Wednesday, July 28, 2010

ਲਾਲਾ ਲਾਜਪਤ ਰਾਏ ਦੇਸ਼ ਭਗਤ ਜਾਂ ਹਿੰਦੂ ਭਗਤ ?

ਲਾਲਾ ਲਾਜਪਤ ਰਾਏ ਬਾਰੇ ਪ੍ਰਸਿੱਧ ਹੈ ਕਿ ਉਹ ਇਕ ਉਚ ਕੋਟੀ ਦੇ ਦੇਸ਼ ਭਗਤ ਸਨ ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਵਿਚ ਇਹੀ ਲਿਖਿਆ ਹੁੰਦਾ ਹੈ ਮੀਡੀਏ ਰਾਹੀਂ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜੇ ਲਾਲੇ ਦੀਆਂ ਸਿਆਸੀ ਸਰਗਰਮੀਆਂ ਅਤੇ ਲਿਖਤਾਂ ਨੂੰ ਨੀਝ ਨਾਲ ਪੜ੍ਹਿਆ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਉਭਰਦੀ ਹੈ

ਲਾਲਾ ਲਾਜਪਤ ਰਾਏ ਆਪਣੀ ਸਵੈ ਜੀਵਨੀ ਦੇ ਸਫ਼ਾ 80 `ਤੇ ਲਿਖਦੇ ਹਨ : ਹਿੰਦੀ ਅਤੇ ਉਰਦੂ ਦੇ ਰੱਫੜ ਨੇ ਮੈਨੂੰ ਹਿੰਦੂ ਰਾਸ਼ਟਰਵਾਦ ਦਾ ਪਹਿਲਾ ਸ਼ਬਦ ਸਿਖਾਇਆ ਇਸ ਤਰ੍ਹਾਂ ਇਥੇ ਉਹ ਭਾਰਤੀ ਰਾਸ਼ਟਰਵਾਦ ਦੀ ਨਹੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹਨ ਅਸੀਂ ਪਹਿਲਾਂ ਦੇਖ ਆਏ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਲਾਲਾ ਜੀ ਨੂੰ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਲਈ ਜਿੰਮੇਵਾਰ ਠਹਿਰਾਉਂਦੇ ਰਹੇ ਹਨ ਲਾਲਾ ਜੀ ਲਈ ਸਵਰਾਜ ਨਾਲੋਂ ਹਿੰਦੂ ਹਿੱਤਾਂ ਦੀ ਰਾਖੀ ਵੱਧ ਮਹੱਤਵਪੂਰਨ ਸੀ ਉਹ ਵਾਰ ਵਾਰ ਕਿਹਾ ਕਰਦੇ ਸਨ, ਹਿੰਦੂਆਂ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਬਿਨਾਂ ਸਵਰਾਜ ਦਾ ਕੋਈ ਅਰਥ ਨਹੀਂ`

1927 ਨੂੰ ਦ ਟ੍ਰਿਬਿਊਨ ਵਿਚ ਹੀ ਲਿਖੇ ਇਕ ਲੇਖ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਪਹਿਲਾਂ ਆਪਣੇ (ਹਿੰਦੂ) ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਫਿਰ ਰਾਸ਼ਟਰ ਦਾ`

(ਪੰਜਾਬ ਪਾਸਟ ਐਂਡ ਪ੍ਰੈਜੈਂਟ, ਅਪ੍ਰੈਲ 1898, ਸਫ਼ਾ 191)

ਦੇਸ਼ ਨਾਲੋਂ ਹਿੰਦੂ ਹਿੱਤਾਂ ਨੂੰ ਪਹਿਲ ਦੇਣ ਦੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਲਾਲਾ ਲਾਜਪਤ ਰਾਏ ਕਾਂਗਰਸ ਨੂੰ ਛੱਡ ਕੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਬਣ ਗਏ ਸਨ ਹਿੰਦੂ ਹਿੱਤਾਂ ਨੂੰ ਦੇਸ਼ ਦੇ ਹਿੱਤਾਂ ਨਾਲੋਂ ਪਹਿਲ ਦੇਣ ਵਾਲੇ ਨੂੰ ਹਿੰਦੂ ਭਗਤ ਕਿਹਾ ਜਾਣਾ ਚਾਹੀਦਾ ਹੈ ਜਾਂ ਦੇਸ਼ ਭਗਤ, ਇਸ ਦਾ ਫੈਸਲਾਪਾਠਕ ਆਪ ਹੀ ਕਰ ਲੈਣ

20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਨੂੰ ਇਕ ਪੱਖੋਂ ਭਾਸ਼ਾ ਦੇ ਮਾਮਲੇ ਤੇ ਰੱਫੜਾਂ ਦਾ ਇਤਿਹਾਸ ਵੀ ਕਿਹਾ ਜਾ ਸਕਦਾ ਹੈ ਲਾਲਾ ਲਾਜਪਤ ਰਾਏ ਨੇ ਪੰਜਾਬੀਹਿੰਦੂਆਂ ਨੂੰ ਹਿੰਦੀ ਨਾਲ ਜੋੜਨ ਲਈ ਬਹੁਤ ਜੋਰ ਮਾਰਿਆ ਉਨ੍ਹਾਂ ਨੇ ਲਿਖਿਆ ਹੈ : ਮੇਰੇ ਮਾਪਿਆਂ ਨੇ ਜਿਹੜੀ ਮੈਨੂੰ ਸਿੱਖਿਆ ਦਿੱਤੀ ਸੀ, ਉਹ ਮੰਗ ਕਰਦੀ ਹੈ ਕਿ ਮੈਂ ਉਰਦੂ ਦਾ ਪੱਖ ਲਵਾਂ... ਮੈਂ ਫਾਰਸੀ ਨੂੰ ਪੜ੍ਹਨ `ਤੇ ਕਈ ਸਾਲ ਲਾਏ ਅਤੇ ਉਰਦੂ ਸਾਹਿਤ ਨਾਲ ਮੇਰੀ ਚੰਗੀ ਵਾਕਫ਼ੀ ਸੀ ਹਿੰਦੀ ਦਾ ਤਾਂ ਮੈਨੂੰ ਕਾ ਖਾ ਵੀ ਨਹੀਂ ਸੀ ਆਉਂਦਾ ਪਰ ਜਦੋਂ ਮੈਨੂੰ ਇਹ ਗੱਲ ਜਚ ਗਈ ਕਿ ਸਿਆਸੀ ਇਕਮੁੱਠਤਾ (Political solidarity) ਮੰਗ ਕਰਦੀ ਹੈ ਕਿ ਹਿੰਦੀ ਅਤੇ ਦੇਵਨਗਰੀ ਦਾਪਸਾਰ ਕੀਤਾ ਜਾਵੇ ਤਾਂ ਮੈਂ... ਹਿੰਦੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਸ ਕੰਮ ਲਈ ਮੈਂ ਅੰਬਾਲੇ ਗਿਆ ਅਤੇ ਹਿੰਦੀ ਦੀ ਵਕਾਲਤ ਕਰਦਿਆਂ...ਪਬਲਿਕ ਵਿਚ ਭਾਸ਼ਨ ਦਿੱਤਾ, ਉਸ ਸਮੇਂ ਵੀ ਮੈਨੂੰ ਹਿੰਦੀ ਦੀ ਕੋਈ ਜਾਣਕਾਰੀ ਨਹੀਂ ਸੀ` (Story of My Life, P.80)

ਲਾਲਾ ਜੀ ਅਤੇ ਉਸ ਦੀ ਜਥੇਬੰਦੀ ਆਰੀਆ ਸਮਾਜ ਨੇ ਹਿੰਦੀ ਦੇ ਪੱਖ ਵਿਚ ਪ੍ਰਚਾਰ ਕਰਕੇ ਪੰਜਾਬ ਵਿਚ ਜਿਹੇ ਜਹੇ ਕੰਡੇ ਬੀਜ ਦਿੱਤੇ ਸਨ, ਉਸ ਬਾਰੇ ਪਾਠਕ ਭਲੀਭਾਂਤ ਜਾਣਦੇ ਹਨ ਇਸ ਬਾਰੇ ਵਿਸਥਾਰ ਵਿਚ ਜਾਣ ਦੀ ਬਹੁਤ ਲੋੜ ਨਹੀਂ ਜਾਪਦੀ

ਇਤਿਹਾਸ ਨੂੰ ਵਿਗਾੜਨ ਦਾ ਕੁਕਰਮ : ਦੋ ਉਘੜਵੇਂ ਨਮੂਨੇ

ਅਸੀਂ ਦੇਖ ਲਿਆ ਹੈ ਕਿ ਇਤਿਹਾਸ ਦੇ ਪ੍ਰਮਾਣਿਕ ਸੋਮਿਆਂ ਤੋਂ ਇਹ ਗੱਲ ਮੁਕੰਮਲ ਤੌਰ `ਤੇ ਸਾਬਤ ਹੋ ਜਾਂਦੀ ਹੈ ਕਿ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਨਾਲ ਲਾਲਾ ਲਾਜਪਤ ਰਾਏ ਦੇ ਸਿਰ ਤੇ ਤਾਣੀ ਛਤਰੀ ਮਚਕੋੜੀ ਗਈ ਸੀ ਅਤੇ ਇਸ ਦੇ ਨਾਲ ਹੀ ਪੁਲਸ ਅਫਸਰ ਦੇ ਡੰਡੇ ਦੀਆਂ ਸੱਟਾਂ ਨਾਲ ਉਸ ਦੇ ਮੋਢੇ ਤੇਸੀਨੇ ਉਤੇ ਵੀ ਦੋ ਮਮੂਲੀ ਜਿਹੇ ਜ਼ਖ਼ਮ ਹੋ ਗਏ ਸਨ, ਜਿਨ੍ਹਾਂ ਨੂੰ ਝਰੀਟਾਂ (bruises) ਕਹਿਣਾ ਵੱਧ ਠੀਕ ਹੈ ਪਰ ਲਾਲਾ ਲਾਜਪਤ ਰਾਏ ਨੂੰ ਹੀਰੋ ਤੇ ਸ਼ਹੀਦ ਬਣਾ ਕੇ ਪੇਸ਼ ਕਰਨ ਲਈ ਬਿਹਵਲ ਲੇਖਕਾਂ ਨੇ ਇਸ ਇਤਿਹਾਸਕ ਤੱਥ ਨੂੰ, ਗਿਣੇ ਮਿਥੇ ਰੂਪ ਵਿਚ, ਕਿੰਨਾ ਤੋੜ ਮਰੋੜ ਕੇ ਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ, ਨਾਮਵਰ ਪੰਜਾਬੀ ਪੱਤਰਕਾਰ ਕੁਲਦੀਪ ਨਈਅਰ ਦੀ ਇਤਿਹਾਸਕ ਰਚਨਾ ਇਸ ਦਾ ਸਭ ਤੋਂ ਭੱਦਾ ਨਮੂਨਾ ਹੈ ਖਾੜਕੂ ਸਿੱਖ ਸੰਘਰਸ਼ ਦੇ ਦੋ ਗੌਰਵਮਈ ਸ਼ਹੀਦਾਂ-ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ-ਵੱਲੋਂ ਕੁਲਦੀਪ ਨਈਅਰ ਨੂੰ ਲਿਖੇ ਗਏ ਇਕ ਪੱਤਰ ਦੇ ਜੁਆਬ ਵਿਚ ਨਈਅਰ ਸਾਹਿਬ ਨੇ ਸ਼ਹੀਦ ਭਗਤ ਸਿੰਘ ਬਾਰੇ ਅੰਗਰੇਜ਼ੀ ਵਿਚ ਇਕ ਪੂਰੀ ਕਿਤਾਬ ( The Martyr Bhagat Singh-Experiments and Revolution) ਲਿਖ ਮਾਰੀ ਸੀ, ਜਿਸ ਨੂੰਅਜੀਤ ਅਖਬਾਰ ਨੇ ਪੰਜਾਬੀ ਵਿਚ ਤਰਜਮਾ ਕਰਕੇ ਪੂਰੀ ਦੀ ਪੂਰੀ ਲੜੀਵਾਰ ਛਾਪਿਆ ਸੀ ਇਸ ਕਿਤਾਬ ਵਿਚ ਕੁਲਦੀਪ ਨਈਅਰ ਨੇ ਲਾਲੇ ਨੂੰ ਵੱਜੇ ਦੋ ਮਾਮੂਲੀ ਡੰਡਿਆਂ ਦੇ ਤੱਥ ਨੂੰ ਵਧਾ ਕੇ ਵਹਿਸ਼ੀਆਨਾ ਲਾਠੀਚਾਰਜ ਦਾ ਨਾਉਂ ਦੇ ਦਿੱਤਾ ਸੀ ਅਤੇ ਨਾਲ ਹੀ ਲਾਲਾ ਜੀ ਦੇ ਲਹੂ-ਲੁਹਾਣ ਤੇ ਬੇਹੋਸ਼ ਹੋ ਜਾਣ ਦੀ ਮਨਘੜਤ ਕਹਾਣੀ ਵੀ ਜੋੜ ਦਿਤੀ ਸੀ ਕੁਲਦੀਪ ਨਈਅਰ ਦੇ ਲਿਖਣ ਅਨੁਸਾਰ ਵਰ੍ਹਦੀਆਂ ਲਾਠੀਆਂ ਦੀ ਮਾਰ ਨਾਲ ਡਿੱਗੇ ਪਏ ਲਾਲਾ ਜੀ ਨੇ ਬੇਹੋਸ਼ ਹੋਣ ਤੋਂ ਪਹਿਲਾਂ ਗਰਜ਼ ਕੇ ਕਿਹਾ ਸੀ ਕਿ ਮੇਰੇ ਜਿਸਮ ਉਤੇ ਵੱਜੀ ਇਕ ਇਕ ਲਾਠੀ ਅੰਗਰੇਜ਼ ਸਰਕਾਰ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ। (ਦੇਖੋ ਸਫੇ 33-34) ਐਨਾਨੰਗਾ ਚਿੱਟਾ ਝੂਠ ਬੋਲਣ ਵੇਲੇ ਬਜ਼ੁਰਗ ਪੱਤਰਕਾਰ ਨੂੰ ਇਹ ਵੀ ਚੇਤੇ ਨਾ ਰਿਹਾ ਕਿ ਕਫ਼ਨ ਵਿਚ ਕਿੱਲ ਵਾਲੀ ਗੱਲ ਤਾਂ ਲਾਲੇ ਨੇ ਲਾਠੀਚਾਰਜ ਦੀ ਘਟਨਾ ਤੋਂ ਕਈ ਘੰਟੇ ਬਾਅਦ ਉਸੇ ਦਿਨ ਸ਼ਾਮ ਨੂੰ ਇਕ ਰੋਸ ਜਲਸੇ ਨੂੰ ਸੰਬੋਧਨ ਕਰਦਿਆਂ ਕਹੀ ਸੀ ਐਨਾ ਨੰਗਾ ਚਿੱਟਾ ਝੂਠ ਬੋਲਣ ਲਈ ਜਿਥੇ ਕੁਲਦੀਪ ਨਈਅਰ ਦੀਦਲੇਰੀ ਦੀ ਦਾਦ ਦੇਣੀ ਬਣਦੀ ਹੈ, ਉਥੇ ਨਾਲ ਹੀ ਪੰਜਾਬੀ ਦੇ ਦਾਨਸ਼ਵਰ ਵਰਗ ਦੇ ਹਾਜ਼ਮੇ ਉਤੋਂ ਵੀ ਅਸ਼ਕੇ ਜਾਣ ਨੂੰ ਚਿੱਤ ਕਰਦਾ ਹੈ, ਜਿਸ ਨੇਂ ਇਸ ਬੱਜਰ ਝੂਠ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਸੱਤ ਵਚਨ ਕਹਿਕੇ ਪਰਵਾਨ ਕਰ ਲਿਆ ਅਤੇ ਇਸ ਬੌਧਿਕ ਕੁਕਰਮ ਦੇ ਖਿਲਾਫ਼ ਉਂਗਲ ਖੜ੍ਹੀ ਕਰਨ ਦੀ ਕੋਈ ਲੋੜ ਮਹਿਸੂਸ ਨਾ ਕੀਤੀ

ਖੈਰ ਕੁਲਦੀਪ ਨਈਅਰ ਵਰਗੇ ਵਿਅਕਤੀ ਵੱਲੋਂ ਅਜਿਹੀ ਹੋਛੀ ਤੇ ਗੈਰ-ਜੁੰਮੇਵਾਰ ਹਰਕਤ ਕਰਨਾ ਬਹੁਤੀ ਓਪਰੀ ਗੱਲ ਨਹੀਂ ਅਜਿਹੇ ਮਨਘੜਤ ਝੂਠ ਬੋਲਣਾ ਉਹ ਆਪਣਾ ਰਾਸ਼ਟਰਵਾਦੀ ਧਰਮ ਸਮਝਦਾ ਹੈ ਇਸ ਦਾ ਸਬੂਤ ਉਸ ਵੱਲੋਂ 1971 ਦੀ ਹਿੰਦ-ਪਾਕਿ ਜੰਗ ਨਾਲ ਸਬੰਧਤ ਲਿਖੀਆਂ ਯਾਦਾਂ ਤੋਂ ਮਿਲ ਜਾਂਦਾ ਹੈ,ਜਿਥੇ ਉਹ ਰਾਸ਼ਟਰ ਦੀ ਸੇਵਾ ਲਈ ਝੂਠ ਬੋਲਣ ਦੇ ਤੱਥ ਦਾ ਖੁਲ੍ਹੇਆਮ ਇਕਬਾਲ ਕਰਦਾ ਹੈ। (ਦੇਖੋ ਅਜੀਤ ) ਪਰ ਮੈਨੂੰ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਦੀ ਇਕ ਲਿਖਤ ਪੜ੍ਹ ਕੇ ਬਹੁਤ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ ਕਿ ਕਿਵੇਂ ਰਾਸ਼ਟਰਵਾਦ ਦਾ ਜਨੂੰਨ ਉਸ ਵਰਗੇ ਜ਼ਹੀਨ ਵਿਅਕਤੀ ਨੂੰ ਵੀ ਗਿਣਿਆ ਮਿਥਿਆ ਝੂਠ ਬੋਲਣ ਲਈ ਉਤੇਜਿਤ ਕਰ ਦਿੰਦਾ ਹੈ ਉਨ੍ਹਾਂ ਨੇ ਆਪਣੀ ਇਕ ਪ੍ਰਸਿੱਧ ਕਿਤਾਬ- ਭਗਤ ਸਿੰਘ ਅਮਰ ਵਿਦਰੋਹੀ- ਵਿਚ ਲਾਲਾ ਲਾਜਪਤ ਰਾਏ ਉਤੇ ਹੋਏ ਲਾਠੀਚਾਰਜ ਦੀ ਘਟਨਾ ਦਾ ਵੇਰਵਾ ਸ਼ਹੀਦ ਭਗਤ ਸਿੰਘ ਦੇ ਸਾਥੀ ਯਸ਼ਪਾਲ ਦੀ ਹਿੰਦੀ ਵਿਚ ਲਿਖੀ ਇਕ ਲਿਖਤ ਦੇ ਹਵਾਲੇ ਨਾਲ ਦਿਤਾ ਹੈ ਪਰ ਪ੍ਰੋ: ਸਾਹਿਬ ਨੇਹਿੰਦੀ ਵਿਚੋਂ ਪੰਜਾਬੀ ਵਿਚ ਤਰਜਮਾ ਕਰਨ ਵੇਲੇ ਤੱਥਾਂ ਦਾ ਮੂੰਹ-ਮੱਥਾ ਹੀ ਵਿਗਾੜ ਦਿਤਾ ਹੈ ਯਸ਼ਪਾਲ ਲਿਖਦਾ ਹੈ ਕਿ ਡੀ ਐਸ ਪੀ ਸਾਂਡਰਸ ..... ਦੀ ਇਕ ਲਾਠੀ ਨਾਲ ਲਾਲਾ ਜੀ ਦੇ ਸਿਰ ਉਪਰ ਤਾਣੀ ਹੋਈ ਛਤਰੀ ਟੁੱਟ ਗਈ ਅਤੇ ਉਨ੍ਹਾਂ ਦੇ ਕੰਧੇ ਉਪਰ ਚੋਟ ਲੱਗੀ ਨੌਜਵਾਨ ਸਾਥੀ ਅਜੇ ਵੀ ਲਾਲਾ ਜੀ ਨੂੰ ਘੇਰੇ ਵਿਚ ਲੈ ਕੇ ਡਟੇ ਰਹਿਣ ਨੂੰ ਤਿਆਰ ਸਨ, ਪ੍ਰੰਤੂ ਚੋਟ ਲੱਗਣ ਤੋਂ ਬਾਅਦ ਲਾਲਾ ਜੀ ਨੇ ਹੁਕਮ ਦੇ ਦਿੱਤਾ, ਪੁਲਿਸ ਦੀ ਇਸ ਜਾਲਮਾਨਾ ਹਰਕਤ ਦੇ ਖਿਲਾਫ਼ ਮੁਜ਼ਾਹਰੇ ਨੂੰ ਮੁਅੱਤਲ ਕਰ ਦਿੱਤਾ ਜਾਵੇ` ਹੁਣ ਦੇਖੋ ਪ੍ਰੋ: ਸਾਹਿਬ ਇਸ ਗੱਲ ਨੂੰ ਕਿਵੇਂ ਪੇਸ਼ ਕਰਦੇ ਹਨ ਉਹ ਲਿਖਦੇ ਹਨ: ਏ ਐਸ ਪੀ ਸਾਂਡਰਸ ਨੇ ਨਾ ਸਿਰਫ ਆਪਣੇਸਿਪਾਹੀਆਂ ਨੂੰ ਲਾਠੀਆਂ ਵਰਸਾਉਣ ਲਈ ਹੀ ਉਕਸਾਇਆ, ਸਗੋਂ ਉਹ ਆਪ ਵੀ ਹੱਥ ਵਿਚ ਡੰਡਾ ਲੈ ਕੇ ਵਾਰ ਕਰਨ ਲੱਗ ਪਿਆ ਫਿਰ ਇਕ ਡੰਡਾ ਲਾਲਾ ਜੀ ਦੇ ਸਿਰ ਉਪਰ ਲੱਗਿਆ, ਜਿਹੜਾ ਛਤਰੀ ਨੂੰ ਤੋੜਦਾ ਹੋਇਆ ਉਨ੍ਹਾਂ ਦੀ ਛਾਤੀ ਵਿਚ ਜਾ ਵੱਜਾ ਲਾਲਾ ਜੀ ਦੇ ਸਿਰ ਉਤੇ ਡੰਡਾ ਵੱਜਣ ਵਾਲੀ ਗੱਲ ਯਸ਼ਪਾਲ ਜੀ ਨੇ ਕਿਤੇ ਵੀ ਨਹੀਂ ਲਿਖੀ ਪ੍ਰੋ ਸਾਹਿਬ ਨੇ ਆਪਣੇ ਆਪ ਹੀ ਮਾਮੂਲੀ ਜ਼ਖ਼ਮ ਨੂੰ ਗਹਿਰਾ ਜ਼ਖ਼ਮ ਬਣਾ ਦਿਤਾ ਅਤੇ ਇਸ ਨੂੰ ਪ੍ਰਮਾਣੀਕ ਬਨਾਉਣ ਲਈ ਇਸ ਨੂੰ ਧੱਕੇਨਾਲ ਹੀ ਯਸ਼ਪਾਲ ਵੱਲੋਂ ਦਰਜ ਕੀਤੇ ਵਿਵਰਣ ਦੇ ਖਾਤੇ ਵਿਚ ਪਾ ਦਿਤਾ। (ਦੇਖੋ ਸਫਾ 77) ਆਪਣੀ ਕਿਤਾਬ ਵਿਚ ਲਾਲਾ ਜੀ ਦੇ ਜ਼ਖ਼ਮਾਂ ਦੀ ਤਸਵੀਰ ਛਾਪਣਵੇਲੇ ਪ੍ਰੋ: ਸਾਹਿਬ ਨੇ ਜ਼ਖ਼ਮਾ ਦਾ ਵੱਧ ਗੰਭੀਰ ਪਰਭਾਵ ਦੇਣ ਲਈ, ਤਸਵੀਰ ਵਿਚ ਸਾਫ ਦਿਖਾਈ ਦਿੰਦੀਆਂ ਝਰੀਟਾਂ ਨੂੰ ਫੱਟ ਕਹਿਣ ਦੀ ਅਤਿਕਥਨੀ ਤੋਂ ਗੁਰੇਜ਼ ਨਾਕੀਤਾ, ਜਦੋਂ ਕਿ ਕਾਬਲ ਵਕੀਲ ਹੋਣ ਦੇ ਨਾਤੇ ਉਹ ਫੱਟ ਲਫ਼ਜ਼ ਦੇ ਅਰਥਾਂ ਤੋਂ ਅਨਜਾਣ ਨਹੀਂ ਹਨ

No comments: