Sunday, July 25, 2010

ਸਾਡੇ ਨੌਜਵਾਨ ਬੁਰੀ ਤਰ੍ਹਾਂ ਸ਼ਾਂਤ ਹਨ : ਰੱਬੀ ਸ਼ੇਰਗਿੱਲ


ਰੱਬੀ ਸ਼ੇਰਗਿੱਲ ਦੀ ਪੰਜਾਬ ਬਾਰੇ ਚਿੰਤਾ

ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਦੀ ਗਿਟਾਰ ਦੀਆਂ ਤਰਬਾਂ ਵੀ ਹੁਣ ਪੰਜਾਬ ਦੀਆਂ ਅਣਜੰਮੀਆਂ ਧੀਆਂ ਅਤੇ ਨਸ਼ਿਆਂ ਮਾਰੇ ਗੱਭਰੂਆਂ ਦੀ ਹੋਣੀ ਦੀਆਂ ਅਲਾਹੁਣੀਆਂ ਅਲਾਪ ਰਹੀਆਂ ਹਨਵਾਤਾਵਰਣ ਪੱਖੀ ਕਾਰਜਕਰਤਾ ਹੋਣ ਦੇ ਨਾਤੇ ਉਹ ਪੰਜਾਬ ਵਿਚ ਫੈਲਾਈਆਂ ਜਾ ਰਹੀਆਂ ਜ਼ਹਿਰਾਂ ਦੇ ਖਿਲਾਫ਼ ਰੋਸ ਜ਼ਾਹਿਰ ਕਰਨ ਲਈ ਉਹ ਟਾਵਰਾਂ ਪੁਲਾਂ `ਤੇ ਚੜ੍ਹਿਆ ਸ਼ੇਰਗਿੱਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਇਆ ਹੈ ਜਿਥੇ ਜ਼ਰੇ ਜ਼ਰੇ ਵਿਚੋਂ ਰੂਹਾਨੀਅਤ ਝਲਕਦੀ ਹੈਉਸ ਨੇ ਕਿਹਾ ਕਿ ਕੁਦਰਤ ਦੀ ਕਾਇਨਾਤ ਕੋਈ ਗੋਦਾਮ ਜਾਂ ਕਚਰੇ ਵਾਲਾ ਪੀਪਾ ਨਹੀਂ ਹੈ ਜਿਸ ਤਰ੍ਹਾਂ ਇਸ ਨੂੰ ਬਣਾ ਦਿੱਤਾ ਗਿਆ ਹੈ ਰੱਬੀ ਨੇ ਕਿਹਾ ਕਿ ਅਸੀਂ ਆਪਣੇ ਖੇਤਾਂ ਦੀ ਜ਼ਰਖੇਜ਼ ਜ਼ਮੀਨ ਗੁਆ ਲਈ ਹੈ ਅਤੇ ਫ਼ਿਜ਼ਾ ਵਿਚ ਜ਼ਹਿਰਾਂ ਭਰ ਦਿੱਤੀਆਂ ਹਨਹਰੇ ਇਨਕਲਾਬ ਨੇ ਬਹੁਤ ਤੇਜ਼ੀ ਨਾਲ ਪੰਜਾਬ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਸੱਨਅਤੀਕਰਨ ਕੁਦਰਤੀ ਵਸੀਲਿਆਂ ਨੂੰ ਹੋਰ ਖੋਰਾ ਲਾ ਰਿਹਾ ਹੈਰੱਬੀ ਕਹਿੰਦਾ ਹੈ ਕਿ ਸਾਰੇ ਜਾਣਦੇ ਹਨ ਕਿ ਕੁਦਰਤੀ ਵਸੀਲਿਆਂ ਦੀ ਬਰਬਾਦੀ ਹੋ ਰਹੀ ਹੈ ਉਹ ਇਸ ਪ੍ਰਤੀ ਚਿੰਤਤ ਹੈਉਹ ਕਹਿੰਦਾ ਹੈ ਕਿ ਉਸ ਨੇ ਸਾਰੇ ਪੰਜਾਬ ਖਾਸ ਕਰਕੇ ਕੰਢੀ ਇਲਾਕੇ ਦਾ ਦੌਰਾ ਕੀਤਾ ਹੈ ਜਿਥੇ ਜੰਗਲ ਕੱਟੇ ਜਾ ਰਹੇ ਹਨ, ਖੇਤ ਖ਼ਤਮ ਹੋ ਚੁੱਕੇ ਹਨਮੋਹਾਲੀ ਦੇ ਆਲੇ ਦੁਆਲੇ ਸ਼ਹਿਰੀਕਰਨ ਦਾ ਬੁਖਾਰ ਚੜ੍ਹਿਆ ਹੋਇਆ ਹੈਸ਼ਹਿਰ ਦੇ ਬਾਹਰਵਾਰ ਟਾਊਨਸ਼ਿਪ ਬਣ ਰਹੇ ਹਨ ਕੀਸਚਮੁੱਚ ਇਨ੍ਹਾਂ ਦੀ ਜ਼ਰੂਰਤ ਹੈ?

ਸੂਫੀ ਗਾਇਕੀ ਵਿਚ ਨਵੇਂ ਤਜਰਬੇ ਕਰਨ ਵਾਲਾ ਸ਼ਹਿਰੀਏ ਰੰਗ ਦਾ ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਹੁਣ ਆਪਣੀ ਜਨਮ ਭੂਮੀ ਪੰਜਾਬ ਲਈ ਚਿੰਤਤ ਹੈ ਉਸ ਦੀ ਗਿਟਾਰ ਦੀਆਂ ਤਰਬਾਂ ਵੀ ਹੁਣ ਪੰਜਾਬ ਦੀਆਂ ਅਣਜੰਮੀਆਂ ਧੀਆਂ ਅਤੇ ਨਸ਼ਿਆਂ ਮਾਰੇ ਗੱਭਰੂਆਂ ਦੀ ਹੋਣੀ ਦੀਆਂ ਅਲਾਹੁਣੀਆਂ ਅਲਾਪ ਰਹੀਆਂ ਹਨ

ਬੁੱਲ੍ਹਾ ਕੀ ਜਾਣਾ ਮੈਂ ਕੌਣ ਅਤੇ ਜੁਗਨੀ` ਵਰਗੇ ਗੀਤਾਂ ਨਾਲ ਦੇਸ਼ ਵਿਦੇਸ਼ ਵਿਚ ਛਾਉਣ ਵਾਲੇ ਇਸ ਗਾਇਕ ਨੇ ਗੋਆ ਤੋਂ ਚੰਡੀਗੜ੍ਹ ਦੇ ਇਕ ਅੰਗਰੇਜ਼ੀ ਅਖ਼ਬਾਰ ਦੀਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਿੰਧ ਘਾਟੀ ਦੀ ਸਭਿਅਤਾ ਵਾਂਗ ਸਰਕਦਾ ਜਾ ਰਿਹਾ ਹੈ ਫ਼ਰਕ ਸਿਰਫ਼ ਏਨਾ ਹੈ ਕਿ ਉਹ ਮਹਾਨ ਸਭਿਅਤਾ ਸ਼ਾਇਦ ਕਿਸੇ ਵੱਡੀ ਕੁਦਰਤੀ ਆਫ਼ਤ ਕਾਰਨ ਤਬਾਹ ਹੋਈ ਸੀ ਤੇ ਪੰਜਾਬ ਵਿਚ ਹੁਣ ਮਨੁੱਖ ਆਪਣੀ ਬਰਬਾਦੀ ਖੁਦ ਸਹੇੜ ਰਿਹਾ ਹੈ ਰੱਬੀ ਸ਼ੇਰਗਿੱਲ ਨੇ ਕਿਹਾ ਕਿ ਇਸ ਦੇ ਸੰਕੇਤ ਸਪਸ਼ਟ ਵੇਖੇ ਜਾ ਸਕਦੇ ਹਨ

ਰੱਬੀ ਸ਼ੇਰਗਿੱਲ ਮਹਿਜ਼ ਇਕ ਗਾਇਕ ਜਾਂ ਗੀਤਕਾਰ ਅਤੇ ਤਰਜ਼ਕਾਰ ਹੀ ਨਹੀਂ ਸਗੋਂ ਉਸ ਦੀਆਂ ਰਚਨਾਵਾਂ ਵਿਚ ਸਮਾਜਿਕ ਅਤੇ ਸਿਆਸੀ ਚੇਤਨਾ ਵੀ ਛੁਪੀ ਹਈ ਹੈਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬ ਵਾਤਾਵਰਣ ਪੱਖੋਂ ਨਿੱਘਰ ਰਿਹਾ ਹੈ, ਇਸ ਉਪਰ ਉਹ ਗੁੱਸੇ ਹੈ ਅਤੇ ਉਸ ਦੇ ਦਿਲ ਵਿਚ ਰੋਸਾ ਹੈ

ਵਾਤਾਵਰਣ ਪੱਖੀ ਕਾਰਜਕਰਤਾ ਹੋਣ ਦੇ ਨਾਤੇ ਉਹ ਪੰਜਾਬ ਵਿਚ ਫੈਲਾਈਆਂ ਜਾ ਰਹੀਆਂ ਜ਼ਹਿਰਾਂ ਦੇ ਖਿਲਾਫ਼ ਰੋਸ ਜ਼ਾਹਿਰ ਕਰਨ ਲਈ ਉਹ ਟਾਵਰਾਂ ਪੁਲਾਂ `ਤੇ ਚੜ੍ਹਿਆ ਸ਼ੇਰਗਿੱਲ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਇਆ ਹੈ ਜਿਥੇ ਜ਼ਰੇ ਜ਼ਰੇ ਵਿਚੋਂ ਰੂਹਾਨੀਅਤ ਝਲਕਦੀ ਹੈਉਸ ਨੇ ਕਿਹਾ ਕਿ ਕੁਦਰਤ ਦੀ ਕਾਇਨਾਤ ਕੋਈ ਗੋਦਾਮ ਜਾਂ ਕਚਰੇ ਵਾਲਾ ਪੀਪਾ ਨਹੀਂ ਹੈ ਜਿਸ ਤਰ੍ਹਾਂ ਇਸ ਨੂੰ ਬਣਾ ਦਿੱਤਾ ਗਿਆ ਹੈ ਰੱਬੀ ਨੇ ਕਿਹਾ ਕਿ ਅਸੀਂ ਆਪਣੇ ਖੇਤਾਂ ਦੀ ਜ਼ਰਖੇਜ਼ ਜ਼ਮੀਨ ਗੁਆ ਲਈ ਹੈ ਅਤੇ ਫ਼ਿਜ਼ਾ ਵਿਚ ਜ਼ਹਿਰਾਂ ਭਰ ਦਿੱਤੀਆਂ ਹਨਹਰੇ ਇਨਕਲਾਬ ਨੇ ਬਹੁਤ ਤੇਜ਼ੀ ਨਾਲ ਪੰਜਾਬ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਸੱਨਅਤੀਕਰਨ ਕੁਦਰਤੀ ਵਸੀਲਿਆਂ ਨੂੰ ਹੋਰ ਖੋਰਾ ਲਾ ਰਿਹਾ ਹੈ

ਕੀ ਕਾਰਨ ਹੈ ਕਿ ਗਿਟਾਰ ਦੀਆਂ ਤਾਰਾਂ `ਤੇ ਪੋਟਿਆਂ ਨਾਲ ਝੁਣਝਣ ਛੇੜਣ ਵਾਲਾ ਕਲਾਕਾਰ ਹੱਥ ਵਿਚ ਨਾਹਰੇ ਵਾਲੀ ਤਖ਼ਤੀ ਫੜੀ ਇਕ ਅੰਦੋਲਨਕਾਰੀ ਵਿਚ ਬਦਲ ਗਿਆ ਹੈ? ਰੱਬੀ ਕਹਿੰਦਾ ਹੈ ਕਿ ਸਾਰੇ ਜਾਣਦੇ ਹਨ ਕਿ ਕੁਦਰਤੀ ਵਸੀਲਿਆਂ ਦੀ ਬਰਬਾਦੀ ਹੋ ਰਹੀ ਹੈ ਉਹ ਇਸ ਪ੍ਰਤੀ ਚਿੰਤਤ ਹੈ ਉਹ ਕਹਿੰਦਾ ਹੈ ਕਿ ਉਸ ਨੇ ਸਾਰੇ ਪੰਜਾਬ ਖਾਸ ਕਰਕੇ ਕੰਢੀ ਇਲਾਕੇ ਦਾ ਦੌਰਾ ਕੀਤਾ ਹੈ ਜਿਥੇ ਜੰਗਲ ਕੱਟੇ ਜਾ ਰਹੇ ਹਨ, ਖੇਤ ਖ਼ਤਮ ਹੋ ਚੁੱਕੇ ਹਨ ਮੋਹਾਲੀ ਦੇ ਆਲੇ ਦੁਆਲੇ ਸ਼ਹਿਰੀਕਰਨ ਦਾ ਬੁਖਾਰ ਚੜ੍ਹਿਆ ਹੋਇਆ ਹੈ ਸ਼ਹਿਰ ਦੇ ਬਾਹਰਵਾਰ ਟਾਊਨਸ਼ਿਪ ਬਣ ਰਹੇ ਹਨਕੀ ਸਚਮੁੱਚ ਇਨ੍ਹਾਂ ਦੀ ਜ਼ਰੂਰਤ ਹੈ? ਅਗਲੇ 20 ਸਾਲ ਇਨ੍ਹਾਂ ਵਿਚ ਰਹਿਣ ਲਈ ਕੋਈ ਨਹੀਂ ਜਾ ਰਿਹਾ ਇਹ ਸਿਰਫ਼ ਐਨਆਰਆਈਜ਼ ਜਾਂ ਨਿਵੇਸ਼ਕਾਰਾਂ ਲਈ ਆਪਣਾ ਪੈਸਾ ਲਗਾਉਣ ਲਈ ਬਣੇ ਹਨਇਹ ਸਭ ਕੁਝ ਵਾਤਾਵਰਣ ਦੀ ਕੀਮਤ `ਤੇ ਹੋ ਰਿਹਾ ਹੈ

ਅੰਮ੍ਰਿਤਸਰ ਜ਼ਿਲ੍ਹੇ ਦ ਅਜਨਾਲਾ ਤਹਿਸੀਲ ਦੇ ਪਿੰਡ ਚੱਕ ਸ਼ੇਰ ਖਾਂ ਵਿਖੇ 80ਵਿਆਂ ਵਿਚ ਪੈਦਾ ਹੋਇਆ ਰੱਬੀ ਸ਼ੇਰਗਿੱਲ ਇਸ ਗੱਲੋਂ ਦੁਖੀ ਹੈ ਕਿ ਜਿਥੇ ਲੋਕੀਂ ਸੂਰਜ ਦੀ ਪਹਿਲੀ ਕਿਰਨ ਨਾਲ ਜਾਗਦੇ ਸਨ ਅਤੇ ਟਿੱਕੀ ਛਿਪਦਿਆਂ ਹੀ ਸੌਂ ਜਾਂਦੇ ਸਨ ਉਸ ਸੂਬੇ ਦਾ ਹੁਣ ਕੀ ਹਾਲ ਹੈ 'ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ ਪਰ ਕੁਦਰਤੀ ਸੋਮੇ ਗੁਆ ਕੇ ਹੁਣ ਉਹ ਮਾਣ ਕਿਥੇ ਹੈ ਅਸੀਂ ਆਪਣੀ ਪਛਾਣ ਵੀ ਗੁਆ ਲਈ ਹੈਪੰਜਾਬ ਵਿਚ ਬੱਚੀ ਭਰੂਣ ਹਤਿਆ ਦੀ ਅਨੁਪਾਤ ਦੇਸ਼ ਭਰ ਵਿਚ ਸਭ ਤੋਂ ਵੱਧ ਹੈ ਮੈਂ ਦੇਖਦਾ ਹਾਂ ਕਿ ਪੰਜਾਬ ਦੇ ਸ਼ਹਿਰੀ ਨੌਜਵਾਨ ਅਤੇ ਬੱਚੇ ਪੰਜਾਬੀ ਵਿਚ ਗੱਲ ਕਰਨ ਤੋਂ ਝਿਜਕਦੇ ਹਨ ਪੰਜਾਬੀ ਜਿੰਮੀਦਾਰਾਂ ਦੇਮੁੰਡੇ ਜ਼ਮੀਨਾਂ ਵੇਚ ਕੇ ਪੋਲੈਂਡ ਵਿਚ ਜਾ ਕੇ ਫਰਸ਼ ਸਾਫ਼ ਕਰਨ ਲਈ ਉਤਾਵਲੇ ਹਨ ਉਧਰ ਹੋਰ ਲੋਕ ਪੰਜਾਬ ਵਿਚ ਪ੍ਰਵਾਸ ਕਰ ਰਹੇ ਹਨ। 1980ਵਿਆਂ ਵਿਚ ਅਸੀਂ ਪੌੜੀ ਦੇ ਹੇਠਲੇ ਡੰਡੇ ਤੇ ਸਾਂ ਤੇ ਆਉਂਦੇ 10 ਸਾਲਾਂ ਵਿਚ ਅਸੀਂ ਪੀਣ ਲਈ ਪਾਣੀ ਵੀ ਬਾਹਰੋਂ ਮੰਗਵਾਂਵਾਂਗੇ ਤੇਜ਼ੀ ਨਾਲ ਹੋ ਰਹੇ ਸੱਨਤੀਕਰਨ ਵਿਚ ਬਹੁ ਕੌਮੀ ਕੰਪਨੀਆਂ ਸਾਰੀ ਜ਼ਮੀਨ ਹਥਿਆ ਲੈਣਗੀਆਂ ਜਿਸ ਦਾ ਅਰਥ ਹੈ ਕਿ ਕੁਦਰਤੀ ਸੋਮਿਆਂ ਦੀ ਭਾਰੀ ਬਰਬਾਦੀ ਹੋ ਵੇਗੀਇਹ ਪੰਜਾਬ ਮਰ ਰਿਹਾ ਹੈ`

ਸਾਡੇ ਨੌਜਵਾਨ ਬੁਰੀ ਤਰ੍ਹਾਂ ਸ਼ਾਂਤ ਹਨ : ਰੱਬੀ ਸ਼ੇਰਗਿੱਲ
ਨੌਜਵਾਨ ਸੂਫ਼ੀ ਗਾਇਕ ਰੱਬੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਕ ਵਾਰ ਸੱਤਾ ਵਿਚ ਆ ਜਾਂਦੇ ਹਨ ਉਹ ਸਮਾਜ ਅਤੇ ਆਪਣੇ ਸੂਬੇ ਦੇ ਸਰੋਕਾਰਾਂ ਨੂੰਭੁੱਲ ਜਾਂਦੇ ਹਨ ਅਤੇ ਪੈਸਾ ਬਣਾਉਣ ਦੀ ਦੌੜ ਵਿਚ ਪੈ ਜਾਂਦੇ ਹਨਕਾਰਪੋਰੇਟ ਸੈਕਟਰ (ਪ੍ਰਾਈਵੇਟ ਕੰਪਨੀਆਂ) ਨੇ ਸਾਡੇ ਸਿਆਸਤਦਾਨਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ

ਰੱਬੀ ਸ਼ੇਰਗਿੱਲ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਨੋਜਵਾਨ ਵਰਗ ਨੂੰ ਇਕ ਸਾਜਿਸ਼ ਤਹਿਤ ਸ਼ਾਂਤ ਕੀਤਾ ਜਾ ਰਿਹਾ ਹੈਤਾਕਤਵਰ ਲੋਕ ਜੋ ਪੰਜਾਬ ਵਿਚ ਖਾੜਕੂਵਾਦ (ਮਿਲੀਟੈਂਸੀ) ਦੇ ਦਿਨਾਂ ਤੋਂ ਘਬਰਾਏ ਹੋਏ ਹਨ, ਇਸ ਦਾ ਕੋਈ ਹੱਲ ਲੱਭਣ ਦੀ ਬਜਾਏ ਯੁਵਾ ਵਰਗ ਨੂੰ 'ਸ਼ਾਂਤ` ਕਰਨ ਵਿਚ ਲੱਗੇ ਹੋਏ ਹਨਹੁਣ ਨੌਜਵਾਨਾਂ ਦੀਆਂ ਕੋਈ ਆਸਾਂ ਉਮੰਗਾਂ ਨਹੀਂ ਹਨ ਉਨ੍ਹਾਂ ਕੋਲ ਕੋਈ ਸਾਂਝਾ ਏਜੰਡਾ ਨਹੀਂ ਹੈਰੱਬੀ ਦਾ ਕਹਿਣਾ ਹੈ ਕ ਸਾਡੇ ਨੌਜਵਾਨ ਬੁਰੀ ਤਰ੍ਹਾਂ ਸ਼ਾਂਤ ਹਨਇਲੈਕਟਰਾਨਿਕ ਸਾਧਨਾਂ, ਮੀਡੀਏ ਨੇ ਉਨ੍ਹਾਂ ਨੂੰ ਬਲਹੀਣ ਅਤੇ ਬੇਮਨ ਕਰ ਦਿੱਤਾ ਹੈਡਰੱਗਜ਼ ਅਤੇ ਹੋਰ ਨਸ਼ਿਆਂ ਨੇ ਉਨ੍ਹਾਂ ਦਾ ਭਵਿੱਖ ਖੋਹ ਲਿਆ ਹੈਰੱਬੀ ਕਹਿੰਦਾ ਹੈ ਕਿ ਉਸ ਨੇ ਕਈ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕੀਤਾ ਹੈ ਜਿਥੇ ਜਾ ਕੇ ਤੁਹਾਡੀ ਆਤਮਾ ਦੁਖੀ ਹੁੰਦੀ ਹੈ ਕਿ ਕਿਸ ਤਰ੍ਹਾਂ ਜਵਾਨ ਮੁੰਡੇ ਕੁੜੀਆਂ ਨਸ਼ਿਆਂ ਨੇ ਬਰਬਾਦ ਕਰ ਦਿਤੇ ਹਨਰੱਬੀ ਕਹਿੰਦਾ ਹੈ ਕਿ ਅਜੋਕੇ ਭੱਜ ਨੱਠ ਦੇ ਦੌਰ ਵਿਚ 12 ਘੰਟੇ ਕੰਮ ਕਰ ਕੇ ਤੁਹਾਡੇ ਕੋਲ ਕੋਈ ਸਮਰਥਾ ਹੀ ਨਹੀਂ ਰਹਿੰਦੀ ਕਿ ਤੁਸੀਂ ਸੰਜੀਦਾ ਮੁਦਿਆਂ ਉਪਰ ਸੋਚ ਸਕੋ

ਉਹ ਮਹਿਸੂਸ ਕਰਦਾ ਹੈ ਕਿ ਹਾਲੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆਉਹ ਕਹਿੰਦਾ ਹੈ ਕਿ ਅਗਲਾ ਦਹਾਕਾ ਬਹੁਤ ਅਹਿਮ ਹੈ ਜਦ ਲੋਕਾਂ ਨੇ ਜ਼ਮੀਰ ਦੀ ਆਵਾਜ਼ `ਤੇ ਫੈਸਲੇ ਲੈਣੇ ਹਨ ਤਾਂ ਜ ਇਸ ਬੁਰਾਈ ਨੂੰ ਖ਼ਤਮ ਕਰ ਸਕੀਏ ਉਹ ਮਿਸਾਲ ਦਿੰਦਾ ਹੈ ਕਿ ਸਾਡੀ ਤਰੱਕੀ ਦੀ ਹਾਲਤ ਉਸ ਕਾਰ ਵਾਂਗ ਹੈ ਜੋ ਪਹਿਲਾਂਹੀ ਗਰਮ ਹੋ ਚੁੱਕੀ ਹੈ ਅਤੇ ਉਸ ਨੂੰ ਹੋਰ ਰੇਸ ਦੇਈਂ ਜਾਈਏ ਹੁਣ ਕੀ ਇਸ ਨੂੰ ਹੋਰ ਰੇਸ ਦਿੰਦੇ ਰਹਿਣਾ ਚਾਹੀਦਾ ਹੈ ਜਾਂ ਰੇਸ ਵਾਲੇ ਪੈਡਲ ਤੋਂ ਪੈਰ ਚੁੱਕ ਲੈਣਾ ਚਾਹੀਦਾ ਹੈਰੱਬੀ ਸਲਾਹ ਦਿੰਦਾ ਹੈ ਕਿ ਬਿਹਤਰੀ ਇਸ ਵਿਚ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਤੁਹਾਡੇ ਕੋਲੋਂ ਬੇਕਾਬੂ ਹੋ ਜਾਵੇ ਤੁਹਾਨੂੰ ਕੁਝ ਪਲ ਰੁਕ ਜਾਣਾਚਾਹੀਦਾ ਹੈ

ਜਦੋਂ ਰੱਬੀ ਨੂੰ ਇਹ ਪੁਛਿਆ ਗਿਆ ਕਿ ਉਸ ਦੇ ਸਮਾਜਿਕ ਕਾਰਜਕਰਤਾ ਬਣਨ ਨਾਲ ਇਕ ਸੂਫੀ ਕਲਾਕਾਰ ਖ਼ਤਮ ਹੋ ਗਿਆ ਹੈ? ਕੀ ਉਸ ਦੀ ਕੋਈ ਹੋਰ ਸੰਗੀਤਕ ਐਲਬਮ ਨਹੀਂ ਆਵੇਗੀ? ਇਸ ਦੇ ਜੁਆਬ ਵਿਚ ਰੱਬੀ ਸ਼ੇਰਗਿੱਲ ਕਹਿੰਦਾ ਹੈ ਕਿ ਜਦ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਕੀ ਤੁਸੀਂ ਇਕ ਕਮਰੇ `ਚ ਬੈਠ ਆਪਣੀ ਪ੍ਰੇਮਿਕਾ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਬਾਰੇ ਸੋਚ ਸਕਦੇ ਹੋ? ਉਹ ਕਹਿੰਦਾ ਹੈ ਕਿ ਗਾਉਣ ਲਈ ਉਸ ਕੋਲ ਬਹੁਤ ਸਮਾਂ ਹੈ ਪਰ ਹੁਣ ਉਸ ਨੇ ਆਪਣੇ ਸੂਬੇ ਨੂੰ ਵੇਖਣਾ ਹੈ ਇੱਥੋਂ ਤੱਕ ਕਿ ਜਦ ਇਸਲਾਮਿਕ ਕੱਟੜਤਾ ਦਾ ਖ਼ਤਰਾ ਪੈਦਾ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕੀ ਸੀਸਾਰੇ ਸਮਿਆਂ ਵਿਚ ਸੰਨਅਤਕਾਰਾਂ, ਸਿਆਸਤਦਾਨਾਂ ਅਤੇ ਡੰਡੇ ਦੇ ਜ਼ੋਰ ਵਾਲੇ ਰਾਸ਼ਟਰਾਂ ਦੀ ਗਠਜੋੜ ਇਕ ਵੱਡੀ ਚੁਣੌਤੀ ਹੈ ਸਿਵਲ ਸਮਾਜ ਨੂੰ ਇਸ ਦਾ ਸਿੱਧਾ ਵਿਰੋਧ ਕਰਨਾ ਜ਼ਰੂਰੀ ਹੋ ਗਿਆ ਹੈ ਸਾਨੂੰ ਭੀੜ ਇਕੱਠੀ ਕਰਨ ਦੀ ਜ਼ਰੂਰਤ ਨਹੀਂ ਸਗੋਂ ਇਨ੍ਹਾਂ ਮੁਦਿਆਂ `ਤੇ ਵਿਚਾਰ ਕਰਨ ਦੀ ਲੋੜ ਹੈ

'ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟਾਂ ਪਾ ਕੇ 5 ਸਾਲ ਲਈ ਚੁਣਿਆ ਹੈ ਅਸੀਂ ਉਨ੍ਹਾਂ ਦੇ ਗ਼ਲਤ ਫੈਸਲਿਆਂ ਦਾ ਖਮਿਆਜ਼ਾ ਕਿਉਂ ਭੁਗਤੀਏਅਸੀਂ ਲੋਕ ਮੱਤ ਰਿਫਰੈਂਡਮ ਰਾਹੀਂਆਪਣੀ ਗੱਲ ਕਿਉਂ ਨਹੀਂ ਕਹਿ ਸਕਦੇ` ਰੱਬੀ ਸ਼ੇਰਗਿੱਲ ਕਹਿੰਦਾ ਹੈ

No comments: