Wednesday, July 28, 2010

ਲਾਲਾ ਲਾਜਪਤ ਰਾਏ ਦਾ ਮੁਆਫ਼ੀਨਾਮਾ-ਮਾਂਡਲੇ ਜੇਲ੍ਹ ਤੋਂ ਲਿਖੇ ਦੋ ਪੱਤਰ

ਇਹ ਦੋਵੇਂ ਪੱਤਰ ਪ੍ਰਸਿੱਧ ਖੋਜੀ (ਮਰਹੂਮ) ਭਾਈ ਨਾਹਰ ਸਿੰਘ ਐਮ ਏ ਨੇ ਲੱਭੇ ਸਨ ਤੇ ਦਿੱਲੀ ਤੋਂ ਛਪਦੇ ਰਹੇ ਆਰਸੀ ਨਾਂ ਦੇ ਪ੍ਰਸਿੱਧ ਮਾਸਕ ਰਸਾਲੇ ਨੇ ਆਪਣੇ ਫਰਵਰੀ 1969 ਦੇ ਅੰਕ ਵਿਚ ਛਾਪੇ ਸਨ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਸੱਤਿਆ ਐਮ ਰਾਏ ਨੇ ਇਨ੍ਹਾਂ ਪੱਤਰਾਂ ਬਾਰੇ ਪ੍ਰਸਿੱਧ ਗ਼ਦਰੀ ਬਾਬੇਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਲਹਿਰ ਨਾਲ ਗ਼ਦਾਰੀ ਅਤੇ ਨੰਗਾ ਚਿੱਟਾ ਮੁਆਫ਼ੀਨਾਮਾ ਕਰਾਰ ਦਿੱਤਾ ਸੀ ਸ. ਅਜੀਤ ਸਿੰਘ (ਚਾਚਾ ਸ. ਭਗਤ ਸਿੰਘ) ਨੇ ਵੀ ਲਾਲਾ ਲਾਜਪਤ ਰਾਏ ਵੱਲੋਂ ਲਿਖੇ ਗਏ ਇਨ੍ਹਾਂ ਪੱਤਰਾਂ ਦਾ ਬਹੁਤ ਬੁਰਾ ਮਨਾਇਆ ਸੀ ਇਨ੍ਹਾਂ ਪੱਤਰਾਂ ਦੀ ਪੂਰੀ ਇਬਾਰਤ ਇਸ ਤਰ੍ਹਾਂ ਹੈ:

ਸੇਵਾ ਵਿਖੇ,

ਹਿਜ਼ ਐਕਸੀਲੈਂਸੀ ਵਾਇਸਰਾਏ

ਤੇ ਗਵਰਨਰ ਜਨਰਲ ਆਫ਼ ਇੰਡੀਆ

ਤੇ ਅਧੀਨ ਦੇਸ

ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ : ਤੁਹਾਡਾ ਨਿਮਾਨਾ ਫਰਿਆਦੀ ਇਕ ਸਰਕਾਰੀ ਕੈਦੀ ਹੈ, ਜੋ ਮਾਂਡਲੇ (ਅਪਰ ਬਰਮਾ) ਦੇ ਕਿਲ੍ਹੇ ਵਿਚ ਬੰਦੀ ਹੈ, ਜਿਸ ਨੂੰ ਲਾਹੌਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਤੁਹਾਡੇ ਹੁਕਮ ਨਾਲ ਜਲਾਵਤਨ ਕਰ ਕੇ ਇਸ ਥਾਂ ਭੇਜਿਆ ਗਿਆ ਇਹ ਹੁਕਮ ਹਜ਼ੂਰ ਦੇ ਅਧਿਕਾਰ ਹੇਠ 7 ਮਈ 1907 ਨੂੰਕੱਢਿਆ ਗਿਆ

ਤੁਹਾਡੇ ਇਸ ਫਰਿਆਦੀ ਨੂੰ ਨਾ ਤਾਂ ਉਦੋਂ ਅਤੇ ਨਾ ਹੀ ਹੁਣ ਤੱਕ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ, ਜਿਨ੍ਹਾਂ ਨੂੰ ਆਧਾਰ ਬਣਾ ਕੇ 1818 ਦੀ ਧਾਰਾ 3 ਦੇ ਅਧੀਨ ਹਜ਼ੂਰਵੱਲੋਂ ਕਾਰਵਾਈ ਕੀਤੀ ਗਈ, ਦੇ ਸੁਭਾਵ ਤੇ ਵੇਰਵੇ ਬਾਰੇ ਦੱਸਿਆ ਗਿਆ

ਤੁਹਾਡਾ ਇਹ ਫਰਿਆਦੀ ਕਦੇ ਵੀ ਅਜਿਹਾ ਕੁਝ ਕਰਨ ਲਈ ਤਾਂਘ ਨਹੀਂ ਸੀ ਰੱਖਦਾ, ਜਿਸ ਦਾ ਉਦੇਸ਼ ਭਾਰਤ ਦੇ ਸ਼ਹਿਨਸ਼ਾਹ ਦੀ ਸਲਤਨਤ ਦੇ ਕਿਸੇ ਹਿੱਸੇ ਦੇ ਵਿਰੁੱਧ ਹੁੱਲੜ ਮਚਾਣਾ ਹੋਵੇ ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ, ਪਰ ਜ਼ੋਰ ਨਾਲ ਤਰਦੀਦ ਕਰਦਾ ਹੈ ਕਿ ਉਸ ਨੇ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਕੀਤੀ ਜਿਸ ਸਦਕਾ ਇਹ ਧਾਰਾ ਉਸ ਵਿਰੁੱਧ ਲਾਗੂ ਹੋ ਸਕਦੀ ਹੋਵੇ

ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਤਰਦੀਦ ਕਰਦਾ ਹੈ ਕਿ ਉਸ ਦੇ ਗ੍ਰਿਫਤਾਰ ਕਰਨ ਦੇ ਸਮੇਂ ਜਾਂ ਉਸ ਤੋਂ ਕੁਝ ਪਹਿਲਾਂ ਜਾਂ ਫਿਰ ਕੁਝ ਪਿੱਛੋਂ, ਕਦੇ ਵੀ, ਬਾਦਸ਼ਾਹ ਸਲਾਮਤ ਦੀ ਹਿੰਦੁਸਤਾਨ ਦੇ ਸਲਤਨਤ ਦੇ ਕਿਸੇ ਹਿੱਸੇ ਵਿਚ ਕਿਸੇ ਭਾਂਤ ਦਾ ਉਚਿਤ ਸੰਸਾ ਨਹੀਂ ਸੀ, ਜਿਸ ਤੋਂ ਬਚਾਓ ਲਈ ਤੁਹਾਡੇ ਇਸ ਫਰਿਆਦੀ ਦੀ ਗ੍ਰਿਫਤਾਰੀ ਤੇ ਜਲਾਵਤਨੀ ਜ਼ਰੂਰੀ ਜਾਂ ਦਲੀਲ ਪੂਰਬਕ ਹੋਵੇ

ਤੁਹਾਡੇ ਇਸ ਫਰਿਆਦੀ ਦਾ ਯਕੀਨ ਹੈ ਕਿ ਉਹ ਦੁਸ਼ਮਣਾਂ ਵੱਲੋਂ ਪਹੁੰਚਾਈ ਗਈ ਝੂਠੀ ਤੇ ਮੰਦਭਾਵਨਾ ਵਾਲੀ ਜਾਣਕਾਰੀ ਦਾ ਸ਼ਿਕਾਰ ਬਣਿਆ ਰਿਹਾ ਹੈ ਤੇ ਬਣਿਆ ਹੋਇਆ ਹੈ ਜਾਂ ਫਿਰ ਉਸ ਵਿਰੁੱਧ ਰਿਪੋਰਟਾਂ ਪੱਖਪਾਤੀ ਜਾਂ ਗ਼ਲਤਫਹਿਮੀ ਵਿਚ ਪਏ ਅਧਿਕਾਰੀਆਂ ਦੇ ਕਿਸੇ ਭੁਲੇਖੇ ਜਾਂ ਸੰਸੇ `ਤੇ ਆਧਾਰਤ ਹਨ

ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਅਰਜ਼ ਕਰਦਾ ਹੈ ਕਿ ਇਨਸਾਫ਼ ਤੇ ਹਕ-ਨਿਆਂ ਦੇ ਨਾਂ ਉੱਤੇ ਉਸ ਨੂੰ ਉਸ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਹਜ਼ੂਰ ਦੇ ਵਿਚਾਰ ਗੋਚਰੇ ਆਪਣਾ ਪੱਖ ਰੱਖ ਸਕੇ

ਤੁਹਾਡਾ ਇਹ ਫਰਿਆਦੀ ਹਮੇਸ਼ਾ ਹੀ ਆਪਣੇ ਨਿਮਾਣੇ ਜਿਹੇ ਢੰਗ ਨਾਲ ਸਦਾ ਸ਼ਾਂਤਮਈ ਕੰਮਾਂ ਵਿਚ ਰੁਝਿਆ ਰਿਹਾ ਹੈ ਅਤੇ ਆਪਣੇ ਵਸੀਲਿਆਂ ਤੇ ਗਿਆਨ ਅਨੁਸਾਰ ਵਿਭਿੰਨ ਢੰਗਾਂ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਦਾ ਰਿਹਾ ਹੈ, ਜਿਹਾ ਕਿ ਸਿਖ਼ਸ਼ਾ ਨੂੰ ਫੈਲਾਣ ਦਾ ਕੰਮ, ਯਤੀਮਾਂ ਜਾਂ ਵਿਧਵਾਵਾਂ ਦੀ ਸਹਾਇਤਾ ਲਈ ਦਾਨ ਇਕੱਤਰ ਕਰਨਾ, ਕਾਲ ਦੇ ਸਮੇਂ ਕਾਲ ਪੀੜਤਾਂ ਲਈ ਦਾਨ ਇਕੱਠਾ ਕਰਨਾ ਤੇ ਵੰਡਣਾ ਅਤੇ 1905 ਦੇ ਭੂਚਾਲ ਸਮੇਂ ਬਣੀ ਵੱਡੀ ਭੀੜ ਵੇਲੇ ਲੋਕਾਂ ਨੂੰਸਹਾਇਤਾ ਦੇਣੀ ਤਿੰਨ ਸਾਲਾਂ ਦੇ ਸਮੇਂ ਤੱਕ ਉਹ ਪੰਜਾਬ ਦੇ ਇਕ ਨਗਰ ਵਿਚ ਮਿਊਂਸਪਲ ਕਮਿਸ਼ਨਰ ਰਿਹਾ ਪਿਛਲੇ 25 ਸਾਲਾਂ ਦੇ ਲੰਮੇ ਸਮੇਂ ਵਿਚ ਉਸ `ਤੇ ਕਦੇ ਵੀ ਹਿਜ਼ ਮੈਜਸਟੀ ਦੀ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੇ ਕੋਈ ਵੀ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਜਾਂ ਸੰਦੇਹ ਨਹੀਂ ਕੀਤਾ ਗਿਆ ਤੁਹਾਡੇ ਇਸ ਫਰਿਆਦੀ ਵਰਗੀ ਨਿਮਾਣੀ ਥਾਂ-ਥਿਤ ਵਾਲੇ ਸ਼ਖਸ ਲਈ ਇਸ ਤਰ੍ਰਾਂ ਇਕ ਦਮ ਆਪਣੇ ਪ੍ਰਵਾਰ ਤੋਂ ਵੱਖ ਹੋ ਜਾਣ ਅਤੇ ਆਪਣੇ ਰੁਜ਼ਗਾਰ ਦੇ ਵਸੀਲਿਆਂ ਤੋਂ ਵਾਂਝੇ ਜਾਣ ਨਾਲ ਬੜੀ ਦੁਖਦਾਈ ਅਵਸਥਾ ਵਿਚੋਂ ਲੰਘਣਾ ਪੈ ਰਿਹਾ ਹੈ ਵੱਡੀ ਗੱਲ ਤਾਂ ਇਹ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ ਨਾਲ ਕਿਉਂ ਇਉਂ ਹੋਇਆ ਤੇ ਫਿਰ ਉਸ ਨੂੰ ਜਵਾਬ ਦੇਹੀ ਦਾ ਮੌਕਾ ਨਹੀਂ ਦਿੱਤਾ ਗਿਆ ਤੁਹਾਡਾ ਇਹ ਫਰਿਆਦੀ ਤਾਂ ਅਸਾਧ ਅਪਚ ਦਾ ਰੋਗੀ ਹੈ, ਉਸ ਦਾ ਜਿਗਰ ਅਤੇ ਮੇਹਦਾ ਖਰਾਬ ਰਹਿੰਦਾ ਹੈ,ਤਿਲੀ ਵਧੀ ਹੋਈ ਹੈ ਅਤੇ ਉਸ ਨੂੰ ਯਰਕਾਨ ਵੀ ਹੋ ਜਾਂਦਾ ਹੈ ਤੇ ਉਹ ਕਈ ਕਈ ਮਹੀਨੇ ਨਿਸੱਤਾ ਹੋ ਕੇ ਪਿਆ ਰਹਿੰਦਾ ਹੈ, ਇਹ ਇਕ ਅਜਿਹੀ ਸਚਾਈ ਹੈ ਜਿਸ ਦੀ ਤਸੱਲੀ ਲਾਹੌਰ ਵਿਚ ਉਸ ਦੇ ਇਲਾਜ ਕਰਦੇ ਡਾਕਟਰਾਂ ਤੋਂ ਕੀਤੀ ਜਾ ਸਕਦੀ ਹੈ ਤੁਹਾਡਾ ਇਹ ਫਰਿਆਦੀ ਇਸ ਸਮੇਂ ਉਨੀਂਦਰੇ ਦੀ ਬੀਮਾਰੀ ਦਾ ਸ਼ਿਕਾਰ ਹੈਇਕ ਓਪਰੇ ਦੇਸ਼ ਵਿਚ ਲੰਮੇ ਸਮੇਂ ਤੱਕ ਦੀ ਕੈਦ, ਤੇ ਇਕ ਅਜਿਹੇ ਜਲਵਾਯੂ ਵਿਚ ਜੋ ਉਸ ਲਈ ਓਪਰੀ ਹੈ ਤੇ ਜਿਥੇ ਕਸਰਤ ਲਈ ਚੋਖੇ ਮੌਕੇ ਨਹੀਂ, ਜਿਥੇ ਘਰ ਦੀਆਂ ਸਹੂਲਤਾਂ ਨਹੀਂ, ਅਜਿਹੇ ਜੀਵਨ ਦੀ ਸੁੰਞ ਤੇ ਅਕਾ ਦੇਣ ਵਾਲੀ ਇਕਸਾਰਤਾ ਸੇੇਹਤ `ਤੇ ਕਾਫ਼ੀ ਬੁਰਾ ਅਸਰ ਪਾ ਰਹੀ ਹੈ ਤੁਹਾਡਾ ਇਹ ਫਰਿਆਦੀ ਅਰਜ਼ ਗੁਜ਼ਾਰਦਾ ਹੈ ਕਿ ਹਿਜ਼ ਐਕਸੀਲੈਂਸੀ ਇਨ ਕੌਂਸਲ ਉਸ ਦੀ ਰਿਹਾਈ ਦਾ ਹੁਕਮ ਦੇਣ, ਜਾਂ ਉਸ ਵਿਰੁੱਧ ਲਗਾਏ ਗਏ ਦੂਸ਼ਣ ਜਾਂ ਦੂਸ਼ਣਾਂ ਤੋਂ ਉਸ ਨੂੰ ਜਾਣੂ ਕਰਾਣ, ਜੇਕਿਸੇ ਕਾਰਨ ਹਜ਼ੂਰ ਮੇਰੀ ਇਹ ਨਿਮਾਣੀ ਅਰਜ਼ ਪ੍ਰਵਾਨ ਨਾ ਕਰ ਸਕਦੇ ਹੋਣ, ਤਾਂ ਹਜੂਰ ਕ੍ਰਿਪਾ ਕਰਕੇ ਇਸ ਨਿਮਾਣੀ ਫਰਿਆਦ ਨੂੰ ਭਾਰਤ ਦੇ ਸ਼ਹਿਨਸ਼ਾਹਮੁਹਤਮਿਮ ਦੇ ਵਿਚਾਰ ਗੋਚਰਾ ਰੱਖਣ

ਜਦੋਂ ਤੱਕ ਇਸ ਫਰਿਆਦ `ਤੇ ਵਿਚਾਰ ਨਹੀਂ ਹੋ ਜਾਂਦੀ, ਉਦੋਂ ਤੱਕ ਹਜ਼ੂਰ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਇਨ੍ਹਾਂ ਗੱਲਾਂ ਦੀ ਆਗਿਆ ਦੇਣ

(ੳ) ਇਥੋਂ ਦੇ ਰਹਿਣ ਵਾਲੇ ਨਿੱਜੀ ਨੌਕਰ ਦੀ ਸੇਵਾ ਤੇ ਸਾਥ ਦੀ ਸਹੂਲਤ

(ਅ) ਅੰਗਰੇਜ਼ੀ ਤੇ ਹਿੰਦੁਸਤਾਨੀ ਅਖ਼ਬਾਰ ਪੜ੍ਹਨ ਦੀ ਆਗਿਆ ਜਿਨ੍ਹਾਂ ਬਿਨ੍ਹਾਂ ਇਹ ਫਰਿਆਦੀ ਬਹੁਤ ਇਕੱਲਤਾ ਜਿਹੀ ਮਹਿਸੂਸ ਕਰਦਾ ਹੈ ਇਸ ਫਰਿਆਦੀ ਉੱਤੇ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਇਹ ਵੀ ਦੱਸਣ ਦੀ ਮਿਹਰਬਾਨੀ ਕਰਨੀ ਕਿ ਉਸ ਨੂੰ ਕਦੋਂ ਤੱਕ ਇਥੇ ਕੈਦ ਰੱਖਿਆ ਜਾਵੇਗਾ ਇਹ ਮਿਹਰਬਾਨੀ ਤੇ ਹੱਕ-ਨਿਆਂ ਦੇ ਬਦਲੇ ਤੁਹਾਡਾ ਇਹ ਫਰਿਆਦੀ ਹਜ਼ੂਰ ਦੀ ਦੀਰਘ ਆਯੂ ਲਈ ਪ੍ਰਾਰਥਨਾ ਕਰਨਾ ਆਦਿ, ਆਦਿ, ਆਪਣਾ ਫਰਜ਼ ਸਮਝੇਗਾ

ਮਾਂਡਲੇ ਫ਼ੋਰਟ ਡਫ਼ਰਿਨ ਹਜ਼ੂਰ ਦਾ ਨਿਮਾਣਾ ਫਰਿਆਦੀ

29 ਜੂਨ 1907 ਲਾਜਪਤ ਰਾਏ ਆਫ਼ ਲਾਹੌਰ

ਮੇਜਰਨਾਮਾ

ਸੇਵਾ ਵਿਖੇ, ਆਦਰਯੋਗ

ਇੰਡੀਅਨ ਰਾਜ ਪ੍ਰਬੰਧ ਸਬੰਧੀ ਸਕੱਤਰ

ਬ੍ਰਿਟਿਸ਼ ਪਾਰਲੀਮੈਂਟ, ਲੰਡਨ

ਹਜ਼ੂਰ ਦੀ ਸੇਵਾ ਵਿਚ ਨਿਵੇਦਨ ਹੈ :

1. ਤੁਹਾਡਾ ਇਹ ਫਰਿਆਦੀ ਸਰਕਾਰੀ ਕੈਦੀ ਹੈ ਅਤੇ ਮਾਂਡਲੇ (ਬਰਮਾ) ਦੇ ਕਿਲ੍ਹੇ ਵਿਚ ਬੰਦ ਹੈ ਇਸ ਨੂੰ ਲਾਹੌਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਵਰੰਟ ਆਫ਼ ਕਮਿਟਮੈਂਟ` ਦੀ ਤਹਿਮੀਲ ਵਿਚ ਇਸ ਥਾਂ ਜਲਾਵਤਨ ਕਰਕੇ ਭੇਜਿਆ ਗਿਆ ਸੁਣਵਾਈ ਦੀ ਮਿਤੀ 7 ਮਈ 1907 ਸੀ, ਤੇ ਇਹ ਵਰੰਟ 1818 ਦੀ ਧਾਰਾ 3ਦੇ ਅਧੀਨ ਹਜ਼ੂਰ ਗਵਰਨਰ ਜਨਰਲ ਆਫ਼ ਇੰਡੀਆ ਇਨ ਕੌਂਸਲ ਦੇ ਅਧਿਕਾਰ ਹੇਠ ਜਾਰੀ ਕੀਤੇ ਗਏ

2. ਇਸ ਫਰਿਆਦੀ ਨੂੰ ਨਾ ਤਾਂ ਗ੍ਰਿਫਤਾਰੀ ਸਮੇਂ ਅਤੇ ਨਾ ਹੀ ਪਿੱਛੋਂ ਉਸ ਦੂਸ਼ਣ ਜਾਂ ਉਨ੍ਹਾਂ ਦੂਸ਼ਣਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਦੇ ਆਧਾਰ `ਤੇ ਉਪਰੋਕਤ ਧਾਰਾ ਦੇ ਅਧੀਨ ਉਸ ਵਿਰੁਧ ਕਾਰਵਾਈ ਕੀਤੀ ਗਈ

3. ਤੁਹਾਡੇ ਇਸ ਫਰਿਆਦੀ ਨੇ ਅੱਗੇ ਇਕ ਬਿਨੈਪੱਤਰ ਵਿਚ, ਜੋ ਹਜ਼ੂਰ ਵਾਇਸਰਾਏ ਤੇ ਗਵਰਨਰ ਜਨਰਲ ਆਫ਼ ਇੰਡੀਆ ਨੂੰ ਘਲਿਆ ਗਿਆ, ਲਿਖਿਆ ਸੀ ਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਉਪਰੋਕਤ ਧਾਰਾ ਨਿਆਂ-ਪੂਰਵਕ ਉਸ ਉੱਤੇ ਲਾਗੂ ਹੋ ਸਕੇ, ਉਸ ਨੇ ਕਦੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਹਜ਼ੂਰ ਦੀ ਭਾਰਤ ਦੀ ਸਲਤਨਤ ਦੇ ਕਿਸੇ ਹਿੱਸੇ ਵਿਚ ਹੁੱਲੜ` ਮਚਿਆ ਹੋਵੇ ਜਾਂ ਮਚਣ ਦੀ ਸੰਭਾਵਨਾ ਹੋਵੇ ਹਕੀਕਤ ਤਾਂ ਇਹ ਹੈ ਕਿ ਫਰਿਆਦੀ ਦੀ ਗ੍ਰਿਫ਼ਤਾਰੀ ਸਮੇਂ ਅਜਿਹੇ ਕਿਸੇ ਹੁੱਲੜ` ਮਚਣ ਦਾ ਕੋਈ ਡਰ ਨਹੀਂ ਸੀ ਤੁਹਾਡਾ ਇਹ ਫਰਿਆਦੀ ਝੂਠੀ ਸੂਹ ਦਾਸ਼ਿਕਾਰ ਬਣਿਆ ਹੈ, ਜੋ ਉਸ ਦੇ ਵਿਰੁਧ ਉਸ ਦੇ ਦੁਸ਼ਮਣਾਂ ਜਾਂ ਪੱਖਪਾਤੀ ਸਰਕਾਰੀ ਅਧਿਕਾਰੀਆਂ ਨੇ, ਆਪਣਾ ਪੱਖ ਪੂਰਨ ਲਈ ਦਿੱਤੀ ਅਤੇ ਕਿ ਜੇ ਉਸ ਨੂੰ ਦੇਸ਼ਨਿਕਾਲੇ ਦੇ ਕਾਰਨਾਂ ਬਾਰੇ ਦੱਸਿਆ ਹੁੰਦਾ ਤਾਂ ਉਨ੍ਹਾਂ ਬਾਰੇ ਆਪਣੀ ਜਵਾਬਦੇਹੀ ਹਜ਼ੂਰ ਤੇ ਕੌਂਸਲ ਦੀ ਤਸੱਲੀ ਲਈ ਦੇਂਦਾ

4. ਫਰਿਆਦੀ ਨੂੰ ਉਸ ਵਿਰੁੱਧ ਲਗਾਏ ਗਏ ਦੂਸ਼ਣਾਂ ਤੋਂ ਬਿਲਕੁਲ ਅਗਿਆਤ ਰੱਖਿਆ ਗਿਆ ਹੈ ਤੇ ਉਹ ਕੋਈ ਨਿਸਚਿਤ ਬਿਆਨ ਦੇਣ ਤੇ ਆਪਣੀ ਨਿਰਦੋਸ਼ਤਾ ਦੇ ਸਬੂਤ ਦੇਣ ਦੀ ਸਥਿਤੀ ਵਿਚ ਨਹੀਂ ਹੈ ਕਿਉਂ ਜੋ ਅਖ਼ਬਾਰ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ ਇਸ ਲਈ ਤੁਹਾਡਾ ਫਰਿਆਦੀ ਗਵਰਨਮੈਂਟ ਆਫ਼ ਇੰਡੀਆਦੇ ਕਿਆਸੇ ਆਧਾਰਾਂ` ਦੀ ਖੰਡਨਾ ਜਾਂ ਜਵਾਬਦੇਹੀ ਦੀ ਸਥਿਤੀ ਵਿਚ ਨਹੀਂ ਪ੍ਰੰਤੂ ਉਹ ਆਦਰ ਨਾਲ ਇਹ ਦੁਹਰਾਣ ਦੀ ਖੁੱਲ੍ਹ ਲੈਂਦਾ ਹੈ ਕਿ ਗਵਰਨਮੈਂਟ ਆਫ਼ ਇੰਡੀਆ ਦੀ ਕਾਰਵਾਈ, ਜੋ 1818 ਦੀ ਧਾਰਾ 3 ਦੇ ਅਧਾਰ `ਤੇ ਉਸ ਵਿਰੁਧ ਕੀਤੀ ਗਈ, ਉਹ ਅਨਿਆਂ ਪੂਰਬਕ ਤੇ ਬੇਲੋੜੀ ਹੈ, ਅਜਿਹੀ ਕਾਰਵਾਈ ਲਈ ਅਵਸਰ ਬਣਿਆ ਹੀ ਨਹੀਂ ਸੀ ਅਤੇ ਇਹ ਧਾਰਾ ਟਿਕਵੇਂ ਰਾਜ ਪ੍ਰਬੰਧ ਦੇ ਦਿਨਾਂ ਲਈ ਅਤੇ ਤੁਹਾਡੇ ਇਸ ਫਰਿਆਦੀ ਜਿਹੇ ਸ਼ਖਸ ਲਈ ਜੋ ਜੀਵਨ ਵਿਚ ਨਿਮਾਣੀ ਥਾਂ ਰੱਖਦਾਹੈ, ਨਹੀਂ ਮੰਨੀ ਗਈ ਸੀ

5. ਤੁਹਾਡਾ ਇਹ ਫਰਿਆਦੀ ਇਹ ਵੀ ਬਿਨੈ ਕਰਦਾ ਹੈ ਕਿ ਉਸ ਨੇ ਲਾਹੌਰ ਜਾਂ ਰਾਵਲਪਿੰਡੀ ਦੇ ਫਸਾਦਾਂ ਵਿਚ ਕੋਈ ਭਾਗ ਨਹੀਂ ਲਿਆ, ਉਸ ਨੇ ਸਿੱਧੇ ਜਾਂ ਪਰੋਖੇਢੰਗ ਨਾਲ ਕਿਸੇ ਸ਼ਖਸ ਨੂੰ ਗੜਬੜ ਮਚਾਣ ਲਈ ਉਤਸ਼ਾਹ ਨਹੀਂ ਦਿੱਤਾ, ਉਸ ਨੇ ਕੋਈ ਰਾਜ ਧਰੋਹ ਵਾਲਾ ਭਾਸ਼ਣ ਨਹੀਂ ਦਿੱਤਾ, ਅਤੇ ਸਰਕਾਰ ਵੱਲੋਂ ਚੁੱਕੇ ਕੁਝ ਕਦਮਾਂ, ਜੋ ਉਸ ਦੀ ਗ੍ਰਿਫਤਾਰੀ ਦੇ ਝਟ ਕੁ ਪਹਿਲਾਂ ਦੇ ਸਮੇਂ ਜਾਂ ਉਨੀ੍ਹਂ ਦਿਨੀਂ ਲੋਕਾਂ ਦੇ ਦਿਲ ਮੱਲੀ ਬੈਠੇ ਸਨ, ਦਾ ਖੰਡਨ ਕਰਦਿਆਂ ਉਸ ਨੇ ਕਾਨੂੰਨ ਤੇ ਵਿਧਾਨਦੀਆਂ ਹੱਦਾਂ ਨਹੀਂ ਉਲੰਘੀਆਂ, ਉਸ ਨੇ ਕਦੇ ਵੀ ਨਵਿਰਤੀ ਲਈ ਅਹਿੰਸਕ ਜਾਂ ਗੈਰਕਾਨੂੰਨੀ ਵਿਧੀਆਂ ਅਪਨਾਣ ਦਾ ਪ੍ਰਚਾਰ ਨਹੀਂ ਕੀਤਾ, ਨਾ ਹੀ ਉਸ ਨੇ ਕਦੇ ਅਜਿਹੇ ਸ਼ਖਸ ਨਾਲ ਸਬੰਧ ਰੱਖੇ ਹਨ, ਜੋ ਉਸ ਦੀ ਸਮਝ ਅਨੁਸਾਰ ਅਜਿਹੀਆਂ ਵਿਧੀਆਂ ਦਾ ਪ੍ਰਚਾਰ ਕਰਦਾ ਹੋਵੇ ਉਸ ਵਿਰੁਧ ਜੋ ਇਹ ਸੰਦੇਹ ਕੀਤਾ ਜਾਂਦਾ ਹੈ ਕਿ ਉਸ ਹਜ਼ੂਰ ਦੀ ਭਾਰਤੀ ਫੌਜ ਦੇ ਸਿਪਾਹੀਆਂ ਨੂੰ ਹਜ਼ੂਰ ਦਾ ਵਫ਼ਾਦਾਰ ਨਾ ਰਹਿਣ ਲਈ ਵਰਗਲਾਇਆ ਹੈ, ਇਹ ਬਿਲਕੁਲ ਨਿਰਮੂਲ ਹੈ, ਤੁਹਾਡੇ ਫਰਿਆਦੀ ਨੂੰ ਤੇ ਉਨ੍ਹਾਂ ਨਾਲ ਸੰਚਾਰ ਰੱਖਣ ਦਾ ਕਦੇ ਕਿਸੇ ਤਰ੍ਹਾਂ ਦਾ ਅਵਸਰ ਹੀ ਨਹੀਂ ਬਣਿਆ

6. ਫਰਿਆਦੀ ਬੜੇ ਆਦਰ ਨਾਲ ਇਹ ਬਿਨੈ ਕਰਦਾ ਹੈ ਕਿ ਉਸ ਨੂੰ ਸ਼ਖਸੀ ਆਜ਼ਾਦੀ ਤੋਂ ਵਾਂਝਿਆ ਰੱਖ ਕੇ, ਅਜਿਹੀ ਕਾਰਵਾਈ ਦੇ ਆਧਾਰ ਕਾਰਨ ਨੂੰ ਦੱਸੇ ਬਿਨਾਂ,ਉਸ ਨੂੰ ਸੁਣੇ ਬਿਨਾਂ ਤੇ ਆਪਣੀ ਰੱਖਿਆ ਵਿਚ ਕੁਝ ਕਹਿਣ ਦਾ ਕੋਈ ਹੱਕ ਦਿੱਤੇ ਬਿਨਾਂ, ਉਸ ਨੂੰ ਰੱਦ ਕੇ, ਉਸ ਜਾਣਕਾਰੀ ਉੱਤੇ ਕਾਰਵਾਈ ਕਰਨੀ ਜੋ ਉਸ ਦੀ ਪਿੱਠ ਪਿੱਛੇ ਕੀਤੀ ਗਈ ਹੈ ਅਤੇ ਉਸ ਨੂੰ ਕਾਨੂੰਨੀ ਸਲਾਹ ਲੈਣ ਲਈ ਸਹੂਲਤਾਂ ਨਾ ਦੇ ਕੇ ਗਵਰਨਮੈਂਟ ਆਫ਼ ਇੰਡੀਆ, ਇਸ ਅਵਸਰ ਉੱਤੇ, ਇਨਸਾਫ਼ ਤੇ ਹੱਕ-ਨਿਆਂ ਦੇ ਉਨ੍ਹਾਂ ਪ੍ਰਚੱਲਤ ਅਸੂਲਾਂ ਅਨੁਸਾਰ ਕਾਰਵਾਈ ਕਰਨੋਂ ਅਸਮਰਥ ਰਹੀ ਹੈ, ਜਿਹੜੇ ਬਰਤਾਨਵੀ ਰਾਜ ਪ੍ਰਬੰਧ ਦੇ ਸਾਧਾਰਨ ਗੁਣ ਮੰਨੇ ਜਾਂਦੇ ਹਨ ਇਹ ਫਰਿਆਦੀ ਇਹ ਸੋਚਣ ਲਈ ਸਮਰੱਥ ਹੈ ਕਿ ਜਿਹੜੀ ਧਾਰਾ ਉਸ ਵਿਰੁਧ ਲਗਾਈ ਗਈ ਹੈ ਉਹ ਹੁਣ ਖਤਮ ਹੋ ਚੁੱਕੀ ਈਸਟ ਇੰਡੀਆ ਕੰਪਨੀ ਦਾ ਇਕ ਗੈਰ ਸੰਵਿਧਾਨਕਕਾਨੂੰਨ ਸੀ, ਅਤੇ ਚਾਰਟਰ ਅਨੁਸਾਰ ਮਿਲੀ ਸ਼ਕਤੀ ਤੋਂ ਬਾਹਰਾ ਸੀ, ਅਤੇ ਬਰਤਾਨਵੀ ਵਿਧਾਨ ਤੇ ਬਰਤਾਨਵੀ ਕਾਨੂੰਨਾਂ ਦੀ ਭਾਵਨਾ ਅਨੁਸਾਰ ਅਧਿਕਾਰੋਂਬਾਹਰਾ` ਸੀ ਅਤੇ ਬਰਤਾਨਵੀ ਲੋਕ ਸਭਾ ਵੱਲੋਂ ਕਦੇ ਵੀ ਸਵੀਕਾਰ ਜਾਂ ਪ੍ਰਵਾਨ ਨਹੀਂ ਕੀਤਾ ਗਿਆ ਸੀ, ਉਪਰੋਕਤ ਧਾਰਾ ਅਨੁਸਾਰ ਐਗਜ਼ੈਕਟਿਵ ਸਰਕਾਰ ਨੂੰ ਹਮੇਸ਼ਾ ਲਈ ਇਹ ਸਦੀਵੀ ਸ਼ਕਤੀ ਪ੍ਰਦਾਨ ਕਰ ਦੇਣੀ ਕਿ ਉਹ ਬਰਤਾਨਵੀ ਪਰਜਾ ਨੂੰ ਅਦਾਲਤ ਵਿਚ ਬਿਨਾਂ ਯੋਗ ਢੰਗ ਨਾਲ ਮੁਕੱਦਮਾ ਚਲਾਏ ਦੇ, ਸ਼ਖਸੀ ਆਜ਼ਾਦੀ ਤੋਂ ਵਾਂਝਿਆਂ ਕਰ ਦੇਵੇ, ਸੁਭਾਵਕ ਨਿਆਂ ਤੇ ਕਾਨੂੰਨ ਅਨੁਸਾਰ ਚੱਲ ਰਹੀ ਸਰਕਾਰ ਦੇ ਸਭ ਸੰਕਲਪਾਂ ਦੇ ਵਿਰੁੱਧ ਹੈ

7. ਇਹ ਫਰਿਆਦੀ ਬੜੇ ਆਦਰ ਨਾਲ ਬਿਨੈ ਕਰਦਾ ਹੈ ਕਿ ਉਪਰੋਕਤ ਧਾਰਾ ਅਨੁਸਾਰ ਜਿਹੜੇ ਸ਼ਖਸੀ ਬੰਧੇਜ ਵਰਨਣ ਕੀਤੇ ਗਏ ਹਨ, ਉਹ ਪ੍ਰਸਤਾਵਨਾ ਵਿਚ ਦਿੱਤੇ ਗਏ ਮੰਤਵਾਂ ਨੂੰ ਧਿਆਨ ਵਿਚ ਰੱਖ ਕੇ, ਉਸ ਤੋਂ ਬਾਹਰ ਨਹੀਂ ਸੋਚੇ ਜਾ ਸਕਦੇ, ਅਤੇ ਉਪਰੋਕਤ ਧਾਰਾ ਜ਼ਾਹਿਰੀ ਤੌਰ `ਤੇ ਸਿਰਫ਼ ਨਿਰੋਧ ਲਈ ਹੈ ਨਾ ਕਿ ਉਸ ਸ਼ਖ਼ਸ ਨੂੰ ਸਜ਼ਾ ਦੇਣ ਲਈ ਜਿਸ ਉੱਤੇ ਮੁਕੱਦਮਾ ਹੀ ਨਹੀਂ ਚਲਾਇਆ ਗਿਆ ਇਸ ਰੌਸ਼ਨੀ ਵਿਚ ਵੇਖਿਆ ਗਵਰਨਮੈਂਟ ਆਫ਼ ਇੰਡੀਆ ਦਾ ਇਹ ਫੈਸਲਾ ਕਿ ਫਰਿਆਦੀ ਨੂੰ ਅਖਬਾਰਾਂ ਨਾ ਪਹੁੰਚਾਈਆਂ ਜਾਣ ਅਤੇ ਉਸ ਨੂੰ ਇਕ ਆਪਣਾ ਨਿੱਜੀ ਨੌਕਰ ਜਾਂ ਆਪਣੀ ਕੌਮੀਅਤ ਦਾ ਇਕ ਬਾਵਰਚੀ ਰੱਖਣ ਦੀ ਆਗਿਆ ਨਾ ਦਿੱਤੀ ਜਾਵੇ, ਨਿਆਂਪੂਰਬਕ ਤੇ ਲੋੜੀਂਦਾ ਨਹੀਂ ਕਿਹਾ ਜਾ ਸਕਦਾ, ਇਹ ਗੱਲ ਵੀ ਨਿਆਂ ਪੂਰਵਕ ਨਹੀਂ ਕਿ ਉਸ ਨੂੰ ਆਪਣੇ ਕਿਸੇ ਮਿੱਤਰ ਨਾਲ ਬਿਲਕੁਲ ਹੀ ਨਾ ਮਿਲਣ ਦਿੱਤਾ ਜਾਵੇ ਤੇ ਇਹ ਗੱਲ ਕਰ ਦਿੱਤੀ ਜਾਵੇ ਕਿ ਸਿਰਫ਼ ਉਹੀ ਸਬੰਧੀ ਉਸ ਨੂੰ ਮਿਲ ਸਕਦਾ ਹੈ ਜਿਸਨੇ ਪਹਿਲਾਂ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਆਗਿਆ ਲੈ ਲਈ ਹੋਵੇ, ਤੇ ਉਹ ਸਿਰਫ਼ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿਚ, ਨਿਕਟ ਬਹਿ ਕੇ ਮਿਲੇ ਇਹ ਬੰਦਸ਼ਾਂ ਬਰਤਾਨੀਆ ਵਿਚ ਰਾਜਸੀ ਕੈਦੀ, ਜਾਂ ਲੋਕ ਸਭਾ ਦੇ ਕਿਸੇ ਵਿਸ਼ੇਸ਼ ਕਾਨੂੰਨ ਅਧੀਨ, ਬਿਨਾਂ ਮੁਕੱਦਮਾ ਚਲਾਏ ਬੰਦੀ ਵਿਚ ਪਾਏ ਗਏ ਬੰਦੀਵਾਨਾਂ ਨਾਲ ਕੀਤੇ ਜਾਂਦੇ ਸਲੂਕਾਂ ਦੇ ਵਿਰੁੱਧ ਹੈ ਤੁਹਾਡੇ ਇਸ ਫਰਿਆਦੀ ਦੀ ਇਕ ਪਤਨੀ ਤੋਂ ਕਈ ਬੱਚੇ ਹਨ (ਜਿਨ੍ਹਾਂ ਵਿਚ ਇਕ ਜਵਾਨ ਵਿਧਵਾ ਲੜਕੀ ਤੇ ਉਸ ਦੀ ਬੱਚੀ ਵੀ ਸ਼ਾਮਲ ਹੈ) ਉਸ ਦੀ ਸੰਭਾਲ, ਸਿਖਸ਼ਾ ਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਹਾਲਤ ਵਿਚ ਵੀ ਫਰਿਆਦੀ ਨੂੰ ਬੰਦੀ `ਚ ਰੱਖੀ ਰੱਖਣਾ ਨਿਆਂ ਪੂਰਵਕ ਨਹੀਂ, ਜਦੋਂ ਕਿ ਕਿਆਸ ਕੀਤੇ ਜਾਂਦੇ ਹੁੱਲੜ ਦਾ ਡਰ ਹੁਣ ਖਤਮ ਹੋ ਗਿਆ ਹੈ

8. ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੇ ਪ੍ਰਤਾਪ ਵਾਲੀ ਸਰਕਾਰ ਉਸ ਇਨਸਾਫ਼ ਤੇ ਨਿਆਂ ਹੱਕ ਤੋਂ ਫਰਿਆਦੀ ਨੂੰ ਵਾਂਝਿਆਂ ਨਹੀਂ ਰੱਖੇਗੀ ਜਿਸ ਲਈ ਬਰਤਾਨਵੀ ਕੌਮ ਤੇ ਉਨ੍ਹਾਂ ਦੀ ਸਰਕਾਰ ਪ੍ਰਸਿੱਧ ਹੈ ਅਤੇ ਉਹ ਫਰਿਆਦੀ ਨੂੰ ਰਿਹਾਅ ਕਰਨ ਦਾ ਹੁਕਮ ਦੇਵੇਗੀ ਅਤੇ ਆਪਣੇ ਘਰ ਵਾਪਸ ਜਾਣ ਅਤੇ ਜਿੰਦਗੀ ਵਿਚ ਆਪਣਾ ਸਾਧਾਰਨ ਪੇਸ਼ਾ ਕਰਨ ਦੀ ਆਗਿਆ ਦੇਵੇਗੀ

9. ਅਖ਼ੀਰ ਵਿਚ ਜੇ ਹਜ਼ੂਰ ਦੀ ਸਰਕਾਰ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ ਕ੍ਰਿਪਾ ਦ੍ਰਿਸ਼ਟੀ ਕਰਦਿਆਂ ਉਸ ਨੂੰ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ ਜਿਹੜਾ ਸਰਕਾਰ ਉਸ ਬਦਲੇ ਵਿਚ ਨੀਯਤ ਕਰਨਾ ਠੀਕ ਸਮਝਦੀ ਹੋਵੇ, ਅਤੇ ਉਸ ਨੂੰ ਗਰੇਟ ਬ੍ਰਿਟੇਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ ਦੇਵੇ ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿਚ ਬੱਝਿਆ ਹੋਇਆ ਹਜ਼ੂਰ ਤੇ ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ

ਮਾਂਡਲੇ, ਫੋਰਟ ਡਫ਼ਰਿਨ ਤੁਹਾਡਾ ਫਰਿਆਦੀ

22 ਸਤੰਬਰ 1907 ਹਜ਼ੂਰ ਦਾ ਨਿਮਾਣਾ ਦਾਸ

ਲਾਜਪਤ ਰਾਏ ਆਫ਼ ਲਾਹੌਰ

No comments: