ਼ਾਰਾਂ ਭੈਣਾ ਦੇ ਸੰਧਾਰੇ,
ਦਿੱਲੀ ਦੇ ਲੁਟੇਰਿਆਂ ਨੇ ਲੁੱਟ ਲਏ ਨੇ।ਭੈਣੇ,
ਹੁਣ ਤੂੰ ਤੀਆਂ ਵਿਚ ਉਹ ਬੋਲੀ ਪਾ ਕੇ ਮੈਨੂੰ ਆਵਾਜ਼ਾਂ ਨਾਂ ਮਾਰੀਂ,
'' ਵੀਰਾ ਆਈਂ ਵੇ ਭੈਣ ਦੇ ਵੇਹੜੇ, ਪੁੰਨਿਆਂ ਦਾ ਚੰਨ ਬਣਕੇ ''
ਮੇਰੇ ਤੋਂ ਹੁਣ ਛੇਤੀ ਆ ਨ੍ਹੀ ਹੋਣਾ,ਕਿਉਂਕਿ,
ਮੈਂ ਹੁਣ ਓਸ ਕਾਫਲੇ ਵਿਚ ਸ਼ਾਮਿਲ ਹੋ ਗਿਆ ਹਾਂ
ਜੋ ਦਿੱਲੀ ਦੇ ਹਾਕਮਾਂ ਤੋਂ,ਲੁੱਟ ਦੇ ਸਮਾਨ ਦੇ ਨਾਲ-ਨਾਲ
ਆਪਣੇ 'ਹੱਕ' ਖੋਹਣ ਲਈ ਤੁਰਿਆ ਹੋਇਆ ਹੈ।
ਭੇਣੇ ਪੈਂਡਾ ਬਹੁਤ ਲੰਬਾ ਹੈ,
ਛੇਤੀ ਨਹੀਂ ਮੁੜਿਆ ਜਾਣਾ,
ਜਾਂ ਹੋ ਸਕਦੈ ਆਵਾਂ ਹੀ .........
ਅਸੀਂ 'ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ' ਨੂੰ ਯਾਦ ਕਰਕੇ ਤੁਰੇ ਹਾਂ,
ਜਿਸਨੇ ਕਿਹਾ ਸੀ,
''ਜਾਂ ਜਿੱਤ ਕੇ ਮੁੜਾਂਗਾ, ਜਾਂ ਸ਼ਹੀਦ ਹੋਵਾਂਗਾ''
ਹਾਂ ਭੈਣੇ ਮੈਂ ਬਾਗੀ ਹੋ ਗਿਆਂ,
ਏਸ ਦੇਸ਼ ਦੇ ਕਨੂੰਨ ਤੋਂ,
ਜਿਹੜਾ ਕਿਰਤੀਆਂ ਦੇ ਹੱਥ 'ਚੋਂ ਟੁੱਕ ਦੀ ਬੁਰਕੀ ਖੋਹ ਲੈਂਦਾ ਹੈ,
ਭੈਣਾ ਦੀਆਂ ਚੁੰਨੀਆਂ ਲੀਰੋ-ਲੀਰ ਕਰ ਦਿੰਦਾ ਹੈ,
ਜਿਹੜਾਂ 25000 ਮਾਂਵਾਂ ਦੇ ਸਰੂਆਂ ਵਰਗੇ ਪੁੱਤਾਂ ਨੂੰ
'ਲਾਵਾਰਿਸ ਲਾਸ਼ਾਂ' ਕਹਿ ਕੇ ਫੂਕ ਦਿੰਦਾ ਹੈ,
'ਤੇ ਹੋਰ ਪਤਾ ਨਹੀਂ ਕਿੰਨਿਆਂ ਨੂੰ
ਦਰਿਆਂਵਾਂ, ਨਹਿਰਾਂ ਦੀ ਭੇਂਟ ਚੜ੍ਹਾ ਦਿੰਦਾ ਹੈ।
ਮੈਂ ਬਾਗੀ ਹੋ ਗਿਆਂ, ਏਸ ਦੇਸ਼ ਤੋਂ,
ਜਿਸ ਦੀਆਂ ਫਿਜ਼ਾਵਾਂ ਵਿਚ ਬਰੂਦ ਦੀ ਬੋ ਭਰੀ ਹੋਈ ਹੈ,
ਜਿੱਥੇ ਰਾਖੇ ਰਾਖ਼ਸ਼ਾਂ ਵਾਂਗ
ਮਾਨਸ ਬੋ, ਮਾਨਸ ਬੋ ਕਰਦੇ ਫਿਰਦੇ ਨੇ,
ਜਿੱਥੋਂ ਦੀਆਂ ਹਵਾਵਾਂ ਵੀ ਗੁਲਾਮ ਹਨ,
ਜਿੱਥੋਂ ਦੇ ਪਾਣੀ ਮੇਰੇ ਵੀਰਾਂ ਦੇ ਖ਼ੂਨ ਨਾਲ ਰੰਗੇ ਹੋਏ ਨੇ,
ਸਭ ਕੁਝ ਗੁਲਾਮ ਹੈ ਸਭ ਕੁਝ,
ਆਪਣੀ ਮੋਟਰ ਤੋਂ ਲੈ ਕੇ ਪਿੰਡ ਦੇ ਛੱਪੜ ਤੱਕ,
ਕਣਕ ਤੋਂ ਲੈ ਕੇ ਕਮਾਦ ਤੱਕ,
ਘ੍ਹੀਰੇ, ਪਹੀਆਂ, ਰੋਹੀਆਂ, ਵਣ,
ਕਿੱਕਰਾਂ, ਨਿਆਈਆਂ, ਟਿੱਬੇ
ਸਭ ਕੁਝ,
ਕੁਝ ਵੀ ਅਜ਼ਾਦ ਨਹੀਂ,
ਮੇਰੀ ਉਡੀਕ ਨਾ ਕਰੀਂ ਭੈਣੇ,
ਮੈਂ ਹੁਣ ਓਨੀ ਦੇਰ ਨਹੀਂ ਮੁੜਨਾਂ,
ਜਦੋਂ ਤੱਕ ਬਾਪੂ ਸ਼ਹਿਰ ਆਲੇ ਲਾਲੇ ਕੋਲ ਸਿਰ ਝੁਕਾ ਕੇ ਜਾਂਦਾ ਰਿਹਾ,
ਜਦੋਂ ਤੱਕ ਬੈਕ ਵਾਲੇ ਪਿੰਡ ਵਾਲਿਆਂ ਨੂੰ ਤੰਗ ਕਰਦੇ ਰਹੇ,
ਮੈਂ ਹੁਣ ਇਨ੍ਹਾਂ ਸਾਰਿਆਂ ਦਾ ਹਿਸਾਬ ਮੁਕਾ ਕੇ ਹੀ ਮੁੜਾਂਗਾ,
ਮੈਂ ਹੁਣ ਓਦੋਂ ਹੀ ਆਵਾਂਗਾ,
ਜਦੋਂ ਤੱਕ ਸਭ ਕੁਝ ਅਜ਼ਾਦ ਨਹੀਂ ਹੋ ਜਾਂਦਾ,
ਹਾਂ
ਜੇ ਹੋ ਸਕਿਆ
ਤਾਂ ਆਪਣੇ ਭਤੀਜੇ ਨੂੰ ਲੈ ਕੇ,
ਮੇਰੇ ਪਿੱਛੇ ਆ ਜਾਂਵੀ,
ਅਸੀਂ ਸਾਰੇ ਰਲ ਕੇ ਲੜਾਂਗੇ,
ਲੜਾਂਗੇ, ਮਰਾਂਗੇ
ਜਿੱਤਣ ਲਈ,
ਅਜ਼ਾਦ ਹੋਣ ਲਈ ---------

Saturday, April 5, 2008
“ਮੇਰੇ ਦੇਸ਼ ਦਾ ਹਾਲ……”
ਨਾ ਪੁੱਛੋ,
ਮੇਰੇ ਤੋਂ ਨਾ ਪੁੱਛੋ,
ਸੀਨੇ ਵਿਚ ਕਿਤੇ ਦਰਦ ਹੁੰਦੈ,
ਦੱਸਣ ਦੀ ਹਿੰਮਤ ਵੀ ਨਹੀਂ ਪੈਂਦੀ,
ਮੇਰੇ ਤੋਂ ਮੇਰੇ ਦੇਸ਼ ਦਾ ਹਾਲ ਨਾ ਪੁੱਛੋ,
ਪੰਜ-ਆਬਾਂ ਦੀ ਸਾਰ ਨਾ ਪੁੱਛੋ।
ਹੁਣ ਇੱਥੇ ਇਕ ਛੇਵਾਂ ਦਰਿਆ ਵੀ ਵਗਦੈ,
ਨਸ਼ਿਆਂ ਦਾ, ਤੇ ਵਗਦਾ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਐ।
ਹੁਣ, ਜ਼ਰਵਾਣਿਆਂ ਨਾਲ ਟੱਕਰ ਲੈਣ ਵਾਲੇ,
ਇੱਥੋਂ ਦੇ ਗੱਭਰੂ,ਦਾਰੂ ਦੀ ਬੋਤਲ ਨਾਲ ਘੁਲਦੇ ਨੇ,
ਗੋਲੀਆਂ, ਟੀਕਿਆਂ ਨਾਲ ਯੁੱਧ ਲੜਦੇ ਨੇ।
ਇਹ ਹੁਣ ਉਹ ਮਰਦ ਨਹੀਂ ਰਹੇ,
ਜੋ ਧੀਆਂ-ਭੈਣਾ ਦੀ ਇੱਜ਼ਤ ਜ਼ਰਵਾਣਿਆਂ ਤੋਂ ਬਚਾਉਦੇ ਸਨ,
ਹੁਣ ਤਾਂ ਧੀਆਂ-ਭੈਣਾ ਦੀ ਇੱਜ਼ਤ ਨੂੰ ਇਹਨਾਂ ਤੋਂ ਹੀ ਖ਼ਤਰਾ ਹੈ।
ਇਹਨਾਂ ਦਾ ਲਹੂ ਜਵਾਂ ਸਫੈਦ ਹੋ ਗਿਐ,
ਇਹ ਤਾਂ, 20 ਸਾਲਾਂ ਤੱਕ ਹੱਕਾਂ ਲਈ ਲੜੇ ਜੁਝਾਰੂਆਂ ਨੂੰ,
ਅੱਤਵਾਦੀ ਦੱਸਦੇ ਨੇ।
ਸੰਤ ਜਰਨੈਲ ਸਿੰਘ,
ਭਾਈ ਤਲਵਿੰਦਰ ਸਿੰਘ, ਭਾਈ ਅਨੋਖ ਸਿੰਘ,
ਇਹਨਾਂ ਲਈ ਓਪਰੇ ਹਨ,
ਇਹ ਬਾਈ ਜੰਟੇ ਬੁੱਧ ਸਿੰਘੀਏ ਨੂੰ ਨਹੀਂ ਜਾਣਦੇ,
ਭਾਈ ਸੁਖਦੇਵ ਸਿੰਘ ‘ਬੱਬਰ’ ਦੇ ਕਾਰਨਾਮਿਆਂ ਦਾ ਇਹਨਾਂ ਨੂੰ ਨਹੀਂ ਪਤਾ,
ਦੁਸ਼ਟ, ਪਾਪੀ, ਜ਼ਾਲਮ ਹਾਕਮ ਨੂੰ ਸੋਧਣ ਵਾਲਾ ਭਾਈ ਦਿਲਾਵਰ ਸਿੰਘ
ਇਹਨਾਂ ਦੀਆਂ ਨਜ਼ਰਾਂ ‘ਚ ਬਸ ਇਕ ਕਾਤਲ ਹੈ,
ਹਜ਼ਾਰਾਂ ਲਾਵਾਰਿਸ ਕਹਿ ਕੇ ਸਾੜੇ ਗਏ ਗੱਭਰੂਆਂ ਲਈ,
ਇਹਨਾਂ ਦੇ ਮਨ ਵਿਚ ਕੋਈ ‘ਪੀੜ’ ਨਹੀਂ,
ਇਹਨਾਂ ਦੇ ਦਿਲ ਵਿਚ ਢੱਠੇ ‘ਅਕਾਲ ਤਖ਼ਤ’ ਦੀ ਤਸਵੀਰ ਨਹੀਂ ਉਕਰੀ,
ਇਹਨਾਂ ਨੂੰ ਕੁਝ ਨਹੀਂ ਪਤਾ, ਕੌਮ ਉੱਤੇ ਬੀਤੀ ਦਾ,
ਜਾਂ ਸ਼ਾਇਦ ਪਤਾ ਕਰਨਾ ਨਹੀਂ ਚਾਹੁੰਦੇ,ਲੋੜ ਵੀ ਨਹੀਂ,
ਤੇ ਸਮਾਂ ਵੀ ਕਿੱਥੇ,ਇਹਨਾਂ ਨੂੰ ਦਿਨ ਰਾਤ ਭੰਗੜਾ ਪਾਉਣ ਤੋਂ ਵਿਹਲ ਹੀ ਨਹੀਂ,
ਹੁਣ ਬਜ਼ੁਰਗ ਵੀ ਇਹਨਾਂ ਨੂੰ,
ਸਟੇਜ਼ ‘ਤੇ ਨੰਗੀਆਂ ਨੱਚਦੀਆਂ ਕੁੜੀਆਂ ਨਾਲ ਨੱਚਣੋ ਜਾਂ ਛੇੜਣੋ ਨਹੀਂ ਹਟਾਉਦੇ,
ਕਿਉਕਿ ਬਜ਼ੁਰਗਾਂ ਨੂੰ ਵੀ ਸਟੇਜ਼ ਦਾ ਇਕ ਪਾਸਾ ਦਿੱਤਾ ਜਾਂਦੈ,
ਇਨਜੁਆਏ(Enjoy) ਕਰਨ ਲਈ।
ਹੁਣ ਤਾਂ ਇਹ ਚਮਕੀਲੇ ਦੇ ਰੀਮਿਕਸ ਗਾਣੇ ਸੁਣਦੇ ਨੇ,
ਹੁਣ ਕੋਈ ਡਰ ਨਹੀਂ,
ਜਿੰਨੇ ਮਰਜ਼ੀ ਗੰਦੇ ਗਾਣੇ ਜਿੰਨੀ ਮਰਜ਼ੀ ਉੱਚੀ ਆਵਾਜ਼ ‘ਚ ਲਾਓ,
ਕੋਈ ਨਹੀਂ ਰੋਕੇਗਾ, ਹੁਣ ਪੂਰੀ ਖੁੱਲ ਹੈ,
ਚਾਹੇ ਭੈਣ ਦੇ ਸਾਹਮਣੇ ਲੱਚਰ ਗਾਣੇ ਗਾਓ,
ਭੈਣ ਵੀ ਨਹੀਂ ਰੋਕੇਗੀ,ਕਿਉਕਿ ਉਹ ਤਾਂ ਆਪ ਹਿੰਦੀ ਪੌਪ ਸੁਣਦੀ ਐ।
ਉਸ ਨੂੰ ‘ਮਾਈ ਭਾਗੋ’ ਦੀ ਬਹਾਦਰੀ ਬਾਰੇ ਨਈ ਪਤਾ,
ਤੇ ਨਾ ਹੀ ਪਤਾ ਹੈ ਬੀਬੀ ਓਂਕਾਰ ਕੌਰ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀ ਵਾਰਤਾ ਬਾਰੇ,
ਬੀਬੀ ਗੁਰਮੀਤ ਕੌਰ ਬੱਬਰ ’ਤੇ ਹੋਏ ਅੰਨੇ ਤਸ਼ੱਦਦ ਬਾਰੇ ਉਸ ਨੇ ਨਹੀਂ ਸੁਣਿਆਂ।
ਪਰ ਇਹ ਨਾ ਸੋਚਿਓ ਕਿ ਇਹ ਕੁਝ ਨਹੀਂ ਜਾਣਦੀ,
ਇਸ ਨੂੰ ਰੈਪ ’ਤੇ ਕੈਟਵਾਕ ਕਰਨਾ ਆਉਦੈ,
ਸਟੇਜ਼ ’ਤੇ, ਲਗਭਗ ਬਿਨਾ ਕੱਪੜਿਆਂ ਤੋਂ, ਨੱਚਣਾ ਆਉਦੈ,
ਹੁਣ ਇਹ ਰਤਾ ਸ਼ਰਮ ਨਹੀਂ ਕਰਦੀ,ਮਾਡਰਨ ਹੋ ਗਈ ਏ ਨਾ,
ਅੱਜ ਕੱਲ ਤਾਂ ਜੋ ਵੱਧ ਨੰਗਾ ਹੁੰਦੈ ਉਹ ਵੱਧ ਮਾਡਰਨ ਅਖਵਾਉਂਦੈ,
ਸੋ ਇਹ ਕਿਉਂ ਪਿੱਛੇ ਰਹੇ,21ਵੀ ਸਦੀ ਦੀ ਔਰਤ, ਮਰਦ ਦੇ ਬਰਾਬਰ,
ਹਾਂ ਸੱਚ, ਹੁਣ ਇਸ ਨੇ ਆਪਣਾ ਅਸਲੀ ਪਹਿਰਾਵਾ ਵੀ ਤਿਆਗ ਦਿੱਤਾ ਹੈ,
ਨਾਲੇ ਕੌਣ ਸੰਭਾਲੇ “ਚੁੰਨੀਆਂ”ਵੈਸਟਰਨ ਵੀਅਰ ਵਧੀਐ,
ਜੀਨ ਤੇ ਟੀ-ਸ਼ਰਟ,ਕੁਝ ਵੀ ਪਹਿਨੇ,
ਕਿਸੇ ਨੂੰ ਕੋਈ ਹੱਕ ਨਹੀਂ ਟੋਕਣ ਦਾ,ਹੁਣ ਔਰਤ ਪੂਰੀ ਅਜ਼ਾਦ ਹੈ,
ਪਰ, ਕੀ ਇਸੇ ਨੂੰ ਆਜ਼ਾਦੀ ਕਹਿੰਦੇ ਨੇ, ਨਹੀਂ, ਇਹ ਆਜ਼ਾਦੀ ਨਹੀਂ,
ਜੇ ਇਹ ਆਜ਼ਾਦੀ ਹੈ, ਤਾਂ ਫਿਰ ਉਹ ਕੀ ਸੀ,
ਜਿਸ ਲਈ ਵੀਰ ਲੜਦੇ ਸ਼ਹੀਦ ਹੋ ਗਏ,
ਉਸ ਆਜ਼ਾਦੀ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ,
ਉਸ ਸੋਹਣੇ ਦੇਸ਼ ਬਾਰੇ ਕੁਝ ਨਹੀਂ ਪਤਾ,
‘ਖ਼ਾਲਸਾ ਰਾਜ’ ਦੇ ਸੁਪਨੇ ਬਾਰੇ ਕੁਝ ਨਈ ਪਤਾ,
ਕੁਝ ਨਈ ਪਤਾ... ਕੁਝ ਨਈ ਪਤਾ.......,
ਬਸ ਇਹੀ ਕਹਾਣੀ ਹੈ,
ਇਹੀ ਵਾਰਤਾ ਹੈ,
ਅੱਜ ਇਹੀ ਹਾਲ ਹੈ ਮੇਰੇ ‘ਪੰਜਾਬ’ ਦਾ.....
ਜਗਦੀਪ ਸਿੰਘ ‘ਫਰੀਦਕੋਟ’

Sunday, March 30, 2008
ਭਰੂਣ ਹੱਤਿਆ ਪਾਪ ਹੈ...?
ਔਰਤ ਦਿਵਸ ‘ਤੇ ਵਿਸ਼ੇਸ਼
ਅੱਜ ਕੱਲ ਜਿਸ ਸਮਾਜਿਕ ਬੁਰਾਈ ਦਾ ਸਭ ਤੋਂ ਵੱਧ ਰੌਲਾ ਪੈ ਰਿਹਾ ਹੈ, ਉਹ ਹੈ- ਕੰਨਿਆਂ ਭਰੂਣ ਹੱਤਿਆ। ਪੋਲੀਓ ਬੂੰਦਾਂ ਤੋਂ ਬਾਅਦ ਸ਼ਾਇਦ ਭਰੂਣ ਹੱਤਿਆ ਹੀ ਹੈ ਜਿਸ ਦੇ ਹਿੱਸੇ ਏਨਾ ਸਰਕਾਰੀ ਪ੍ਰਚਾਰ ਆਇਆ ਹੈ। ਟੈਲੀਵੀਯਨ ਉੱਤੇ ਇਸ ਬੁਰਾਈ ਦੇ ਵਿਰੁੱਧ ਵਾਧੂ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅਖ਼ਬਾਰਾਂ ਵਿਚ ਇਸ ਦੇ ਵਿਰੁੱਧ ਵੱਡੇ ਵੱਡੇ ਸਰਕਾਰੀ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਏਥੋਂ ਤੱਕ ਕਿ ਇਸ ਦੇ ਵਿਰੁੱਧ ਫਿਲਮਾਂ ਵੀ ਬਣ ਚੁੱਕੀਆਂ ਨੇ। ਸਰਕਾਰ ਦੇ ਨਾਲ ਨਾਲ ਸੈਂਕੜੇ ਐਨ. ਜੀ. ਓ. ਸੰਸਥਾਵਾਂ ਵੀ ਭਰੂਣ ਹੱਤਿਆ ਵਿਰੁੱਧ ਡਟੀਆਂ ਹੋਈਆਂ ਹਨ। ਜਥੇਦਾਰ ਸਾਹਬ ਨੇ ਵੀ ਇਸ ਦੇ ਵਿਰੁੱਧ ਹੁਕਮਨਾਮਾਂ ਜਾਰੀ ਕੀਤਾ ਹੈ। ਹੋਰ ਵੀ ਹਜ਼ਾਰਾਂ ਕੁਝ ਇਸ ਦੇ ਖਿਲਾਫ ਹੋ ਰਿਹਾ ਹੈ, ਪਰ……… ਤੁਹਾਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਦੇ ਵੀ ਕਿਸੇ ਨੇ ਇਹ ਜਾਨਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਲੋਕ ਕੁੜੀਆਂ ਮਾਰਦੇ ਕਿਉਂ ਨੇ……… ਉਹ ਕੀ ਕਾਰਨ ਹਨ ਜਿਨ੍ਹਾਂ ਨੇ ਭਰੂਣ ਹੱਤਿਆ ਨਾਮ ਦੀ ਬੀਮਾਰੀ ਨੂੰ ਜਨਮ ਦਿੱਤਾ।
ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਂਗੇ ਕਿ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਦੇ ਕਿਸੇ ਨੇ ‘ਭਰੂਣ ਹੱਤਿਆ’ ਸ਼ਬਦ ਵੀ ਨਹੀਂ ਸੁਣਿਆਂ ਸੀ, ਫੇਰ ਕੀ ਕਾਰਨ ਹਨ ਕਿ ਇਹ ਸਮੱਸਿਆ ਏਨੀ ਛੇਤੀ ਏਡਾ ਘਾਤਕ ਰੂਪ ਲੈ ਗਈ। ਕੀ ਦਾਜ ਦੀ ਸਮੱਸਿਆ ਭਰੂਣ ਹੱਤਿਆ ਦਾ ਮੁੱਖ ਕਾਰਨ ਹੈ?....... ਜਾਂ ਕੀ ਮੁੰਡਿਆਂ ਦੇ ਵਿਆਹਾਂ ਤੋਂ ਹੋਣ ਵਾਲੀ ‘ਕਮਾਈ’ ਲੋਕਾਂ ਨੂੰ ਧੀਆਂ ਜੰਮਣ ਤੋਂ ਰੋਕਦੀ ਹੈ?........ ਨਹੀਂ……… ਕਾਰਨ ਇਸ ਤੋਂ ਵੀ ਕਿਤੇ ਵੱਡੇ ਨੇ…………।'ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੀ ਲੋਹੜੀ ਤੋਂ……… ਐਤਕੀ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਗਈ। ਪੰਜਾਬ ਸਰਕਾਰ ਨੇ ਵੀ ਇ
ਕ ਲੋਹੜੀ ਦਾ ‘ਪ੍ਰੋਗਰਾਮ’ ਕੀਤਾ, ਜਿਸ ਵਿਚ ਕੁੜੀਆਂ ਦੀ ਲੋਹੜੀ ਮਨਾਈ ਗਈ……… ਪਰ ਮਨਾਈ ਕਿਵੇਂ ਗਈ……… ਸਟੇਜ ‘ਤੇ ਕੁੜੀਆਂ ਨੂੰ ਨਚਾ ਕੇ ਜਾਂ ਸਿੱਧਾ ਕਹਿ ਲਉ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਠੁਮਕੇ ਵੇਖ ਕੇ। ਇਸ ਗੱਲ ਵਿਚ ਰਤਾ ਝੂਠ ਨਹੀਂ ਕਿ ਇਸ ਆਰਕੈਸਟਰਾ ਕਲਚਰ ਜਾਂ ਸੱਭਿਆਚਾਰਕ? ਗਰੁੱਪਾਂ ਦੇ ਨਾਮ ‘ਤੇ ਪੈ ਰਹੇ ਗੰਦ ਨੇ ਵੀ ਔਰਤਾਂ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਕੇ ਰੱਖ ਦਿੱਤਾ ਹੈ। ਕਦੇ ਉਹ ਵੀ ਜਮਾਨਾ ਸੀ ਜਦੋਂ ਤੀਆਂ ਵਿਚ ਮੁੰਡਿਆਂ ਦੇ ਜਾਣ ਦੀ ਮਨਾਹੀ ਹੁੰਦੀ ਸੀ, ਕੁੜੀਆਂ ਨੱਚਦੀਆਂ ਨੂੰ ਮੁੰਡੇ ਨਹੀਂ ਵੇਖ ਸਕਦੇ ਸਨ, ਜਾਂ ਮੁੰਡੇ ਆਪ ਹੀ ਤੀਆਂ ਵਿਚ ਨਹੀਂ ਜਾਂਦੇ ਸਨ ਕਿ ਯਰ ਭੈਣਾ ਨੂੰ ਨੱਚਦੀਆਂ ਨੂੰ ਵੇਖਾਂਗੇ, ਸ਼ਰਮ ਨਾ ਆਊਗੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਰਾਂ ਨਾਚੀ ਦਾ ਨਾਚ ਵੇਖਣ ਕਰਕੇ ਸਜਾ ਲਾਈ ਸੀ। ………ਤੇ ਜੇ ਕਿਤੇ ਅੱਜ ਅਕਾਲੀ ਫੂਲਾ ਸਿੰਘ ਆ ਜਾਵੇ ਤਾਂ ਸ਼ਾਇਦ ਦੁਹੱਥੜਾ ਮਾਰ ਮਾਰ ਕੇ ਰੋਵੇਗਾ ਕਿਉਂਕਿ ਅੱਜ ਤਾਂ ਸਾਰਾ ਪੰਜਾਬ ਹੀ ਏਸ ਕੰਜਰ ਕਿੱਤੇ ‘ਤੇ ਹੋਇਆ ਪਿਆ ਹੈ। ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਦੀਆਂ ਹਨ ਉਹਨਾਂ ਨੂੰ ਵੇਖ ਕੇ ਸ਼ਾਇਦ ਕਈ ਧੀਆਂ ਦੇ ਮਾਪੇ ਸੁਪਨੇ ਵਿਚ ਵੀ ਡਰਦੇ ਹੋਣਗੇ ਕਿ ਕਿਤੇ ਸਾਡੀ ਧੀ ਵੀ……… ਸਾਰੇ ਪੰਜਾਬ ਵਿਚ ਇਹਨਾਂ ਗਰੁੱਪਾਂ ਦੇ ਨਾਮ ਥੱਲੇ ਕੁੜੀਆਂ ਦੀ ਮੰਡੀ ਲੱਗੀ ਹੋਈ ਹੈ। ਇਕ ਵਾਰ ਮੈਂ ਤੇ ਬਾਈ ਅਮਰਦੀਪ ਕਿਤੇ ਬਜ਼ਾਰ ਵਿਚ ਜਾ ਰਹੇ ਸੀ, ਰਸਤੇ ਵਿਚ ਇਕ ਥਾਈਂ ਮੈਂ ਕਿਸੇ (ਅ)ਸੱਭਿਆਚਾਰਕ ਗਰੁੱਪ ਦਾ ਬੋਰਡ ਪੜ੍ਹਿਆ, ਜਿਸ ਗਰੁੱਪ ਦਾ ਨਾਮ ਸੀ ‘ਜੋਬਨ ਪੰਜਾਬ ਦਾ’, ਜਦ ਮੈਂ ਬੋਲਿਆ ‘ਜੋਬਨ ਪੰਜਾਬ ਦਾ’ ਤਾਂ ਬਾਈ ਹੱਸ ਕੇ ਬੋਲਿਆ, “ਆਹੋ ਜੋਬਨ ਪੰਜਾਬ ਦਾ ਮੰਡੀ ਵਿਕਣ ਆਇਐ”। 'ਬਾਈ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ। ਜਿੰਨੀ ਸੋਹਣੀ ਕੁੜੀ, ਜਿੰਨੇ ਘੱਟ ਕੱਪੜੇ ਓਨੇ ਜਿਆਦਾ ਪੈਸੇ। ਹੁਣ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਤੁਸੀਂ ਕਿਸੇ ਪ੍ਰੋਗਰਾਮ ਲਈ ਆਰਕੈਸਟਰਾ ਬੁੱਕ ਕਰਵਾਉਣ ਜਾਓ ਤਾਂ ਅਗਲੇ ਪੁੱਛਦੇ ਨੇ, “ਬਾਈ ਜੀ ਸੱਭਿਆਚਾਰਕ ਕਿ ਵੈਸਟਰਨ?” ਹੁਣ ਦੱਸਣ ਦੀ ਲੋੜ ਨਹੀਂ ਕਿ ਦੋਹਾਂ ਵਿਚ ਕੀ ਫਰਕ ਹੈ………ਤੁਹਾਡੇ, ਜਾਗਦੀ ਜ਼ਮੀਰ ਵਾਲਿਆਂ, ਵਿਚੋਂ ਹੈ ਕੋਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਵੱਡੀ ਹੋ ਕੇ ਸਟੇਜ ‘ਤੇ ਵੱਧ ਤੋਂ ਵੱਧ ਕੱਪੜੇ ਲਾਹ ਕੇ ਨੱਚੇ, ਲੋਕ ਮਜ਼ੇ ਲੈਣ ਤੇ ਪੈਸਿਆਂ ਦੀ ਵਰਖਾ ਹੋਵੇ…… ਸ਼ਾਇਦ ਜੇ ਤੁਹਾਡੇ ਅੰਦਰ ਪੰਜਾਬ ਦਾ ਖ਼ੂਨ ਹੈ ਤਾਂ ਤੁਸੀਂ ਸੁਪਨੇ ਵਿਚ ਵੀ ਏਦਾਂ ਸੋਚਣਾ ਨਹੀਂ ਚਾਹੋਂਗੇ। ਪਰ ਜੇ ਕੁੜੀ ਬਾਗੀ ਹੋ ਕੇ ਐਸਾ ਕਿੱਤਾ ਫੜ੍ਹ ਲਵੇ ਤੇ ਤੁਹਾਡੀ ਪੱਗ ਤੁਹਾਡੀ ਕੁੜੀ ਦੇ ਲਟਕਿਆਂ ਝਟਕਿਆਂ ‘ਤੇ ਨੱਚ ਰਹੇ ਲੋਕਾਂ ਦੇ ਪੈਰਾਂ ਵਿਚ ਰੁਲੇ ਤਾਂ ਤੁਸੀਂ ਕੀ ਕਹੋਂਗੇ………? “ਏਦੂਂ ਤਾਂ ਚੰਗਾ ਸੀ ਏਹਨੂੰ ਜੰਮਦੀ ਨੂੰ ਮਾਰ ਦਿੰਦੇ………”
ਅੱਗੇ ਗੱਲ ਕਰਦੇ ਹਾਂ, ਆਹ ਫਾਲਤੂ ਦੇ ਪਿਆਰ, ਇਸ਼ਕ, ਮੁਹੱਬਤ ਦੇ ਕਲਚਰ? ਦੀ। ਬਹੁਤੇ ਮਾਪਿਆਂ, ਖਾਸ ਕਰ ਪਿੰਡਾਂ ਵਾਲਿਆਂ, ਨੂੰ ਅੱਜ ਦੇ ਮਾੜੇ ਹਾਲਾਤ ਵੇਖ ਕੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੀ ਕੁੜੀ ਵੀ ਇਹਨਾਂ ਹਾਲਾਤਾਂ ਦੇ ਵਹਿਣ ਵਿਚ ਵਹਿ ਕੇ ਘਰੋਂ………।' ਕਿਹੜਾ ਮਾਂ ਬਾਪ ਇਹ ਸੁਣਨਾ ਚਾਹੇਗਾ ਕਿ ਲੋਕ ਗੱਲਾਂ ਕਰਨ, “ਓਏ ਫਲਾਣਿਆਂ ਦੀ ਕੁੜੀ ਨਿਕਲ ਗਈ……… ਸਾਲੇ ਵੱਡੇ ਇੱਜ਼ਤ ਆਲੇ ਬਣੇ ਫਿਰਦੇ ਸਨ……… ਨੱਕ ‘ਤੇ ਮੱਖੀ ਨ੍ਹੀ ਸੀ ਬਹਿਣ ਦਿੰਦੇ……… ਹੁਣ ਆਵਦੀ ਕੁੜੀ ਹੀ ਸਿਰ ਸਵਾਹ ਪਾ ਗਈ………” ਕੋਈ ਮਾਂ ਪਿਉ ਇਹ ਬਦਨਾਮੀਂ ਨਹੀਂ ਝੱਲ ਸਕਦਾ। ਅੱਜ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਵਿਚ ਇਹ ਗੱਲ ਹੌਲੀ-ਹੌਲੀ ਆਮ ਹੋ ਰਹੀ ਹੈ। ਰਹਿੰਦੀ ਖੂੰਹਦੀ ਕਸਰ ਆਹ ਗਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਕੋਲ ਤਾਂ ਜਿਵੇਂ ਹੋਰ ਕੋਈ ਵਿਸ਼ਾ ਰਿਹਾ ਹੀ ਨਹੀਂ ਗਾਉਣ ਨੂੰ……… ਸ਼ਾਇਦ ਇਕ ਰਿਸ਼ਤੇ ਤੋਂ ਬਿਨਾ ਬਾਕੀ ਸਾਰੇ ਤਾਂ ਖਤਮ ਹੋ ਗਏ ਹਨ। ਮੈਨੂੰ ਅੱਜ ਸਮਝ ਲੱਗੀ ਹੈ ਕਿ ਕਦੇ ‘ਪਾਸ਼’ ਨੇ ਇਹ ਕਿਉਂ ਕਿਹਾ ਸੀ ਕਿ,
“ਵਾਰਿਸ ਸ਼ਾਹ ਦੀ ਲਾਸ਼ ਸਾਡੇ ਪਿੰਡਿਆਂ ‘ਤੇ ਥੋਹਰ ਬਣ ਕੇ ਉੱਗ ਆਈ ਹੈ”
ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ‘ਹੀਰ ਰਾਂਝੇ’ ਨੂੰ ਤਾਂ ਖਲਨਾਇਕ ਬਣਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹਨਾਂ ਵਿਚੋਂ ਕਿਸੇ ਨੇ ਹੀਰ ਪੜ੍ਹੀ ਵੀ ਨਹੀਂ ਹੋਣੀ, ਨਹੀਂ ਤਾਂ ਉਸ ਦੇ ਕਿਰਦਾਰ ਨੂੰ ਏਨਾ ਦਾਗੀ ਨਾ ਕਰਦੇ। ਆਖਰ ਜਿਹੜੇ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਉਹ ਏਨੇ ਮਾੜੇ ਤਾਂ ਨਹੀਂ ਹੋਣੇ। ਜੇ ਬਾਬਾ ਬੁੱਲੇ ਸ਼ਾਹ “ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖ਼ਤ ਹਜ਼ਾਰੇ” ਕਹਿ ਕੇ ਤਖ਼ਤ ਹਜ਼ਾਰੇ ਨੂੰ ਮੱਕੇ ਜਿੱਡਾ ਕਰ ਰਿਹਾ ਹੈ ਤਾਂ ਕੁਝ ਤਾਂ ਰੁਹਾਨੀਅਤ ਦੀ ਗੱਲ ਹੋਵੇਗੀ……… ਪਰ ਏਹਨਾਂ ਨਚਾਰਾਂ ਨੂੰ ਕੌਣ ਸਮਝਾਵੇ……… ਹੀਰ ਵਾਰਿਸ ਵਿਚ ਇਕ ਥਾਂ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਲੈ ਚੱਲ ਤਾਂ ਅੱਗੋਂ ਰਾਂਝਾ ਜਵਾਬ ਦਿੰਦਾ ਹੈ,
“ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ,ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ, ਐਬ ਖੋਟਿਆਂ ਪੈਸਿਆਂ ਵਾਲਿਆਂ ਦੇ”ਉਹ ਕੋਰਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਾਫ਼ (ਪ੍ਰਮਾਤਮਾਂ) ਨੂੰ ਖੋਟੇ ਖਰੇ ਦੀ ਪੂਰੀ ਪਛਾਣ ਹੈ। ………… ਤੇ ਅੱਜ ਕੱਲ ਦੇ ਗਾਣੇ, ‘ਜਾਂ ਵਿਆਹ ਕਰਵਾ ਲੈ ਵੇ, ਨਹੀਂ ਮੈਨੂੰ ਲੈ ਚੱਲ ਕਿਤੇ ਭਜਾ ਕੇ’ਹੁਣ ਏਸ ਗਾਣੇ ਦਾ ਕੀ ਮਤਲਬ ਹੈ……… ਕੀ ਦੇ ਰਹੇ ਨੇ ਏਹ ਗਾਇਕ ਨੌਜਵਾਨਾਂ ਨੂੰ……… ਖੈਰ ਕੁਝ ਹੋਰ ਨਮੂਨੇ ਤੱਕੋ,‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ…………’‘ਕਾਲਜ ‘ਚ ਕੁੰਢੀਆਂ ਦੇ ਸਿੰਗ ਪਸਗੇ ਨੀ ਇਕ ਤੇਰੇ ਕਰਕੇ…………’‘ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ…………’‘ਚੰਡੀਗੜ੍ਹ ਝੀਲ ਦੀ ਕਰਾ ਦੂਂ ਤੈਨੂੰ ਸੈਰ ਆਜੀ ਟੈਮ ਕੱਢ ਕੇ…………’‘ਜਦ ਮਰਜ਼ੀ ਆਜੀਂ ਖੇਤ ਯਾਰ ਤਾਂ ਮੋਟਰ ‘ਤੇ ਹੁੰਦੇ………’‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ, ਰੱਖ ਥੋੜਾ ਹੌਸਲਾ ਜ਼ਰੂਰ ਆਉਂਗੀ………’‘ਰਾਤੀਂ ਕਿਉ ਨਾ ਆਈ ਤੂੰ ਕਰਾਰ ਕਰਕੇ, ਆਉਂਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ………’
ਖੈਰ, ਇਹ ਨਹੀਂ ਮੁੱਕਣੇ ਭਾਵੇਂ ਜਿੰਨਾ ਚਿਰ ਮਰਜ਼ੀ ਲਿਖਦਾ ਰਹਾਂ। ਹੁਣ ਤੁਸੀਂ ਇਹਨਾਂ ਗਾਣਿਆਂ ਵਿਚ ਕੁੜੀ ਦੇ ਕਿਰਦਾਰ ਵਾਲੀ ਥਾਂ ‘ਤੇ ਆਪਣੀ ਧੀ ਨੂੰ ਖੜ੍ਹੀ ਕਰਕੇ ਦੇਖੋ……… ਕੀ ਕਰ ਸਕਦੇ ਹੋ?..... ਸ਼ਾਇਦ ਨਹੀਂ…… ਤੁਸੀਂ ਹੀ ਨਹੀਂ ਕੋਈ ਵੀ ਅਣਖ ਵਾਲੇ ਮਾਪੇ ਆਪਣੀ ਧੀ ਨੂੰ ਇਸ ਥਾਂ ‘ਤੇ ਨਹੀਂ ਦੇਖਣਾ ਚਾਹੁੰਣਗੇ…… ਤੇ ਜੇ ਕੋਈ ਕੁੜੀ ਏਸ ਦਲਦਲ ਵੱਲ ਨੂੰ ਤੁਰ ਜਾਵੇ ਤਾਂ ਉਸ ਦੇ ‘ਵਿਚਾਰੇ’ ਮਾਪੇ ਕੀ ਕਹਿੰਦੇ ਹੋਣਗੇ…… ਚੰਗਾ ਹੁੰਦਾ ਜੰਮਦੀ ਨੂੰ
ਮਾਰ ਦਿੰਦੇ………
ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ ਇਕ ਹੋਰ ਵੱਡੇ ਕਾਰਨ ‘ਬਲਾਤਕਾਰਾਂ’ ਦੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਰਾਸ਼ਟਰਪਤੀ (ਅਬਦੁਲ ਕਲਾਮ ਵੇਲੇ) ਦੇ ਸੁਰੱਖਿਆ ਕਰਮੀਆਂ ਨੇ ਹੀ ਇਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਸੀ। ਅਜੇ ਕੱਲ ਦੀ ਗੱਲ ਹੈ, ਸਾਡੇ ਗੁਆਂਢੀ ਸੂਬੇ (ਹਰਿਆਣੇ) ਦੇ ਰਾਜਪਾਲ ਦੇ ਸੁਰੱਖਿਆ ਗਾਰਡਾਂ ਨੇ ਵੀ ਇਹੀ ਕਾਰਾ ਕੀਤਾ ਹੈ। ਸ਼ਾਇਦ ਤੁਹਾਨੂੰ ਕੇ.ਪੀ. ਗਿੱਲ ਵੱਲੋਂ ਆਈ. ਏ. ਐਸ. ਰੂਪਨ ਦਿਊਲ ਬਜਾਜ ਦੀ ……… ‘ਤੇ ਫੇਰਿਆ ਗਿਆ ਹੱਥ ਵੀ ਭੁੱਲਿਆ ਨਹੀਂ ਹੋਵੇਗਾ, ਜਿਸ ਬਦਲੇ ‘ਮਾਨਯੋਗ’ ਅਦਾਲਤ ਨੇ ਕੇ. ਪੀ. ਗਿੱਲ ਨੂੰ ਸੁਧਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਸੀ। ……… ਤੇ ਫਰਾਂਸ ਦੀ ਕੁੜੀ ਕੇਤੀਆ ਦਾ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤੇ ਦੇ ਪੋਤਰੇ ਵੱਲੋਂ ਕੀਤਾ ਗਿਆ ਹਸ਼ਰ ਵੀ ਕਦੇ ਕਦਾਈਂ ਤੁਹਾਡੀਆਂ ਅੱਖਾਂ ਸਾਹਮਣੇ ਆ ਕੇ ਤੁਹਾਨੂੰ ਡਰਾ ਜਾਂਦਾ ਹੋਵੇਗਾ ਤੇ ਤੁਸੀਂ ਝੱਟ ਆਪਣੀ ਧੀ ਨੂੰ ਬੁੱਕਲ ਵਿਚ ਲਕੋ ਲੈਂਦੇ ਹੋਵੋਗੇ। ਹੁਣ ਤੁਸੀਂ ਆਪ ਹੀ ਦੱਸੋ ਕਿ ਜੇ ਦੇਸ਼ ਦੇ ਰਾਸ਼ਟਰਪਤੀ ਤੇ ਰਾਜਪਾਲ ਦੇ ਬਾਡੀਗਾਰਡਾਂ ਤੇ ਪੁਲਸ ਮੁਖੀਆਂ ਤੋਂ ਹੀ ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ …………।' ਅਜੇ ਤਾਂ ਆਪਾਂ ਇਕੱਲੇ ਪੰਜਾਬ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ ਇਹ ‘ਦੋਸ਼’ ਸਾਡੇ ਉੱਤੇ ਹੀ ਵਾਰ-ਵਾਰ ਲੱਗ ਰਿਹਾ ਹੈ, ਪਰ ਜੇ ਬਾਕੀ ਪ੍ਰਾਂਤਾਂ ਦੀ ਗੱਲ ਵੀ ਕਰਨੀ ਹੋਵੇ? …………ਤੇ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਮਨੀਪੁਰ ਦੀ ਉਹ ਕੁੜੀ ਵੀ ਯਾਦ ਹੋਵੇਗੀ ਜਿਸ ਨਾਲ ਭਾਰਤੀ ਫੌਜੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਪਿੱਛੋਂ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ, ਉਹੀ ਮਨੋਰਮਾਂ ਜਿਸ ਦੀ ਮੌਤ ਤੋਂ ਮਗਰੋਂ ਉਸ ਦੇ ਪਿੰਡ ਦੀਆਂ ਬਾਕੀ ਔਰਤਾਂ ਵੱਲੋਂ ਭਾਰਤੀ ਫੌਜ ਦੇ ਮਨੀਪੁਰ ਸਥਿਤ ਮੁੱਖ ਦਫਤਰ ਦੇ ਮੂਹਰੇ ‘ਨਿਰਵਸਤਰ’ ਹੋ ਕੇ ਮੁਜਾਹਰਾ ਕੀਤਾ ਗਿਆ ਸੀ ਤੇ ਨਾਹਰੇ ਮਾਰੇ ਗਏ ਸਨ,
‘ਭਾਰਤੀ ਫੌਜੀਓ, ਸਾਡਾ ਬਲਾਤਕਾਰ ਕਰੋ’
ਭਾਰਤ ਦੇ ਮੱਥੇ ‘ਤੇ ਲੱਗੇ ਅਣਗਿਣਤ ਕਲੰਕਾਂ ਵਿਚੋਂ ਇਕ ਕਲੰਕ ਇਹ ਵੀ ਹੈ, ਜਦੋਂ ਭਾਰਤੀ ਫੌਜ ਦੀਆਂ ਸਤਾਈਆਂ ਇਹਨਾਂ ਔਰਤਾਂ ਨੂੰ ਇਹ ਸ਼ਰਮਨਾਕ ਕਦਮ ਚੁੱਕਣਾ ਪਿਆ।
ਤੁਸੀਂ ਹਰ ਰੋਜ਼ ਟੀ. ਵੀ. ਲਗਾਓ, ਖ਼ਬਰਾਂ ਵੇਖੋ……… ਸ਼ਰਤ ਹੈ ਕਿ ਇਕ ਵੀ ਦਿਨ ਵੀ ਐਸਾ ਨਹੀਂ ਹੋਵੇਗਾ ਜਦੋਂ ਖ਼ਬਰਾਂ ਵਿਚ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖ਼ਬਰ ਨਾ ਆਈ ਹੋਵੇ। ਅਖ਼ਬਾਰਾਂ ਦੀਆਂ ਖ਼ਬਰਾਂ ਗਵਾਹੀ ਦਿੰਦੀਆਂ ਹਨ, ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ। ਹੁਣ ਤੁਸੀਂ ਆਪ ਸੋਚ ਲਵੋ ਕਿ ਇਸ ਦੇਸ਼ ਵਿਚ ਕੁੜੀਆਂ ਕਿੰਨੀਆਂ ਕੁ ਸੁਰੱਖਿਅਤ ਨੇ। ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ। ………ਇਹ ਹਲਕੇ ਹੋਏ ਕੁੱਤੇ ਤਾਂ ਭਾਰਤ ਵੇਖਣ ਆਈਆਂ ਟੂਰਿਸਟ ਕੁੜੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ……… ਜਿਹਨਾਂ ਦੇ ਭਗਵਾਨਾਂ ਨੇ ਹੀ ਕੁੜੀਆਂ ਨਹੀਂ ਬਖਸ਼ੀਆਂ.......... ਜਿਥੇ ਬਲਾਤਕਾਰਾਂ ਨੂੰ ‘ਰਾਸ ਲੀਲਾ’ ਕਹਿ ਕੇ ਵਡਿਆਇਆ ਤੇ ਸਤਿਕਾਰਿਆ ਜਾਂਦਾ ਹੋਵੇ…… ਜਿੱਥੇ ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾ ਨਾਲ ਵੀ ਖੇਹ ਖਾਧੀ ਹੋਵੇ……… ਓਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ,
‘ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ’
ਕੀ ਇਹ ਸੱਚ ਨਹੀਂ ਕਿ ਇਸ ਦੇਸ਼ ਦਾ ਸੱਭਿਆਚਾਰ, ਸਾਹਿਤ ਔਰਤ ਨੂੰ ਪੈਰ ਦੀ ਜੱਤੀ, ਬਘਿਆੜਣ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ। ਸੀ ਕੋਈ ‘ਗੁਰੂ ਨਾਨਕ ਸਾਹਿਬ’ ਤੋਂ ਪਹਿਲਾਂ ਜਿਸਨੇ ਕਦੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ ਹੋਵੇ।
ਮੈਨੂੰ ਅੱਜ ਲੱਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ ਤੇ ਬਾਹਮਣ ਮਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਨੇ ਔਰਤ ਨੂੰ ਕਦੇ ਵੀ ਉੱਪਰ ਨਹੀਂ ਉੱਠਣ ਦਿੱਤਾ। ਖੈਰ ਜੇ ਏਧਰ ਨੂੰ ਤੁਰੇ ਗਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ।
ਅੰਤ ਵਿਚ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਤੁਸੀ ਕੁੜੀਆਂ ਦੇ ਏਡੇ ਵੱਡੇ ਕਾਤਲ ਨਹੀਂ ਹੋਵੋਗੇ, ਜਿੱਡਾ ਕਿ ਅੱਜ ਪਰਚਾਰਿਆ ਜਾ ਰਿਹਾ ਹੈ। ਇਹ ਸਰਕਾਰੀ ਅੰਕੜੇ ਹਨ, ਇਹਨਾਂ ਦੇ ਝੂਠ-ਸੱਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ……… ਜੇ ਧੂਆਂ ਉੱਠਿਆ ਹੈ ਤਾਂ ਅੱਗ ਵੀ ਕਿਤੇ ਨਾ ਕਿਤੇ ਲੱਗੀ ਹੋਵੇਗੀ। ਮੈਨੂੰ ਪਤਾ ਹੈ ਕਿ
ਅੱਜ ਦੇ ਦੌਰ ਵਿਚ ਕੁੜੀ ਜੰਮ ਕੇ ਉਸ ਨੂੰ ‘ਸੰਭਾਲ’ ਕੇ ਜਵਾਨ ਕਰਨਾ, ਭੁੱਖੇ ਬਘਿਆੜਾਂ ਤੋਂ ਬਚਾ ਕੇ ਰੱਖਣਾ, ਸੌਖੀ ਗੱਲ ਨਹੀਂ। ਪਰ……… ਤੁਸੀਂ ਕਲਗੀਧਰ ਦੇ ਪੁੱਤ-ਧੀਆਂ ਹੋ, ਕਦੇ ਮੁਸ਼ਕਿਲ ਤੋਂ ਘਬਰਾਏ ਨਹੀਂ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਟਾਕਰਾ ਕਰਦੇ ਆਏ ਹੋ। ਆਪਣੀਆਂ ਧੀਆਂ ਨੂੰ ‘ਬੇਬੇ ਨਾਨਕੀ’ ਤੋਂ ਲੈ ਕੇ ‘ਮਾਤਾ ਗੁਜ਼ਰੀ’ ਤੇ ਫੇਰ ਮਾਈ ਭਾਗੋ, ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ, ਬੀਬੀ ਸਤਵੰਤ ਕੌਰ ਦੇ ਅਡੋਲ ਸਿਦਕਾਂ ਦੀਆਂ ਵਾਰਤਾਵਾਂ ਸੁਣਾ ਕੇ ਵੱਡੀਆਂ ਕਰੋ। ਉਹਨਾਂ ਨੂੰ ‘ਸੁੰਦਰੀ’ ਤੇ ‘ਸਤਵੰਤ ਕੌਰ’ ਪੜ੍ਹਾ ਕੇ ਤਕੜੀਆਂ ਕਰੋ। ਉਹਨਾਂ ਦੇ ਗਲ਼ ਕਿਰਪਾਨਾਂ ਪਵਾ ਕੇ ਉਹਨਾਂ ਦੇ ਹੌਸਲੇ ਵੱਡੇ ਕਰੋ ਤਾਂ ਕਿ ਉਹ ਜ਼ਾਲਮ ਨੂੰ ਮੂੰਹ ‘ਤੇ ਜਵਾਬ ਦੇ ਸਕਣ। ਉਹਨਾਂ ਨੂੰ ‘ਗੁਰਬਾਣੀ’ ਪੜ੍ਹਣ ਦੀ ਚੇਟਕ ਲਾਓ…… ਸਿਰਫ ‘ਗੁਰਬਾਣੀ’ ਹੀ ਸਾਨੂੰ ਅੰਦਰੋਂ ਪਕੇਰਿਆਂ ਕਰ ਸਕਦੀ ਹੈ,
‘ਹਰਿ ਕਾ ਨਾਮੁ ਕੋਟਿ ਲਖ ਬਾਹਾ ॥’
ਤੇ ਜਦ ਏਨਾ ਜ਼ੋਰ ਤੇ ਹੌਸਲਾ ਲੈ ਕੇ ਸਾਡੀਆਂ ਧੀਆਂ ਬਾਹਰ ਨਿਕਲਣਗੀਆਂ ਤਾਂ ਕੋਈ ਉਹਨਾਂ ਦੀ ‘ਵਾ ਵੱਲ ਵੀ ਨਹੀਂ ਵੇਖ ਸਕੇਗਾ………
‘ਸਿਖਾ ਦੋ ਸਰ ਕੁਚਲਣੇ ਕਾ ਹੁਨਰ ਅਪਣੇ ਮਾਸੂਮ ਬੱਚੋਂ ਕੋ,ਬਿਤਾਣੀ ਹੈ ਇਨਹੇਂ ਅਬ ਜਿੰਦਗੀ ਸਾਪੋਂ ਕੀ ਬਸਤੀ ਮੇਂ’
………ਤੇ ਫੇਰ ਸ਼ਾਇਦ ਪੇਟ ਵਿਚ ਕੁੜੀਆਂ ਨਹੀਂ ਮਾਰਨੀਆਂ ਪੈਣਗੀਆਂ……… ਜੇ ਫੇਰ ਵੀ ਕਦੇ ਤੁਹਾਡੇ ਦਿਮਾਗ ਵਿਚ ਧੀ ਨੂੰ ਮਾਰਨ ਦਾ ਵਿਚਾਰ ਆਏ ਤਾਂ ਬੀਬੀ ਰਾਜ ਕੌਰ ਨੂੰ ਯਾਦ ਕਰਿਓ, ਜਿਸਨੂੰ ਉਸਦੇ ਮਾਪੇ ਜੰਮਦੀ ਨੂੰ ਹੀ ਮਾਰਨ ਲੱਗੇ ਸਨ ਤੇ ਜੇ ਕਿਤੇ ਉਹ ਮਰ ਜਾਂਦੀ ਤਾਂ ਨਾ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ, ਨਾ ਸਰਕਾਰ-ਏ-ਖਾਲਸਾ ਤੇ ਨਾ ਹੀ ਸਾਡਾ 40 ਸਾਲ ਦਾ ਉਹ ਸ਼ਾਨਾਮੱਤਾ ਇਤਿਹਾਸ। ਸੋ ਕ੍ਰਿਪਾ ਕਰਕੇ ਕੁੜੀਆਂ ਨੂੰ ਦਲੇਰ ਬਣਾਓ ਨਾ ਕਿ ਉਹਨਾਂ ਦੇ ਪੈਦਾ ਹੋਣ ਦਾ ਅਧਿਕਾਰ ਖੋਹੋ……… ਨਹੀਂ ਤਾਂ ਯਾਦ ਰੱਖਿਓ ਕਿ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਉ ਨੂੰ ਜਾਂਦਾ ਹੈ ਤੇ ਸ਼ਾਇਦ ਤੁਹਾਡੇ ਵਿਚੋਂ ਕੋਈ ਗੁਰੂ ਦਸਵੇਂ ਪਿਤਾ ਨੂੰ ਲਾਂਭਾ ਨਹੀਂ ਦਿਵਾਉਣਾ ਚਾਹੇਗਾ……… ਸੋ ਸੰਭਲੋ……… ਆਉ ਧੀਆਂ ਨੂੰ ਨਾਲ ਲੈ ਕੇ ਅੱਗੇ ਵਧੀਏ ਤੇ ਗੰਧਲੇ ਨਿਜ਼ਾਮ ਨੂੰ ਸਾਫ ਕਰਨ ਦਾ ਤਹਈਆ ਕਰੀਏ। ਵਾਹਿਗੁਰੂ ਭਲੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ (9815763313)
ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਂਗੇ ਕਿ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਦੇ ਕਿਸੇ ਨੇ ‘ਭਰੂਣ ਹੱਤਿਆ’ ਸ਼ਬਦ ਵੀ ਨਹੀਂ ਸੁਣਿਆਂ ਸੀ, ਫੇਰ ਕੀ ਕਾਰਨ ਹਨ ਕਿ ਇਹ ਸਮੱਸਿਆ ਏਨੀ ਛੇਤੀ ਏਡਾ ਘਾਤਕ ਰੂਪ ਲੈ ਗਈ। ਕੀ ਦਾਜ ਦੀ ਸਮੱਸਿਆ ਭਰੂਣ ਹੱਤਿਆ ਦਾ ਮੁੱਖ ਕਾਰਨ ਹੈ?....... ਜਾਂ ਕੀ ਮੁੰਡਿਆਂ ਦੇ ਵਿਆਹਾਂ ਤੋਂ ਹੋਣ ਵਾਲੀ ‘ਕਮਾਈ’ ਲੋਕਾਂ ਨੂੰ ਧੀਆਂ ਜੰਮਣ ਤੋਂ ਰੋਕਦੀ ਹੈ?........ ਨਹੀਂ……… ਕਾਰਨ ਇਸ ਤੋਂ ਵੀ ਕਿਤੇ ਵੱਡੇ ਨੇ…………।'ਗੱਲ ਸ਼ੁਰੂ ਕਰਦੇ ਹਾਂ ਐਤਕੀਂ ਦੀ ਲੋਹੜੀ ਤੋਂ……… ਐਤਕੀ ਪੰਜਾਬ ਵਿਚ ਕਈ ਥਾਈਂ ਕੁੜੀਆਂ ਦੀ ਲੋਹੜੀ ਮਨਾ ਕੇ ਭਰੂਣ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਗਈ। ਪੰਜਾਬ ਸਰਕਾਰ ਨੇ ਵੀ ਇ
ਕ ਲੋਹੜੀ ਦਾ ‘ਪ੍ਰੋਗਰਾਮ’ ਕੀਤਾ, ਜਿਸ ਵਿਚ ਕੁੜੀਆਂ ਦੀ ਲੋਹੜੀ ਮਨਾਈ ਗਈ……… ਪਰ ਮਨਾਈ ਕਿਵੇਂ ਗਈ……… ਸਟੇਜ ‘ਤੇ ਕੁੜੀਆਂ ਨੂੰ ਨਚਾ ਕੇ ਜਾਂ ਸਿੱਧਾ ਕਹਿ ਲਉ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਠੁਮਕੇ ਵੇਖ ਕੇ। ਇਸ ਗੱਲ ਵਿਚ ਰਤਾ ਝੂਠ ਨਹੀਂ ਕਿ ਇਸ ਆਰਕੈਸਟਰਾ ਕਲਚਰ ਜਾਂ ਸੱਭਿਆਚਾਰਕ? ਗਰੁੱਪਾਂ ਦੇ ਨਾਮ ‘ਤੇ ਪੈ ਰਹੇ ਗੰਦ ਨੇ ਵੀ ਔਰਤਾਂ ਨੂੰ ਇਕ ਨੁਮਾਇਸ਼ ਦੀ ਚੀਜ਼ ਬਣਾ ਕੇ ਰੱਖ ਦਿੱਤਾ ਹੈ। ਕਦੇ ਉਹ ਵੀ ਜਮਾਨਾ ਸੀ ਜਦੋਂ ਤੀਆਂ ਵਿਚ ਮੁੰਡਿਆਂ ਦੇ ਜਾਣ ਦੀ ਮਨਾਹੀ ਹੁੰਦੀ ਸੀ, ਕੁੜੀਆਂ ਨੱਚਦੀਆਂ ਨੂੰ ਮੁੰਡੇ ਨਹੀਂ ਵੇਖ ਸਕਦੇ ਸਨ, ਜਾਂ ਮੁੰਡੇ ਆਪ ਹੀ ਤੀਆਂ ਵਿਚ ਨਹੀਂ ਜਾਂਦੇ ਸਨ ਕਿ ਯਰ ਭੈਣਾ ਨੂੰ ਨੱਚਦੀਆਂ ਨੂੰ ਵੇਖਾਂਗੇ, ਸ਼ਰਮ ਨਾ ਆਊਗੀ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਮੋਰਾਂ ਨਾਚੀ ਦਾ ਨਾਚ ਵੇਖਣ ਕਰਕੇ ਸਜਾ ਲਾਈ ਸੀ। ………ਤੇ ਜੇ ਕਿਤੇ ਅੱਜ ਅਕਾਲੀ ਫੂਲਾ ਸਿੰਘ ਆ ਜਾਵੇ ਤਾਂ ਸ਼ਾਇਦ ਦੁਹੱਥੜਾ ਮਾਰ ਮਾਰ ਕੇ ਰੋਵੇਗਾ ਕਿਉਂਕਿ ਅੱਜ ਤਾਂ ਸਾਰਾ ਪੰਜਾਬ ਹੀ ਏਸ ਕੰਜਰ ਕਿੱਤੇ ‘ਤੇ ਹੋਇਆ ਪਿਆ ਹੈ। ਜਿਸ ਤਰ੍ਹਾਂ ਦੇ ਕੱਪੜੇ ਪਾ ਕੇ ਆਰਕੈਸਟਰਾ ਵਾਲੀਆਂ ਕੁੜੀਆਂ ਨੱਚਦੀਆਂ ਹਨ ਉਹਨਾਂ ਨੂੰ ਵੇਖ ਕੇ ਸ਼ਾਇਦ ਕਈ ਧੀਆਂ ਦੇ ਮਾਪੇ ਸੁਪਨੇ ਵਿਚ ਵੀ ਡਰਦੇ ਹੋਣਗੇ ਕਿ ਕਿਤੇ ਸਾਡੀ ਧੀ ਵੀ……… ਸਾਰੇ ਪੰਜਾਬ ਵਿਚ ਇਹਨਾਂ ਗਰੁੱਪਾਂ ਦੇ ਨਾਮ ਥੱਲੇ ਕੁੜੀਆਂ ਦੀ ਮੰਡੀ ਲੱਗੀ ਹੋਈ ਹੈ। ਇਕ ਵਾਰ ਮੈਂ ਤੇ ਬਾਈ ਅਮਰਦੀਪ ਕਿਤੇ ਬਜ਼ਾਰ ਵਿਚ ਜਾ ਰਹੇ ਸੀ, ਰਸਤੇ ਵਿਚ ਇਕ ਥਾਈਂ ਮੈਂ ਕਿਸੇ (ਅ)ਸੱਭਿਆਚਾਰਕ ਗਰੁੱਪ ਦਾ ਬੋਰਡ ਪੜ੍ਹਿਆ, ਜਿਸ ਗਰੁੱਪ ਦਾ ਨਾਮ ਸੀ ‘ਜੋਬਨ ਪੰਜਾਬ ਦਾ’, ਜਦ ਮੈਂ ਬੋਲਿਆ ‘ਜੋਬਨ ਪੰਜਾਬ ਦਾ’ ਤਾਂ ਬਾਈ ਹੱਸ ਕੇ ਬੋਲਿਆ, “ਆਹੋ ਜੋਬਨ ਪੰਜਾਬ ਦਾ ਮੰਡੀ ਵਿਕਣ ਆਇਐ”। 'ਬਾਈ ਦੀ ਇਹ ਗੱਲ ਬਿਲਕੁਲ ਸੱਚ ਵੀ ਹੈ। ਜਿੰਨੀ ਸੋਹਣੀ ਕੁੜੀ, ਜਿੰਨੇ ਘੱਟ ਕੱਪੜੇ ਓਨੇ ਜਿਆਦਾ ਪੈਸੇ। ਹੁਣ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਤੁਸੀਂ ਕਿਸੇ ਪ੍ਰੋਗਰਾਮ ਲਈ ਆਰਕੈਸਟਰਾ ਬੁੱਕ ਕਰਵਾਉਣ ਜਾਓ ਤਾਂ ਅਗਲੇ ਪੁੱਛਦੇ ਨੇ, “ਬਾਈ ਜੀ ਸੱਭਿਆਚਾਰਕ ਕਿ ਵੈਸਟਰਨ?” ਹੁਣ ਦੱਸਣ ਦੀ ਲੋੜ ਨਹੀਂ ਕਿ ਦੋਹਾਂ ਵਿਚ ਕੀ ਫਰਕ ਹੈ………ਤੁਹਾਡੇ, ਜਾਗਦੀ ਜ਼ਮੀਰ ਵਾਲਿਆਂ, ਵਿਚੋਂ ਹੈ ਕੋਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਧੀ ਵੱਡੀ ਹੋ ਕੇ ਸਟੇਜ ‘ਤੇ ਵੱਧ ਤੋਂ ਵੱਧ ਕੱਪੜੇ ਲਾਹ ਕੇ ਨੱਚੇ, ਲੋਕ ਮਜ਼ੇ ਲੈਣ ਤੇ ਪੈਸਿਆਂ ਦੀ ਵਰਖਾ ਹੋਵੇ…… ਸ਼ਾਇਦ ਜੇ ਤੁਹਾਡੇ ਅੰਦਰ ਪੰਜਾਬ ਦਾ ਖ਼ੂਨ ਹੈ ਤਾਂ ਤੁਸੀਂ ਸੁਪਨੇ ਵਿਚ ਵੀ ਏਦਾਂ ਸੋਚਣਾ ਨਹੀਂ ਚਾਹੋਂਗੇ। ਪਰ ਜੇ ਕੁੜੀ ਬਾਗੀ ਹੋ ਕੇ ਐਸਾ ਕਿੱਤਾ ਫੜ੍ਹ ਲਵੇ ਤੇ ਤੁਹਾਡੀ ਪੱਗ ਤੁਹਾਡੀ ਕੁੜੀ ਦੇ ਲਟਕਿਆਂ ਝਟਕਿਆਂ ‘ਤੇ ਨੱਚ ਰਹੇ ਲੋਕਾਂ ਦੇ ਪੈਰਾਂ ਵਿਚ ਰੁਲੇ ਤਾਂ ਤੁਸੀਂ ਕੀ ਕਹੋਂਗੇ………? “ਏਦੂਂ ਤਾਂ ਚੰਗਾ ਸੀ ਏਹਨੂੰ ਜੰਮਦੀ ਨੂੰ ਮਾਰ ਦਿੰਦੇ………”ਅੱਗੇ ਗੱਲ ਕਰਦੇ ਹਾਂ, ਆਹ ਫਾਲਤੂ ਦੇ ਪਿਆਰ, ਇਸ਼ਕ, ਮੁਹੱਬਤ ਦੇ ਕਲਚਰ? ਦੀ। ਬਹੁਤੇ ਮਾਪਿਆਂ, ਖਾਸ ਕਰ ਪਿੰਡਾਂ ਵਾਲਿਆਂ, ਨੂੰ ਅੱਜ ਦੇ ਮਾੜੇ ਹਾਲਾਤ ਵੇਖ ਕੇ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਸਾਡੀ ਕੁੜੀ ਵੀ ਇਹਨਾਂ ਹਾਲਾਤਾਂ ਦੇ ਵਹਿਣ ਵਿਚ ਵਹਿ ਕੇ ਘਰੋਂ………।' ਕਿਹੜਾ ਮਾਂ ਬਾਪ ਇਹ ਸੁਣਨਾ ਚਾਹੇਗਾ ਕਿ ਲੋਕ ਗੱਲਾਂ ਕਰਨ, “ਓਏ ਫਲਾਣਿਆਂ ਦੀ ਕੁੜੀ ਨਿਕਲ ਗਈ……… ਸਾਲੇ ਵੱਡੇ ਇੱਜ਼ਤ ਆਲੇ ਬਣੇ ਫਿਰਦੇ ਸਨ……… ਨੱਕ ‘ਤੇ ਮੱਖੀ ਨ੍ਹੀ ਸੀ ਬਹਿਣ ਦਿੰਦੇ……… ਹੁਣ ਆਵਦੀ ਕੁੜੀ ਹੀ ਸਿਰ ਸਵਾਹ ਪਾ ਗਈ………” ਕੋਈ ਮਾਂ ਪਿਉ ਇਹ ਬਦਨਾਮੀਂ ਨਹੀਂ ਝੱਲ ਸਕਦਾ। ਅੱਜ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਉਸ ਵਿਚ ਇਹ ਗੱਲ ਹੌਲੀ-ਹੌਲੀ ਆਮ ਹੋ ਰਹੀ ਹੈ। ਰਹਿੰਦੀ ਖੂੰਹਦੀ ਕਸਰ ਆਹ ਗਾਉਣ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਇਹਨਾਂ ਕੋਲ ਤਾਂ ਜਿਵੇਂ ਹੋਰ ਕੋਈ ਵਿਸ਼ਾ ਰਿਹਾ ਹੀ ਨਹੀਂ ਗਾਉਣ ਨੂੰ……… ਸ਼ਾਇਦ ਇਕ ਰਿਸ਼ਤੇ ਤੋਂ ਬਿਨਾ ਬਾਕੀ ਸਾਰੇ ਤਾਂ ਖਤਮ ਹੋ ਗਏ ਹਨ। ਮੈਨੂੰ ਅੱਜ ਸਮਝ ਲੱਗੀ ਹੈ ਕਿ ਕਦੇ ‘ਪਾਸ਼’ ਨੇ ਇਹ ਕਿਉਂ ਕਿਹਾ ਸੀ ਕਿ,
“ਵਾਰਿਸ ਸ਼ਾਹ ਦੀ ਲਾਸ਼ ਸਾਡੇ ਪਿੰਡਿਆਂ ‘ਤੇ ਥੋਹਰ ਬਣ ਕੇ ਉੱਗ ਆਈ ਹੈ”
ਇਹਨਾਂ ਗੀਤਕਾਰਾਂ ਤੇ ਗਾਇਕਾਂ ਨੇ ‘ਹੀਰ ਰਾਂਝੇ’ ਨੂੰ ਤਾਂ ਖਲਨਾਇਕ ਬਣਾ ਕੇ ਰੱਖ ਦਿੱਤਾ ਹੈ। ਸ਼ਾਇਦ ਇਹਨਾਂ ਵਿਚੋਂ ਕਿਸੇ ਨੇ ਹੀਰ ਪੜ੍ਹੀ ਵੀ ਨਹੀਂ ਹੋਣੀ, ਨਹੀਂ ਤਾਂ ਉਸ ਦੇ ਕਿਰਦਾਰ ਨੂੰ ਏਨਾ ਦਾਗੀ ਨਾ ਕਰਦੇ। ਆਖਰ ਜਿਹੜੇ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਨੇ ਉਹ ਏਨੇ ਮਾੜੇ ਤਾਂ ਨਹੀਂ ਹੋਣੇ। ਜੇ ਬਾਬਾ ਬੁੱਲੇ ਸ਼ਾਹ “ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖ਼ਤ ਹਜ਼ਾਰੇ” ਕਹਿ ਕੇ ਤਖ਼ਤ ਹਜ਼ਾਰੇ ਨੂੰ ਮੱਕੇ ਜਿੱਡਾ ਕਰ ਰਿਹਾ ਹੈ ਤਾਂ ਕੁਝ ਤਾਂ ਰੁਹਾਨੀਅਤ ਦੀ ਗੱਲ ਹੋਵੇਗੀ……… ਪਰ ਏਹਨਾਂ ਨਚਾਰਾਂ ਨੂੰ ਕੌਣ ਸਮਝਾਵੇ……… ਹੀਰ ਵਾਰਿਸ ਵਿਚ ਇਕ ਥਾਂ ਹੀਰ ਰਾਂਝੇ ਨੂੰ ਕਹਿੰਦੀ ਹੈ ਕਿ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਲੈ ਚੱਲ ਤਾਂ ਅੱਗੋਂ ਰਾਂਝਾ ਜਵਾਬ ਦਿੰਦਾ ਹੈ,
“ਹੀਰੇ ਇਸ਼ਕ ਨਾ ਮੂਲ ਸਵਾਦ ਦੇਂਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ,ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ, ਐਬ ਖੋਟਿਆਂ ਪੈਸਿਆਂ ਵਾਲਿਆਂ ਦੇ”ਉਹ ਕੋਰਾ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਸਰਾਫ਼ (ਪ੍ਰਮਾਤਮਾਂ) ਨੂੰ ਖੋਟੇ ਖਰੇ ਦੀ ਪੂਰੀ ਪਛਾਣ ਹੈ। ………… ਤੇ ਅੱਜ ਕੱਲ ਦੇ ਗਾਣੇ, ‘ਜਾਂ ਵਿਆਹ ਕਰਵਾ ਲੈ ਵੇ, ਨਹੀਂ ਮੈਨੂੰ ਲੈ ਚੱਲ ਕਿਤੇ ਭਜਾ ਕੇ’ਹੁਣ ਏਸ ਗਾਣੇ ਦਾ ਕੀ ਮਤਲਬ ਹੈ……… ਕੀ ਦੇ ਰਹੇ ਨੇ ਏਹ ਗਾਇਕ ਨੌਜਵਾਨਾਂ ਨੂੰ……… ਖੈਰ ਕੁਝ ਹੋਰ ਨਮੂਨੇ ਤੱਕੋ,‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ…………’‘ਕਾਲਜ ‘ਚ ਕੁੰਢੀਆਂ ਦੇ ਸਿੰਗ ਪਸਗੇ ਨੀ ਇਕ ਤੇਰੇ ਕਰਕੇ…………’‘ਤੇਰੇ ਪਿੱਛੇ ਕਾਲਜ ਦੇ ਮੁੰਡਿਆਂ ਦੇ ਨਾਲ ਮੇਰਾ ਵੈਰ ਪੈ ਗਿਆ…………’‘ਚੰਡੀਗੜ੍ਹ ਝੀਲ ਦੀ ਕਰਾ ਦੂਂ ਤੈਨੂੰ ਸੈਰ ਆਜੀ ਟੈਮ ਕੱਢ ਕੇ…………’‘ਜਦ ਮਰਜ਼ੀ ਆਜੀਂ ਖੇਤ ਯਾਰ ਤਾਂ ਮੋਟਰ ‘ਤੇ ਹੁੰਦੇ………’‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ, ਰੱਖ ਥੋੜਾ ਹੌਸਲਾ ਜ਼ਰੂਰ ਆਉਂਗੀ………’‘ਰਾਤੀਂ ਕਿਉ ਨਾ ਆਈ ਤੂੰ ਕਰਾਰ ਕਰਕੇ, ਆਉਂਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ………’
ਖੈਰ, ਇਹ ਨਹੀਂ ਮੁੱਕਣੇ ਭਾਵੇਂ ਜਿੰਨਾ ਚਿਰ ਮਰਜ਼ੀ ਲਿਖਦਾ ਰਹਾਂ। ਹੁਣ ਤੁਸੀਂ ਇਹਨਾਂ ਗਾਣਿਆਂ ਵਿਚ ਕੁੜੀ ਦੇ ਕਿਰਦਾਰ ਵਾਲੀ ਥਾਂ ‘ਤੇ ਆਪਣੀ ਧੀ ਨੂੰ ਖੜ੍ਹੀ ਕਰਕੇ ਦੇਖੋ……… ਕੀ ਕਰ ਸਕਦੇ ਹੋ?..... ਸ਼ਾਇਦ ਨਹੀਂ…… ਤੁਸੀਂ ਹੀ ਨਹੀਂ ਕੋਈ ਵੀ ਅਣਖ ਵਾਲੇ ਮਾਪੇ ਆਪਣੀ ਧੀ ਨੂੰ ਇਸ ਥਾਂ ‘ਤੇ ਨਹੀਂ ਦੇਖਣਾ ਚਾਹੁੰਣਗੇ…… ਤੇ ਜੇ ਕੋਈ ਕੁੜੀ ਏਸ ਦਲਦਲ ਵੱਲ ਨੂੰ ਤੁਰ ਜਾਵੇ ਤਾਂ ਉਸ ਦੇ ‘ਵਿਚਾਰੇ’ ਮਾਪੇ ਕੀ ਕਹਿੰਦੇ ਹੋਣਗੇ…… ਚੰਗਾ ਹੁੰਦਾ ਜੰਮਦੀ ਨੂੰ
ਮਾਰ ਦਿੰਦੇ………ਹੁਣ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ ਇਕ ਹੋਰ ਵੱਡੇ ਕਾਰਨ ‘ਬਲਾਤਕਾਰਾਂ’ ਦੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਸਾਲ ਪਹਿਲਾਂ ਰਾਸ਼ਟਰਪਤੀ (ਅਬਦੁਲ ਕਲਾਮ ਵੇਲੇ) ਦੇ ਸੁਰੱਖਿਆ ਕਰਮੀਆਂ ਨੇ ਹੀ ਇਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਸੀ। ਅਜੇ ਕੱਲ ਦੀ ਗੱਲ ਹੈ, ਸਾਡੇ ਗੁਆਂਢੀ ਸੂਬੇ (ਹਰਿਆਣੇ) ਦੇ ਰਾਜਪਾਲ ਦੇ ਸੁਰੱਖਿਆ ਗਾਰਡਾਂ ਨੇ ਵੀ ਇਹੀ ਕਾਰਾ ਕੀਤਾ ਹੈ। ਸ਼ਾਇਦ ਤੁਹਾਨੂੰ ਕੇ.ਪੀ. ਗਿੱਲ ਵੱਲੋਂ ਆਈ. ਏ. ਐਸ. ਰੂਪਨ ਦਿਊਲ ਬਜਾਜ ਦੀ ……… ‘ਤੇ ਫੇਰਿਆ ਗਿਆ ਹੱਥ ਵੀ ਭੁੱਲਿਆ ਨਹੀਂ ਹੋਵੇਗਾ, ਜਿਸ ਬਦਲੇ ‘ਮਾਨਯੋਗ’ ਅਦਾਲਤ ਨੇ ਕੇ. ਪੀ. ਗਿੱਲ ਨੂੰ ਸੁਧਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਸੀ। ……… ਤੇ ਫਰਾਂਸ ਦੀ ਕੁੜੀ ਕੇਤੀਆ ਦਾ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤੇ ਦੇ ਪੋਤਰੇ ਵੱਲੋਂ ਕੀਤਾ ਗਿਆ ਹਸ਼ਰ ਵੀ ਕਦੇ ਕਦਾਈਂ ਤੁਹਾਡੀਆਂ ਅੱਖਾਂ ਸਾਹਮਣੇ ਆ ਕੇ ਤੁਹਾਨੂੰ ਡਰਾ ਜਾਂਦਾ ਹੋਵੇਗਾ ਤੇ ਤੁਸੀਂ ਝੱਟ ਆਪਣੀ ਧੀ ਨੂੰ ਬੁੱਕਲ ਵਿਚ ਲਕੋ ਲੈਂਦੇ ਹੋਵੋਗੇ। ਹੁਣ ਤੁਸੀਂ ਆਪ ਹੀ ਦੱਸੋ ਕਿ ਜੇ ਦੇਸ਼ ਦੇ ਰਾਸ਼ਟਰਪਤੀ ਤੇ ਰਾਜਪਾਲ ਦੇ ਬਾਡੀਗਾਰਡਾਂ ਤੇ ਪੁਲਸ ਮੁਖੀਆਂ ਤੋਂ ਹੀ ਕੁੜੀਆਂ ਸੁਰੱਖਿਅਤ ਨਹੀਂ ਤਾਂ ਫਿਰ …………।' ਅਜੇ ਤਾਂ ਆਪਾਂ ਇਕੱਲੇ ਪੰਜਾਬ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ ਇਹ ‘ਦੋਸ਼’ ਸਾਡੇ ਉੱਤੇ ਹੀ ਵਾਰ-ਵਾਰ ਲੱਗ ਰਿਹਾ ਹੈ, ਪਰ ਜੇ ਬਾਕੀ ਪ੍ਰਾਂਤਾਂ ਦੀ ਗੱਲ ਵੀ ਕਰਨੀ ਹੋਵੇ? …………ਤੇ ਸ਼ਾਇਦ ਤੁਹਾਡੇ ਵਿਚੋਂ ਕਈਆਂ ਨੂੰ ਮਨੀਪੁਰ ਦੀ ਉਹ ਕੁੜੀ ਵੀ ਯਾਦ ਹੋਵੇਗੀ ਜਿਸ ਨਾਲ ਭਾਰਤੀ ਫੌਜੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਤੇ ਪਿੱਛੋਂ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਗਿਆ ਸੀ, ਉਹੀ ਮਨੋਰਮਾਂ ਜਿਸ ਦੀ ਮੌਤ ਤੋਂ ਮਗਰੋਂ ਉਸ ਦੇ ਪਿੰਡ ਦੀਆਂ ਬਾਕੀ ਔਰਤਾਂ ਵੱਲੋਂ ਭਾਰਤੀ ਫੌਜ ਦੇ ਮਨੀਪੁਰ ਸਥਿਤ ਮੁੱਖ ਦਫਤਰ ਦੇ ਮੂਹਰੇ ‘ਨਿਰਵਸਤਰ’ ਹੋ ਕੇ ਮੁਜਾਹਰਾ ਕੀਤਾ ਗਿਆ ਸੀ ਤੇ ਨਾਹਰੇ ਮਾਰੇ ਗਏ ਸਨ,
‘ਭਾਰਤੀ ਫੌਜੀਓ, ਸਾਡਾ ਬਲਾਤਕਾਰ ਕਰੋ’
ਭਾਰਤ ਦੇ ਮੱਥੇ ‘ਤੇ ਲੱਗੇ ਅਣਗਿਣਤ ਕਲੰਕਾਂ ਵਿਚੋਂ ਇਕ ਕਲੰਕ ਇਹ ਵੀ ਹੈ, ਜਦੋਂ ਭਾਰਤੀ ਫੌਜ ਦੀਆਂ ਸਤਾਈਆਂ ਇਹਨਾਂ ਔਰਤਾਂ ਨੂੰ ਇਹ ਸ਼ਰਮਨਾਕ ਕਦਮ ਚੁੱਕਣਾ ਪਿਆ।
ਤੁਸੀਂ ਹਰ ਰੋਜ਼ ਟੀ. ਵੀ. ਲਗਾਓ, ਖ਼ਬਰਾਂ ਵੇਖੋ……… ਸ਼ਰਤ ਹੈ ਕਿ ਇਕ ਵੀ ਦਿਨ ਵੀ ਐਸਾ ਨਹੀਂ ਹੋਵੇਗਾ ਜਦੋਂ ਖ਼ਬਰਾਂ ਵਿਚ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖ਼ਬਰ ਨਾ ਆਈ ਹੋਵੇ। ਅਖ਼ਬਾਰਾਂ ਦੀਆਂ ਖ਼ਬਰਾਂ ਗਵਾਹੀ ਦਿੰਦੀਆਂ ਹਨ, ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨਾਲ ਹੋਏ ਬਲਾਤਕਾਰਾਂ ਦੀਆਂ। ਹੁਣ ਤੁਸੀਂ ਆਪ ਸੋਚ ਲਵੋ ਕਿ ਇਸ ਦੇਸ਼ ਵਿਚ ਕੁੜੀਆਂ ਕਿੰਨੀਆਂ ਕੁ ਸੁਰੱਖਿਅਤ ਨੇ। ਸੜਕਾਂ ‘ਤੇ ਭੁੱਖੇ ਬਘਿਆੜ ਤੁਰੇ ਫਿਰਦੇ ਨੇ। ………ਇਹ ਹਲਕੇ ਹੋਏ ਕੁੱਤੇ ਤਾਂ ਭਾਰਤ ਵੇਖਣ ਆਈਆਂ ਟੂਰਿਸਟ ਕੁੜੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ……… ਜਿਹਨਾਂ ਦੇ ਭਗਵਾਨਾਂ ਨੇ ਹੀ ਕੁੜੀਆਂ ਨਹੀਂ ਬਖਸ਼ੀਆਂ.......... ਜਿਥੇ ਬਲਾਤਕਾਰਾਂ ਨੂੰ ‘ਰਾਸ ਲੀਲਾ’ ਕਹਿ ਕੇ ਵਡਿਆਇਆ ਤੇ ਸਤਿਕਾਰਿਆ ਜਾਂਦਾ ਹੋਵੇ…… ਜਿੱਥੇ ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾ ਨਾਲ ਵੀ ਖੇਹ ਖਾਧੀ ਹੋਵੇ……… ਓਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ,
‘ਗੁਰੂ ਜਿਨਾ ਦੇ ਟੱਪਣੇ ਚੇਲੇ ਜਾਣ ਛੜੱਪ’
ਕੀ ਇਹ ਸੱਚ ਨਹੀਂ ਕਿ ਇਸ ਦੇਸ਼ ਦਾ ਸੱਭਿਆਚਾਰ, ਸਾਹਿਤ ਔਰਤ ਨੂੰ ਪੈਰ ਦੀ ਜੱਤੀ, ਬਘਿਆੜਣ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ। ਸੀ ਕੋਈ ‘ਗੁਰੂ ਨਾਨਕ ਸਾਹਿਬ’ ਤੋਂ ਪਹਿਲਾਂ ਜਿਸਨੇ ਕਦੇ ਔਰਤ ਦੇ ਹੱਕ ਵਿਚ ਆਵਾਜ਼ ਉਠਾਈ ਹੋਵੇ।
ਮੈਨੂੰ ਅੱਜ ਲੱਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ ਤੇ ਬਾਹਮਣ ਮਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਨੇ ਔਰਤ ਨੂੰ ਕਦੇ ਵੀ ਉੱਪਰ ਨਹੀਂ ਉੱਠਣ ਦਿੱਤਾ। ਖੈਰ ਜੇ ਏਧਰ ਨੂੰ ਤੁਰੇ ਗਏ ਤਾਂ ਕਹਾਣੀ ਬਹੁਤ ਲੰਬੀ ਹੋ ਜਾਵੇਗੀ।
ਅੰਤ ਵਿਚ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਭਾਵੇਂ ਮੈਨੂੰ ਪਤਾ ਹੈ ਕਿ ਤੁਸੀ ਕੁੜੀਆਂ ਦੇ ਏਡੇ ਵੱਡੇ ਕਾਤਲ ਨਹੀਂ ਹੋਵੋਗੇ, ਜਿੱਡਾ ਕਿ ਅੱਜ ਪਰਚਾਰਿਆ ਜਾ ਰਿਹਾ ਹੈ। ਇਹ ਸਰਕਾਰੀ ਅੰਕੜੇ ਹਨ, ਇਹਨਾਂ ਦੇ ਝੂਠ-ਸੱਚ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ……… ਜੇ ਧੂਆਂ ਉੱਠਿਆ ਹੈ ਤਾਂ ਅੱਗ ਵੀ ਕਿਤੇ ਨਾ ਕਿਤੇ ਲੱਗੀ ਹੋਵੇਗੀ। ਮੈਨੂੰ ਪਤਾ ਹੈ ਕਿ
ਅੱਜ ਦੇ ਦੌਰ ਵਿਚ ਕੁੜੀ ਜੰਮ ਕੇ ਉਸ ਨੂੰ ‘ਸੰਭਾਲ’ ਕੇ ਜਵਾਨ ਕਰਨਾ, ਭੁੱਖੇ ਬਘਿਆੜਾਂ ਤੋਂ ਬਚਾ ਕੇ ਰੱਖਣਾ, ਸੌਖੀ ਗੱਲ ਨਹੀਂ। ਪਰ……… ਤੁਸੀਂ ਕਲਗੀਧਰ ਦੇ ਪੁੱਤ-ਧੀਆਂ ਹੋ, ਕਦੇ ਮੁਸ਼ਕਿਲ ਤੋਂ ਘਬਰਾਏ ਨਹੀਂ। ਵੱਡੀ ਤੋਂ ਵੱਡੀ ਮੁਸ਼ਕਿਲ ਦਾ ਟਾਕਰਾ ਕਰਦੇ ਆਏ ਹੋ। ਆਪਣੀਆਂ ਧੀਆਂ ਨੂੰ ‘ਬੇਬੇ ਨਾਨਕੀ’ ਤੋਂ ਲੈ ਕੇ ‘ਮਾਤਾ ਗੁਜ਼ਰੀ’ ਤੇ ਫੇਰ ਮਾਈ ਭਾਗੋ, ਹਰਸ਼ਰਨ ਕੌਰ, ਬੀਬੀ ਉਪਕਾਰ ਕੌਰ, ਬੀਬੀ ਸਤਵੰਤ ਕੌਰ ਦੇ ਅਡੋਲ ਸਿਦਕਾਂ ਦੀਆਂ ਵਾਰਤਾਵਾਂ ਸੁਣਾ ਕੇ ਵੱਡੀਆਂ ਕਰੋ। ਉਹਨਾਂ ਨੂੰ ‘ਸੁੰਦਰੀ’ ਤੇ ‘ਸਤਵੰਤ ਕੌਰ’ ਪੜ੍ਹਾ ਕੇ ਤਕੜੀਆਂ ਕਰੋ। ਉਹਨਾਂ ਦੇ ਗਲ਼ ਕਿਰਪਾਨਾਂ ਪਵਾ ਕੇ ਉਹਨਾਂ ਦੇ ਹੌਸਲੇ ਵੱਡੇ ਕਰੋ ਤਾਂ ਕਿ ਉਹ ਜ਼ਾਲਮ ਨੂੰ ਮੂੰਹ ‘ਤੇ ਜਵਾਬ ਦੇ ਸਕਣ। ਉਹਨਾਂ ਨੂੰ ‘ਗੁਰਬਾਣੀ’ ਪੜ੍ਹਣ ਦੀ ਚੇਟਕ ਲਾਓ…… ਸਿਰਫ ‘ਗੁਰਬਾਣੀ’ ਹੀ ਸਾਨੂੰ ਅੰਦਰੋਂ ਪਕੇਰਿਆਂ ਕਰ ਸਕਦੀ ਹੈ,‘ਹਰਿ ਕਾ ਨਾਮੁ ਕੋਟਿ ਲਖ ਬਾਹਾ ॥’
ਤੇ ਜਦ ਏਨਾ ਜ਼ੋਰ ਤੇ ਹੌਸਲਾ ਲੈ ਕੇ ਸਾਡੀਆਂ ਧੀਆਂ ਬਾਹਰ ਨਿਕਲਣਗੀਆਂ ਤਾਂ ਕੋਈ ਉਹਨਾਂ ਦੀ ‘ਵਾ ਵੱਲ ਵੀ ਨਹੀਂ ਵੇਖ ਸਕੇਗਾ………
‘ਸਿਖਾ ਦੋ ਸਰ ਕੁਚਲਣੇ ਕਾ ਹੁਨਰ ਅਪਣੇ ਮਾਸੂਮ ਬੱਚੋਂ ਕੋ,ਬਿਤਾਣੀ ਹੈ ਇਨਹੇਂ ਅਬ ਜਿੰਦਗੀ ਸਾਪੋਂ ਕੀ ਬਸਤੀ ਮੇਂ’
………ਤੇ ਫੇਰ ਸ਼ਾਇਦ ਪੇਟ ਵਿਚ ਕੁੜੀਆਂ ਨਹੀਂ ਮਾਰਨੀਆਂ ਪੈਣਗੀਆਂ……… ਜੇ ਫੇਰ ਵੀ ਕਦੇ ਤੁਹਾਡੇ ਦਿਮਾਗ ਵਿਚ ਧੀ ਨੂੰ ਮਾਰਨ ਦਾ ਵਿਚਾਰ ਆਏ ਤਾਂ ਬੀਬੀ ਰਾਜ ਕੌਰ ਨੂੰ ਯਾਦ ਕਰਿਓ, ਜਿਸਨੂੰ ਉਸਦੇ ਮਾਪੇ ਜੰਮਦੀ ਨੂੰ ਹੀ ਮਾਰਨ ਲੱਗੇ ਸਨ ਤੇ ਜੇ ਕਿਤੇ ਉਹ ਮਰ ਜਾਂਦੀ ਤਾਂ ਨਾ ਹੋਣਾ ਸੀ ਮਹਾਰਾਜਾ ਰਣਜੀਤ ਸਿੰਘ, ਨਾ ਸਰਕਾਰ-ਏ-ਖਾਲਸਾ ਤੇ ਨਾ ਹੀ ਸਾਡਾ 40 ਸਾਲ ਦਾ ਉਹ ਸ਼ਾਨਾਮੱਤਾ ਇਤਿਹਾਸ। ਸੋ ਕ੍ਰਿਪਾ ਕਰਕੇ ਕੁੜੀਆਂ ਨੂੰ ਦਲੇਰ ਬਣਾਓ ਨਾ ਕਿ ਉਹਨਾਂ ਦੇ ਪੈਦਾ ਹੋਣ ਦਾ ਅਧਿਕਾਰ ਖੋਹੋ……… ਨਹੀਂ ਤਾਂ ਯਾਦ ਰੱਖਿਓ ਕਿ ਮਾੜੀ ਔਲਾਦ ਦਾ ਲਾਂਭਾ ਉਸ ਦੇ ਪਿਉ ਨੂੰ ਜਾਂਦਾ ਹੈ ਤੇ ਸ਼ਾਇਦ ਤੁਹਾਡੇ ਵਿਚੋਂ ਕੋਈ ਗੁਰੂ ਦਸਵੇਂ ਪਿਤਾ ਨੂੰ ਲਾਂਭਾ ਨਹੀਂ ਦਿਵਾਉਣਾ ਚਾਹੇਗਾ……… ਸੋ ਸੰਭਲੋ……… ਆਉ ਧੀਆਂ ਨੂੰ ਨਾਲ ਲੈ ਕੇ ਅੱਗੇ ਵਧੀਏ ਤੇ ਗੰਧਲੇ ਨਿਜ਼ਾਮ ਨੂੰ ਸਾਫ ਕਰਨ ਦਾ ਤਹਈਆ ਕਰੀਏ। ਵਾਹਿਗੁਰੂ ਭਲੀ ਕਰੇਗਾ।
ਜਗਦੀਪ ਸਿੰਘ ਫਰੀਦਕੋਟ (9815763313)
Friday, March 28, 2008
"ਇਕ ਸੀ ਹਾਕੀ...."

ਮੈਂ - ਹਾਕੀ, ਉਮਰ - ਹਜ਼ਾਰਾਂ ਸਾਲ, ਕੱਦ...., ਰੰਗ - ਬਿਸਕੁਟੀ, ਜੰਮਪਲ- ਦੇਸ਼ ਪੰਜਾਬ, ਅੱਜ ਆਪਣੇ ਪੂਰੇ ਹੋਸ਼ੋ-ਹਵਾਸ ਵਿਚ ਇਹ ਬਿਆਨ ਦੇ ਰਹੀ ਹਾਂ ਕਿ ਮੇਰੀ ਮੌਤ ਦਾ ਕਾਰਨ ਕੋਈ ਗ਼ੈਰ ਜਾਂ ਬਿਗਾਨੇ ਮੁਲਕ ਦੇ ਲੋਕ ਨਹੀਂ, ਮੇਰਾ ਕਤਲ ਤਾਂ ਕੁਝ ਕੁ "ਆਪਣਿਆਂ" ਨੇ ਹੀ ਰਲ ਮਿਲ ਕੇ ਕੀਤਾ ਹੈ। .....ਤੇ ਸ਼ਾਇਦ ਤੁਹਾਨੂੰ ਇਹ ਵੀ ਭੁਲੇਖਾ ਹੋਵੇਗਾ ਕਿ ਮੇਰਾ ਕਤਲ ਚਿੱਲੀ ਦੇ ਸੇਂਟੀਆਗੋ ਸ਼ਹਿਰ ਵਿਚ ਇਕਦਮ ਕਰ ਦਿੱਤਾ ਗਿਆ... ਇਹ ਸੱਚ ਨਹੀਂ... ਮੇਰੇ ਕਤਲ ਦੀਆਂ ਯੋਜਨਾਵਾਂ ਤਾਂ ਪਿਛਲੇ 10-15 ਸਾਲ ਤੋਂ ਚੱਲ ਰਹੀਆਂ ਸਨ। ਮੈਨੂੰ ਤਾਂ ਸਭ ਪਤਾ ਸੀ ਕਿ ਇੰਝ ਹੋਵੇਗਾ ਹੀ.... ਤੇ ਮੈਨੂੰ ਇਹ ਦੋਸ਼ ਵੀ ਨਾ ਦਿਓ ਕਿ ਮੈਂ ਰੌਲਾ ਨਹੀਂ ਪਾਇਆ... ਮੈਂ ਬਹੁਤ ਰੋਈ, ਪਿੱਟੀ, ਕੁਰਲਾਈ, ਪਰ... ਤੁਸੀਂ ਕ੍ਰਿਕਟ ਵਿਚ ਗੁਆਚੇ ਹੋਇਆਂ ਨੇ ਮੇਰੀਆਂ ਚੀਕਾਂ ਨਹੀਂ ਸੁਣੀਆਂ।ਅੱਜ ਜਦੋਂ ਮੈਂ, ਮੇਰੀ ਮੌਤ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਸਾਰਿਆਂ ਦੇ ਨਾਮ ਇਹ ਖ਼ਤ ਲਿਖ ਰਹੀ ਹਾਂ ਤਾਂ ਮੈਂ ਆਖਰੀ ਵਾਰ ਤੁਹਾਡੇ ਤੋਂ ਕੁਝ ਮੰਗ ਰਹੀ ਹਾਂ, ਉਮੀਦ ਹੈ ਤੁਸੀਂ ਨਾਂਹ ਨਹੀਂ ਕਰੋਗੇ। ਮੇਰੀ ਅਰਜ਼ ਹੈ ਕਿ ਆਪਣੀ ਹੁਣ ਦੀ ਪੀੜੀ ਨੂੰ, ਜਿਸ ਨੇ ਆਪਣੀ ਉਮਰ ਵਿਚ ਮੈਨੂੰ ਰੁਲਦੇ ਹੀ ਵੇਖਿਆ ਹੈ, ਮੇਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਰੂਰ ਦੱਸਿਓ। ਉਹਨਾਂ ਨੂੰ ਹਾਕੀ ਦੇ ਮੈਦਾਨ ਵਿਚ ਕਦੇ ਕਾਇਮ ਰਹੀ ਮੇਰੀ "ਸਰਦਾਰੀ" ਤੋਂ ਜ਼ਰੂਰ ਜਾਣੂ ਕਰਵਾਇਓ।ਮੇਰੇ ਜਿੱਤੇ ਹੋਏ ਅੱਠ ਸੋਨੇਂ ਦੇ "ਤਾਜ" ਉਨ੍ਹਾਂ ਨੂੰ ਜ਼ਰੂਰ ਦਿਖਾਇਓ।ਦੱਸਿਓ ਮੇਰੇ ਜਨਮ ਬਾਰੇ, ਮੇਰੀ ਜੰਮਣ ਭੋਇੰ ਬਾਰੇ... ਇਹ ਵੀ ਕਿ ਮੈਨੂੰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਕੰਬਲੀ ਦੀ ਛੋਹ ਵੀ ਪ੍ਰਾਪਤ ਹੈ, ਜਿਸ ਕੰਬਲੀ ਦੀ ਖਿੱਦੋ (ਗੇਂਦ) ਬਣਾ ਕੇ ਕੁਝ ਮੁੰਡੇ "ਖਿੱਦੋ ਖੂੰਡੀ" ਖੇਡੇ ਸਨ। ਉਹ ਮੇਰੇ ਬਚਪਨ ਦੇ ਨਾ ਭੁੱਲਣਯੋਗ ਦਿਨ ਸਨ। ਮੇਰਾ ਪਹਿਲਾ ਨਾਮ ?ਖਿੱਦੋ ਖੂੰਡੀ? ਹੀ ਸੀ, ਹਾਕੀ ਤਾਂ ਅਜੇ ਕੱਲ ਪਿਆ ਹੈ। ਮੈਂ ਪਿੰਡਾਂ ਦੀ ਹੀ ਜੰਮਪਲ ਹਾਂ, ਪਿੰਡਾਂ ?ਚੋਂ ਮੈਂ ਸ਼ਹਿਰਾਂ ਚ ਆਈ ਤੇ ਫੇਰ ਹੌਲੀ ਹੌਲੀ ਵਿਦੇਸ਼ਾਂ ਤੱਕ ਪਹੁੰਚ ਗਈ।ਬੱਚਿਆਂ ਨੂੰ ਇਹ ਵੀ ਦੱਸਿਓ ਕਿ ਜਦੋਂ ਅਜੇ ਦੇਸ਼ ਦੇ ਸਿਰ ਦਾ ਆਪਣਾ ਤਾਜ ਗ਼ੈਰਾਂ ਦੇ ਕਬਜੇ ਵਿਚ ਸੀ, ਓਦੋਂ ਵੀ ਮੈਂ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਨੂੰ ਦਰੜ ਕੇ ਦੋ ਵਾਰ ਦੇਸ਼ ਦੇ ਸਿਰ ?ਤਾਜ? ਟਿਕਾਇਆ ਸੀ ਤੇ ਦੁਨੀਆਂ ਵਿਚ ਦੇਸ਼ ਦਾ ਨਾਮ ਕੀਤਾ ਸੀ। .... ਤੇ ਮੇਰੇ ਲਈ ਉਹ ਬੇਹੱਦ ਖੁਸ਼ੀ ਦਾ ਦਿਨ ਸੀ ਜਦੋਂ ਮੈਨੂੰ ਦੇਸ਼ ਦੀ 2ਰਾਸ਼ਟਰੀ ਖੇਡ" ਐਲਾਨਿਆਂ ਗਿਆ। ਇਹ ਮੇਰੇ ਲਈ ਬਹੁਤ ਵੱਡਾ ਰੁਤਬਾ ਸੀ, ਸਭ ਤੋਂ ਵੱਡਾ ਮਾਣ... ਤੇ ਮੈਂ ਵੀ ਦੇਸ਼ ਵੱਲੋਂ ਮੈਨੂੰ ਬਖ਼ਸ਼ੇ ਗਏ ਐਡੇ ਵੱਡੇ ਮਾਣ ਦਾ ਕਈ ਵਾਰ ਮਾਣ ਰੱਖਿਆ ਤੇ ਦੇਸ਼ ਦਾ ਮਾਣ ਵਧਾਇਆ।ਤੇ ਫੇਰ ਦੁਨੀਆਂ ਨੇ ਉਹ ਦਿਨ ਵੀ ਦੇਖੇ, ਜਦੋਂ ਮੇਰੇ ਪੁੱਤ ਧਿਆਨ ਚੰਦ ਨੂੰ "ਡੀ" ਵਿਚ ਫਿਰਦਿਆਂ ਤੱਕ ਕੇ ਵਿਰੋਧੀ ਖਿਡਾਰੀ "ਡੀ" ਵਿਚ ਆਉਂਦੇ ਵੀ ਭੈਅ ਖਾਂਦੇ ਸਨ ਤੇ ਉਸ ਦੀ ?ਡੀ? ਵਿਚ ਉੱਠੀ ਹੋਈ ਹਾਕੀ ਨੂੰ ਦੁਨੀਆਂ ਦੇ ਕਈ ਦੇਸ਼ਾਂ ਨੇ ਵਿਉਂਤਾਂ ਘੜ੍ਹ ਕੇ ..ਨਿਯਮਾਂ ਦੀ ਜ੍ਹੇਲ? ਵਿਚ ਕੈਦ ਕਰ ਲਿਆ।ਮੇਰੇ, ਸੋਹਣੇ ਕੇਸਾਂ ਤੇ ਬੀਬੀਆਂ ਦਾਹੜੀਆਂ ਵਾਲੇ ?ਸਰਦਾਰ? ਪੁੱਤਰਾਂ ਨੇ ਵੀ ਕਦੇ ਮੈਦਾਨ ਵਿਚ ਮੇਰੀ ਕੰਡ ਨਹੀਂ ਲੱਗਣ ਦਿੱਤੀ ਸੀ। ਇਹਨਾਂ ਦੁੱਲੇ ਸ਼ੇਰਾਂ ਨੂੰ ?ਗੁਰੂ ਦਸ਼ਮੇਸ਼? ਦਾ ਥਾਪੜਾ ਸੀ "ਹਰ ਮੈਦਾਨ ਫਤਹਿ" ਦਾ, ਫੇਰ ਇਹ ਕਿਵੇਂ ਹਾਰਦੇ.. ਕਦੇ ਦਿਖਾਇਓ ਬੱਚਿਆਂ ਨੂੰ ਜਿੱਤੇ ਤਮਗਿਆਂ ਨਾਲ ਮੇਰੇ ਪੁੱਤਰਾਂ ਦੀਆਂ ਖਿਚਵਾਈਆਂ ਫੋਟੋਆਂ.... ਉਹਨਾਂ ਨੂੰ ਵੇਖ ਕੇ ਤੁਹਾਨੂੰ ਆਪ ਹੀ ਯਕੀਨ ਆ ਜਾਵੇਗਾ ਕਿ ਸਚੁਮੱਚ ਇਹਨਾਂ ਨੂੰ ਮੈਦਾਨ ਵਿਚ ਕੋਈ ਨਹੀਂ ਹਰਾ ਸਕਦਾ ਸੀ।ਮੇਰੇ ਪੁੱਤਰਾਂ ਧਿਆਨ ਚੰਦ, ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ, ਧਨਰਾਜ ਪਿੱਲੇ ਵਰਗਿਆਂ ਦੇ ਸਿਰ ਤੇ ਮੈਂ 50-60 ਸਾਲ ਦੁਨੀਆਂ ਦੇ ਹਾਕੀ ਮੈਦਾਨਾਂ ਤੇ ਰਾਜ ਕੀਤਾ। ਮੈਨੂੰ ਵੀ ਇਹਨਾਂ ਪੁੱਤਰਾਂ ਤੇ ਰੱਬ ਜਿੱਡਾ ਮਾਣ ਸੀ। ਤੇ ਇਹ ਨਹੀਂ ਕਿ ਇਹਨਾਂ ਤੋਂ ਪਿੱਛੋਂ ਮੈਨੂੰ ਸੰਭਾਲਣ ਵਾਲੇ ਹੱਥ ਨਹੀਂ ਆਏ, ਬਲਜੀਤ ਸਿੰਘ ਢਿੱਲੋਂ, ਬਲਜੀਤ ਸੈਣੀ, ਗਗਨ ਅਜੀਤ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ, ਹਰਪਾਲ ਸਿੰਘ, ਦੀਪਕ ਠਾਕੁਰ, ਦਿਲੀਪ ਟਿਰਕੀ ਵਰਗੇ ਅਨੇਕਾਂ ਜਾਨਦਾਰ ਹੱਥਾਂ ਵਿਚ ਮੈਂ ਰਹੀ, ਪਰ.... ਇਹਨਾਂ ਦੇ ਹੱਥ ਪੈਰ ਮੈਨੂੰ ਹਮੇਸ਼ਾਂ ਬੇੜੀਆਂ ਵਿਚ ਜਕੜੇ ਹੋਏ ਮਹਿਸੂਸ ਹੋਏ ਤੇ ਇਹ ਬੇੜੀਆਂ ਇਹਨਾਂ ਨੂੰ ਪਾਈਆਂ ਸਨ ?ਭਾਰਤੀ ਹਾਕੀ ਫੈਡਰੇਸ਼ਨ ਨੇ। ਇਹਨਾਂ ਵਿਚਾਰਿਆਂ ਨੂੰ ਇਹੀ ਪਤਾ ਨਹੀਂ ਹੁੰਦਾ ਸੀ ਕਿ ਮੈਦਾਨ ਵਿਚ ਚੰਗਾ ਖੇਡਣਾ ਹੈ ਕਿ ਮਾੜਾ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਅਨੇਕਾਂ ਵਾਰ ਇੰਝ ਹੋਇਆ ਹੈ ਕਿ ਜਿਸ ਕਿਸੇ ਖਿਡਾਰੀ ਵੱਲੋਂ ਮੈਦਾਨ ਵਿਚ ਸ਼ਾਨਦਾਰ ਖੇਡ ਵਿਖਾਈ ਜਾਂਦੀ ਉਸ ਨੂੰ ਆਉਂਦੇ ਕਈ ਟੂਰਨਾਮੈਂਟਾਂ ਵਿਚੋਂ ਟੀਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਹ ਵਿਚਾਰਾ ਘਰੇ ਬੈਠਾ ਝੁਰ ਰਿਹਾ ਹੁੰਦਾ ਕਿ ਸ਼ਾਇਦ ਉਸ ਨੂੰ ਏਨਾ ਜੋਸ਼ ਨਹੀਂ ਵਿਖਾਉਣਾ ਚਾਹੀਦਾ ਸੀ (ਦੀਪਕ ਠਾਕੁਰ, ਗਗਨਅਜੀਤ ਸਿੰਘ, ਸੰਦੀਪ ਸਿੰਘ, ਜਿਹੜੇ ਕਿ ਲਗਾਤਾਰ ਪ੍ਰੀਮੀਅਰ ਹਾਕੀ ਲੀਗ ਵਿਚ ਸਰਬੋਤਮ ਗੋਲ ਸਕੋਰਰ ਰਹੇ ਹਨ ਨਾਲ ਇਹੀ ਵਾਪਰਿਆ ਹੈ, ਉਹਨਾਂ ਦਾ ਸਨਮਾਨ ਉਹਨਾਂ ਨੂੰ ਟੀਮ ਵਿਚੋਂ ਕੱਢ ਕੇ ਘਰੇ ਬਿਠਾ ਕੇ ਕੀਤਾ ਗਿਆ, ਹੈ ਨਾ ਹਾਸੇ ਵਾਲੀ ਗੱਲ ਜਾਂ ਕਹਿ ਲਉ ਰੋਣ ਵਾਲੀ ) ।' ਹਮੇਸ਼ਾਂ ਇਹਨਾਂ ਮੁੰਡਿਆਂ ਦੀਆਂ ਅੱਖਾਂ ਵਿਚ ਮੈਂ ਇਕ ਸਹਿਮ ਵੇਖਿਆ ਹੈ, ਉਹੀ ਸਹਿਮ ਜੋ ਕਦੇ ਪੰਜਾਬ ਦੇ ਬੇਕਸੂਰੇ ਮਸੂਮ ਮੁੰਡਿਆਂ ਦੀਆਂ ਅੱਖਾਂ ਵਿਚ ਹੁੰਦਾ ਸੀ, ਜਦੋਂ 10 ਸਾਲ ਲਗਾਤਾਰ ਪੰਜਾਬ ਦੀ ਧਰਤੀ ?ਤੇ ਸਰਕਾਰੀ ਗੋਲੀਆਂ ਚੱਲਦੀਆਂ ਰਹੀਆਂ ਸਨ .... ਤੇ ਉਹੀ ਲੱਖਾਂ ਗੋਲੀਆਂ ਚਲਾਉਣ ਵਾਲੇ ਅੱਜ ਮੇਰੇ ਸਿਰ ?ਤੇ ਕੁਰਸੀ ਡਾਹੀ ਬੈਠੇ ਨੇ। ਸੱਚ ਪੁੱਛੋਂ ਤਾਂ ਮੈਂ ਓਦੋਂ ਤੋਂ ਹੀ ਆਪਣੇ ਆਪ ਨੂੰ ਜ੍ਹੇਲ ਵਿਚ ਕੈਦ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਇਸ ਸਖ਼ਸ਼ ਨੂੰ ਮੇਰੀ ਮਾਲਕੀ ਸਦਾ ਲਈ ਵੇਚ ਦਿੱਤੀ ਗਈ ਸੀ, ਜਿਸ ਦੇ ਹੱਥ ਕਈ ਮਾਸੂਮਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ?? ਖੈਰ, ਓਧਰ ਕਾਹਨੂੰ ਜਾਣਾ ਹੈ, ਮੇਰੀ ਤਾਂ ਆਪਣੀ ਪੀੜ ਹੀ ਬਹੁਤ ਹੈ।ਮੈਨੂੰ ਇਹ ਗਿਲਾ ਵੀ ਹਮੇਸ਼ਾਂ ਰਿਹਾ ਹੈ ਕਿ ਹਾਕੀ ਵਾਲੇ ਹੱਥਾਂ ਨੂੰ ਤੁਸੀਂ ਕਦੇ ਏਨਾ ਮਾਣ ਤੇ ਸਤਿਕਾਰ ਨਹੀਂ ਦਿੱਤਾ ਜਿੰਨਾ ਬੈਟ ਤੇ ਬਾਲ ਵਾਲੇ ਹੱਥਾਂ ਨੂੰ ਦਿੱਤਾ ਹੈ। ਇਕ ਪਾਸੇ ਤਾਂ ਉਹ ਖੇਡ ਹੈ ਜਿਸ ਨੇ ਤੁਹਾਡਾ ਨਾਮ ਦੁਨੀਆਂ ਵਿਚ ਚਮਕਾਇਆ ਹੈ ਤੇ ਇਕ ਪਾਸੇ ਉਹ ਜਿਸ ਨੂੰ ਕਿ ਦੁਨੀਆਂ ਦੇ ਮਸਾਂ 15-20 ਦੇਸ਼ ਹੀ ਖੇਡਦੇ ਹਨ। ਇਕ ਪਾਸੇ ਤਾਂ ਉਹ ਖੇਡ ਜਿਸ ਨੇ ਉਲੰਪਿਕ ਵਿਚ ਅੱਠ ਵਾਰ ਤੁਹਾਡਾ ਰਾਸ਼ਟਰੀ ਗੀਤ ਵਜਵਾਇਆ ਤੇ ਇਕ ਪਾਸੇ ਉਹ ਜਿਸ ਨੂੰ ਉਲੰਪਿਕ ਵਿਚ ਖੇਡ ਹੀ ਨਹੀਂ ਮੰਨਿਆਂ ਜਾਂਦਾ, .... ਕਿਉਂ ਤੁਸੀਂ ਮੇਰੇ ਨਾਲ ਏਨਾ ਵਿਤਕਰਾ ਕਰਦੇ ਰਹੇ। ਕ੍ਰਿਕਟਰਾਂ ਨੂੰ ਤਾਂ ਬਿਨਾ ਮੈਚ ਖੇਡੇ ਤੋਂ ਹੀ ਕਰੋੜਾਂ ਦੇ ਬੰਗਲੇ ਇਨਾਮ ਵਿਚ ਦੇ ਦਿਤੇ ਜਾਂਦੇ ਹਨ (ਪਾਰਥਿਵ ਪਟੇਲ, ਜਿਹੜਾ ਕਿ ਵਿਕੇਟ ਕੀਪਰ ਬਣ ਕੇ ਭਾਰਤੀ ਕ੍ਰਿਕਟ ਟੀਮ ਨਾਲ ਵਰਲਡ ਕੱਪ ਖੇਡਣ ਗਿਆ ਸੀ, ਉੱਥੇ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਫਿਰ ਵੀ ਉਹ, ਬਿਨਾ ਖੇਡੇ ਹੀ, ਕਰੋੜਪਤੀ ਬਣ ਗਿਆ), ਤੇ ਦੂਜੇ ਪਾਸੇ ਇੰਟਰਨੈਸ਼ਨਲ ਪੱਧਰ ਦੇ ਮੇਰੇ ਕਈ ਖਿਡਾਰੀਆਂ ਦੇ ਘਰਾਂ ਦੀਆਂ ਛੱਤਾਂ ਦੀ ਰਿਪੇਅਰ ਵੀ ਤੁਸੀਂ ਨਹੀਂ ਕਰਾ ਸਕਦੇ ਜਿਹੜੀਆਂ ਕਿ ਥੋੜਾ ਜਿਹਾ ਮੀਂਹ ਪੈਣ ?ਤੇ ਹੀ ਚਿਊਂਣ ਲੱਗ ਪੈਂਦੀਆਂ ਨੇ (1999-2000 ਦੇ ਨੇੜੇ ਤੇੜੇ ਜਦੋਂ ਭਾਰਤੀ ਹਾਕੀ ਟੀਮ ਆਪਣਾ ਕੋਈ ਇੰਟਰਨੈਸ਼ਨਲ ਮੈਚ ਖੇਡ ਰਹੀ ਸੀ ਤਾਂ ਓਦੋਂ ਵਿਰੋਧੀਆਂ ਦੀਆਂ ਹਾਕੀਆਂ ਮੂਹਰੇ ਦੀਵਾਰ ਬਣ ਕੇ ਖੜ੍ਹੇ ਗੋਲਚੀ, ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਸੀ, ਦੇ ਘਰ ਦੀਆਂ ਮੀਂਹ ਦੇ ਪਾਣੀ ਨਾਲ ਚਿਊਂਦੀਆਂ ਛੱਤਾਂ ਮੈਂ ਆਪ ਵੇਖੀਆਂ ਨੇ-ਲੇਖਕ)।'ਕ੍ਰਿਕਟ ਵਾਲੇ ਭਾਵੇਂ ਕਿਸੇ ਮਰੀ ਜਿਹੀ ਟੀਮ ਤੋਂ ਕੋਈ ਮਾੜਕੂ ਜਿਹਾ ਇਨਾਮ ਜਿੱਤ ਲਿਆਉਣ ਤਾਂ ਦੇਸ਼ ਵਿਚ ਪਟਾਕੇ ਚਲਾਏ ਜਾਂਦੇ ਹਨ। ਉਹਨਾਂ ਦੇ ਸਵਾਗਤ ਵਿਚ ਜਲੂਸ ਕੱਢੇ ਜਾਂਦੇ ਹਨ, ਉਹਨਾਂ ਦੇ ਸਤਿਕਾਰ ਲਈ ਵੱਡੇ-ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਹਾਕੀ ਵਾਲੇ ਵਿਚਾਰੇ ਭਾਵੇਂ ਕੋਈ ਕਿੱਡਾ ਵੀ ਵੱਡਾ ਕੱਪ ਜਿੱਤ ਲਿਆਉਣ ਉਹਨਾਂ ਨੂੰ ਸਟੇਸ਼ਨ ?ਤੇ ਲੈਣ ਲਈ ਵੀ ਉਹਨਾਂ ਦੇ ਪਰਿਵਾਰ ਤੋਂ ਬਿਨਾ ਕੋਈ ਨਹੀਂ ਪਹੁੰਚਦਾ, ਕੀ ਇਸ ਨਾਲ ਉਨ੍ਹਾਂ ਦੇ ਹੌਸਲੇ ਨਹੀਂ ਡਿੱਗਦੇ? ਜਾਂ ਤਾਂ ਕਹਿ ਦੇਵੋ ਕਿ ਇਸ ਦੇਸ਼ ਵਿਚ ਸਿਰਫ ਇਕੋ ਖੇਡ ਲਈ ਹੀ ਥਾਂ ਹੈ ਤੇ ਦੂਜੀਆਂ ਖੇਡਾਂ ਨੂੰ ਫਾਂਸੀ ਚਾੜ੍ਹ ਦਿਉ ਤੇ ਜਾਂ ਫਿਰ ਬਾਕੀ ਖੇਡਾਂ ਨੂੰ ਵੀ ਬਣਦਾ ਸਤਿਕਾਰ ਦਿਉ।ਕ੍ਰਿਕਟਰਾਂ ਨੇ ਜੇ ਕਿਤੇ ਘਰੋਂ ਬਾਹਰ ਖਾਣਾ ਖਾਣ ਵੀ ਜਾਣਾ ਹੋਵੇ ਤਾਂ ਜਹਾਜ ਤਿਆਰ ਰਹਿੰਦੇ ਹਨ, ਪਰ ਮੇਰੇ ਪੁੱਤ ਵਿਚਾਰੇ ਸਦਾ ਰੇਲ ਗੱਡੀਆਂ ਵਿਚ ਹੀ ਧੱਕੇ ਖਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਅੱਜ ਤੱਕ ਕਦੇ ਇਸ ਗੱਲ ਤੇ ਭੋਰਾ ਗਿਲਾ ਨਹੀਂ ਕੀਤਾ, ਅਗਾਹ ਇਹ ਵੀ ਨਹੀਂ ਪਤਾ ਹੁੰਦਾ ਕਿ ਰੇਲ ਗੱਡੀ ਵਿਚ ਗੰਨ ਲੋਡ ਕਰੀ ਬੈਠੇ ਕਿਸੇ ਫੌਜੀ ਦੀ ਕਦੋਂ ਗੰਨ ਚੱਲ ਜਾਵੇ ਤੇ ਗੋਲੀ ਮੇਰੇ ਸਾਊ ਪੁੱਤ ਸੰਦੀਪ ਸਿੰਘ ਨੂੰ ਵੱਜ ਜਾਵੇ... ਵਾਹ ਜੀ ਵਾਹ???। 'ਆਹ ਫਿਲਮੀਂ ਸਟਾਰਾਂ ?ਤੇ ਵੀ ਮੈਨੂੰ ਬਹੁਤ ਗੁੱਸਾ ਹੈ ਜਿਹੜੇ ਮੇਰੇ ਵੱਡੇ ਹਿਤੈਸ਼ੀ ਬਣੇ ਫਿਰਦੇ ਨੇ ਪਰ ਪੈਸਾ ਸਿਰਫ ਕ੍ਰਿਕਟ ਵਿਚ ਹੀ ਲਗਾਉਂਦੇ ਨੇ, ਖੈਰ ਇਹਨਾਂ ਨੂੰ ਕੀ ਦੋਸ਼ ਇਹ ਤਾਂ ਬਿਜਨਸ ਮੈਨ ਨੇ ਤੇ ਇਹਨਾਂ ਨੇ ਤਾਂ ਬਿਜਨਸ ਕਰਨਾ ਹੈ।...ਤੇ ਇਹ ਦਿਨ ਵੀ ਮੈਂ ਦੇਖਣੇ ਸਨ ਕਿ ਅੱਜ ਆਹ ਕੱਲ ਦਾ ਜਵਾਕ "ਬੈਟ" ਮੇਰੀ ਹਾਲਤ ਵੇਖ ਕੇ ਮੁਸ਼ਕੜੀਆਂ ਹੱਸ ਰਿਹਾ ਹੈ। ਸ਼ਾਇਦ ਇਸ ਨੂੰ ਨਹੀਂ ਪਤਾ ਕਿ ਜੇ ਇਸ ਜਿੰਨੀਆਂ ਸਹੂਲਤਾਂ ਮੈਨੂੰ ਮਿਲੀਆਂ ਹੁੰਦੀਆਂ ਤਾਂ ਮੈਂ ਇਸ ਵਾਂਗੂ ਇਕ-ਇਕ ਕੱਪ ਨੂੰ ਨਾ ਤਰਸਦੀ ਸਗੋਂ ਮੈਂ ਦੁਨੀਆਂ ਦੀ ਬਾਦਸ਼ਾਹ ਹੁੰਦੀ।ਅੰਤ ਵਿਚ ਮੈਂ ਇਹੀ ਕਹਾਂਗੀ ਕਿ ਮੇਰੇ ਕਾਤਲ ਤੁਹਾਡੇ ਵਿਚ ਹੀ ਮੌਜੂਦ ਨੇ, ਉਹਨਾਂ ਨੂੰ ਪਛਾਣੋ। ਮੈਂ ਸੌਂਹ ਖਾ ਕੇ ਕਹਿੰਦੀ ਹਾਂ ਕਿ ਇਹ ਬਿਆਨ ਮੈਂ ਕਿਸੇ ਦਬਾਅ ਅਧੀਨ ਨਹੀਂ ਦੇ ਰਹੀ, ਇਹ ਮੇਰਾ ਆਪਣਾ ਸੱਚਾ ਬਿਆਨ ਹੈ.. ਤੇ ਜੇ ਤੁਸੀਂ ਮੈਨੂੰ ਰਤਾ ਵੀ ਪਿਆਰ ਕਰਦੇ ਸੀ ਤਾਂ ਮੇਰੇ ਦੋਸ਼ੀਆਂ ਨੂੰ ਸਜ਼ਾ ਜ਼ਰੁਰ ਦਿਉ।
ਤੁਹਾਡੇ ਦਿਲਾਂ ਵਿਚ ਥੋੜੀ ਜਿਹੀ ਜਗ੍ਹਾ ਦੀ ਚਾਹਵਾਣ
ਤੁਹਾਡੀ ਆਪਣੀ
"ਖਿੱਦੋ ਖੂੰਡੀ" ਉਰਫ "ਹਾਕੀ"
Subscribe to:
Posts (Atom)