Monday, February 25, 2008

ਭਾਰਤ ਬਨਾਮ ਪੰਜਾਬ

ਤੇ ਉਸ ਨੂੰ ਪਤਾ ਈ ਨਈ ਲੱਗਿਆ ਕਿ ਕਦੋਂ ਉਸ ਦੀ ਅੱਖ ਲੱਗ ਗਈ। ਕਹਿੰਦੇ ਨੇ ਜੋ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਵਿਚ ਚੱਲ ਰਿਹਾ ਹੁੰਦੈ, ਸੁਪਨੇ ਵੀ ਉਸੇ ਨਾਲ ਸਬੰਧਤ ਆਉਂਦੇ ਨੇ। ਬੇਅੰਤ ਨਾਲ ਵੀ ਇਸੇ ਤਰ੍ਹਾਂ ਵਾਪਰਿਆ।
ਉਸ ਦਾ ਸੁਪਨਾਂ ਸ਼ੁਰੂ ਹੋਇਆ,ਇੱਕ ਵੱਡੀ ਅਦਾਲਤ ਵਿਚ ਬਹੁਤ ਵੱਡੀ ਭੀੜ ਜੁੜੀ ਹੋਈ ਹੈ.................., ਸ਼ਾਇਦ ਕੋਈ ਬਹੁਤ ਮਹੱਤਵਪੂਰਨ ਕੇਸ ਹੈ......................,ਕੁਝ ਚਿਰ ਪਿੱਛੋਂ ਇੱਕ ਉੱਚੀ ਆਵਾਜ ਸਾਰਿਆਂ ਦੇ ਕੰਨੀਂ ਪੈਂਦੀ ਹੈ,
“ਭਾਰਤ ਬਨਾਮ ਪੰਜਾਬ”
ਇਹ ਕੇਸ ਹੈ, ਹਿੰਦੋਸਤਾਨੀ ਹਕੂਮਤ ਦਾ ਪੰਜਾਬ ਨਾਲ, ਹਿੰਦੋਸਤਾਨ ਦੀ ਉੱਚ ਅਦਾਲਤ ਹੈ, ਉਸੇ ਦੇ ਵਕੀਲ ਹਨ, ਉਸੇ ਦੇ ਗਵਾਹ, ਪੰਜਾਬ ਤਾਂ ਵਿਚਾਰਾਂ ਪੁਲਸ ਤੇ ਫੌਜ ਦੇ ਵਿਚਕਾਰ ਇਕੱਲਾ ਹੀ ਖਲੋਤਾ ਹੈ, ਕਈ ਸਰਮਾਏਦਾਰ ਸੇਠ ਉਸ ਵਿਚਾਰੇ ਦੀ ਤਰਸਯੋਗ ਹਾਲਤ ਨੂੰ ਮਖੌਲ ਕਰਦੇ ਹੋਏ ਹੱਸ ਕੇ ਲੰਘਦੇ ਹਨ, ਪਰ ਪੰਜਾਬ ਵਿਚਾਰਾ ਚੁੱਪ ਚਾਪ ਦੁਸ਼ਮਨਾਂ ਵਿਚ ਘਿਰਿਆ ਖੜਾ ਹੈ, ਕਾਫੀ ਦੇਰ ਉਸ ਨੂੰ ਧੁੱਪੇ ਖੜਾ ਰੱਖਿਆ ਜਾਂਦਾ ਹੈ ਤੇ ਜਦ ਵਿਚਾਰਾ ਪਾਣੀ ਮੰਗਦਾ ਹੈ ਤਾਂ ਇੱਕ ਜ਼ੋਰਦਾਰ ਬੈਂਤ ਉਸ ਦੀਆਂ ਪਿੰਜਣੀਆਂ ‘ਤੇ ਵੱਜਦੀ ਹੈ ਤੇ ਨਾਲ ਹੀ ਨਿਹੋਰਾ ਵੀ ਵੱਜਦਾ ਹੈ,“ਸਾਲਾ ਪਾਣੀ ਦਾ, ਓਦੋਂ ਤਾਂ ਕਹਿੰਦਾ ਸੀ ਸਾਡੇ ਕੋਲ ਆਪਣੇ ਲਈ ਪਾਣੀ ਥੋੜੈ, ਤੇ ਹੁਣ ਸਾਥੋਂ ਭਾਲਦੈ ਸ਼ਕੰਜਵੀ, ਕੋਈ ਨੀ ਪੁਤ ਲਗਾਉਣੈ ਆਂ ਤੇਰੇ ਮੂੰਹ ਨੂੰ ਟੂਟੀ, ਤੂੰ ਵੀ ਕੀ ਯਾਦ ਰੱਖੇਂਗਾ”ਤੇ ਵਿਚਾਰਾ ਪੰਜਾਬ, ਥੱਕ ਕੇ ਧਰਤੀ ‘ਤੇ ਡਿੱਗ ਪੈਂਦੈ। ਡਿੱਗੇ ਪਏ ‘ਤੇ ਡਾਂਗਾ ਦਾ ਮੀਂਹ ਵਰ੍ਹਾ ਦਿੱਤਾ ਜਾਂਦੈ,“ਖੜਾ ਹੋ ਚੁੱਪ ਕਰਕੇ, ਇਉਂ ਬੈਠ ਗਿਐ ਜਿਵੇਂ ਸਹੁਰੀਂ ਆਇਆ ਹੋਵੇ”ਸਰਕਾਰੀ ਪੱਖ ਦੀ ਧੋਤੀ, ਜਨੇਊ, ਟਿੱਕਾ ਤੇ ਬੋਦੀ ਟਹਿਕ ਰਹੇ ਹਨ ਤੇ ਦੂਜੇ ਪਾਸੇ ਕਮਜ਼ੋਰ ਜਿਹਾ, ਖਿੱਲਰੇ ਕੇਸ ਦਾਹੜੀ ਵਾਲਾ ਵਿਚਾਰਾ ਪੰਜਾਬ, ਜਿਸਦੇ ਹੱਥ ਉਸਦੀ ਆਪਣੀ ਪੱਗ ਨਾਲ ਬੰਨ੍ਹੇ ਹੋਏ ਨੇ, ਨਿਰਬਲ ਹੋਇਆ ਖੜਾ ਹੈ।‘ਵਾਜ ਪੈਂਦੀ ਹੈ,‘ਪੰਜਾਬ ਹਾਜਰ ਹੋ’ਤੇ ਇਸ ਵਿਚਾਰੇ ਨੂੰ ਘੜੀਸ ਕੇ ਕਟਿਹਰੇ ਵਿਚ ਲਿਆ ਖੜਾ ਕੀਤਾ ਜਾਂਦੈ,ਜੱਜ ਇਸ ਦੀ ਹਾਲਤ ਵੇਖ ਕੇ ਮੁਸ਼ਕੜੀਏਂ ਹੱਸਦੈ, ਉਸ ਨੂੰ ਪਤਾ ਹੈ ਕਿ ਕੇਸ ਕੀ ਹੈ ਪਰ ਸਵਾਦ ਲੈਣ ਲਈ ਪੁਛਦਾ ਹੈ,“ਕੀ ਦੋਸ਼ ਹਨ ਇਸ ‘ਤੇ”ਆਵਾਜ ਆਉਂਦੀ ਹੈ,“ਦੇਸ਼ ਧਰੋਹ, ਅੱਤਵਾਦੀ ਕਾਰਵਾਈਆਂ, ਗਵਾਂਢੀਆਂ ਨੂੰ ਪਾਣੀ ਦੇਣ ਤੋਂ ਇਨਕਾਰ, ਕਰਜਾ ਨਾ ਮੋੜਨਾ.....”“ਹੂੰ, ਬੜੇ ਸੰਗੀਨ ਜ਼ੁਰਮ ਹਨ, ਕਾਰਵਾਈ ਸ਼ੁਰੂ ਕੀਤੀ ਜਾਏ” ਜੱਜ ਨੇ ਹੁਕਮ ਸੁਣਾਇਆ।ਸਰਕਾਰੀ ਵਕੀਲ ਉੱਠ ਕੇ ਬੋਲਣਾ ਸ਼ੁਰੂ ਕਰਦਾ ਹੈ,
“ਜੱਜ ਸਾਹਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਭੋਲਾ ਜਿਹਾ ਬਣ ਕੇ ਖਲੋਤਾ ਇਹ ਮੁਜ਼ਰਮ ਅਸਲ ਵਿਚ ਬਹੁਤ ਖ਼ਤਰਨਾਕ ਅਪਰਾਧੀ ਹੈ। ਇਸ ਦੇ ਦੋਸ਼ ਨਾ ਕਾਬਲੇ ਮੁਆਫੀ ਹਨ। ਇਸ ਨੇ ਦੇਸ਼ ਨਾਲ ਬਹੁਤ ਧੋਖੇ ਕੀਤੇ ਹਨ, ਅਨੇਕਾਂ ਅੱਤਵਾਦੀ ਕਾਰਵਾਈਆਂ ਵਿਚ ਇਸ ਦੀ ਸਿੱਧੀ ਸ਼ਮੂਲੀਅਤ ਰਹੀ ਹੈ, ਪਰ ਕਦੇ ਵੀ ਇਸ ਨੂੰ ਸਖ਼ਤ ਸਜਾ ਨਹੀਂ ਦਿੱਤੀ ਗਈ, ਜਿਸ ਕਰਕੇ ਇਸਦੀ ਹਿੰਮਤ ਹੋਰ ਵਧਦੀ ਗਈ। ਇਹ ਪਹਿਲਾਂ ਕੇਂਦਰ ਤੋਂ ਮੰਗਾਂ ਮੰਗਦੈ ਤੇ ਜੇ ਪੂਰੀਆਂ ਨਾ ਹੋਣ ਤਾਂ ਬੰਬ ਧਮਾਕੇ ਕਰਨ ਤੋਂ ਗੁਰੇਜ ਨਹੀਂ ਕਰਦਾ........................, ਤੇ ਜੱਜ ਸਾਹਬ, ਇਸ ਦੀਆਂ ਮੰਗਾਂ ਹਨ ਕਿ ਮੁੱਕਣ ਦਾ ਨਾਮ ਹੀ ਨਹੀਂ ਲੈਂਦੀਆਂ, ਕਦੇ ਇਸ ਨੂੰ ਉੱਤਰ ਭਾਰਤ ਵਿਚ ਆਜ਼ਾਦ ਖਿੱਤਾ ਚਾਹੀਦੈ, ਕਦੇ ਪੰਜਾਬੀ ਸੂਬਾ ਚਾਹੀਦੈ, ਕਦੇ ਇਹ ਕਹਿੰਦੈ ਕਿ ਪਾਣੀ ‘ਤੇ ਸਿਰਫ ਮੇਰਾ ਹੱਕ ਐ, ਜਿਵੇਂ ਨਾਨਕਿਆਂ ਤੋਂ ਲਿਆਇਆ ਹੋਵੇ, ਕਦੇ ਇਹ ਪੰਜਾਬੀ ਬੋਲਦੇ ਇਲਾਕੇ ਚਾਹੁੰਦੈ, ਕਦੇ ਚੰਡੀਗੜ੍ਹ ਮੰਗਦੈ, ਕਦੇ ਗੱਡੀਆਂ ਦੇ ਨਾਮ ਗੁਰਦੁਆਰਿਆਂ ‘ਤੇ, ਕਦੇ ਟ੍ਰਾਸਮੀਟਰ, ਕਦੇ ਪਵਿੱਤਰ ਸ਼ਹਿਰ, ਕਦੇ....................., ਕਦੇ..........................., ਕਦੇ.....................”
ਸਰਕਾਰੀ ਵਕੀਲ ਲਗਾਤਾਰ ਬੋਲ ਰਿਹੈ, ਚੀਕ ਚੀਕ ਕੇ, ਪਰ ਪੰਜਾਬ ਵਿਚਾਰਾ ਚੁੱਪ ਚਾਪ ਖਲੋਤਾ ਹੈ। ਉਸ ਦੀਆਂ ਲੱਤਾਂ ਵਿਚ ਵੀ ਹੁਣ ਉਹ ਜਾਨ ਨਹੀਂ ਰਹੀ, ਥੱਕਿਆ ਹੋਇਆ ਕਦੇ ਸੱਜੀ ਲੱਤ ‘ਤੇ ਭਾਰ ਪਾਉਂਦੈ ਤੇ ਕਦੇ ਖੱਬੀ ‘ਤੇ। ਕਦੇ ਕਦੇ ਉਹ ਵਕੀਲ ਦੀਆਂ ਗੱਲਾਂ ਸੁਣ ਕੇ ਮਾੜਾ ਜਿਹਾ ਹੱਸ ਵੀ ਪੈਂਦੈ, ਜਿਵੇਂ ਉਸ ਨੂੰ ਲੱਗ ਰਿਹਾ ਹੋਵੇ ਕਿ ਬਾਹਮਣ ਸਾਲੇ ਝੂਠ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ ਨੇ, ‘ਡਾਹਢੇ ਦਾ ਸੱਤੀਂ ਵੀਹੀਂ ਸੌ’
ਓਧਰ ਸਰਕਾਰੀ ਵਕੀਲ ਬੇਰੋਕ ਬੋਲ ਰਿਹੈ, “ਤੇ ਜੱਜ ਸਾਹਬ, ਜੇ ਅਸੀਂ (ਹੁਣ ਉਹ ਕੇਂਦਰ ਦੀ ਥਾਂ ‘ਤੇ ਅਸੀਂ ਕਹਿਣ ਲੱਗ ਪੈਂਦੈ) ਅੱਗੋਂ ਜਵਾਬ ਦੇ ਦੇਈਏ ਕਿ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤਾਂ ਇਹ ਅੱਤਵਾਦੀ ਜੰਮਣੇ ਸ਼ੁਰੂ ਕਰ ਦਿੰਦੈ, ਜਿਹੜੇ ਸਾਡੇ ਨਾਲ ਸਿੱਧੀ ਟੱਕਰ ਲੈਂਦੇ ਨੇ। ਭਿੰਡਰਾਂਵਾਲਾ, ਤਲਵਿੰਦਰ ਸਿਹੁੰ, ਬੁਧ ਸਿੰਘ ਵਾਲਾ, ਤੂਫਾਨ ਸਿੰਘ, ਅਨੋਖ ਸਿੰਘ, ਸੁਖਦੇਵ ਬੱਬਰ ਇਸ ਦੇ ਪੈਦਾ ਕੀਤੇ ਖ਼ਤਰਨਾਕ ਅੱਤਵਾਦੀਆਂ ਵਿਚੋਂ ਕੁਝ ਕੁ ਹਨ। ਇਹਨਾਂ ਅੱਤਵਾਦੀਆਂ ਨੇ ਇੱਕ ਵਾਰ ਤਾਂ ਪੂਰੇ ਹਿੰਦੋਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਡੇ ਹਜ਼ਾਰਾਂ ਦੇਸ਼ ਭਗਤ ਫੌਜੀ ਤੇ ਪੁਲਸ ਦੇ ਜਵਾਨ ਸ਼ਹੀਦ ਕਰ ਦਿੱਤੇ ਇਹਨਾਂ ਦੇਸ਼ ਧ੍ਰੋਹੀਆਂ ਨੇ, ਕਰੋੜਾਂ ਦੀ ਸੰਪਤੀ ਉਜਾੜ ਦਿੱਤੀ......................, ਓਸ ਸਭ ਦਾ ਜ਼ਿੰਮੇਵਾਰ ਵੀ ਇਹੀ ਐ ਜੱਜ ਸਾਹਬ, ਓਸ ਨੁਕਸਾਨ ਦੀ ਭਰਪਾਈ ਵੀ ਇਸੇ ਤੋਂ ਕਰਵਾਉਣੀ ਚਾਹੀਦੀ ਐ................., ਮੇਰੀ ਇਹੀ ਅਪੀਲ ਐ ਜੱਜ ਸਾਹਬ ਕਿ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਇਸ ਦੀਆਂ ਪੁਸ਼ਤਾਂ ਵੀ ਯਾਦ ਰੱਖਣ ਕਿ ਹਿੰਦੋਸਤਾਨ ਨਾਲ ਟੱਕਰ ਲੈਣ ਵਾਲੇ ਦਾ ਹਸ਼ਰ ਕੀ ਹੁੰਦੈ..................”
ਕੁਝ ਦੇਰ ਚੁੱਪ ਰਹਿਣ ਪਿੱਛੋਂ ਸਰਕਾਰੀ ਵਕੀਲ ਮੁੜ ਬੋਲਦਾ ਹੈ, “ਜੱਜ ਸਾਹਬ, ਹੁਣ ਮੈਂ ਕੁਝ ਐਸੇ ਗਵਾਹ ਪੇਸ਼ ਕਰਨ ਦੀ ਇਜਾਜਤ ਚਾਹਾਂਗਾ, ਜਿਹੜੇ ਏਸ ਅਪਰਾਧੀ ਦੇ ਜ਼ੁਲਮਾਂ ਤੋਂ ਪੀੜਤ ਹਨ”“ਇਜਾਜਤ ਹੈ”
“ਸ਼ੁਕਰੀਆ ਜੱਜ ਸਾਹਬ, ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗਾ ਗਾਂਧੀ ਪਰਿਵਾਰ ਨੂੰ”“ਮੋਨੀਆਂ ਗਾਂਧੀ ਹਾਜ਼ਰ ਹੋ...................” ਅਵਾਜ ਪੈਂਦੀ ਹੈ ਤੇ ਮੋਨੀਆਂ ਗਾਂਧੀ ਨੱਕ ਉੱਤੇ ਕੱਪੜਾ ਰੱਖ ਕੇ ਪੰਜਾਬ ਕੋਲੋਂ ਲੰਘਦੀ ਹੈ ਤੇ ਦੂਜੇ ਕਟਹਿਰੇ ਵਿਚ ਜਾ ਖੜਦੀ ਹੈ। ਵਕੀਲ ਬੋਲਣਾ ਸ਼ੁਰੂ ਕਰਦਾ ਹੈ,“ਹਾਂ ਜੀ ਮੋਨੀਆਂ ਜੀ, ਕੀ ਤੁਸੀਂ ਸਾਹਮਣੇ ਖੜੇ ਏਸ ਸਖ਼ਸ਼ ਨੂੰ ਪਛਾਣਦੇ ਹੋ”“ਜੀ ਹਾਂ, ਇਸ ਕਾਤਲ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ” “ਕੀ ਤੁਸੀ ਇਸ ਬਾਰੇ ਜਰਾ ਖੁੱਲ ਕੇ ਦੱਸੋਗੇ”
“ਜੀ ਹਾਂ, ਕਿਉਂ ਨਹੀਂ, ਮੇਰੇ ਨਾਨਾ ਸਹੁਰਾ ਜੀ ਨੇ ਆਜ਼ਾਦੀ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਐਵੇਂ ਹੀ ਕਹਿ ਦਿੱਤਾ ਕਿ ਤੁਹਾਨੂੰ ਆਜ਼ਾਦੀ ਦਾ ਨਿੱਘ ਮਾਨਣ ਲਈ ਇੱਕ ਵੱਖਰਾ ਖਿੱਤਾ ਦਿੱਤਾ ਜਾਵੇਗਾ ਤੇ ਇਸ ਬੁੱਧੂ ਨੇ ਉਸ ਲਾਰੇ ਨੂੰ ਸੱਚ ਸਮਝ ਲਿਆ, ਆਜ਼ਾਦੀ ਪਿੱਛੋਂ ਲੱਗ ਪਿਆ ਜਾਨ ਖਾਣ, ਸਾਨੂੰ ਅਜਾਦ ਖਿੱਤਾ ਦਿਓ........., ਆਪਣੇ ਵਾਅਦੇ ਪੂਰੇ ਕਰੋ.................., ਨਹਿਰੂ ਜੀ ਨੇ ਬਥੇਰਾ ਸਮਝਾਇਆ ਕਿ ਮੈਂ ਤਾਂ ਐਵੇਂ ਹਾਸੇ ਵਿਚ ਹੀ ਕਿਹਾ ਸੀ ਤੇ ਤੁਸੀਂ ਪੱਕੇ ਹੀ ਹੋ ਗਏ, ਐਵੇਂ ਜਵਾਕਾਂ ਵਾਲੀ ਜਿਦ ਨਾ ਕਰੋ, ਜਾ ਕੇ ਖੇਤਾਂ ਵਿਚ ਕੰਮ ਕਰੋ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਓ, ਹੁਣ ਹਾਲਾਤ ਬਦਲ ਗਏ ਨੇ। ਪਰ ਇਹ ਸਿਰ ਹੀ ਚੜ ਗਏ ਤੇ ਲੱਗ ਪਏ ਰੌਲਾ ਪਾਉਣ, ਤੇ ਅੱਕੇ ਅਕਾਏ ਪਟੇਲ ਜੀ ਨੇ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿ ਦਿੱਤਾ, ਹੁਣ ਤੁਸੀਂ ਦੱਸੋ ਜੱਜ ਸਾਹਬ ਜੇ ਇਹ ਜ਼ਰਾਇਮ ਪੇਸ਼ਾ ਨਹੀਂ ਤਾਂ ਕੌਣ ਹਨ। ਖ਼ੈਰ...................., ਫੇਰ ਪਿੱਛੋਂ ਇਹਨਾਂ ਨੇ ਭਾਸ਼ਾ ਦੇ ਅਧਾਰ ‘ਤੇ ਸਾਡੇ ਦੁਆਰਾ ਸੂਬਿਆਂ ਦੀ ਕੀਤੀ ਵੰਡ ਵੇਲੇ ਵੀ ਬਥੇਰਾ ਖੌਰੂ ਪੱਟਿਆ.................., ਐਮਰਜੈਂਸੀ ਵੇਲੇ ਮੇਰੀ ਸੱਸ ਦਾ ਡਟ ਕੇ ਵਿਰੋਧ ਕੀਤਾ..............., ਹੁਸ ਇਹਨਾਂ ਸਭ ਗੁਨਾਹਾਂ ਦੀ ਸਜ਼ਾ ਤਾਂ ਇਨ੍ਹਾਂ ਨੂੰ ਮਿਲਣੀ ਹੀ ਸੀ ਨਾ ਜੱਜ ਸਾਹਬ, ਸੋ ਅਪਰੇਸ਼ਨ ਕਰਨਾ ਪਿਆ, ‘ਨੀਲਾ ਤਾਰਾ’ ਤੇ ਇਨ੍ਹਾਂ ਦੀਆਂ ਨੀਲੀਆਂ ਪੱਗਾਂ ਮਿੱਟੀ ਵਿਚ ਰੋਲ ਕੇ ਚੰਗਾ ਸਬਕ ਸਿਖਾਇਆ ਗਿਆ, ਪਰ ਇਹ ਟਿਕਣ ਵਾਲੇ ਕਿੱਥੇ ਸਨ, ਇਹਨਾਂ ਜ਼ਾਲਮਾਂ ਨੇ ਮੇਰੀ ਸਤਿਕਾਰਯੋਗ ਸੱਸ ਤੇ ਓਸ ਵੇਲੇ ਦੀ ਪ੍ਰਧਾਨ ਮੰਤਰੀ ਦਾ ਸਾਡੇ ਘਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਤੇ ਚੁੱਪ ਨਹੀਂ ਬੈਠਿਆ ਜਾ ਸਕਦਾ ਸੀ, ਇਸ ਲਈ ਮੇਰੇ ਪਤੀ ਦੇ ਕਹਿਣ ‘ਤੇ ਤਿੰਨ ਦਿਨ ਲਗਾਤਾਰ ਇਹਨਾਂ ਨੂੰ ਵੱਢਿਆ, ਟੁੱਕਿਆ, ਲੁੱਟਿਆ ਤੇ ਫੂਕਿਆ ਗਿਆ। ਤੁਹਾਨੂੰ ਵੀ ਪਤਾ ਈ ਐ ਜੱਜ ਸਾਹਬ ਕਿਵੇਂ ਅਦਾਲਤਾਂ ਨੂੰ ਵੀ ਜਿੰਦਰੇ ਮਾਰ ਦਿੱਤੇ ਗਏ ਸਨ ਤੇ ਕਨੂੰਨ ਨੂੰ ਵੀ ਕੁਝ ਦਿਨ ਦੀ ਛੁੱਟੀ ਦੇ ਦਿੱਤੀ ਗਈ ਸੀ, ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾ ਸਕੇ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ ਕੀਤਾ, ਪਰ ਦੇਸ਼ ਨੂੰ ਬਹੁਤ ਨੁਕਸਾਨ ਪੁਚਾਇਆ। ਮੇਰੀ ਤਾਂ ਇਹੀ ਬੇਨਤੀ ਹੈ ਜੱਜ ਸਾਹਬ ਕਿ ਇਸ ਜ਼ਾਲਮ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ” ਏਨਾ ਕਹਿ ਕੇ ਮੋਨੀਆਂ ਗਾਂਧੀ ਚੁੱਪ ਹੋ ਗਈ ਤੇ ਸਰਕਾਰੀ ਵਕੀਲ ਨੇ ਕਿਹਾ, “ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋ”ਓਧਰ ਪੰਜਾਬ ਵਿਚਾਰਾ ਖੜਾ-ਖੜਾ ਥੱਕ ਚੁੱਕਾ ਸੀ ਤੇ ਜਦੋਂ ਓਹ ਬੈਠਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਸ਼ੂਕਦੀ ਡਾਂਗ ਉਸਦੇ ਮੌਰਾਂ ਵਿਚ ਵੱਜਦੀ।
ਵਕੀਲ ਨੇ ਮੁੜ ਬੋਲਣਾ ਸ਼ੁਰੂ ਕੀਤਾ, “ਜੱਜ ਸਾਹਬ ਹੁਣ ਮੈਂ ਜਲੰਧਰ ਦੇ ਮਸ਼ਹੂਰ ਦੇਸ਼ ਭਗਤ ਲਾਲਾ ਪਰਿਵਾਰ ਵਿਚੋਂ ਕਿਸੇ ਨੂੰ ਬੁਲਾਉਣਾ ਚਾਹਾਂਗਾ”“ਲਾਲਾ ਅਜੇ ਵਲਦ ਲਾਲਾ ਭਗਤ ਨਰਾਇਣ ਹਾਜਰ ਹੋ.....................”
ਇੱਕ ਲਿਸ਼ਕਿਆ ਪੁਸ਼ਕਿਆ ਲਾਲਾ ਕਟਹਿਰੇ ਵਿਚ ਆਣ ਖੜਦਾ ਹੈ,
“ਹਾਂ ਜੀ, ਅਜੇ ਜੀ, ਤੁਸੀਂ ਇਸ ਮੁਜ਼ਰਿਮ ਬਾਰੇ ਕੀ ਕਹਿਣਾ ਚਾਹੋਂਗੇ” ਵਕੀਲ ਨੇ ਲਾਲੇ ਨੂੰ ਸਵਾਲ ਕੀਤਾ।“ਜੱਜ ਸਾਹਬ, ਮੇਰੇ ਪਿਤਾ ਜੀ ਥੋੜਾ ਜਿਹਾ ਇਸ ਵਿਰੁੱਧ ਤੇ ਏਹਨਾਂ ਦੇ ਗੁਰੂ ਵਿਰੁੱਧ ਕੀ ਬੋਲੇ, ਇਹਨਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ, ਸਾਡੇ ਪਰਿਵਾਰ ਦੇ ਦੋ ਮੈਂਬਰ ਇਹਨਾਂ ਨੇ ਮਾਰੇ, ਪਹਿਲਾਂ, ਲੋਕਾਂ ਨੂੰ ਆਪਸ ਵਿਚ ਜੋੜਨ ਵਾਲੇ ਭਲੇ ਪੁਰਸ਼ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਨੂੰ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਗੋਲੀਆਂ ਨਾਲ ਛਲਣੀ ਕੀਤਾ। ਇਸ ਦੇ ਹੱਥ ਬਹੁਤ ਦੇਸ਼ ਭਗਤਾਂ ਦੇ ਖੂਨ ਨਾਲ ਰੰਗੇ ਹੋਏ ਨੇ ਜੱਜ ਸਾਹਬ। ਪ੍ਰਧਾਨ ਮੰਤਰੀ, ਫੌਜ ਦੇ ਮੁਖੀ ਵੈਦਯਾ ਜੀ, ਕਈ ਦੇਸ਼ ਭਗਤ ਕਾਂਗਰਸੀ ਨੇਤਾ, ਕਈ ਸੂਰਮੇ ਪੁਲਸ ਅਫਸਰ ਇਹਨਾਂ ਨੇ ਚੁਣ ਚੁਣ ਕੇ ਮਾਰੇ, ਤੇ ਵਿਚਾਰੇ ਭੱਦਰ ਪੁਰਸ਼ ਬੇਅੰਤ ਸਿੰਘ ਦੇ ਸਰੀਰ ਦਾ ਤਾਂ ਇਹਨਾਂ ਨੇ ਕੋਈ ਟੁਕੜਾ ਵੀ ਨਹੀਂ ਲੱਭਣ ਦਿੱਤਾ, ਪਰ ਸ਼ਹੀਦ ਹੋਣ ਤੋਂ ਪਹਿਲਾਂ ਬੇਅੰਤ ਸਿੰਘ ਨੇ ਇਸ ਨੂੰ ਤੇ ਇਸਦੇ ਅੱਤਵਾਦੀ ਪੁੱਤਰਾਂ ਨੂੰ ਚੰਗਾ ਸਬਕ ਸਿਖਾਇਆ ਸੀ, ਗਿੱਲ ਸਾਹਬ ਨਾਲ ਰਲ ਕੇ। ਅੰਤ ਵਿਚ ਜੱਜ ਸਾਹਬ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਹ ਜ਼ਾਲਮ ਪੰਜਾਬ, ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਸਾਰੇ ਸੰਗੀਨ ਜ਼ੁਲਮਾਂ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ”
ਬੇਅੰਤ ਦਾ ਸੁੱਤੇ ਪਏ ਦਾ ਮੱਥਾ ਤਿਊੜੀਆਂ ਨਾਲ ਭਰ ਗਿਆ ਸੀ ਤੇ ਉਸਨੇ ਦੋਹੇਂ ਹੱਥਾਂ ਦੀਆਂ ਘੁੱਟ ਕੇ ਮੁੱਠੀਆਂ ਮੀਚੀਆਂ ਹੋਈਆਂ ਸਨ, ਲਗਦਾ ਸੀ ਜਿਵੇਂ ਉਸ ਨੂੰ ਬਹੁਤ ਗੁੱਸਾ ਚੜਿਆ ਹੋਵੇ ਤੇ ਉਹ ਇਹਨਾਂ ਸਾਰਿਆਂ ਦੇ ਮੂੰਹ ਭੰਨ ਦੇਣੇ ਚਾਹੁੰਦਾ ਹੋਵੇ, ਖੈਰ........... ਸੁਪਨਾ ਜਾਰੀ ਰਿਹਾ,ਲਾਲੇ ਦੇ ਮੁੰਡੇ ਦੀ ਗਵਾਹੀ ਤੋਂ ਬਾਅਦ ਵਕੀਲ ਹੋਰ ਗਵਾਹ ਸੱਦਣ ਲੱਗਦੈ, “ਜੱਜ ਸਾਹਬ, ਹੁਣ ਮੈਂ ਸ਼ਹੀਦ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਵਿਚੋਂ...................” ਪਰ ਉਸਦੀ ਗੱਲ ਵਿਚੇ ਟੋਕ ਕੇ ਜੱਜ ਬੋਲਦਾ ਹੈ,“ਵਕੀਲ ਸਾਹਬ ਬਹੁਤੇ ਗਵਾਹ ਪੇਸ਼ ਕਰਨ ਦੀ ਲੋੜ ਨਹੀਂ, ਇਸ ‘ਤੇ ਲੱਗੇ ਸਾਰੇ ਆਰੋਪ ਸਾਬਤ ਹੋ ਚੁੱਕੇ ਹਨ, ਸਾਨੂੰ ਬਹੁਤਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ, ਇਸ ਤੋਂ ਪਹਿਲਾਂ ਕਿ ਕੋਈ ਅੰਤਰਰਾਸ਼ਟਰੀ ਦਬਾਅ ਪਵੇ, ਸਾਨੂੰ ਇਸਨੂੰ ਸਜਾ ਦੇ ਦੇਣੀ ਚਾਹੀਦੀ ਹੈ.................., ਪਰ ਪਹਿਲਾਂ ਇਸ ਦਾ ਪੱਖ ਵੀ ਸੁਣ ਲਈਏ”
ਜੱਜ ਪੰਜਾਬ ਵੱਲ ਵੇਖ ਕੇ ਕਹਿੰਦਾ ਹੈ, “ਹਾਂ ਬਈ, ਤੇਰਾ ਕੋਈ ਵਕੀਲ ਹੈ”“ਨਹੀਂ” ਜਵਾਬ ਆਇਆ, “ਵਕੀਲ ਨੂੰ ਫੀਸ ਦੇ ਰੂਪ ਵਿਚ ਦੇਣ ਲਈ ਮੇਰੇ ਕੋਲ ਕੁਝ ਨਹੀਂ, ਸਭ ਕੁਝ ਲੁੱਟਿਆ ਜਾ ਚੁੱਕੈ”“ਫੇਰ ਤੇਰਾ ਕੇਸ ਕੌਣ ਲੜੇਗਾ”
“ਕਿਉਂ ਐਵੇਂ ਮੋਮੋਠਗਣੀਆਂ ਕਰਦੇ ਹੋ, ਕੀ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਮੈਂ ਬਿਲਕੁਲ ਬੇਕਸੂਰ ਹਾਂ ਤੇ ਅਸਲ ਦੋਸ਼ੀ ਭਾਰਤ ਹੈ ਤਾਂ ਕੀ ਤੁਸੀਂ ਭਾਰਤ ਨੂੰ ਫਾਹੇ ਲਾ ਦਿਓਗੇ”“ਐਵੇਂ ਯਬਲੀਆਂ ਨਾ ਮਾਰ, ਜੇ ਆਪਣੀ ਸਫਾਈ ਵਿਚ ਕੁਝ ਕਹਿਣਾ ਹੈ ਤਾਂ ਬੋਲ”
“ਰਹਿਣਦਿਓ, ਰਹਿਣਦਿਓ, ਮੈਨੂੰ ਬੋਲਣ ਦਾ ਸਮਾਂ ਨਾ ਦਿਓ, ਜੇ ਮੈਂ ਬੋਲਣ ਲੱਗ ਪਿਆ ਤਾਂ ਥੋਡੀ ਸਾਰਿਆਂ ਦੀ ਬੋਲਤੀ ਬੰਦ ਹੋ ਜਾਊ” ਡਿੱਗਦਾ ਜਾ ਰਿਹਾ ਪੰਜਾਬ, ਇਹਨਾਂ ਨੂੰ ਜਵਾਬ ਦੇਣ ਲਈ ਮੁੜ ਉੱਠ ਖਲੋਤਾ ਸੀ।“ਤੂੰ ਬੋਲ ਲੈ ਜੋ ਬੋਲਣੈ, ਨਹੀਂ ਤਾਂ ਮੁੜਕੇ ਰੌਲਾ ਪਾਏਂਗਾ ਕਿ ਭਾਰਤ ਫਿਰਕੂ ਹੈ ਤੇ ਏਥੇ ਕਿਸੇ ਗ਼ੈਰ ਹਿੰਦੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ” ਜੱਜ ਨੇ ਕੱਛਾਂ ਵਿਚੋਂ ਹੱਸਦੇ ਹੋਏ ਕਿਹਾ, ਉਸਨੂੰ ਪਤਾ ਸੀ ਕਿ ਇਸ ਨੂੰ ਫਾਹੇ ਤਾਂ ਲਾ ਹੀ ਦੇਣਾ ਹੈ, ਚਾਹੇ ਕੁਝ ਵੀ ਬੋਲੇ।“ਜੇ ਇਹੀ ਗੱਲ ਹੈ ਤਾਂ ਸੁਣੋ, ਹੁਣ ਆਪਣੀ ਥਾਂ ਛੱਡ ਕੇ ਨਾ ਭੱਜਿਓ, ਤੁਸੀਂ ਜੋ ਦੋਸ਼ ਮੇਰੇ ‘ਤੇ ਲਾਏ ਐ, ਸਭ ਦਾ ਇੱਕ ਇੱਕ ਕਰਕੇ ਜਵਾਬ ਦਿਊਂ,
ਪਹਿਲਾ, ਦੇਸ਼ ਧ੍ਰੋਹ ਤੇ ਅੱਤਵਾਦੀ ਕਾਰਵਾਈਆਂ,‘ਕਿੰਨੀ ਕੁ ਦੇਰ ਮਿੱਟੀ ਖਾਮੋਸ਼ ਰਹਿ ਸਕੇਗੀ,ਕਿੰਨਾ ਕੁ ਚਿਰ ਰਹੇਗਾ ਖਾਮੋਸ਼ ਖੂਨ ਮੇਰਾ’ਧਿਆਨ ਨਾਲ ਸੁਣਿਓਂ, ਅੱਤਵਾਦੀ ਕੌਣ ਹੈ,
ਦੇਸ਼ ਦੀ ਵੰਡ ਤੁਸੀਂ ਫਿਰਕੂ ਬੀਜ, ਬੀਜ ਕੇ ਜਾਣ ਬੁੱਝ ਕੇ ਕਰਵਾਈ, ਯਾਦ ਹੈ ਸਾਧੂ ਦਯਾਨੰਦ ਦੁਆਰਾ ਪੰਜਾਬ ਦੀ ਧਰਤੀ ‘ਤੇ ਉਗਲੱਛਿਆ ਗਿਆ ਜ਼ਹਿਰ, ਜਿਸ ਨੇ ਬਟਵਾਰੇ ਦੀ ਨੀਂਹ ਰੱਖੀ................., ਤੁਸੀਂ ਸਿਖਾਂ ਤੇ ਮੁਸਲਮਾਨਾਂ ਨੂੰ ਕਤਲ ਕਰਨਾ ਚਾਹੁੰਦੇ ਸੀ, ਹਾਂ ਤੁਹਾਡੇ ਹਿੰਦੂ ਭਰਾ ਵੀ ਬਹੁਤ ਮਾਰੇ ਗਏ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ................... ਤੁਸੀਂ ਤਾਂ ਆਪਣੇ ਵਿਰੋਧੀ ਨੂੰ ਖਤਮ ਕਰਨ ਲਈ ਆਪਣੇ ਪੁੱਤ ਭਤੀਜੇ ਦੀ ਜਾਨ ਦੀ ਪ੍ਰਵਾਹ ਨਹੀਂ ਵੀ ਕਰਦੇ............... ਚੇਤੇ ਹੋਵੇਗਾ ਕੰਵਰ ਨੌਨਿਹਾਲ ਸਿੰਘ ਨਾਲ ਤੁਰਿਆ ਆਉਂਦਾ ਡੋਗਰੇ ਧਿਆਨ ਸਿਹੁੰ ਦਾ ਪੁੱਤ.................., ਤੁਸੀਂ ਉਸਨੂੰ ਬਚਾ ਸਕਦੇ ਸੀ ਜੇ ਪੜਛੱਤੀ ਨਾ ਸੁੱਟਦੇ, ਪਰ ਫੇਰ ਕੰਵਰ ਵੀ ਬਚ ਜਾਣਾ ਸੀ....................., ਤੇ ਤੁਸੀਂ ਫੈਸਲਾ ਕੀਤਾ ‘ਆਪਣਾ ਪੁੱਤ ਮਰਦਾ ਹੈ ਤਾਂ ਮਰਨ ਦਿਓ ਪਰ ਕੰਵਰ ਕਿਸੇ ਹਾਲਤ ਵਿਚ ਬਚਣਾ ਨਹੀਂ ਚਾਹੀਦਾ।
ਪਾਕਿਸਤਾਨ ‘ਚੋਂ ਉੱਜੜ ਕੇ ਆਏ ਮੇਰੇ ਪੁੱਤਰਾਂ ਨੂੰ ਤੁਸੀਂ ਦੂਰ ਦੁਰਾਡੇ ਖਿਲਾਰ ਦਿੱਤਾ ਕਿ ਕਿਤੇ ਇਹ ‘ਕੱਠੇ ਨਾ ਹੋ ਜਾਣ, ਅਮਨ ਦੇ ਰਾਖਿਆਂ ਨੂੰ ਤੁਸੀਂ ਜ਼ਰਾਇਮ ਪੇਸ਼ਾ ਕਿਹਾ, ਤੁਹਾਨੂੰ ਸ਼ਰਮ ਨਾ ਆਈ................., ਮੇਰੇ ਇਹਨਾਂ ਪੁੱਤਰਾਂ ਨੇ ਹੀ ਗੋਰਿਆਂ ਨੂੰ ਭਜਾ ਕੇ ਤੁਹਾਨੂੰ ਚੌਧਰ ਦਿਵਾਈ, ਓਦੋਂ ਅਸੀਂ ‘ਖੜਗਧਾਰੀ ਬਾਂਹ’ ਸਾਂ, ਪਰ ਹੁਣ ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਬਣ ਗਏ......................., ਹੈ ਕੋਈ ਜਵਾਬ................, ਸ਼ਾਇਦ ਤੁਹਾਨੂੰ ਪਤਾ ਸੀ ਕਿ ਸਿਖ ਹੁਣ ਆਪਣੇ ਹੱਕ ਮੰਗਣਗੇ ਸੋ ਤੁਸੀਂ ਪਹਿਲਾਂ ਹੀ ਆਪਣਾ ਪੈਂਤਰਾ ਖੇਡਿਆ........, ਆਹ ਬੀਬੀ ਹੁਣੇ ਬੋਲ ਕੇ ਗਈ ਐ ‘ਨਹਿਰੂ ਜੀ ਨੇ ਤੋ ਐਸੇ ਹੀ ਕਹਿ ਦੀਆ ਥਾ, ਔਰ ਇਨਹੋਂਨੇ ਸਚ ਮਾਨ ਲੀਆ’................., ਸਾਨੂੰ ਭੋਲਿਆਂ ਨੂੰ ਕੀ ਪਤਾ, ਅਸੀਂ ਤਾਂ ਗੁਰੂ ਦੀ ਹਜ਼ੂਰੀ ਵਿਚ ਕਦੇ ਝੂਠ ਨਹੀਂ ਬੋਲਦੇ, ਅਸੀਂ ਸੋਚਿਆ ਕਿ ਤੁਸੀਂ ਵੀ ਗੁਰਦੁਆਰੇ ‘ਚ ਖਲੋ ਕੇ ਵਾਅਦਾ ਕਰ ਰਹੇ ਹੋ ਝੂਠ ਥੋੜਾ ਬੋਲੋਗੇ........., ਸਾਨੂੰ ਕੀ ਪਤਾ ਸੀ ਕਿ ਤੁਹਾਡੇ ਲਈ ਕੋਈ ਧਾਰਮਿਕ ਸਥਾਨ ਕੋਈ ਮਾਈਨੇ ਨਹੀਂ ਰੱਖਦਾ..........., ਤੇਰੇ ਗਾਂਧੀ ਨੇ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਸਥਾਨ ‘ਤੇ ਖੜ੍ਹ ਕੇ ਕਿਹਾ, ‘ਕਾਂਗਰਸ ਸਿਖ ਭਾਈਚਾਰੇ ਨਾਲ ਤਾਂ ਕੀ ਕਿਸੇ ਇੱਕ ਵਿਅਕਤੀ ਨਾਲ ਵੀ ਵਿਸ਼ਵਾਸ਼ਘਾਤ ਨਹੀਂ ਕਰੇਗੀ...................... ਸਿਖ, ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸੰਸੇ ਤਿਆਗ ਦਿਓ............... ਪਰਮਾਤਮਾਂ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ ਉਹਨਾਂ ਤੋਂ ਮੈਂ ਤੇ ਕਾਂਗਰਸ ਕਦੇ ਨਹੀਂ ਫਿਰਾਂਗੇ’, ਤੇ ਨਹਿਰੂ, ਜਿਸ ਦੀ ਵਕਾਲਤ ਆਹ ਬੀਬੀ ਕਰ ਕੇ ਗਈ ਹੈ, ਨੇ ਕਲਕੱਤੇ ਕਿਹਾ, ‘ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਸੁਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ, ਸਾਡਾ ਪ੍ਰਣ ਤੇ ਸਾਡਾ ਬਚਨ ਹੈ, ਜੋ ਅਸੀਂ ਸਾਰੇ ਸੰਸਾਰ ਦੇ ਸਨਮੁਖ ਹਿੰਦੋਸਤਾਨ ਦੇ ਕਰੋੜਾਂ ਨਾਗਰਿਕਾਂ ਨੂੰ ਦਿੰਦੇ ਹਾਂ, ਇਹ ਇੱਕ ਪਵਿੱਤਰ ਸੌਂਹ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ’ ਤੇ ਅਸੀਂ ਤੁਹਾਡੀ ਪਰਮਾਤਮਾਂ ਦੀ ਸੌਂਹ ਉੱਤੇ ਭਰੋਸਾ ਕਰ ਲਿਆ ਪਰ ਅਸੀਂ ਇਹ ਭੁੱਲ ਗਏ ਕਿ ਕਸਮਾਂ ਤਾਂ ਤੁਸੀਂ ਅਕਸਰ ਤੋੜ ਦਿੰਦੇ ਹੋ, ਯਾਦ ਹੈ ਅਨੰਦਪੁਰ, ਆਟੇ ਦੀ ਗਾਂ ਦੀ ਸੌਂਹ.............,
ਸਾਰੇ ਦੇਸ਼ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬੇ ਬਣਾਏ ਗਏ ਪਰ ਮੇਰੇ ਵਾਰੀ ਤੁਹਾਨੂੰ ਪਾਂ ਕਿਉਂ ਪੈ ਗਈ, ਕਿਉਂ ਮੇਰੇ ਹਜ਼ਾਰਾਂ ਪੁੱਤ ਏਸ ਨਿੱਕੀ ਜਿਹੀ ਮੰਗ ਪਿੱਛੇ ਜ਼ੇਲ੍ਹੀਂ ਤਾੜ ਦਿੱਤੇ ਤੇ ਮੇਰਾ ਮਾਸੂਮ ਛੋਟਾ ਜਿਹਾ ਪੁੱਤ, ਕਰਨਾਲ ਦਾ ਇੰਦਰਜੀਤ ਸਿਹੁੰ ਖੂਹ ਵਿਚ ਡੋਬ ਕੇ ਮਾਰ ਦਿੱਤਾ................., ਸਾਡੇ ਨਾਹਰਿਆਂ ‘ਤੇ ਵੀ ਪਾਬੰਦੀ, ਕਿਸੇ ਨੇ ‘ਪੰਜਾਬੀ ਸੂਬਾ ਜਿੰਦਾਬਾਦ ਨਹੀਂ ਕਹਿਣਾ ਤੇ ਤੂੰ ਸ਼ਰੇਆਮ ਸੜਕਾਂ ‘ਤੇ ਖਲੋ ਕੇ ਚਾਂਗਰਾਂ ਮਾਰੀਆਂ, ‘ਈੜੀ ਊੜੀ ਕਹਿਣ ਨ੍ਹੀ ਦੇਣੀ ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’ਹੈ ਭੋਰਾ ਸ਼ਰਮ, ਪਰ ਸ਼ਰਮ ਤਾਂ ਤੁਸੀਂ ਵੇਚ ਕੇ ਖਾਧੀ ਹੈ,
ਐਮਰਜੈਂਸੀ, ਜਿਸ ਨੂੰ ਪਿੱਛੋਂ ਸਭ ਨੇ ਗ਼ਲਤ ਕਿਹਾ, ਤੇ ਜੇ ਅਸੀਂ ਵਿਰੋਧ ਕੀਤਾ ਤਾਂ ਅੱਤਵਾਦੀ............., ਤੁਸੀਂ ਰੱਥ ਯਾਤਰਾਵਾਂ ਕਰੋ, ਗਣੇਸ਼ ਵਿਸਰਜਨ ਲਈ ਜਲੂਸ ਕੱਢੋ, ਪਰ ਜੇ ਅਸੀਂ ਗੁਰਬਾਣੀ ਗਾਉਂਦੇ-ਗਾਉਂਦੇ ਕੋਈ ਨਗਰ ਕੀਰਤਨ ਵੀ ਕੱਢੀਏ ਤਾਂ ਦੇਸ਼ ਧ੍ਰੋਹੀ................., ਸਾਡਾ ਰਹਿਬਰ, ਸਾਡਾ ਸਿਧਾਂਤ, ਸਾਨੂੰ ਸੇਧ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਰੀਕ ਪੈਦਾ ਕਰ ਕੇ ਤੁਸੀਂ ਦੇਹਧਾਰੀ ਰੂਪ ਵਿਚ ਮੇਰੇ ਵੱਲ ਧੱਕੇ, ਉਹਨਾਂ ਨੇ ਬਥੇਰਾ ਗੰਦ ਬਕਿਆ ਤੇ ਅਸੀਂ ਬਰਦਾਸ਼ਤ ਕਰਦੇ ਰਹੇ ਪਰ ਜਦੋਂ ਅੱਤ ਹੀ ਹੋ ਗਈ ਤਾਂ ਮੇਰੇ ਪੁੱਤ ਉਸ ਦੇ ਬਕਵਾਸ ਨੂੰ ਰੋਕਣ ਲਈ ਸ਼ਾਂਤਮਈ ਢੰਗ ਨਾਲ ਗਏ ਤੇ ਤੁਸੀਂ, ਸਾਰੇ ਗੋਲੀਆਂ ਨਾਲ ਭੁੰਨ ਦਿੱਤੇ, ਮੇਰੇ 13 ਪੁੱਤ ਸ਼ਰੇਆਮ ਮਾਰ ਕੇ ਵੀ ਨਰਕਧਾਰੀ ਸੱਤਵਾਦੀ ਤੇ ਤੁਹਾਡੀਆਂ ਅਦਾਲਤਾਂ ਵੱਲੋਂ ਇਨਸਾਫ਼ ਨਾ ਮਿਲਣ ‘ਤੇ ਜੇ ਮੇਰੇ ਕਿਸੇ ਪੁੱਤ ਨੇ ਉਸ ਨੂੰ ਮਾਰ ਦਿੱਤਾ ਤਾਂ ਅਸੀਂ ਅੱਤਵਾਦੀ.................,ਤੁਹਾਡੇ ਸਾਰੇ ਜ਼ੁਲਮਾਂ ਵਿਚੋਂ ਮੇਰਾ ਇੱਕ ਸੂਰਮਾਂ ਪੁੱਤ ਉੱਠਿਆ, ਉਸ ਨੇ ਗਰਜ ਕੇ ਕਿਹਾ, “ਜਾਨ ਦੀ ਪ੍ਰਵਾਹ ਨਾ ਕਰੋ, ਜ਼ਮੀਰ ਜਾਗਦੀ ਰੱਖੋ, ਸਾਰੇ ਹੱਕ ਲੈ ਲਵਾਂਗੇ” ਪਰ ਤੁਸੀਂ ਉਸ ਨੂੰ ਵੀ ਸਾਰੀ ਦੁਨੀਆਂ ਵਿਚ ਭੰਡਣਾ ਸ਼ੁਰੂ ਕਰ ਦਿੱਤਾ, ਸਾਰੇ ਵਾਧੂ ਘਾਟੂ ਦੋਸ਼ ਉਸ ਦੇ ਮੱਥੇ ਮੜ੍ਹ ਦਿੱਤੇ, ਹਰੇਕ ਛੋਟੀ ਵੱਡੀ ਘਟਨਾਂ ਨਾਲ ਉਸ ਦਾ ਨਾਂ ਜੋੜ ਦਿੱਤਾ...................., ਤੇ ਫੇਰ ਪੂਰੀ ਤਿਆਰੀ ਕਰਕੇ ਉਸ ਨੂੰ ਮਾਰਨ ਦੇ ਬਹਾਨੇ ਮੇਰੇ ‘ਤੇ ਚੜਾਈ ਕੀਤੀ, ਟੈਂਕਾਂ ਤੋਪਾਂ ਨਾਲ ਮੇਰਾ ਤਖਤ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਗੋਲੀਆਂ ਨਾਲ ਛਲਣੀ ਕਰ ਦਿੱਤਾ, ਆਪਣੇ ਸ਼ਹੀਦ ਮਾਹੀ ਦੀ ਯਾਦ ਵਿਚ ਜੁੜੀ ਸਾਰੀ ਸੰਗਤ ਗੋਲੀਆਂ ਨਾਲ ਭੁੰਨ ਦਿੱਤੀ.................., ਤੇ ਤੇਰੇ ਸੂਰਮੇ ਫੌਜੀ ਬੂਟਾਂ ਸਮੇਤ ਪ੍ਰਕਰਮਾਂ ਵਿਚ ਬੀੜੀਆਂ ਪੀਂਦੇ ਮੈਨੂੰ ਚਿੜਾ ਕੇ ਕਹਿ ਰਹੇ ਸਨ, ‘ਕਹਾਂ ਹੈ ਤੁਮਾਹਰਾ ਭਿੰਡੀ ਵਾਲਾ, ਕਹਾਂ ਹੈ ਤੁਮਾਹਰੇ ਦਰਬਾਰ ਕੀ ਵੋਹ ਤਾਕਤ’.................., ਓ ਥੋਨੂੰ ਰਤਾ ਸ਼ਰਮ ਨਾ ਆਈ ਸ਼ਰੇਆਮ ਪ੍ਰਕਰਮਾਂ ਵਿਚ ਧੀਆਂ ਦੇ ਬਲਾਤਕਾਰ ਕਰਦਿਆਂ, ਏਨਾ ਕਮੀਨਾ ਤਾਂ ਸ਼ੈਤਾਨ ਵੀ ਨਹੀਂ ਹੋ ਸਕਦਾ............ ਲਾਹਨਤ..............................
............... ਤੇ ਫੇਰ ਜਦੋਂ ਤੁਸੀਂ ਮੇਰਾ ਦਿਲ, ਮੇਰਾ ਤਖ਼ਤ ਹੀ ਢਾਹ ਦਿੱਤਾ ਤਾਂ ਮੇਰੇ ਪੁੱਤ ਘਰਾਂ ਵਿਚ ਟਿਕ ਕੇ ਕਿਵੇਂ ਬਹਿੰਦੇ, ਉਨ੍ਹਾਂ ਧਹਈਆ ਕੀਤਾ ਬਾਪੂ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਚੁੱਕ ਕੇ ਮੁੜ ਸਿਰ ਸਜਾਉਣ ਦਾ.............., ਤੇਰੀ ਦੁਰਗਾ ਦੇਵੀ ਮੇਰੇ ਪ੍ਰਾਣਾ ਤੋਂ ਪਿਆਰੇ ਗੁਰਧਾਮ ਢਾਹ ਕੇ, ਮੇਰੇ ਹਜ਼ਾਰਾਂ ਪੁੱਤ ਮਾਰ ਕੇ ‘ਦੇਸ਼ ਭਗਤ’ ਤੇ ਓਸੇ ਇੰਦਰਾ ਨੂੰ ਕੀਤੇ ਦੀ ਸਜਾ ਦੇਣ ‘ਤੇ ਮੇਰੀ ਸਾਰੀ ਕੌਮ ਅੱਤਵਾਦੀ...................., ਵਾਹ ਭਾਰਤ ਵਾਹ........., ਸਦਕੇ ਤੇਰੀ ਧਰਮ ਨਿਰਪੱਖਤਾ ਦੇ................,ਹੋਰ ਸੁਣ.............., ਮੇਰੀ ‘ਗਵਾਚੀ ਪੱਗ’ ਲੱਭਣ ਤੁਰੇ ਮੇਰੇ ਪੁੱਤ ਜਦੋਂ ਤੇਰੀ ਨਜ਼ਰੀਂ ਪਏ ਤਾਂ ਤੂੰ ਫੌਜ ਨੂੰ ਸਰਕੂਲਰ ਜਾਰੀ ਕੀਤਾ, ਮੇਰੀ ਸਾਰੀ ਕੌਮ ਨੂੰ ਖਤਮ ਕਰਨ ਦਾ................, ਯਾਦ ਹੈ ਉਸ ਦੀ ਸ਼ਬਦਾਵਲੀ, ਸ਼ਾਇਦ ਭੁੱਲ ਗਿਆ ਹੋਵੇਂਗਾ, ਕਿਉਂਕਿ ਇਹੋ ਜਹੇ ਕਈ ਸਰਕੂਲਰ ਤੂੰ ਜਾਰੀ ਕਰ ਚੁੱਕਾ ਹੈਂ, “ਕੁਝ ਲੋਕਾਂ ਨੂੰ ਧਰਮ ਦੇ ਨਾਂ ‘ਤੇ ਸੌਂਹ ਚੁਕਾਈ ਗਈ, ਇਹ ਗਲ਼ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦੈ, ਇਹ ਅੰਮ੍ਰਿਤਧਾਰੀ ਲੋਕ ਬਹੁਤ ਖਤਰਨਾਕ ਹਨ, ਇਹਨਾਂ ਨੂੰ ਭਰਤੀ ਕਰਕੇ ਸਾਨੂੰ ਮਾਰਨ ਤੇ ਲੁੱਟਣ ਦੀ ਜਿੰਮੇਵਾਰੀ ਸੌਂਪੀ ਗਈ ਹੈ, ਕੋਈ ਵੀ ਜਾਣਕਾਰੀ, ਇਹਨਾਂ ਅੰਮ੍ਰਿਤਧਾਰੀਆਂ ਬਾਰੇ, ਨੇੜੇ ਦੇ ਆਰਮੀ ਦਫਤਰ ਵਿਚ ਦਿੱਤੀ ਜਾਵੇ, ਇਹ ਆਪਣੇ ਦੇਸ਼ ਦੀ ਇਕ ਸੱਚੀ ਸੁੱਚੀ ਤੇ ਮਹਾਨ ਸੇਵਾ ਹੋਵੇਗੀ” ਕਿਉਂ ਕੁਛ ਯਾਦ ਆਇਆ, ਤੂੰ ਫੌਜ ਨੂੰ 17 ਤੋਂ 35 ਸਾਲ ਤੱਕ ਦੇ ਮੇਰੇ ਸਾਰੇ ਪੁੱਤਰਾਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ ਦਿੱਤੇ, ਇਹੀ ਸੀ ਨਾ ਤੇਰਾ ‘ਵੁੱਡ ਰੋਜ਼’..............., ‘ਜੰਗਲ ਦੇ ਗੁਲਾਬ’..............., ਇਸ ਤਰ੍ਹਾਂ ਤਾਂ ਨਾਜ਼ੀ ਹਿਟਲਰ ਨੇ ਵੀ ਯਹੂਦੀਆਂ ਵਿਰੁੱਧ ਨਹੀਂ ਕੀਤਾ, 4 ਤੋਂ 12 ਸਾਲ ਤੱਕ ਦੇ 52 ਬੱਚੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਤਿੰਨ ਮਹੀਨੇ ਲੁਧਿਆਣੇ ਕੈਦ ਰੱਖੇ, ਜਿਹਨਾਂ ਮਾਸੂਮਾਂ ਨੂੰ ਦੇਸ਼ ਧ੍ਰੋਹ ਦਾ ਮਤਲਬ ਵੀ ਨਹੀਂ ਪਤਾ ਸੀ.................., ਸੁੰਨ ਕਿਉਂ ਹੋ ਰਿਹੈਂ, ਅਜੇ ਤਾਂ ਬੜਾ ਕੁਝ ਬਾਕੀ ਐ................, ਤੇ ਫੇਰ ਖੁੱਲੀ ਜੰਗ ਛਿੜ ਪਈ ਤੇਰੇ ਤੇ ਮੇਰੇ ਵਿਚਕਾਰ, ਪਰ ਤੂੰ ਬਾਹਮਣ, ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਤੇ ਆਪਣੇ ਸਾਮ, ਦਾਮ, ਦੰਡ, ਭੇਦ ਵਰਤੇ........................, ਹੁਕਮ ਜਾਰੀ ਕੀਤੇ ਆਪਣੀ ਪੁਲਸ ਨੂੰ, “ਜਿਸ ਦਾ ਵੀ ਨਾਮ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਦੇ ਵੀ ਪੁਲਸ ਰਿਕਾਰਡ ਵਿਚ ਆਇਆ ਹੈ, ਉਸ ਨੂੰ ਹਿਰਾਸਤ ਵਿਚ ਲਿਆ ਜਾਵੇ ਤੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇ.........................., ਇਹ ਸਾਰੇ ਹੁਕਮ ਆਪਣੇ ਏਰੀਏ ਵਿਚ ਅਮਲ ਹੇਠ ਲਿਆਓ, ਤੁਹਾਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ, ਸਗੋਂ ਮੈਡਲ ਤੇ ਤਰੱਕੀਆਂ ਨਾਲ ਨਿਵਾਜਿਆ ਜਾਵੇਗਾ” ਤੇ ਸਚਮੁੱਚ ਤੂੰ ਸਿਖਾਂ ਦੇ ਕਾਤਲਾਂ ਨੂੰ ਕੋਈ ਸਵਾਲ ਨਹੀਂ ਪੁੱਛਿਆਂ ਸਗੋਂ ਰੁਤਬੇ ਬਖ਼ਸ਼ੇ, ਇੱਕ ਤਾਂ ਕਰੇਲਾ ਤੇ ਉੱਤੋਂ ਨਿੰਮ ਚਾੜ੍ਹ ਦਿੱਤਾ, ਪੁਲਸ ਵਾਲੇ ਤਾਂ ਪਹਿਲਾਂ ਹੀ ਮਾਣ ਨਹੀਂ ਸਨ............, ਕੈਟਾਂ ਦੀ ਫੌਜ ਤਿਆਰ ਕੀਤੀ ਗਈ, ਹਰ ਤਰ੍ਹਾਂ ਦੇ ਮਾੜੇ ਕੰਮ ਉਨ੍ਹਾਂ ਤੋਂ ਕਰਵਾਏ ਗਏ, ਲੁੱਟਾਂ ਖੋਹਾਂ, ਡਾਕੇ, ਬਲਾਤਕਾਰ............ ਤੇ ਸਭ ਕੁਝ ਮੜ੍ਹਿਆ ਮੇਰੇ ਸਾਊ ਪੁੱਤਰਾਂ ਦੇ ਸਿਰ.................., ਫੇਰ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਗਿਆ ਜੋ ਤੇਰਾ ਬ੍ਰਹਮ ਅਸਤਰ ਹੈ ਤੇ ਕਿਸੇ ਨੂੰ ਮਾਰਨ ਲਈ ਸਭ ਤੋਂ ਵਧੀਆ ਕਨੂੰਨੀ ਤਰੀਕਾ, ‘ਝੂਠਾ ਪੁਲਸ ਮੁਕਾਬਲਾ’, ਸਿਵੇ ਆਪ ਬੋਲ ਕੇ ਦੱਸ ਰਹੇ ਨੇ ਕਿ ਘੱਟੋ ਘੱਟ 25001 ਤਾਂ ਝੂਠੇ ਮੁਕਾਬਲੇ ਬਣਾਏ ਹੀ ਗਏ ਨੇ, ਲੱਕੜਾਂ ਬੋਲਦੀਆਂ ਨੇ, ਦਰਿਆਵਾਂ ਨਹਿਰਾਂ ਦੇ ਪੁਲ ਗਵਾਹੀ ਭਰ ਰਹੇ ਨੇ............, ਤੂੰ ਕਹੇਂਗਾ 25000 ਤਾਂ ਸੁਣਿਆਂ ਸੀ ਇਹ ਇੱਕ ਹੋਰ ਕਿੱਥੋਂ ਆ ਗਿਆ, ਦਿਮਾਗ ‘ਤੇ ਜ਼ੋਰ ਪਾ, ਯਾਦ ਆ ਜਾਵੇਗਾ, ਇੱਕ ਪੜਿਆ ਲਿਖਿਆ ਅਧਖੜ੍ਹ ਉਮਰ ਦਾ ਭੋਲਾ ਜਿਹਾ ਇਨਸਾਨ, ਜਿਹੜਾ ਜਦੋਂ ਬੋਲਦਾ ਸੀ ਤਾਂ ਤੇਰੀ ਪੁਲਸ ਤੇ ਤੇਰੀਆਂ ਅਦਾਲਤਾਂ ਲੁਕਣ ਨੂੰ ਥਾਂ ਲੱਭਦੀਆਂ ਸਨ, ਜਿਸਦੇ ਨਾਲ 25000 ਲਾਸ਼ਾਂ ਦੀਆਂ ਰੂਹਾਂ ਇਨਸਾਫ ਦੀ ਭਾਲ ਵਿਚ ਤੁਰੀਆਂ ਫਿਰਦੀਆਂ ਸਨ, ਇਹਨਾਂ ਲਾਵਾਰਸ ਲਾਸ਼ਾਂ ਨੂੰ ਲੱਭਣ ਵਾਲਾ ਮੇਰਾ ਯੋਧਾ ਪੁੱਤ ‘ਜਸਵੰਤ ਸਿੰਘ ਖਾਲੜਾ’, ਯਾਦ ਆਇਆ............, ਤੇ ਤੂੰ ਉਸ ਨੂੰ ਵੀ ਗਾਇਬ ਕਰ ਦਿੱਤਾ, ਤੂੰ ਸੋਚਿਆ ਹੋਣੈ ਜਿੱਥੇ 25000 ਖਪਾ ਦਿੱਤੇ ਉੱਥੇ ਇੱਕ ਹੋਰ ਸਹੀ, ਕਿਹੜਾ ਕਿਸੇ ਨੇ ਹਿਸਾਬ ਮੰਗਣੈ.........., ਦੁਰ ਫਿਟੇ ਮੂੰਹ ਤੇਰੇ ਨਿਆਂ ਦੇ, ਮੇਰੇ 2 ਲੱਖ ਪੁੱਤ ਤੂੰ ਸ਼ਰੇਆਮ ਅੱਤਵਾਦੀ ਕਹਿ ਕੇ ਭੁੰਨ ਦਿੱਤੇ, ਸੈਕੜੇ ਜ਼ੇਲ੍ਹੀਂ ਤੁੰਨ ਦਿੱਤੇ ਤੇ ਕਾਤਲ ਸ਼ਰੇਆਮ ਦਨਦਨਾਉਦੇ ਫਿਰ ਰਹੇ ਨੇ, ਹੂਟਰ ਵਾਲੀਆਂ ਸਰਕਾਰੀ ਗੱਡੀਆਂ ਵਿਚ, ਸੱਜਣ, ਟਾਈਟਲਰ, ਅਰਜਨ.................., ਤੇ ਕਾਤਲ ਪੁਲਸ ਅਫਸਰ, ਜਿਨ੍ਹਾਂ ਨੂੰ ਤੂੰ ਅਜੇ ਤੱਕ ਇਨਾਮਾਂ ਦੇ ਰੂਪ ਵਿਚ ਵੱਡੇ ਵੱਡੇ ਅਹੁਦੇ ਬਖ਼ਸ਼ ਰਿਹੈ, ਵਿਜੀਲੈਂਸ ਕਮਿਸ਼ਨ ਦੇ ਮੁਖੀ, ਹੱਕੀ ਫੈਡਰੇਸ਼ਨ ਦੇ ਪ੍ਰਧਾਨ................”
ਬੇਅੰਤ ਦਾ ਸੁਪਨਾ ਬਿਲਕੁਲ ਹਕੀਕਤ ਸੀ। ਜੋ ਜੋ ਉਸ ਨੇ ਹੁਣ ਤੱਕ ਪੜਿਆ-ਸੁਣਿਆਂ ਸੀ, ਉਹ ਸਭ ਉਸ ਨੂੰ ਪ੍ਰਤੱਖ ਦਿਸ ਰਿਹਾ ਸੀ, ਸੁੱਤੇ ਪਏ ਉਸ ਦੇ ਚਿਹਰੇ ਦੇ ਹਾਵ ਭਾਵ ਪਲ ਪਲ ਬਦਲ ਰਹੇ ਸਨ।ਖ਼ੈਰ, ਸੁਪਨਾ ਜਾਰੀ ਰਿਹਾ...................
“ਹੁਣ ਦੱਸ ਅੱਤਵਾਦੀ ਕੌਣ ਐਂ, ਤੂੰ ਜਿਹੜਾ ਕਾਤਲ ਐਂ ਕਿ ਮੈਂ ਜਿਸਦਾ ਕਤਲ ਕੀਤਾ ਗਿਆ................, ਤੇ ਹੁਣ ਤੂੰ ਆ ਗਿਐਂ ਕਰਜ਼ਾ ਮੰਗਣ, ਇਹ ਦੱਸ ਬਈ ਮੈਨੂੰ ਇੱਕ ਨੰਬਰ ਸੂਬੇ ਨੂੰ ਕੰਗਾਲ ਕੀਹਨੇ ਬਣਾਇਐ, ਰਾਜ ਕਰਦੇ ਨੂੰ ਕਰਜਾ ਲੈਣ ਲਈ ਮਜਬੂਰ ਕਿਸ ਨੇ ਕੀਤੈ, ਦੇਸ਼ ਦੇ 70% ਲੋਕਾਂ ਦਾ ਢਿੱਡ ਭਰਨ ਵਾਲਾ ਚਾਰ ਰੁਪਈਏ ਆਟੇ ਲਈ ਵਿਲਕਣ ਕਿਸ ਨੇ ਲਾਇਐ। ਸਭ ਤੇਰੀਆਂ ਕਮੀਨੀਆਂ ਚਾਲਾਂ ਤਹਿਤ ਹੋਇਐ..........., ਅਸੀਂ ਹਾੜ੍ਹ ਵੇਖੇ ਨਾ ਸਿਆਲ, ਸੱਪਾਂ ਦੀਆਂ ਸਿਰੀਆਂ ਮਿੱਧ, ਪੋਹ ਮਾਘ ਦੀਆਂ ਰਾਤਾਂ ਜਾਗ, ਅਮੁਲਾ ਅੰਨ ਪੈਦਾ ਕੀਤਾ ਤੇ ਤੁਸੀ ਹਰ ਵਾਰ ਕੌਡੀਆਂ ਦੇ ਭਾਅ ਚੁੱਕ ਕੇ ਲੈ ਗਏ, ਸਾਡੇ ਤੋਂ ਮੁਫਤੋ ਮੁਫਤੀ ਖ੍ਰੀਦੇ ਅਨਾਜ ਵਿਚੋਂ ਘਰ ਬੈਠੇ ਹੀ ਕਰੋੜਾਂ ਕਮਾਉਂਦੇ, ਬਸ ਤੁਹਾਡੇ ਮਹਿਲ ਉਸਰਦੇ ਗਏ ਤੇ ਸਾਡੇ ਕੱਚੇ ਕੋਠੇ ਵੀ ਖੁਰਦੇ ਗਏ। ਹੜ੍ਹ ਆਵੇ ਤਾਂ ਮਾਰੇ ਸਾਨੂੰ, ਸੋਕਾ ਪਵੇ ਤਾਂ ਸਾੜੇ ਸਾਨੂੰ, ਤੇ ਤੁਸੀ ਸਾਡਾ ਮਜਾਕ ਉਡਾਉਣ ਲਈ ਮੁਆਵਜੇ ਦੇ ਨਾਂ ‘ਤੇ ਪੰਜ-ਪੰਜ ਰੁਪਈਏ ਦੇ ਚੈਕ ਦਿੱਤੇ ਕਿੱਲੇ ਮਗਰ, ਜੇ ਝੂਠ ਸਮਝਦੈ ਤਾਂ ਚੱਲ ਮਲੋਟ, ਦਿਖਾਵਾਂ, ਅਜੇ ਤੱਕ ਤੇਰੇ ਦਿੱਤੇ ਮੁਆਵਜੇ ਦੇ ਚੈਕ ਅਸੀਂ ਸਾਂਭੀ ਬੈਠੇ ਆਂ, ਔਖੇ ਵੇਲੇ ਲਈ, ਤੇ ਕਈਆਂ ਕੋਲ ਤਾਂ ਬੈਕ ਵਿਚ ਖਾਤਾ ਖੁਲਾਉਣ ਲਈ ਪੈਸੇ ਨਹੀਂ........., ਕਿਉਂਕਿ ਖਾਤਾ ਖੁਲਾਉਣ ਲਈ 500 ਲੱਗਦੇ ਨੇ ਤੇ ਤੇਰੇ ਚੈਕ................, ਹੈ ਕੋਈ ਸ਼ਰਮ............., ਤੇ ਨਾਲੇ ਕਰਜਾ ਤੂੰ ਸਾਡੀ ਲੋੜ ਨੂੰ ਨਹੀਂ ਦਿੱਤਾ, ਤੈਨੂੰ ਪਤਾ ਸੀ ਕਿ ਇਨ੍ਹਾਂ ਦਾ ਮਿੱਟੀ ਨਾਲ ਮੋਹ ਬਹੁਤ ਐ, ਜ਼ਮੀਨ ਨੂੰ ਇਹ ਮਾਂ ਸਮਝਦੇ ਐ, ਕਿਸੇ ਹੋਰ ਢੰਗ ਨਾਲ ਜ਼ਮੀਨ ਖੋਹੀ ਨਹੀਂ ਜਾਣੀ ਸੋ ਤੂੰ ਸਾਡਾ ਹਮਦਰਦ ਬਣ ਕੇ ਕਰਜ਼ਿਆਂ ਦਾ ਹਥਿਆਰ ਵਰਤਿਆ.............,ਹੁਣ ਜ਼ਰਾ ਤੇਰੀ ਤੇਹ ਵੀ ਮਾਰ ਦੇਵਾਂ, ਪਾਣੀ ਦੀ ਗੱਲ ਕਰਕੇ................, ਪਹਿਲੀ ਗੱਲ ਤਾਂ ਇਹ ਕਿ ਸਾਡੇ ਤਾਂ ਆਪਣੇ ਹੀ ਤੌੜੇ ਖਾਲੀ ਨੇ ਗੁਆਂਢੀਆਂ ਵਾਸਤੇ ਛਬੀਲਾਂ ਕਿੱਥੋਂ ਲਾ ਦੇਈਏ..............., ਹਕੀਕਤ ਤਾਂ ਇਹ ਐ ਕਿ ਆਉਂਦੇ ਚਾਰ ਪੰਜ ਸਾਲਾਂ ਨੂੰ ਸਾਡਾ 10 ਲੱਖ ਟਿਊਬਵੈਲ ਸਿਸਟਮ ਫੇਲ੍ਹ ਹੋ ਜਾਣੈ, ਜਾਂ ਹੋ ਗਿਐ, ਮੱਛੀ ਮੋਟਰਾਂ ‘ਤੇ ਤਾਂ ਅਸੀਂ ਆ ਈ ਗਏ ਆਂ....................., ਸਾਡੇ ਦਰਿਆਵਾਂ ਦਾ ਪਾਣੀ ਤਾਂ ਸਾਡੇ ਲਈ ਈ ਥੋੜੈ, ਤੁਹਾਨੂੰ ਕਿੱਥੋਂ ਰਜਾ ਦੀਏ, ਨਾਲੇ ਥੋਡੀ ਤੇਹ ਤਾਂ ਬੁਝਦੀ ਨ੍ਹੀ, ਪਹਿਲੀਆਂ ਏਨੀਆਂ ਨਹਿਰਾਂ ਨਾਲ ਨ੍ਹੀ ਬੁਝੀ................., ਸਾਡੇ ਆਪਣੇ ਖੇਤ ਪਾਣੀ ਬਿਨਾਂ ਉਜਾੜ ਹੋ ਰਹੇ ਨੇ ਤੇ ਅਸੀਂ ਥੋਡੀ ਹਰਿਆਲੀ ਫੂਕਣੀ ਐਂ................., ਤੇ ਨਾਲੇ ਜਦੋਂ ਦਰਿਆਵਾਂ ਨਾਲ ਹੜ੍ਹ ਆ ਜਾਂਦੇ ਐ ਜਾਂ ਨਹਿਰਾਂ ਟੁੱਟ ਕੇ ਸਾਡੀ ਫਸਲ ਤਬਾਹ ਕਰ ਦਿੰਦੀਐ ਤਾਂ ਤੇਰੇ ਹਰਿਆਣੇ, ਰਾਜਸਥਾਨ ਜਾਂ ਤੈਥੋਂ ਕਦੇ ਸਰਿਐ ਕਿ ਸਾਡੀ ਸਾਰ ਲਵੇਂ, ਸਾਡਾ ਨੁਕਸਾਨ ਵੇਖ ਲਵੇਂ, ਹਰਜਾਨੇ ਦੀ ਆਸ ਤਾਂ ਤੈਥੋਂ ਕਦੇ ਅਸੀਂ ਰੱਖੀ ਨਈ............, ਸਾਡਾ ਸਾਰਾ ਪਾਣੀ ਤੁਸੀਂ ਕਿੱਦੇਂ ਦੇ ਮੁਫਤ ਲੈ ਰਹੇ ਓ ਤੇ ਜੇ ਅਸੀਂ ਪਾਣੀ ਵੱਟੇ ਕੁਝ ਮੰਗ ਲਈਏ ਤਾਂ ਝੱਟ ਭੋਲੇ ਬਣ ਕੇ ਦਿੰਨੇ ਓ, ਜੀ ਹਰਿਆਣਾ ਤਾਂ ਪੰਜਾਬ ਦਾ ਛੋਟਾ ਭਰਾ ਐ, ਭਰਾਵਾਂ-ਭਰਾਵਾਂ ‘ਚ ਵੰਡ ਤਾਂ ਹੁੰਦੀ ਆਈ ਐ, ਤੇ ਮੈਂ ਪੁੱਛਦਾਂ ਕਿ ਪਾਕਿਸਤਾਨ ਵੀ ਭਾਰਤ ਦਾ ਛੋਟਾ ਭਰਾ ਐ, ਕੀ ਤੁਸੀਂ ਕਦੇ ਕੁਝ ਮੁਫਤ ਦਿੱਤੈ ਪਾਕਿਸਤਾਨ ਨੂੰ, ਸਿਵਾਏ ਬੰਬਾਂ ਤੋਂ........, ਰਾਜਸਥਾਨ ਵੇਖਲੋ, ਘਰ ਨੂੰ ਸਿਆਣਾ, ਕਹਿੰਦਾ, “ਬਿਜਲੀ ਸਾਥੋਂ ਮੁੱਲ ਲੈ ਲਓ, ਪਾਣੀ ਸਾਨੂੰ ਮੁਫਤ ਦੇਈ ਚੱਲੋ”..............., ਸਾਨੂੰ ਤਾਂ ਤੁਸੀਂ ਮੂਰਖ ਸਮਝਿਐ....................., ਤੇ ਜੇ ਕਿਤੇ ਤੁਹਾਡੇ ਹੀ ਕਿਸੇ ਬੰਦੇ ਦੀ ਜ਼ਮੀਰ ਜਾਗ ਪਵੇ ਤੇ ਉਹ ਮੇਰੇ ਹੱਕ ਵਿਚ ਬੋਲ ਪਵੇ ਤਾਂ ਤੁਸੀਂ ਪਲ ਨਹੀਂ ਲਾਉਂਦੇ ਉਸ ਨੂੰ ਅੱਤਵਾਦੀ ਕਹਿਣ ਲੱਗੇ, ਰੋਲ ਕੇ ਰੱਖ ਦਿੰਨੇ ਐਂ, ਵੇਖਿਆ ਨਹੀਂ ਕਚਿਹਰੀਆਂ ਦੇ ਧੱਕੇ ਖਾ ਰਿਹਾ ਸਾਬਕਾ ਮੁੱਖ ਮੰਤਰੀ, ਹੈ ਕੋਈ ਜਵਾਬ ਮੇਰੇ ਸਾਰੇ ਸਵਾਲਾਂ ਦਾ” ਪੰਜਾਬ ਗੁੱਸੇ ਵਿਚ ਲਗਾਤਾਰ ਬੋਲ ਰਿਹੈ, ਪਰ ਸਭ ਚੁੱਪ ਹਨ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਦੇ ਮੂਹਰੇ ਖੜ੍ਹ ਕੇ ਕੁਝ ਬੋਲ ਸਕੇ, ਸਾਰੇ ਨੀਵੀਆਂ ਪਾਈ ਬੈਠੇ ਨੇ...........
“ਮੇਰੀ ਏਸ ਮਾੜੀ ਹਾਲਤ ਦੇ ਜ਼ਿੰਮੇਵਾਰ ਤੁਸੀਂ ਓ, ਪਹਿਲਾਂ ਮੇਰੇ ਸਾਰੇ ਹੱਕ ਖੋਹੇ, ਫੇਰ ਮੇਰੇ ਲੱਖਾਂ ਕਮਾਊ ਪੁੱਤ ਮਾਰੇ ਤੇ ਬਾਕੀ ਬਚਿਆਂ ‘ਤੇ ਨਸ਼ਿਆਂ ਦਾ ਮਾਰੂ ਜਾਲ ਸੁੱਟ ਦਿੱਤਾ............., ਤੇ ਤੁਹਾਡੇ ਗੁਪਤ ਹਮਲੇ ਜਿਨ੍ਹਾਂ ਦੇ ਨਤੀਜੇ ਆਉਣੇ ਅਜੇ ਬਾਕੀ ਨੇ..............., ਤੂੰ ਕੀ ਸਮਝਦੈ ਭਾਰਤ, ਮੈਨੂੰ ਕੁਝ ਨਈ ਪਤਾ, ਦਵਾਈਆਂ ਵਿਚ ਮਿਲਾ ਕੇ ਦਿੱਤੀ ਜਾ ਰਹੀ ਜ਼ਹਿਰ ਕਿ ਆਉਣ ਵਾਲੀ ਪੀੜੀ ਨਾਮਰਦ ਹੋ ਜਾਵੇ, ਏਨੀਆਂ ਕਮੀਨੀਆਂ ਚਾਲਾਂ, ਐਵੇਂ ਨ੍ਹੀ ਗੁਰੂ ਨੇ ਕਿਹਾ,“ਜਬ ਯਹ ਗਹੇ ਬਿਪਰਨ ਕੀ ਰੀਤ ਮੈ ਨ ਕਰੋ ਇਨ ਕੀ ਪਰਤੀਤ”
ਮੈਨੂੰ ਹੁਣ ਪਤਾ ਲੱਗਿਐ ਕਿ ਬਿਪਰਨ ਕੀ ਰੀਤ ਏਨੀ ਘਾਤਕ ਐ, ਜਿਹੜੀ ਹਮਲਾ ਕਰਨ ਲੱਗਿਆਂ ਇਹ ਵੀ ਨਹੀਂ ਵੇਹਦੀ ਕਿ ਸਾਹਮਣੇ ਵਾਲਾ ਅਜੇ ਪੰਜ ਸਾਲ ਤੋਂ ਵੀ ਛੋਟੈ” ਹੁਣ ਪੰਜਾਬ ਦੀਆਂ ਅੱਖਾਂ ਵਿਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ,“ਕੁਝ ਕਸੂਰ ਮੇਰੇ ਆਪਣੇ ਪੁੱਤਰਾਂ ਦਾ ਵੀ ਐ, ਜਿਹੜੇ ਮੈਨੂੰ ਦੁਸ਼ਮਨਾ ਸਾਹਵੇਂ ਇਕੱਲਾ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ, ਮੈਨੂੰ ਆਸ ਸੀ ਕਿ ਉਹ ਪੈਰ ਸਿਰ ਹੋ ਕੇ ਡਿੱਗੇ ਪਏ ਬਾਪੂ ਦੀ ਸਾਰ ਲੈਣਗੇ, ਪਰ ਉਹ ਤਾਂ ਕਿਤੇ ਸਾਲ ਛਿਮਾਹੀ ਆਉਂਦੇ ਤੇ ਆਪਣੇ ਸੋਨੇ ਤੇ ਪੈਸੇ ਦਾ ਵਿਖਾਵਾ ਕਰ ਕੇ ਮੁੜ ਜਾਂਦੇ, ਮੇਰੀ ਹਿੱਕ ‘ਤੇ ਵੱਡੇ ਵੱਡੇ ਮਹਿਲ ਉਸਾਰ ਜਾਂਦੇ ਭਈਆਂ ਦੇ ਰਹਿਣ ਲਈ, ਮੇਰੀ ਆਰਥਿਕਤਾ ਨੂੰ ਚੱਕਣ ਲਈ ਉਨ੍ਹਾਂ ਵੀ ਕੁਝ ਨਾ ਕੀਤਾ, ਮੈਂ ਉਨ੍ਹਾਂ ਦਾ ਰਾਹ ਵੇਂਹਦਾ ਰਹਿੰਦਾ, ਬਿਨਾ ਪਲਕਾਂ ਝਪਕੇ, ਪਰ ਉਹ ਆਉਂਦੇ ਤੇ ਬਾਪੂ ਦੇ ਪੈਰੀਂ ਹੱਥ ਵੀ ਨਾ ਲਾਉਂਦੇ, ਜਵਾਕਾਂ ਦੇ ਵਿਆਹਾਂ ‘ਤੇ ਸ਼ਰਾਬਾਂ, ਖਾਣਿਆਂ ਤੇ ਕੰਜਰ ਕਿੱਤੇ ‘ਤੇ ਲੱਖਾਂ ਲੁਟਾ ਕੇ ਮੁੜ ਜਾਂਦੇ, ਮੈਂ ਉੱਥੇ ਦਾ ਉੱਥੇ” ਏਨਾ ਕਹਿ ਕੇ ਪੰਜਾਬ ਗੋਡਿਆਂ ਭਾਰ ਡਿੱਗ ਪਿਆ............., ਜੱਜ ਸਮੇਤ ਸਾਰੇ ਵਕੀਲਾਂ ਤੇ ਬਾਕੀ ਤਮਾਸ਼ਬੀਨਾਂ ਦੇ ਚਿਹਰੇ ‘ਤੇ ਰੌਣਕ ਆ ਗਈ, ਗੋਡਿਆਂ ਭਾਰ ਪਿਆ ਦੋਹੇਂ ਹੱਥ ਕਟਿਹਰੇ ਨੂੰ ਪਾ ਕੇ ਉਹ ਮੁੜ ਬੋਲਿਆ, “ਤੂੰ ਕਾਤਲ ਐਂ ਭਾਰਤ, ਸਭ ਤੋਂ ਵੱਡਾ ਕਾਤਲ, ਜਰਮਨੀ, ਇੰਗਲੈਂਡ, ਅਮਰੀਕਾ ਤੋਂ ਵੀ ਵੱਡਾ..............., ਤੈਨੂੰ ਤੇਰੇ ਕੀਤੇ ਦੀ ਸਜਾ ਜਰੂਰ ਮਿਲੂ.............., ਤੇਰੇ ਟੁਕੜੇ ਟੁਕੜੇ ਹੋਣਗੇ..........., ਤੱਕ, ਤੂੰ ਚਾਰੇ ਪਾਸਿਓਂ ਘਿਰ ਗਿਐਂ, ਤੇਰੇ ਸਾਰੇ ਪੱਛਮੀਂ ਪ੍ਰਾਤ ਜੁਝਾਰੂਆਂ ਦੇ ਕਬਜੇ ਵਿਚ ਨੇ.........., ਨੇਪਾਲ ਦਾ ਹਾਲ ਵੇਖ........., ਤੇਰੇ ਨਾਲ ਓਦੂਂ ਵੀ ਭੈੜੀ ਹੋਊ.........., ਜਦੋਂ ਮੁਜ਼ਾਹਿਦ, ਖਾੜਕੂ, ਨਕਸਲੀ ਤੇ ਮਾਓਵਾਦੀ ਰਲ ਗਏ ਓਦੋਂ ਤੇਰਾ ਕੀ ਬਣੂ.........., ਰੱਬ ਦਾ ਤੇ ਅੱਤ ਦਾ ਵੈਰ ਹੁੰਦੈ, ਤੂੰ ਅੱਤ ਕਰ ਦਿੱਤੀ ਐ, ਤੇਰਾ ਅੰਤ ਨਜ਼ਦੀਕ ਐ............, ਤੇਰੇ ਦਿਨ ਥੋੜੇ ਨੇ........., ਤੂੰ ਨਹੀਂ ਬਚੇਂਗਾ........, ਮਨੁੱਖਤਾ ਦਿਆ ਕਾਤਲਤਾ...., ਨਹੀਂ ਬਚੇਂਗਾ.......” ਇੰਝ ਬੋਲਦਾ ਪੰਜਾਬ ਜੱਜ ਤੋਂ ਬਹੁਤੀ ਦੇਰ ਜ਼ਰਿਆ ਨਹੀਂ ਜਾਂਦਾ, ਉਹ ਪੁਲਸ ਨੂੰ ਇਸ਼ਾਰਾ ਕਰਦੈ ਤੇ ਪੁਲਸੀਏ ਡਾਂਗਾਂ ਤੇ ਬੈਂਤਾਂ ਦਾ ਮੀਂਹ ਵਰ੍ਹਾ ਦਿੰਦੇ ਨੇ, ਪੰਜਾਬ ਲਹੂ ਲੁਹਾਣ ਹੋਇਆ ਵੀ ਬੋਲ ਰਿਹੈ, “ਤੂੰ ਕਾਤਲ ਐਂ......... ਭਾਰਤ....... ਮਨੱਖਤਾ ਦਾ ਕਾਤਲ......... ਸਭ ਤੋਂ ਵੱਡਾ........”“ਚੁੱਪ ਕਰਾਓ ਏਹਦੀ ਬਕਵਾਸ.........., ਮੈਂ ਸਜ਼ਾ ਸੁਣਾਉਣ ਲੱਗਿਆਂ” ਜੱਜ ਚੀਕਦੈ,ਏਧਰ ਸੁੱਤੇ ਪਏ ਬੇਅੰਤ ਦਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਐ।
“ਤੂੰ......... ਕਾਤਲ........ ਐ......... ਭੈਣਾ ਦੇ ਵੀਰਾਂ ਦਾ........... ਮਾਵਾਂ ਦੇ ਪੁੱਤਾਂ ਦਾ.............”
“ਤਮਾਮ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ, ਇਹ ਅਦਾਲਤ ਇਸ ਨਤੀਜੇ ‘ਤੇ ਪੁੱਜੀ ਹੈ ਕਿ ਮੁਜ਼ਰਮ ਪੰਜਾਬ ਸਿੰਘ, ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ, ਸੋ ਇਸ ਦੇ ਪਿਛਲੇ ਸਾਰੇ ਸੰਗੀਨ ਜ਼ੁਰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਇਸ ਨੂੰ ਤੁਰੰਤ ਫਾਂਸੀ ਦਾ ਹੁਕਮ ਸੁਣਾਉਂਦੀ ਹੈ, ਠੋ ਬੲ ਹੳਨਗ ਟਲਿਲ ਦੲੳਟਹ” ਜੱਜ ਫੈਸਲਾ ਸੁਣਾ ਕੇ ਕਲਮ ਤੋੜਦਾ ਨਹੀਂ ਸਗੋਂ ਜੇਬ ਵਿਚ ਪਾ ਲੈਂਦੈ, ਕਿਉਂਕਿ ਉਹ ਇਸ ਫੈਸਲੇ ‘ਤੇ ਬਹੁਤ ਖ਼ੁਸ਼ ਹੈ,ਪੰਜਾਬ ਨੂੰ ਘੜੀਸ ਕੇ ਫਾਂਸੀ ਵਾਲੀ ਥਾਂ ‘ਤੇ ਲੈ ਜਾਂਦੇ ਹਨ, ਬਿਨਾ ਨੁਹਾਏ ਧੁਆਏ, ਬਿਨਾ ਕੋਈ ਆਖ਼ਰੀ ਇੱਛਾ ਪੁੱਛੇ, ਤੁਰੰਤ ਮੂੰਹ ‘ਤੇ ਨਕਾਬ ਚੜ੍ਹਾ ਕੇ ਗਲ਼ ਵਿਚ ਰੱਸਾ ਪਾ ਦਿੱਤਾ ਜਾਂਦੈ...............,ਨਕਾਬ ਵਿਚੋਂ ਸ਼ਬਦ ਦੀ ਆਵਾਜ ਸੁਣਾਈ ਦਿੰਦੀ ਹੈ,“ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥”
ਇਸ਼ਾਰਾ ਹੋਣ ‘ਤੇ ਜਲਾਦ ਡੰਡਾ ਖਿੱਚ ਦਿੰਦੈ ਤੇ ਏਧਰ ਬੇਅੰਤ ਦੀ ਚੀਕ ਨਿਕਲ ਜਾਂਦੀ ਐ, “ਬਾ..............ਪੂ...................” ਉਹ ਉੱਠ ਕੇ ਬੈਠ ਜਾਂਦਾ ਹੈ, ਸਾਹੋ ਸਾਹ ਹੋਇਆ ਭਮੱਤਰਿਆ ਲਗਾਤਾਰ ਉੱਚੀ ਉੱਚੀ ਰੋ ਰਿਹੈ, ਉਸਦੀ ਮਾਂ ਚੀਕ ਸੁਣ ਕੇ ਭੱਜੀ ਆਉਂਦੀ ਐ,“ਕੀ ਗੱਲ ਪੁੱਤ ਕੀ ਹੋ ਗਿਆ”
“ਬੇਬੇ............. ਬਾਪੂ................ ਬਾਪੂ” ਉਸ ਦੇ ਮੂੰਹੋਂ ਕੋਈ ਹੋਰ ਸ਼ਬਦ ਨਹੀਂ ਨਿਕਲਦੇ,“ਕੋਨੀ ਪੁੱਤ ਕੋਈ ਭੈੜਾ ਸੁਪਨਾ ਦੇਖਿਆ ਹੋਣੈ, ਆਹ ਫੜ੍ਹ ਪਾਣੀ ਪੀ ਲਾ” ਮਾਂ ਉਸ ਨੂੰ ਪਾਣੀ ਦਿੰਦੀ ਹੈ।“ਸੁਪਨਾ ਨ੍ਹੀ ਬੇਬੇ ਸਭ ਹਕੀਕਤ ਐ, ਸਭ ਸੱਚ ਐ ਬੇਬੇ, ਸੱਚ ਐ”
ਮਾਂ ਨੂੰ ਉਸ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਤੇ ਉਹ ਡੌਰ ਭੋਰ ਹੋਈ ਕੁਝ ਦੇਰ ਉਸ ਕੋਲ ਖੜ੍ਹੀ ਰਹਿੰਦੀ ਹਾਂ ਤੇ ਫੇਰ ਚੌਤਰੇ ‘ਤੇ ਜਾ ਕੇ ਚਾਹ ਧਰਨ ਲੱਗਦੀ ਐ, ਤੜਕੇ ਦਾ ਚਾਰ ਵੱਜ ਗਏ ਹਨ, ਮਾਂ ਮੂੰਹ ਵਿਚ ਬੋਲ ਰਹੀ ਐ “ਪਤਾ ਨ੍ਹੀ ਮੁੰਡੇ ਨੇ ਕੀ ਸੁਪਨਾ ਵੇਖਿਐ, ਕਹਿੰਦੇ ਐ ਤੜਕੇ ਦਾ ਸੁਪਨਾ ਸੱਚ ਹੁੰਦੈ ਕਿਤੇ..............., ਰੱਬਾ ਸੁੱਖ ਰੱਖੀਂ” ਓਧਰ ਗੁਰਦੁਆਰੇ ਦੇ ਸਪੀਕਰ ਵਿਚੋਂ ਅਵਾਜ ਆਉਂਦੀ ਐ,“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥”
ਜਗਦੀਪ ਸਿੰਘ ਫਰੀਦਕੋਟ(9815763313)(ਨਵੇਂ ਛਪ ਕੇ ਆ ਰਹੇ ਨਾਵਲ ‘ਹਥਿ ਛੁਰੀ ਜਗਤ ਕਾਸਾਈ’ ਵਿਚੋਂ)

Monday, February 18, 2008

ਸਾਬਾਸ਼ ਸ਼ੋਨਾਲੀ ਬੋਸ ........ ਧੰਨਵਾਦ ਸ਼ੋਨਾਲੀ ਬੋਸ


ਸਾਡੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਆਪਣਾ ਪੱਖ ਦੁਨੀਆਂ ਸਾਹਮਣੇ ਰੱਖ ਹੀ ਨਹੀਂ ਸਕੇ । ਅਸੀਂ ਸੰਸਾਰ ਪੱਧਰ ’ਤੇ ਨਹੀਂ ਵਿਖਾ ਸਕੇ ਕਿ ਸਾਡੇ ਨਾਲ ਕੀ-ਕੀ ਅਨਿਆ ਹੋਏ, ਕੀ ਧੱਕੇਸ਼ਾਹੀਆਂ ਹੋਈਆਂ, ਕਿਵੇਂ ਸਾਨੂੰ ਕੁੱਟਿਆ-ਲੁੱਟਿਆ ਗਿਆ ਹੈ ਕਿਵੇਂ ਮਾਰਿਆ-ਕੋਹਿਆ ਗਿਆ । ਨਾਲ ਹੀ ਇਕ ਹੋਰ ਗੱਲ ਇਹ ਵੀ ਕਿ ਜੇ ਸਾਡਾ ਪੱਖ ਕਿਸੇ ਬਾਹਰ ਵਾਲੇ ਨੇ ਵੀ ਲੋਕਾਂ ਦੀ ਕਚਿਹਿਰੀ ਵਿਚ ਲਿਆਂਦਾ ਤਾਂ ਅਸੀਂ ਉਸ ਦਾ ਵੀ ਭੋਰਾ ਹੌਸਲਾ ਨਹੀਂ ਵਧਾਇਆ । ਜੇ ਕੋਈ ਸਾਡਾ ਹਮਦਰਦ ਬਣ ਕੇ ਬਹੁੜਿਆ, ਜੇ ਕਿਸੇ ਨੇ ਸਾਡੇ ਜਖਮਾਂ ਤੇ ਮੱਲਮ ਲਾਉਣੀ ਚਾਹੀ ਤਾਂ ਉਸ ਦੀ ਮਦਦ ਕਰਨ ਦੀ ਗੱਲ ਤਾਂ ਦੂਰ ਅਸੀਂ ‘ਧੰਨਵਾਦ’ ਵਰਗਾ ਨਿੱਕਾ ਜਿਹਾ ਲਫ਼ਜ ਵੀ ਉਸ ਨੂੰ ਨਹੀਂ ਕਿਹਾ । ਮੌਸਮ ਕਿੰਨਾ ਖਤਰਨਾਕ ਸੀ ਜਾਂ ਹੈ, ਹਾਲਾਤ ਕਿੰਨੇ ਭੈੜੇ ਹਨ । ਇਹਨਾਂ ਬਿਖੜੇ ਪੈੜਿਆਂ ਵਿਚ ਜੇ ਕੋਈ ਸਾਡੇ ਨਾਲ ਖੜ੍ਹਦਾ ਹੈ ਤਾਂ ਇਹ ਉਸ ਦੀ ਬੜੀ ਵੱਡੀ ਦਲੇਰੀ ਹੈ, ਹਿੰਮਤ ਹੈ, ਹੌਸਲਾ ਹੈ । ਬੰਦੇ ਖਾਣੇ ਹਾਕਮ ਤੇ ਆਦਮ ਬੋ, ਆਦਮ ਬੋ ਕਰਦੀ ਫਿਰ ਰਹੀ ਫੌਜ ਤੇ ਪੁਲਸ ਦੀ ਅੱਖ ਹਰੇਕ ਉਸ ਚਿਹਰੇ ’ਤੇ ਹੁੰਦੀ ਹੈ ਜੋ ਕਦੇ ਸਾਨੂੰ ਸੁਭਾਵਿਕ ਫਤਹਿ ਵੀ ਬੁਲਾ ਦੇਵੇ। ਐਸੇ ਸਮੇਂ ਵਿਚ ਕਈ ਕਹਿੰਦੇ-ਕਹਾਉਂਦਿਆਂ ਨੇ ਸਾਡਾ ਸਾਥ ਛੱਡਿਆ ਹੈ । ਇੱਥੋਂ ਤੱਕ ਕੇ ਸਾਡੇ ਆਪਣੇ ਵੀ ‘ਸਾਡਾ ਰਾਹ’ ਛੱਡ ਕੇ ਕੁਰਾਹੇ ਪੈ ਗਏ ਹਨ । ਪਰ ਫਿਰ ਵੀ ਜਿਸ ਨੇ ਸਾਡੇ ਪੱਖ ਦੀ ਗੱਲ ਕੀਤੀ ਹੈ ਉਸ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ ।“ਜਿਹੜੇ ਸਾਡੇ ਹੱਕ ’ਚ ਖਲੋਏ ਸਾਨੂੰ ਯਾਦ ਨੇ” ਤੇ ਯਾਦ ਰੱਖਣੇ ਵੀ ਚਾਹੀਦੇ ਨੇ ………… ਖੈਰ ਬਾਤ ਨੂੰ ਬਾਹਲੀ ਲੰਬੀ ਨਾ ਕਰਦੇ ਹੋਏ ਉਧਰ ਨੂੰ ਮੁੜਦਾ ਹਾਂ ਜਿਸ ਬਾਰੇ ਮੈਂ ਲਿਖਣਾ ਚਾਹੁੰਦਾ ਹਾਂ ।ਪਿਛਲੇ ਲਗਭਗ 3-4 ਸਾਲ ਤੋਂ ਮੈਂ ਇਕ ਚੀਜ ਲੱਭ ਰਿਹਾ ਸੀ । ਬਥੇਰੀ ਭਾਲ ਕੀਤੀ ਪਰ ਕਿਤੋਂ ਨਹੀਂ ਮਿਲੀ । ਫੇਰ ਪਤਾ ਲੱਗਿਆ ਕਿ ਉਸ ’ਤੇ ਤਾਂ ਭਾਰਤ ਵਿਚ ਬੈਨ (ਪਾਬੰਦੀ) ਲੱਗ ਗਈ ਹੈ । ਸੋ ਵਿਦੇਸ਼ ਵੱਲ ਨੂੰ ਨਜ਼ਰ ਘੁਮਾਈ । ਮੇਰੇ ਕਈ ਮਿੱਤਰ ਵਿਦੇਸ਼ਾਂ ਵਿੱਚ ਬੈਠੇ ਹਨ । ਕਈਆਂ ਨੂੰ ਇਸ ਚੀਜ ਬਾਰੇ ਵੰਗਾਰ ਪਾਈ, ਪਰ ਸ਼ਾਇਦ ਆਪਣੇ ‘ਕੰਮਾਂ ਕਾਰਾਂ’ ਵਿੱਚ ਰੁੱਝੇ ਹੋਣ ਕਰਕੇ ਕੋਈ ਨਾਂ ਬਹੁੜਿਆ । ਅੰਤ ਮੇਰੇ ਅਮਰੀਕਾ ਵਸਦੇ ਇਕ ਵੱਡੇ ਭਰਾ ਨੇ ਖੇਚਲ ਕਰਕੇ ‘ਇਹ’ ਮੈਨੂੰ ਭੇਜੀ । ਤੁਸੀਂ ਸੋਚਦੇ ਹੋਵੋਂਗੇ ਕਿ ਐਸੀ ਕੀ ਚੀਜ਼ ਸੀ। ਇਹ ਸੀ ਇਕ ਫਿਲਮ - ‘ਅਮੂ’। ‘ਅਮੂ’ ਬਾਰੇ ਮੈਂ ਲਗਭਗ 4 ਕੁ ਸਾਲ ਪਹਿਲਾਂ ਸੁਣਿਆ ਕਿ ਇਹ ਨਵੰਬਰ 84 ਦੇ ਸੱਚ ਨੂੰ ਬਿਆਨਦੀ ਇਕ ਲਾਮਿਸਾਲ ਫਿਲਮ ਹੈ । ਸਾਡੇ ਪੱਖ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਸੋ ਉਦੋਂ ਤੋਂ ਹੀ ਮੈਂ ਇਸ ਦੀ ਭਾਲ ਵਿਚ ਸੀ । ਫਿਲਮ ਵੇਖਣ ਤੋਂ ਬਾਅਦ, ਇਸ ਬਾਰੇ ਜੋ ਕੁਝ ਸੁਣਿਆਂ ਸੀ ਸਭ ਸੱਚ ਸਾਬਤ ਹੋਇਆ । ਮੈਂ ਮੰਨਦਾਂ ਹਾਂ ਕਿ ਮੈਂ ਬਹੁਤ ਜਲਦੀ ਭਾਵੁਕ ਹੋ ਜਾਂਦਾ ਹਾਂ, ਪਰ ਇਸ ਫਿਲਮ ਨੇ ਤਾਂ ਇਕ ਪਲ ਲਈ ਵੀ ਅੱਖਾਂ ’ਚੋਂ ਹੰਝੂ ਸੁੱਕਣ ਨਹੀਂ ਦਿੱਤੇ । ਕਹਾਣੀ ਤਾਂ ਉਹੀ ਹੈ ਜੋ ਬਾਕੀ ਸਾਰੇ ਪਰਿਵਾਰਾਂ ਨਾਲ ਵਾਪਰੀ, ਪਰ ਪੇਸ਼ਕਾਰੀ ਕਮਾਲ ਦੀ ਹੈ । ……… ਅਮੂ (ਅੰਮ੍ਰਿਤ ਕੌਰ) ਨਾਂ ਦੀ ਇੱਕ 3 ਸਾਲ ਦੀ ਕੁੜੀ ਦਾ ਪਰਿਵਾਰ 84 ਕਤਲੇਆਮ ਦੀ ਭੇਟ ਚੜ ਜਾਂਦਾ ਹੈ । ਉਸ ਨੂੰ ਕੋਈ ਹੋਰ ਪਰਿਵਾਰ ਗੋਦ ਲੈ ਲੈਂਦਾ ਹੈ ਤੇ ਅਮਰੀਕਾ ਲੈ ਜਾਂਦਾ ਹੈ । ਉਸ ਦਾ ਨਾਮ ਵੀ ਬਦਲ ਕੇ ‘ਕਾਜੂ’ ਰੱਖ ਦਿੱਤਾ ਜਾਂਦਾ ਹੈ । ਵੱਡੀ ਹੋ ਕੇ ਜਦ ਉਹ ਵਾਪਸ ਭਾਰਤ ਆਉਂਦੀ ਹੈ ਤਾਂ ਉਸ ਨੂੰ ਸਭ ਕੁਝ ਜਾਨਿਆਂ ਪਛਾਣਿਆ ਲਗਦਾ ਹੈ । ਉਹ ਉਹਨਾਂ ਬਸਤੀਆਂ ਵਿਚ ਜਾਂਦੀ ਹੈ ਜਿੱਥੇ ਉਹ ਪੈਦਾ ਹੋਈ ਸੀ । ਉਸ ਨੂੰ ਝੋਲੇ ਜਿਹੇ ਪੈਦੇਂ ਹਨ ਤੇ ਉਸ ਵੇਲੇ ਦੇ ਕਈ ਸੀਨ ਉਸ ਦੀਆਂ ਅੱਖਾਂ ਮੁਹਰੋਂ ਲੰਘ ਜਾਂਦੇ ਹਨ । ਉਹ ਆਪਣੇ ਪੁਰਾਣੇ ਪਰਿਵਾਰ ਦੀ ਭਾਲ ਕਰਨ ਲੱਗਦੀ ਹੈ । ਇਸ ਭਾਲ ਵਿਚ ਹੀ ਫਿਲਮ ਦੀ ਪ੍ਰੋਡਿਊਸਰ ਡਾਇਰੈਕਟਰ ਸ਼ੋਨਾਲੀ ਬੋਸ ਨੇ ਲੋਕਾਂ ਦੇ ਮੂੰਹੋਂ ਅੱਡ-ਅੱਡ ਸਮੇਂ ਨਵੰਬਰ 84 ਦਾ ਸੱਚ ਕਢਵਾਇਆ ਹੈ । ਅਮੂ ਜਦੋਂ ਇਕ ਪਾਰਟੀ ਵਿਚ ਜਾਂਦੀ ਹੈ ਤਾਂ ਉਹ ਨਵੰਬਰ 84 ਦੀ ਗੱਲ ਛੇੜਦੀ ਹੈ । ਇਕ ਲਿਸ਼ਕਿਆ ਪੁਸ਼ਕਿਆ ਲਾਲਾ ਕਹਿੰਦਾ ਹੈ ਕਿ ਇਹ ਗੱਲ ਲੋਕਾਂ ਸਾਹਮਣੇ ਨਾ ਆਵੇ ਤਾਂ ਹੀ ਚੰਗਾ ਹੈ ............. ਦੇਸ਼ ਦੀ ਇਮੇਜ (ਤਸਵੀਰ) ਜਿੰਨੀ ਸਾਫ਼ ਹੋਵੇ ਓਨਾ ਹੈ ਵਧੀਆ ਹੈ “ਅਮੂ ਪੁੱਛਦੀ ਹੈ ਕਿ ਇਹ ਸਭ ਵਾਪਰਿਆ ਹੀ ਕਿਉਂ ............. 9/11 ਦੇ ਹਮਲੇ ਤੋਂ ਵੱਧ ਲੋਕ ਮਾਰੇ ਗਏ ਪਰ ਸਰਕਾਰ ਪੁਲਸ ਕਿੱਥੇ ਸੀ” ਲਾਲਾ ਹੱਸ ਕੇ ਟਾਲਣ ਦੀ ਕੋਸ਼ਿਸ਼ ਕਰਦਾ ਹੈ, “ਓ ਕੀ ਹੈ ਨਾ ਕਿ ਸਾਡੀ ਪੁਲਸ ਅਮਰੀਕਾ ਵਰਗੀ ਤੇਜ਼ ਨਹੀਂ .......... ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਸਿਖਲਾਈ ਦੇਣ .......” “ਪਰ ਉਦੋਂ ਪੁਲਸ ਬੜੀ ਤੇਜ਼ ਹੋ ਜਾਂਦੀ ਹੈ ਜਦ ਹਜ਼ਾਰਾਂ ਬੰਦਿਆਂ ਨੂੰ ਟਾਡਾ ਅਧੀਨ ਗ੍ਰਿਫਤਾਰ ਕਰਨਾ ਹੁੰਦਾ ਹੈ” ਕੋਲ ਖੜਾ ਇਕ ਹੋਰ ਮੁੰਡਾ ਬੋਲਦਾ ਹੈ । ਇਕ ਥਾਂ ਪੁੱਛ ਪੜਤਾਲ ਤੋਂ ਅਮੂ ਨੂੰ ਸ਼ੱਕ ਜਿਹਾ ਹੁੰਦਾ ਹੈ ਕਿ ਸ਼ਾਇਦ ਉਸ ਦੀ ਮਾਂ ਜਿਉਂਦੀ ਹੈ । ਉਹ ਵਿਧਵਾ ਕਲੋਨੀਆਂ (ਭਾਰਤ ਦੇ ਮੱਥੇ ਦਾ ਸਭ ਤੋਂ ਵੱਡਾ ਤੇ ਗੂਹੜਾ ਕਾਲਾ ਧੱਬਾ) ਵਿਚ ਜਾਂਦੀ ਹੈ । ਫਿਲਮ ਦੇ ਇਹੀ ਉਹ ਸੀਨ ਹਨ ਜੋ ਭਾਰਤ ਸਰਕਾਰ ਕੱਟਣਾ ਚਾਹੁੰਦੀ ਸੀ । ਇਸ ਵਿਚ ਨਵੰਬਰ 84 ਦੀਆਂ ਪੀੜਿਤ ਤਿੰਨ ਬੀਬੀਆਂ, ਮਨੁੱਖੀ ਹੱਕਾਂ ਦੇ ਆਪੂ ਅਲ਼ੰਬਰਦਾਰ ਬਣੇ ਭਾਰਤ ਦੇ ਚਿਹਰੇ ਤੋਂ ਨਕਾਬ ਉਤਾਰਦੀਆਂ ਹਨ, ਸੱਚਾਈ ਬਿਆਨ ਕਰਕੇ । ਇਕ ਬੀਬੀ ਆਪਣੀ ਕਹਾਣੀ ਦੱਸਦੀ ਹੋਈ ਕਹਿੰਦੀ ਹੈ, “ਓਸ ਕੰਜਰ ਨੇਤਾਂ ਨੇ ਮੇਰੇ ਮੁੰਡੇ ਨੂੰ ਪਛਾਣਿਆ ਸੀ ਤੇ ਭੀੜ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ” ਅਮੂ ਤੇ ਉਸ ਦੇ ਨਾਲ ਦਾ ਮੁੰਡਾ ਹੈਰਾਨੀ ਨਾਲ ਪੁਛਦੇ ਹਨ, “ਮਨਿਸਟਰ ਨੇ .......” “ਮਨਿਸਟਰ ਹੀ ਤਾਂ ਸਨ ......... ਉਹਨਾਂ ਦੀ ਸ਼ੈਅ ਤੇ ਹੀ ਹੋਇਆ ਇਹ ਸਭ ...........” “ਸਾਰੇ ਮਨਿਸਟਰ ਤਾਂ ਸ਼ਾਮਲ ਨਹੀਂ ਸਨ” ਮੁੰਡੇ ਨੇ ਪੁੱਛਿਆ“ਸਾਰੇ ਸ਼ਾਮਲ ਸਨ .......... ਪੁਲਸ.......... ਅਫ਼ਸਰ ........... ਸਰਕਾਰ .......... ਨੇਤਾ…… ਸਾਰੇ” ਜਵਾਬ ਮਿਲਿਆ।“20 ਸਾਲ ਤੋਂ ਅਸੀਂ ਅਦਾਲਤਾਂ ਦੇ ਬੂਹੇ ਖੜਕਾ ਰਹੀਆਂ ਹਾਂ ......... ਦਸ ਹਜ਼ਾਰ ਬੰਦਾ ਮਾਰਿਆ ਗਿਆ ......... 20 ਸਾਲ ਗੁਜ਼ਰ ਗਏ ......... ਸਰਕਾਰਾਂ ਬਦਲੀਆਂ ......... ਇਕ ਗਈ ਦੂਜੀ ਆਈ ......... ਦੂਜੀ ਗਈ ......... ਤੀਜੀ ਆਈ .......... ਪਰ ਇਨਸਾਫ ਨਹੀਂ ਹੋਇਆ ......... ਮੇਰੇ ਪੁੱਤਰ ਦੇ ਕਾਤਲ ਖੁੱਲੇ ਸੜਕਾਂ ਤੇ ਘੁੰਮ ਰਹੇ ਨੇ......... ਕੋਰਟ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ।“ਸਾਡੀਆਂ ਅਦਾਲਤਾਂ ਵਿਚ ਤਾਂ ਸਾਲਾਂ ਲੱਗ ਜਾਂਦੇ ਹਨ, ਤੇ ਫੇਰ ਭ੍ਰਿਸ਼ਟਾਚਾਰ ਵੀ ਹੈ, ਐਸੇ ਵਿਚ ਫੈਸਲਾ ਕਿਵੇ ਹੋ ਸਕਦਾ ਹੈ” ਮੁੰਡੇ ਨੇ ਖ਼ਦਸ਼ਾ ਪ੍ਰਗਟਾਇਆ । “ਫੈਸਲਾ ਤਾਂ ਹੁੰਦਾ ਹੈ ........... ਜਦ ਹੋਣਾ ਹੈ ਤਦ ਹੁੰਦਾ ਹੈ......... ਨਵੰਬਰ 84 ਦੇ ਦੋ ਕਾਤਲਾ ਨੂੰ ਵੀ ਸਜ਼ਾ ਹੋਈ ਸੀ .......... ਇੰਦਰਾ ਗਾਂਧੀ ਦੇ ਕਾਤਲਾਂ ਨੂੰ ” ਬੀਬੀਆਂ ਜਵਾਬ ਦਿੰਦੀਆਂ ਹਨ ।ਇਕ ਹੋਰ ਸੀਨ ਵਿਚ ਜਦੋਂ ਅਮੂ ਹੋਰੀ ਇਕ ਐਸੇ ਆਦਮੀ ਨੂੰ ਮਿਲਦੇ ਹਨ, ਜੋ ਉਸ ਸਮੇਂ ਦੰਗਾਈਆਂ ਦੇ ਵਿਚ ਸ਼ਾਮਲ ਸੀ ਤੇ ਜਿਸ ਨੇ ਕੁਝ ਸਿੱਖਾਂ ਨੂੰ ਮਾਰਿਆ ਵੀ ਸੀ, ਤਾਂ ਉਹ ਅੱਗੋ ਬੋਲਦਾ ਹੈ, “ਮੈਂ ਕੋਈ ਦੰਗਾ ਨਹੀਂ ਕੀਤਾ ......... ਉਹਨਾਂ ਨੂੰ ਜਾ ਕੇ ਕੋਈ ਕੁਝ ਨਹੀਂ ਪੁੱਛਦਾ ਜਿਹਨਾਂ ਨੇ ਤੇਲ ਲਿਆ ਕੇ ਦਿੱਤਾ ਸੀ ......... ਸਰਦਾਰਾਂ ਨੂੰ ਫੂਕਣ ਲਈ ......... ਵੋਟਰ ਲਿਸਟਾਂ ਲਿਆ ਕੇ ਦਿੱਤੀਆਂ ਸਨ....... ਇਕ-ਇਕ ਸਰਦਾਰ ਨੂੰ ਪਛਾਣ ਕੇ ਉਸ ਨੂੰ ਮਾਰਨ ਲਈ ......... ਉਹਨਾਂ ਤੋਂ ਡਰਦੇ ਓ .......... ਕਿਉਂਕਿ ਉਹ ਵੱਡੇ-ਵੱਡੇ ਸਰਦਾਰੀ ਬੰਗਲਿਆਂ ਵਿਚ ਰਹਿੰਦੇ ਨੇ ......... ਅਸੀਂ ਤਾਂ ਔਡਰ ਫੌਲੇ ਕੀਤੇ ਸਨ ........ ਬਸ” ਗੁੱਸੇ ਵਿਚ ਇਹ ਆਦਮੀ ਪੂਰਾ ਸੱਚ ਬੋਲਦਾ ਹੈ । ਫੇਰ ਅੱਗੇ ਜੋ ਅਮੂ ਦੇ ਪਰਿਵਾਰ ਦੀ ਕਹਾਣੀ ਆਉਂਦੀ ਹੈ ਉਹ ਲਿਖੀ ਨਹੀਂ ਜਾ ਸਕਦੀ ......... ਮੈਂ ਦੂਸਰੀ ਵਾਰ ਉਹ ਸੀਨ ਵੇਖ ਵੀ ਨਹੀਂ ਸਕਿਆ ........... ਜਾਂ ਕਹਿ ਲਊ ਦਜੀ ਵਾਰ ਰੋਣ ਨੂੰ ਦਿਲ ਨਹੀਂ ਕੀਤਾ । ਬੀਬੀ ਨੇ ਫਿਲਮ ਦਾ ਅੰਤ ਵੀ ਕਮਾਲ ਦਾ ਕੀਤਾ ਹੈ । ਅਮੂ ਦੀ ਕਹਾਣੀ ਮੁੱਕਣ ਤੋਂ ਬਾਅਦ ਜਾਂ ਨਵੰਬਰ 84 ਤੋਂ ਬਾਅਦ ਗੱਲ ਗੁਜਰਾਤ 2002 ਤੇ ਖ਼ਤਮ ਕੀਤੀ ਗਈ ਹੈ । ਡਾਇਰੈਕਸ਼ਨ ਪੱਖੋਂ ਫਿਲਮ ਵਿਚ ਕੋਈ ਕਮੀ ਨਹੀਂ । ਮੇਰੀ ਇਹ ਲਿਖਣ ਦੀ ਮਨਸ਼ਾ ਸਿਰਫ ਏਨੀ ਕੁ ਸੀ ਕਿ ਸਿੱਖ ਸੰਗਤਾਂ ਤੱਕ ਗੱਲ ਪਹੁੰਚ ਜਾਵੇ ਕਿ ਕੋਈ ਹੈ ਜੋ ਸਾਡੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰ ਰਿਹਾ ਹੈ । ਸਾਨੂੰ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ । ਇਹ ਫਿਲਮ ਹਰ ਪੱਖੋਂ ਸਰਵੋਤਮ ਹੈ । ਭਾਰਤ ਸਰਕਾਰ ਨੇ ਇਹ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਣ ਦਿੱਤੀ । ਉਹ 10-15 ਮਿੰਟ ਦੇ ਸੀਨ ਕੱਟਣਾ ਚਾਹੁੰਦੇ ਸਨ ......... ਪਰ ਸ਼ੋਨਾਲੀ ਬੋਸ ਨੂੰ ਇਹ ਮਨਜੂਰ ਨਹੀਂ ਸੀ। ਸ਼ੋਨਾਲੀ ਠੀਕ ਵੀ ਹੈ 15 ਮਿੰਟ ਦਾ ਪੂਰਾ ਸੱਚ ਫਿਲਮ ਵਿੱਚੋਂ ਕੱਢਿਆ ਨਹੀਂ ਜਾ ਸਕਦਾ । ਸ਼ੋਨਾਲੀ ਨੇ ਸਮਝੌਤਾ ਨਹੀਂ ਕੀਤਾ ਇਸ ਲਈ ਉਹ ਵਧਾਈ ਦੀ ਪਾਤਰ ਵੀ ਹੈ ।ਫਿਲਮ ਦੀ ਡੀ. ਵੀ. ਡੀ. ਵਿਚ ਫਿਲਮ ਤੋਂ ਇਲਾਵਾ ਵੀ ਕਾਫੀ ਸਮੱਗਰੀ ਹੈ । ਉਹ ਵੀ ਫਿਲਮ ਜਿੰਨੀ ਹੀ ਜਰੂਰੀ ਹੈ । ਜੋ-ਜੋ ਸ਼ੋਨਾਲੀ ਤੇ ਉਸ ਦਾ ਪਤੀ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ਤੇ ਫਿਲਮ ਬਾਰੇ ਬੋਲੇ ਹਨ, ਉਹ ਵੀ ਹਿੰਮਤ ਵਾਲਾ ਕੰਮ ਹੈ ਤੇ ਸ਼ਲਾਘਾਯੋਗ ਵੀ । ਅੰਤ ਵਿਚ ਇਕ ਗਿਲਾ ਸਿਖ ਜਥੇਬੰਦੀਆਂ ਨਾਲ ਜਰੂਰ ਕਰਨਾ ਚਾਹਾਂਗਾ ਕਿ ਸ਼ੋਨਾਲੀ ਬੋਸ ਜਿਹੜੀ ਸਿਖ ਵੀ ਨਹੀਂ, ਜਿਸ ਨੂੰ ਗੁਲਾਮਾਂ ਨਾਲ ਪਿਆਰ ਹੈ ਜਾਂ ਕਹਿ ਲਉ ਕਿ ਉਹ ਹਿੰਮਤ ਵਾਲੀ ਬੀਬੀ ਜਿਸ ਨੇ ਸੱਚ ਬਾਹਰ ਲਿਆਉਣ ਦੀ ਸਫਲ ਕੋਸ਼ਿਸ਼ ਕੀਤੀ, ਕੀ ਸਾਡੇ ਵਿਚੋਂ ਕਿਸੇ ਨੇ ਵੀ ਉਸ ਦਾ ਮੋਢਾ ਥਪ-ਥਪਾਇਆ? ਕਿਸੇ ਨੇ ਹੱਲਾਸ਼ੇਰੀ ਜਾਂ ਸ਼ਾਬਾਸੇ ਦਿੱਤੀ? ਸ੍ਰੋਮਣੀ ਕਮੇਟੀ ਜਿਹੜੀ ਕਿ ਅੱਜ ਕੱਲ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੱਬਾ ਭਾਰ ਹੋਈ ਫਿਰਦੀ ਹੈ, ਨੇ ਵੀ ਕਦੇ ਇਕ ਵਾਰ ਵੀ ਬੀਬੀ ਸ਼ੋਨਾਲੀ ਬੋਸ ਦਾ ਧੰਨਵਾਦ ਕੀਤਾ? ਕੀ ਕਾਰਨ ਹੈ ਕਿ ਇਹਨਾਂ ਦਾ ਕਰੋੜਾ ਦਾ ਬਜਟ ਉਸ ਦੀ ਭੋਰਾ ਵੀ ਮਦਦ ਨਹੀਂ ਕਰ ਸਕਿਆ । ਕੀ ਸ੍ਰੋਮਣੀ ਕਮੇਟੀ ਸਰਕਾਰ ਤੇ ਦਬਾਅ ਪਾ ਕੇ ਇਹ ਫਿਲਮ ਭਾਰਤ ਵਿਚ ਬਿਨਾਂ ਕੱਟੇ ਰਿਲੀਜ਼ ਨਹੀਂ ਕਰਵਾ ਸਕਦੀ । ਕੀ ਇਹ ਸਾਰੇ ਸੱਜਣ ਕੁਮਾਰ, ਟਾਈਟਲਰ ਤੇ ਹੋਰ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸਿਰਫ ਇਸੇ ਕਰਕੇ ਰੌਲਾ ਤਾਂ ਨਹੀਂ ਪਾ ਰਹੇ ਕਿਉਂਕਿ ਉਹ ਸਾਰੇ ਕਾਂਗਰਸੀ ਸਨ । ਖੈਰ ........... ਚਾਹੀਦਾ ਸੀ ਕਿ ਸ਼ੋਨਾਲੀ ਬੋਸ ਦਾ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕਰ ਦਿੱਤਾ ਜਾਂਦਾ ਪਰ ....... ਸ਼ਾਇਦ ਕੋਈ ਫਾਇਦਾ ਨਹੀਂ । ਸੁਹਿਰਦ ਸਿਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਦਲੇਰ ਬੀਬੀ ਦਾ ਧੰਨਵਾਦ ਜਰੂਰ ਕੀਤਾ ਜਾਵੇ । ਜਿੰਨੀ ਯੋਗ ਹੋ ਸਕੇ ਉਸ ਦੀ ਮਦਦ ਕੀਤੀ ਜਾਵੇ । ਉਸ ਨੂੰ ਫਿਲਮ ਬਣਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪੈਸੇ ਦਾ ਇੰਤਜਾਮ ਵੀ ਬਹੁਤ ਔਖਾ ਹੋਇਆ, ਆਪਾਂ ਥੋੜਾ ਬਹੁਤਾ ਕਰਕੇ ਉਸ ਦਾ ਭਾਰ ਜਰੂਰ ਹੋਲਾ ਕਰੀਏ। ਕਿਤੇ ਇਹ ਨਾ ਹੋਵੇ ਕਿ ਲੋਕ, ਜਿਹੜੇ ਸਾਡੇ ਲਈ ਕੁਝ ਕਰਨਾ ਚਾਹੁੰਦੇ ਹਨ, ਸਾਨੂੰ ਨਾ ਸ਼ੁਕਰੇ ਸਮਝ ਕੇ ਮੁੱਖ ਮੋੜ ਲੈਣ। ਸਿਖ ਕੌਮ ਨੂੰ ਵੀ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਇਹ ਫਿਲਮ ਜਰੂਰ ਵੇਖੀ ਜਾਵੇ । ਨੌਜੁਆਨ ਖਾਸ ਕਰਕੇ ਇਸ ਨੂੰ ਵੇਖਣ ਤਾਂ ਕਿ ਸਚਾਈ ਪਤਾ ਲੱਗੇ । ਅੰਤ ਵਿਚ ਬੀਬੀ ਸ਼ੋਨਾਲੀ ਬੋਸ ਦੇ ਇਸ ਦਲੇਰੀ ਭਰੇ ਕਾਰਮਾਨੇ ਲਈ ਏਨਾ ਹੀ ਕਹਾਂਗਾ ..........

“ਸਾਬਾਸ਼ ਸ਼ੋਨਾਲੀ ਬੋਸ ............... ਧੰਨਵਾਦ ਸ਼ੋਨਾਲੀ ਬੋਸ”

ਜਗਦੀਪ ਸਿੰਘ ਫਰੀਦਕੋਟ (9815763313)

Sunday, February 17, 2008

Beautiful Singh




They say they are looking for Beautiful Singhs,
at an international level.
Where will you find those Beautiful Singhs?
(But) Those Beautiful ones were killed...
They (police) found those Beautiful ones.
They ones in Elegant Dastaars, and angelic Beards.
Those with Dumallays and Chollays.
Where ever they were found,
they were detained and taken.
(Their dead bodies) thrown in rivers, drains, and under bridges,
all because a newspaper headlines needed to be made for the next day.
They (authorities) did not think those Beautiful ones were Beautiful,
But they were Beautiful not just of their appearance,
but they were Beautiful due to their deeds.
The authorities are not threatened by your appearance
It is your actions that threaten them the most
So become Beautiful not with your appearance but with your deeds.
Become Beautiful with your deeds.
Even without seeing their appearance, the public called
Sant Jarnail Singh, Bhai Talwinder Singh, Bhai Gurjant Singh Beautiful
Those of you, who wear the Kalgis on your Turban,
and parade in public on the cat walk ramps.
Listen.
Sons of Lions do not imitate the walk of house cats.
And we are not worthy of wearing Kalgis.
We are only attempting to hold on to the neglected dear memories of
our Beloved Shaheeds of The Kalgi-wearer.
If you truly want to become Beautiful, become Beautiful like those Shaheeds.
Become Beautiful like them, Become Beautiful like them.
The above is a translation of the poem entitled Beautiful Singh by Jagdeep Singh (Faridkot) regarding Mr. Singh International and what real Sikh beauty is.*

ਮਨੁੱਖਤਾ ਲਈ ਜੂਝਣਾ ਬਨਾਮ ਫੋਕੀਆਂ ਫੜ੍ਹਾਂ




ਸਰਕਾਰਾਂ ‘ਤੇ ਏਜੰਸੀਆਂ ਦੇ ਚੱਕੇ ਚਕਾਏ ਇਹ ਸਾਧ ਆਪਣੀ ਔਕਾਤ ਭੁੱਲ ਜਾਂਦੇ ਹਨ, ਜ਼ਮੀਨ ਤੋਂ ਇਹਨਾਂ ਦੇ ਪੈਰ ਚੱਕੇ ਜਾਂਦੇ ਹਨ ਤੇ ਫੇਰ ਇਹ ਓਸ ਗਿੱਦੜ ਵਾਂਗ, ਜਿਹੜਾ ਮੌਤ ਆਉਣ ’ਤੇ ਜੱਟ ਦੀ ਮੁੰਨੀ ਨਾਲ ਖਹਿਣ ਲੱਗ ਪੈਦਾ ਹੈ, ਜੁਝਾਰੂਆਂ ਦੀ ਕੌਮ ਨਾਲ ਹੀ ਮੱਥਾ ਲਾ ਲੈਂਦੇ ਹਨ। ਹਲਾਂਕਿ ਇਹਨਾਂ ਨੂੰ ਆਪਣਾ ਅੰਤ ਪਤਾ ਹੁੰਦੈ, ਪਰ ਕੁਝ ਸਮੇਂ ਲਈ ਇਹਨਾਂ ਦੀ ਅਕਲ ‘ਤੇ ਪਰਦਾ ਪੈ ਜਾਂਦਾ ਹੈ। ‘ਰੱਬ ਦਾ ਤੇ ਅੱਤ ਦਾ ਵੈਰ ਹੁੰਦੈ’ ਤੇ ਜਦੋਂ ਕੋਈ ਸਾਧ ਅੱਤ ਕਰ ਦਿੰਦੈ ਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੈ ਤਾਂ ਸਿਆਣੇ ਲੋਕ ਸਮਝ ਜਾਂਦੇ ਨੇ ਕਿ ਇਸਦਾ ਅੰਤ ਆ ਗਿਐ।
ਅੱਜ ਕੱਲ ਵੀ ਪਿੰਡਾਂ ਦੀਆਂ ਸੱਥਾਂ ਵਿਚ ਸਰਸੇ ਦੇ ਇਕ ਪਖ਼ੰਡੀ ਸਾਧ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਸਾਰੇ ਏਸ ਸਾਧ ਦੀਆਂ ਕਰਤੂਤਾਂ ਦੀ ਨਿੰਦਿਆ ਕਰ ਰਹੇ ਹਨ, ਕਾਫੀ-ਕਾਫੀ ਦੇਰ ਏਸੇ ‘ਤੇ ਵਿਚਾਰਾਂ ਚੱਲਦੀਆਂ ਹਨ ਤੇ ਅੰਤ ਕੋਈ ਸਿਆਣਾ ਬਜ਼ੁਰਗ ਇਹ ਕਹਿ ਕੇ ਗੱਲ ਨਿਬੇੜ ਦਿੰਦੈ, “ਬਸ ਭਾਈ ਏਸ ਸਾਧ ਦਾ ਅੰਤ ਆ ਗਿਐ, ਏਹਦੀ ਜਿੰਦਗੀ ਹੁਣ ਬਹੁਤੀ ਨਈਂ ਬਚੀ”।
ਸਚਮੁੱਚ ਇਸ ਸਾਧ ਨੇ ਬਹੁਤ ਕਮੀਨੀਆਂ ਹਰਕਤ ਕੀਤੀ ਹੈ ਤੇ ਸਿਖ ਪੰਥ ਦਾ ਮੂੰਹ ਚਿੜਾਇਆ ਹੈ। ਜਿਸ ਦਸਵੇਂ ਪਾਤਸ਼ਾਹ ਬਾਰੇ ਇਕ ਵੀ ਗਲਤ ਸ਼ਬਦ ਸਿਖ ਬਰਦਾਸ਼ਤ ਨਹੀਂ ਕਰ ਸਕਦੇ, ਇਸ ਨੇ ਓਸ ਸਰਬੰਸਦਾਨੀ ਪਾਤਸ਼ਾਹ ਦੀ ਨਕਲ ਉਤਾਰੀ ਹੈ। 30 ਮਾਰਚ 1699 ਨੂੰ ਜੋ ਇਤਿਹਾਸਕ ਘਟਨਾ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਾਤਸ਼ਾਹ ਨੇ ਵਰਤਾਈ ਸੀ ਤੇ ਜਿਸ ਨੇ ਇਨਕਲਾਬ ਲਿਆਂਦਾ ਸੀ, ਉਸ ਸਭ ਦੀ ਨਕਲ ਵੀ ਏਸ ਸਾਧ ਨੇ 29 ਅਪ੍ਰੈਲ 2007 ਨੂੰ ਆਪਣੇ ਸਲਾਬਤਪੁਰ ਸਥਿਤ ਡੇਰੇ ਵਿਚ ਕੀਤੀ। ਉਹੀ ਗੁਰੂ ਸਾਹਿਬ ਵਰਗਾ ਪਹਿਰਾਵਾ, ਉਸੇ ਤਰ੍ਹਾਂ ਦੀ ਕਲਗੀਂ ਲਾ ਕੇ, ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਪੰਜ ਪਿਆਰਿਆਂ ਦੀ ਤਰਜ਼ ‘ਤੇ ਸੱਤ ਬਣਾਏ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜੇ ਏਸ ਸਾਧ ਨੇ ਏਨੀ ਹਿੰਮਤ ਕੀਤੀ ਹੀ ਸੀ ਤੇ ਜੇ, ਇਸ ਦੇ ਚੇਲਿਆਂ ਦੇ ਕਹਿਣ ਮੁਤਾਬਿਕ, ਇਹ ਸਰਬ ਸਮਰੱਥ ਹੈ ਤਾਂ ਫਿਰ ਕਿਉਂ ਨਾ ਸੱਤਾਂ ਦੇ ਸਿਰ ਵੱਢੇ। ਹਾਂ, ਇੱਕ ਛੋਟਾ ਜਿਹਾ ਪਖ਼ੰਡ ਜ਼ਰੂਰ ਕੀਤਾ, ਜਿਸ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਸਾਧ ਦੇ ਆਪਣੇ ਮੈਗਜ਼ੀਨ ਵੱਲੋਂ,
“ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਇਸ ਦਿਨ ਇਨਸਾਨੀਅਤ ਦਾ ਪ੍ਰਤੀਕ ਸਰੂਪ ਵਿਸ਼ੇਸ਼ ਲੌਕਟ ਜਾਰੀ ਕੀਤਾ ਗਿਆ। ਇਸ ਲੌਕਟ ਨੂੰ ਜਾਰੀ ਕੀਤੇ ਜਾਣ ਦਾ ਦ੍ਰਿਸ਼ ਬਹੁਤ ਹੀ ਦਿਲ ਦਹਿਲਾਉਣ ਵਾਲਾ ਸੀ। ਲੌਕਟ ਨੂੰ ਜਾਰੀ ਕਰਨ ਤੋਂ ਪਹਿਲਾਂ ਸ਼ਹਿਨਸ਼ਾਹ ਜੀ (ਇੱਥੇ ਅਸੀਂ ਸਿਖ ਸੰਗਤਾਂ ਨੂੰ ਇਹ ਦੁਬਾਰਾ ਦੱਸ ਦੇਈਏ ਕਿ ਇਹ ਸ਼ਬਦਾਵਲੀ ਸਾਧ ਦੇ ਆਪਣੇ ਮੈਗਜ਼ੀਨ ਵਿਚ ਛਪੀ ਸੀ ਤੇ ਅਸੀਂ ਇਸ ਨੂੰ ਹੂਬਹੂ ਦੇ ਰਹੇ ਹਾਂ, ਪਰ ਨਾਲ ਨਾਲ ਆਪਣੇ ਵਿਚਾਰ ਵੀ ਬਰੈਕਟਾਂ ਵਿਚ ਦੇ ਰਹੇ ਹਾਂ) ਨੇ ਸਮੂਹ ਸਾਧ ਸੰਗਤ ਤੋਂ ਪ੍ਰਤਿੱਗਆ ਕਰਵਾਉਂਦੇ ਹੋਏ ਫਰਮਾਇਆ ਕਿ ਪਹਿਲਾਂ ਸਾਰੇ ਵਾਇਦਾ ਕਰੋ ਕਿ ਜਿਵੇਂ ਅਸੀਂ ਕਰਨ ਜਾ ਰਹੇ ਹਾਂ, ਉਵੇਂ ਕੋਈ ਨਹੀਂ ਕਰੇਗਾ, ਕਿਉਂਕਿ ਜਦੋਂ ਕੁਝ ਧਾਰਨ ਕਰਨਾ ਹੋਵੇ ਤਾਂ ਉਸ ਦੇ ਲਈ ਕੁਝ ਕਰਨਾ ਹੀ ਪੈਂਦਾ ਹੈ। ਅਜਿਹਾ ਸੁਣਦੇ ਹੀ ਸੰਗਤ ਹੈਰਾਨ ਰਹਿ ਗਈ। ਚਾਰੇ ਪਾਸੇ ਖਾਮੋਸ਼ੀ ਛਾ ਗਈ ..................। 'ਹਰ ਕਿਸੇ ਨੂੰ ਅਨਜਾਨ ਗਮਾਂ ਨੇ ਘੇਰ ਲਿਆ...............। 'ਆਪਣੇ ਸਤਿਗੁਰੂ ਦੇ ਹੁਕਮ ਵਿਚ ਬੱਝੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸ਼ਾਹੀ ਫੁਰਮਾਣ ਨੂੰ ਸਲਾਮ ਕਰਦੇ ਹੋਏ ਕੁਝ ਪਲ ਲਈ ਖਾਮੋਸ਼ੀ ਤੋੜਨ ਦਾ ਸਾਹਸ ਕੀਤਾ। ਹਰ ਕੋਈ ਅਨੋਖੀ ਮਨੋ ਦਸ਼ਾ ‘ਚੋਂ ਵਿਚਰ ਰਿਹਾ ਸੀ....................... (ਉਹਨਾਂ ਨੇ ਬਹੁਤ ਸਾਰੇ ਅਲੰਕਰ ਵਰਤੇ ਹੋਏ ਨੇ ਬਿਨਾ ਕਿਸੇ ਕਾਰਨ ਗੱਲ ਨੂੰ ਵਧਾਇਆ ਗਿਆ ਹੈ, ਸੋ ਅਸੀਂ ਥਾਂ ਦੀ ਘਾਟ ਕਾਰਨ ਉਹ ਸਭ ਕੁਝ ਨਹੀਂ ਦੇ ਰਹੇ)।' ਬਸ! ਸ਼ਹਿਨਸ਼ਾਹ ਜੀ ਦੇ ਇਹਨਾਂ ਸ਼ਬਦਾਂ ਨੇ ਤਾਂ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ.................।' ਸ਼ਾਹ ਸਤਨਾਮ ਜੀ ਧਾਮ ਦੀ ਗੁਫਾ ਦੇ ਵਿਹੜੇ ਵਿਚ ਬੈਠੇ ਲਗਭਗ ਡੇਢ ਲੱਖ ਸੇਵਾਦਾਰ ਭਾਈ ਭੈਣ (ਇਸ ਗਿਣਤੀ ਨੂੰ ਮੈਗਜ਼ੀਨ ਵਿਚ ਸੈਕੜੇ ਵਾਰ ਦੁਹਰਾਇਆ ਗਿਆ ਹੈ) ਆਪਣੇ ਦਿਲ ਅਜ਼ੀਜ਼, ਪ੍ਰਾਣਾ ਤੋਂ ਪਿਆਰੇ ਸਤਿਗੁਰੂ ਦੇ ਏਨਾ ਕਹਿੰਦੇ ਹੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਏਨਾ ਦਿਲ ਦਹਿਲਾਉਣ ਵਾਲਾ ਦ੍ਰਿਸ਼ ਕਿ ਸਾਰੇ ਤਰ-ਬ-ਤਰ ਰੋ ਰਹੇ ਸਨ...................... ਸੇਜਲ ਅੱਖਾਂ ‘ਚੋਂ ਹੰਝੂ ਧਾਰਾ ਬਣ ਕੇ ਵਹਿ ਰਹੇ ਸਨ। ਇਸ ਗਮਗੀਨ ਮਾਹੌਲ ਵਿਚ ................. ਹਰ ਕੋਈ ਇਹੀ ਪੁਕਾਰ ਕਰ ਰਿਹਾ ਸੀ ਕਿ ਹੇ ਪ੍ਰੀਤਮ ਪਿਆਰੇ, ਜਿੰਦਗੀ ਵਿਚ ਕਦੇ ਵੀ ਅਜਿਹਾ ਪਲ ਨਾ ਆਵੇ .................। (ਹੁਣ ਸਿਖ ਸੰਗਤ ਤੱਕੇ ਕਿ ਉਹ ਦਿਲ ਦਹਿਲਾਉਣ ਵਾਲਾ ਦ੍ਰਿਸ਼, ਜਿਸ ਲਈ ਏਨੀ ਭੂਮਿਕਾ ਬੰਨ੍ਹੀ ਗਈ ਕਿ ਮੈਗਜ਼ੀਨ ਦੇ ਕਈ ਪੱਤਰੇ ਭਰ ਦਿੱਤੇ, ਕੀ ਸੀ) ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਸੱਜੇ ਕਰ ਕਮਲ ਦੀ ਵਿਚਕਾਰਲੀ ਉਂਗਲ ‘ਚੋਂ ਖੂਨ ਕੱਢਿਆ (ਖੋਦਿਆ ਪਹਾੜ ਤੇ ਨਿਕਲਿਆ ਚੂਹਾ) ਤੇ ਇਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਉਂਗਲ ਨੂੰ ਦਬਾਇਆ ਤਾਂ ਉਂਗਲ ਤੇ ਖੂਨ ਦੀ ਲੰਮੀ ਧਾਰ ਵਹਿ ਤੁਰੀ (ਤੇ ਉਸ ਧਾਰ ਨਾਲ ਸਾਰੇ ਸ਼ਰਧਾਲੂ ਭਿੱਜ ਗਏ ਹੋਣੇ ਐ? ਐਵੇ ਪਖੰਡ ਨੂੰ ਵਧਾ ਚੜ੍ਹਾ ਕੇ ਲਿਖਿਆ ਗਿਆ, ਸਾਧ ਨੇ ਉਂਗਲ ਵਿਚ ਹੌਲੀ ਜਿਹੀ ਪਿੰਨ ਮਾਰੀ, ਏਨੀ ਹੌਲੀ ਕਿ ਉਂਗਲ ਨੂੰ ਦਬਾਉਣਾ ਪਿਆ ਭੋਰਾ ਖੂਨ ਕੱਢਨ ਲਈ ਤੇ ਚੇਲਿਆਂ ਨੂੰ ਪਹਿਲਾਂ ਇਸ ਤਰ੍ਹਾਂ ਹਦਾਇਤਾਂ ਦਿੱਤੀਆਂ ਜਿਵੇਂ ਸਾਧ ਆਪਣਾ ਸਿਰ ਵੱਢਣ ਲੱਗਿਆ ਹੋਵੇ।) ਉਸ ਖੂਨ ਰੰਗੀ ਉਂਗਲ ਨੂੰ ਵਿਖਾਉਂਦੇ ਹੋਏ ਇਨਸਾਨੀਅਤ ਦੇ ਸੱਚੇ ਮਸੀਹਾ, (ਜਿਸ ‘ਤੇ ਕਈ ਇਨਸਾਨਾਂ ਨੂੰ ਕਤਲ ਕਰਨ ਤੇ ਕਈ ਮਾਸੂਮ ਕੁੜੀਆਂ ਦਾ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ) ਪੂਜਨੀਕ ਹਜ਼ੂਰ ਪਿਤਾ ਜੀ ਨੇ ਜੋਸ਼ ਵਿਚ ਐਲਾਨ ਕੀਤਾ ਕਿ ਅੱਜ ਅਸੀਂ ਇਨਸਾਨੀਅਤ ਦੇ ਪ੍ਰਤੀਕ ਇਸ ਲੋਗੋ ਨੂੰ ਭਾਵ ਇਨਸਾਨੀਅਤ ਨੂੰ (ਮੂਰਖ ਸਾਧ ਲੌਕਟ ਨੂੰ ਹੀ ਇਨਸਾਨੀਅਤ ਕਹੀ ਜਾਂਦਾ ਹੈ) ਆਪਣੇ ਖੂਨ ਨਾਲ ਤਿਲਕ ਲਗਾ ਰਹੇ ਹਾਂ...............। 'ਸ਼ਹਿਨਸ਼ਾਹ ਜੀ ਦਾ ਜੋਸ਼ੀਲਾ ਅੰਦਾਜ਼ (ਉਂਗਲ ਵਿਚ ਪਿੰਨ ਮਾਰ ਕੇ ਤੁਪਕਾ ਖੂਨ ਕੱਢ ਕੇ ਉਸ ਨੂੰ ਜੋਸ਼ ਚੜ੍ਹ ਗਿਆ) ਦੇਖਿਆਂ ਹੀ ਬਣ ਰਿਹਾ ਸੀ। ਆਪ ਜੀ ਦਾ ਨੂਰਾਨੀ ਚਿਹਰਾ, ਰੂਹਾਨੀ ਪ੍ਰਕਾਸ਼, ਇਲਾਹੀ ਤਾਕਤ ਨਾਲ ਦਗ ਦਗ ਕਰ ਰਿਹਾ ਸੀ ਕਿ ਕਿਸੇ ਵਿਚ ਹਿੰਮਤ ਨਹੀਂ ਸੀ ਕਿ ਉਹਨਾਂ ਦੀ ਤਾਬ ਸਹਿ ਸਕੇ (ਐਵੇ ਸਾਧ ਨੂੰ ਫੂਕ ਛਕਾਉਣ ਲਈ ਅਲ਼ੰਕਾਰ ਸਾਰੇ ਦਸ਼ਮੇਸ਼ ਪਿਤਾ ਵਾਲੇ ਵਰਤੇ ਜਾ ਰਹੇ ਹਨ)। 'ਉਹਨਾਂ ਦਾ ਚਿਹਰਾ ਏਨਾ ਨੂਰੋ ਨੂਰ ਹੋ ਰਿਹਾ ਸੀ ਕਿ ਸੂਰਜ ਦੀ ਰੌਸਨੀ ਵੀ ਉਸ ਦੇ ਸਾਹਮਣੇ ਤੁੱਛ ਹੈ ........................।' ਫਿਰ ਸ਼ਹਿਨਸ਼ਾਹ ਜੀ ਨੇ ਲੋਗੋ ਨੂੰ ਜੋਸ਼ ਭਰੇ ਅੰਦਾਜ਼ ਵਿਚ ਐਲਾਨ ਕੀਤਾ ਕਿ ਅਸੀਂ ਇਨਸਾਨੀਅਤ ਦੀ ਸੇਵਾ ਲਈ ਆਪਣੇ ਖੂਨ ਦਾ ਇਕ ਇਕ ਕਤਰਾ ਵਹਾ ਦਿਆਂਗੇ ................(ਹੋਰ ਪਾਡੀਆਂ)................। 'ਇਨਸਾਨੀਅਤ ਦੇ ਸੱਚੇ ਰੱਖਿਅਕ, ਮਾਨਵਤਾ ਨੂੰ ਆਪਣੇ ਖੂਨ ਦੀ ਬਲੀ ਦੇਣ ਵਾਲੇ (ਖੂਨ ਦੀ ਬਲੀ ਵੇਖ ਲਉ ਜੀ, ਦੋ ਤੁਪਕੇ ਵੀ ਨਹੀਂ, ਇਸ ਤੋਂ ਵੱਧ ਖੂਨ ਤਾਂ ਡਾਕਟਰ ਟੈਸਟ ਕਰਨ ਲਈ ਕੱਢ ਲੈਂਦੇ ਹਨ।) ਮਹਾਨ ਦਾਤਾਰ ਨੇ ਆਪਣੇ ਹੱਥ ਨੂੰ ਉੱਪਰ ਚੁੱਕ ਕੇ ਕੜਕਦੀ ਆਵਾਜ ਵਿਚ ਕਿਹਾ ਕਿ ਸਾਨੂੰ ਕਿਸੇ ਝੂਠ ਫਰੇਬ ਦੀ ਪਰਵਾਹ ਨਹੀਂ ਅਤੇ ਅਜਿਹਾ ਕੋਈ ਮਾਈ ਦਾ ਲਾਲ ਨਹੀਂ ਜੋ ਸਾਨੂੰ ਇਨਸਾਨੀਅਤ ਦੀ ਸੇਵਾ ਕਰਨ ਤੋਂ ਰੋਕ ਸਕੇ ...................।” ਇਸ ਤਰ੍ਹਾਂ ਦੀਆਂ ਬਹੁਤ ਸ਼ੇਖ਼ੀਆਂ ਮਾਰੀਆਂ ਏਸ ਪਖੰਡੀ ਸਾਧ ਨੇ। ਹੁਣ ਸਮਝ ਨਹੀਂ ਆਉਂਦੀ ਕਿ ਮਾਨਵਤਾ ਦੇ ਆਪੇ ਬਣੇ ਰੱਖਿਅਕ ਤੇ ਅਲੰਬਰਦਾਰ ਏਸ ਸਾਧ ਦੇ ਸੈਕੜੇ ਭੂਤਰੇ ਹੋਏ ਚੇਲਿਆਂ ਨੂੰ ਸਿਖ ਸੰਗਤਾਂ ਨੇ ਬਹੁਤ ਕੁਟਾਪਾ ਚਾੜਿਆ ਤੇ ਇਹ ਵਿਚਾਰਾ ਬਹਾਦਰ ਸਾਧ ਗੁਫਾ ਵਿਚ ਲੁਕਿਆ ਬੈਠਾ ਹੈ ਤੇ ਸਰਕਾਰ ਤੋਂ ਆਪਣੀ ਸੁਰੱਖਿਆ ਲਈ ਜ਼ੈੱਡ ਸਕਿਊਰਟੀ ਲੈ ਲਈ ਹੈ।
ਸੌਖਾ ਨਹੀਂ ਸਾਧਾ ਮਨੁੱਖਤਾ ਲਈ ਜਿਉਣਾ ਤੇ ਮਨੁੱਖਤਾ ਦੀ ਅਜ਼ਾਦੀ ਲਈ ਜੱਦੋ ਜਹਿਦ ਕਰਨੀ। ਮਨੁੱਖਤਾ ਦੀ ਆਜ਼ਾਦੀ ਸਿਰਫ ਉਂਗਲ ਦਾ ਦੋ ਤੁਪਕੇ ਖੂਨ ਨਹੀਂ ਸਗੋਂ ਪੂਰਾ ਸਰਬੰਸ ਮੰਗਦੀ ਹੈ। ਜੇ ਮਨੁੱਖਤਾ ਲਈ ਕੁਰਬਾਨੀਆਂ ਵੇਖਣੀਆਂ ਨੇ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਭਾਈ ਦਿਲਾਵਰ ਸਿੰਘ ਤੱਕ ਦਾ ਇਤਿਹਾਸ ਪੜ੍ਹ। ਪੜ੍ਹ ਤੱਤੀ ਤਵੀ ‘ਤੇ ਅਡੋਲ ਬੈਠੇ ਸਤਿਗੁਰੂ ਕਿਵੇਂ ਮੁਸਕੁਰਾ ਰਹੇ ਨੇ, ਤੱਕ ਚਾਂਦਨੀ ਚੌਂਕ ਵਿਚ ਧਰਮ ਦੀ ਚਾਦਰ ਨੌਂਵੇਂ ਪਾਤਸ਼ਾਹ ਕਿਵੇਂ ਨਿਡਰਤਾ ਨਾਲ ਬੈਠੇ ਨੇ, ਦੇਖ ਸਰਹੰਦ ਤੇ ਚਮਕੌਰ ਵੱਲ ਮੂੰਹ ਕਰਕੇ, ਕੀ ਸਹਾਰ ਸਕਦੈ ਸਰਹੰਦ ਦੀਆਂ ਦੀਵਾਰਾਂ ਅਤੇ ਚਮਕੌਰ ਦੇ ਮੈਦਾਨ ਵਿਚ ਜੂਝ ਰਹੇ ਜੁਝਾਰੂਆਂ ਦੇ ਚਿਹਰਿਆਂ ਦਾ ਨੂਰ, ਨਜ਼ਰ ਮਾਰ ਅੱਸੀ ਸਾਲਾ ਓਸ ਬਜ਼ੁਰਗ ਜਰਨੈਲ ‘ਤੇ ਜਿਸ ਦੇ ਧੜ ‘ਤੇ ਸੀਸ ਵੀ ਨਹੀਂ ਤੇ ਉਹ ਫਿਰ ਵੀ 18 ਸੇਰ ਪੱਕਾ ਖੰਡਾ ਵਾਹ ਰਿਹੈ, ਕੀ ਹੈ ਹਿੰਮਤ ਕਿ, ਬੰਦ ਬੰਦ ਕਟਵਾਉਂਦੇ ਹੋਏ ਵੀ ਸਿਮਰਨ ਕਰੇਂ, ਤੇਰੇ ਬੇਸ਼ਰਮ ਜਹੇ ਪੁੱਤ ਧੀਆਂ (ਬੇਸ਼ਰਮ ਇਸ ਲਈ ਕਿ ਸਾਧ ਦੀ ਇਕ ਕੁੜੀ ਬੱਜੋਆਣੇ ਪਿੰਡ ਦੇ ਕਿਸੇ ਪ੍ਰੋਫੈਸਰ ਮੁੰਡੇ ਨਾਲ ਨਿਕਲ ਗਈ ਸੀ) ਜਿਨ੍ਹਾਂ ਨੂੰ ਤੂੰ ਸਾਹਿਬਜਾਦੇ ਕਹਿੰਦਾ ਹੈ, ਕੀ ਹੈ ਹਿੰਮਤ ਕਿ ਉਹਨਾਂ ਵਿਚੋਂ ਕਿਸੇ ਦਾ ਕਾਲਜਾ ਕੱਢ ਕੇ ਮੂੰਹ ਵਿਚ ਪਵਾ ਸਕੇਂ, ਤੂੰ ਸੋਚ ਵੀ ਨਹੀਂ ਸਕਦਾ ਤੇ ਤੱਕ ਦਿੱਲੀ ਵੱਲ ਜਿੱਥੇ ਅੱਗ ਵਰਗੇ ਜੰਮੂਰਾਂ ਨਾਲ ਮਾਸ ਨੋਚੇ ਜਾਣ ‘ਤੇ ਅਤੇ ਪੁਤਰ ਦਾ ਕਲੇਜਾ ਮੂੰਹ ਵਿਚ ਪਾਏ ਜਾਣ ‘ਤੇ ਵੀ ਇਕ ਸੂਰਮਾਂ ‘ਵਾਹਿਗੁਰੂ’ ਦਾ ਜਾਪ ਕਰ ਰਿਹਾ ਹੈ, ਕੀ ਤੂੰ ਸੋਚ ਸਕਦੈ ਕਿ ਦੇਸ਼ (ਸਾਡੇ ਦੇਸ਼ ਪੰਜਾਬ) ਨੂੰ ਗੁਲਾਮ ਬਣਾਉਣ ਆਏ ਗੋਰਿਆਂ ਨਾਲ ਬਜੁਰਗ ਉਮਰ ਵਿਚ ਵੀ ਇਕ ਸਿੰਘ ਸਰਦਾਰ ਏਸ ਤਰ੍ਹਾਂ ਲੜਿਆ ਕਿ ਤੋਪਾਂ ਤੇ ਬੰਦੂਕਾਂ ‘ਤੇ ਕ੍ਰਿਪਾਨਾਂ ਭਾਰੂ ਪੈ ਗਈਆਂ ਤੇ ਸ਼ੇਰ ਵਿਚ ਜੋਸ਼ ਏਨਾ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕ੍ਰਿਪਾਨ ਹੱਥ ਵਿਚੋਂ ਨਹੀਂ ਛੁੱਟੀ ਤੇ ਨਾਲ ਹੀ ਸਸਕਾਰ ਕਰਨਾ ਪਿਆ, ਤੂੰ ਕਹੇਂਗਾ ਇਹ ਸਭ ਬੀਤੀਆਂ ਸਦੀਆਂ ਦੀਆਂ ਪੁਰਾਣੀਆਂ ਗੱਲਾਂ ਹਨ, ਚੱਲ ਨੇੜੇ ਆਉਂਦੇ ਹਾਂ। ਕਰ ਮੂੰਹ ਪੰਜਾ ਸਾਹਿਬ ਵੱਲ, ਤੇ ਤੱਕ ਕਿਵੇਂ ਰੇਲ ਗੱਡੀ ਵਿਚ ਲਿਜਾਏ ਜਾ ਰਹੇ ਭੁੱਖੇ ਮਨੁੱਖਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਸਿੰਘ ਰੇਲ ਦੀਆਂ ਪਟੜੀਆਂ ਤੇ ਵਿਛ ਜਾਂਦੇ ਹਨ, ਹੈ ਹਿੰਮਤ ਕਿ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਵਾਂਗ ਮਨੱਖਤਾ ਦੀ ਸੇਵਾ ਕਰੇਂ, ਏ. ਸੀ. ਕਮਰਿਆਂ ਤੇ ਸਾਰੀਆਂ ਸੁੱਖ ਸਹੂਲਤਾਂ ਵਾਲੇ ਡੇਰਿਆਂ ‘ਚ ਬਹਿ ਕੇ ਫੜ੍ਹਾਂ ਮਾਰਨੀਆਂ ਬਹੁਤ ਸੌਖੀਆਂ ਨੇ ਸਾਧਾ ਪਰ ਮਨੱਖਤਾ ਲਈ ਕੁਰਬਾਨ ਹੋਣਾ ਬਹੁਤ ਔਖੈ। ਤੇਰੇ ਸਾਰੇ ਲਾਣੇ ਵਿਚੋਂ ਹੈ ਕੋਈ ਜਿਹੜਾ ਇਹ ਸੋਚ ਵੀ ਸਕੇ ਕਿ 21 ਸਾਲ ਤੱਕ ਜ਼ਾਲਮ ਦਾ ਪਿੱਛਾ ਕਿਵੇਂ ਕਰੀਦੈ ਤੇ ਉਸ ਮਨੱਖਤਾ ਦੇ ਕਾਤਲ ਨੂੰ ਉਸ ਦੇ ਘਰ ਜਾ ਕੇ ਕਿਵੇਂ ਸੋਧੀਦੈ, ਹੈ ਹਿੰਮਤ ਤੇਰੇ ਜਾਂ ਤੇਰੇ ਬਣਾਏ ਇਹਨਾਂ ‘ਇੰਸਾਂਨਾਂ’ ਵਿਚ। ਮਨੁੱਖਤਾ ਦੀ ਆਜ਼ਾਦੀ ਲਈ ਜੂਝਣ ਵਾਲੇ ਤਾਂ ਨਹਿਰਾਂ, ਦਰਿਆਵਾਂ ਵਿਚ ਮੱਛੀਆਂ ਦਾ ਭੋਜਨ ਬਣਦੇ ਨੇ, ਲੱਖਾਂ ਦੀ ਗਿਣਤੀ ਵਿਚ ਲਾਵਾਰਿਸ ਕਹਿ ਕੇ ਸਾੜੇ ਜਾਂਦੇ ਨੇ, ਬਾਪੂ ਦੀ ਰੁਲਦੀ ਪੱਗ, ਮਾਂ ਦੀ ਪਾਟੀ ਚੁੰਨੀ ਤੇ ਭੈਣ ਦੀਆਂ ਸਿਸਕੀਆਂ ਜ਼ਰਨੀਆਂ ਬਹੁਤ ਔਖੀਆਂ ਨੇ। ਕਦੇ ਪੁੱਛੀਂ ਉਹਨਾਂ ਖੂਫੀਆ ਏਜੰਸੀਆਂ ਵਾਲਿਆਂ ਨੂੰ ਜਿਹਨਾਂ ਨਾਲ ਤੇਰੀ ਯਾਰੀ ਐ, ਕਿ ਮਨੱਖਤਾ ਲਈ ਜੂਝਦੇ ਫੜੇ ਗਏ ਦਸਵੇਂ ਪਾਤਸ਼ਾਹ ਦੇ ਸ਼ੇਰ ਪੱਤਰਾਂ ਨੇ ਕਦੇ ਸੀ ਵੀ ਕੀਤੀ, ਤੇ ਨਾਲੇ ਪੁੱਛੀ ਕਿ ਤਸ਼ੱਦਦ ਕਿੰਨਾ ਕੀਤਾ ਗਿਆ ਉਹਨਾਂ ਜੁਝਾਰੂਆਂ ‘ਤੇ, ਕੀ ਦੇਗਾਂ ਵਿਚ ਨਹੀਂ ਉਬਾਲੇ ਗਏ, ਕੀ ਖੋਪਰ ਨਹੀਂ ਲਾਹੇ ਗਏ (ਭਾਈ ਰਣਜੀਤ ਸਿੰਘ ਤਰਸਿੱਕਾ), ਕੀ ਪੱਟ ਚੀਰ ਕੇ ਵਿਚ ਲੂਣ ਨਹੀਂ ਭਰਿਆ ਗਿਆ (ਭਾਈ ਵਰਿਆਮ ਸਿੰਘ), ਕੀ ਗਰਮ ਪ੍ਰੈਸ ਲਾ ਕੇ ਮਾਸ ਨਹੀਂ ਸਾੜਿਆ ਗਿਆ (ਭਾਈ ਅਵਤਾਰ ਸਿੰਘ ਸ਼ਤਰਾਣਾ), ਕੀ ਪਲਾਸ ਨਾਲ ਦੰਦ ਨਹੀਂ ਖਿੱਚੇ ਗਏ (ਭਾਈ ਰਛਪਾਲ ਸਿੰਘ ਛੰਦੜਾਂ), ਕੀ ਮਾਸ ਨਹੀਂ ਨੋਚਿਆ ਪਲਾਸਾਂ ਨਾਲ (ਜਥੇਦਾਰ ਸੁਖਦੇਵ ਸਿੰਘ ਬੱਬਰ) ਇਹ ਵਾਰਤਾ ਬੜੀ ਲੰਬੀ ਐ ਸਾਧਾ, ਪੁੱਛ ਲਈ ਉਹਨਾਂ ਨੂੰ ਫੇਰ ਕਰੀਂ ਮਨੁੱਖਤਾ ਦੀ ਰੱਖਿਆ ਦੀਆਂ ਗੱਲਾਂ। ਮਨੱਖਤਾ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਉਣਾ ਤਾਂ ਦਸ਼ਮੇਸ਼ ਦੇ ਦੁੱਲੇ ਪੁੱਤਰਾਂ ਦੇ ਹਿੱਸੇ ਈ ਆਇਐ, ਤੂੰ ਰਹਿਣ ਦੇ, ਤੇਰੀ ਦੁਕਾਨਦਾਰੀ ਵਧੀਆ ਚੱਲੀ ਐ ਤੇ ਤੂੰ ਆਪਣੀ ਡਫਲੀ ਵਜਾਈ ਚੱਲ, ਮਖਮਲੀ ਗੱਦੇ, ਸੇਵਾ ਲਈ ਅਪਸਰਾਵਾਂ, ਛੱਡ ਮਨੁਖਤਾ ਬਾਰੇ ਤੇ ਜਿਹੜਾ ਕੰਮ ਤੂੰ ਬਹੁਤ ਦੇਰ ਤੋਂ ਕਰਦਾ ਆ ਰਿਹੈ ਉਹੀ ਕਰ ‘ਅਯਾਸ਼ੀ’। 'ਮਨੁੱਖਤਾ ਲਈ ਖੂਨ ਵਹਾ ਦਿਆਂਗੇ, ਆਪਣੀ ਜਾਨ ਕੁਰਬਾਨ ਕਰ ਦਿਆਂਗੇ, ਕਿਸੇ ਦੀ ਈਨ ਨਹੀਂ ਮੰਨਾਂਗੇ ਇਹ ਸਭ ਤੁਹਾਡੇ ਲਈ ਕਿਤਾਬੀ ਗੱਲਾਂ ਨੇ ਜਾਂ ਕਹਿ ਲਉਂ ਚੇਲਿਆਂ ਵਿਚ ਨਾਮਣਾ ਖੱਟਣ ਲਈ ਖੇਡਿਆ ਗਿਆ ਡਰਾਮਾਂ।
ਤੇਰੇ ਵਰਗੇ ਸੋਚਦੇ ਨੇ ਕਿ ਬਸ ਸਟੇਜਾਂ ‘ਤੇ ਬੋਲ ਕੇ ਸਰ ਜਾਊ ਤੇ ਅਖ਼ਬਾਰਾਂ ਵਿਚ ਨਾਮ ਆ ਜਾਊ। ਫੋਕੀ ਸ਼ੋਹਰਤ ਦੇ ਭੁੱਖੇ ਤੁਸੀਂ ਕੀ ਜਾਣੋ ਆਜ਼ਾਦੀ ਕੀ ਹੰਦੀ ਐ। ਤੁਸੀਂ ਬੂਬਨੇ ਤਾਂ ਐਸ਼ਾਂ ਕਰਦੇ ਓ। ਸੋਚਦੇ ਓ ਕਾਫੀ ਦੇਰ ਤੋਂ ਕੁਝ ਨਵਾਂ ਨਈ ਕੀਤਾ ਚਲੋ ਇੰਜ ਕਰ ਲੈਦੇ ਹਾਂ। ਸਾਨੂੰ ਪੁੱਛ ਕੇ ਵੇਖ ਗੁਲਾਮੀ ਦੀ ਪੀੜ ਤੇ ਆਜ਼ਾਦੀ ਦੇ ਸੁਹਾਣੇ ਸੁਪਨੇ। ਕੋਈ ਨ੍ਹੀ ਸਾਧਾ ਸਾਨੂੰ ਪੈਰ ਸਿਰ ਹੋ ਜਾਣ ਦੇ ਤੇ ਸਿਵਿਆਂ ਵਿਚ ਰੁਲਦੀ ਰਾਖ ਸਾਂਭ ਲੈਣ ਦੇ, ਅਜੇ ਅਸੀਂ ਪਿਛਲੇ ਸਰਕਾਰੀ ਕਤਲੇਆਮ ਵਿਚੋਂ ਉਭਰਨ ਦਾ ਯਤਨ ਕਰ ਰਹੇ ਹਾਂ। ਸਾਨੂੰ ਸਾਂਭ ਲੈਣ ਦੇ ਵੀਰਾਂ ਦੀ ਯਾਦ ਤੇ ਗਿਣਤੀ ਵੀ ਕਰ ਲੈਣ ਦੇ ਲਾਵਾਰਸ ਲਾਸ਼ਾਂ ਦੀ। ਅਜੇ ਤਾਂ ਥਾਣਿਆਂ ਵਿਚੋਂ ਪਾਟੀਆਂ ਚੁੰਨੀਆਂ ਲੱਭ ਰਹੀਆਂ ਨੇ, ਤੇ ਪੁੱਠੇ ਲਮਕਾਏ ਬੇਕਸੂਰਾਂ ਦੀਆਂ ਚੀਕਾਂ ਸੁਣ ਰਹੀਆਂ ਨੇ, ਸਾਨੂੰ ਇਸ ਸਭ ਵਿਚੋਂ ਨਿਕਲ ਲੈਣ ਦੇ, ਫੇਰ ਅਸੀਂ ਦੱਸਾਂਗੇ ਕਿ ਅਜ਼ਾਦੀ ਲਈ ਮਨੁੱਖਤਾ ਦੀ ਆਜ਼ਾਦੀ ਲਈ ਕਿਵੇਂ ਲੜਿਆ ਜਾਂਦੈ ਤੇ ਮਨੁੱਖਤਾ ਦੀ ਸੇਵਾ ਕਿਵੇਂ ਕਰੀ ਜਾਂਦੀ ਐ। ਅਜੇ ਤਾਂ ਅਸੀਂ ਬੇਘਰੇ ਰੁਲਦੇ ਫਿਰ ਰਹੇ ਆਂ, ਸਾਨੂੰ ‘ਆਪਣਾ ਘਰ’ ਲੈ ਲੈਣ ਦੇ ਫੇਰ ਅਸੀਂ ਜੂਝਾਂਗੇ ਤੇ ਤੇਰੇ ਸਮੇਤ ਸਾਰੀ ਦੁਨੀਆਂ ਨੂੰ ਦੱਸ ਦਿਆਂਗੇ ਕਿ ਮਨੱਖਤਾ ਦੇ ਕਾਤਲਾਂ ਨੂੰ ਜਵਾਬ ਦੇਣ ਵਾਲੇ ਤੁਰ ਪਏ ਨੇ ਤੇ ਜੇ ਕੋਈ ਕਿਸੇ ‘ਤੇ ਜ਼ੁਲਮ ਕਰ ਰਿਹਾ ਹੈ ਤਾਂ ਤਿਆਰੀ ਕਰ ਲਵੇ ਪਰਲੋਕ ਦੀ।
ਹੁਣ ਸਾਧਾ ਅੰਤ ਵਿਚ ਤੈਨੂੰ ਇਕ ਨਸੀਅਤ ਐ ਕਿਉਂਕਿ ਤੂੰ ਸਾਡਾ ਇਕ ਸਿੰਘ ਸ਼ਹੀਦ ਕਰਕੇ ਸਾਨੂੰ ਫੇਰ ਝੰਜੋੜਿਐ, ਆਪਣੇ ਚੇਲਿਆਂ ਚੂਲਿਆਂ ‘ਤੇ ਬਹੁਤਾ ਮਾਣ ਨਾ ਕਰ, ਤੇਰੀ ਫੋਟੋ ਪੰਜਾਬ ਦੇ ਕਿਸੇ ਘਰ ‘ਚ ਨਈ ਦਿਸਦੀ, ਕਿਸੇ ਨੇ ਤੇਰੇ ਪਖੰਡਾਂ ਪਿੱਛੇ ਆਪਣੇ ਪੁੱਤ ਨਈਂ ਮਰਵਾਉਣੇ ਤੇ ਸਾਨੂੰ ਤਪਿਆਂ ਹੋਇਆਂ ਨੂੰ ਹੋਰ ਨਾ ਤਪਾ ਕਿਤੇ ਇਹ ਨਾ ਹੋਵੇ ਕਿ ਪਹਿਲਾਂ ਸਾਨੂੰ ....................................।
ਜਗਦੀਪ ਸਿੰਘ ‘ਫਰੀਦਕੋਟ’98157-63313

"ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ.............."


“ਸੁਣ ਓ ਪਾਪੀ ਹਾਕਮਾਂ ਕੀ ਜ਼ੁਲਮ ਕਮਾਇਆ,
ਅੱਖਾਂ ‘ਤੇ ਬੰਨ੍ਹ ਪੱਟੀਆਂ ਤੂੰ ਹੁਕਮ ਸੁਣਾਇਆ,
ਅੱਗ ਲੱਗਜੇ ਤੇਰੇ ਰਾਜ ਦੇ ਮੱਚ ਜਾਣ ਮੁਨਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
ਕਿੰਨੇ ਸੂਰਜ ਵੈਰੀਓ ਖੋਹ ਲਉਂਗੇ ਸਾਥੋਂ,
ਕਦ ਤੱਕ ਸੁਰਖ਼ ਸਵੇਰ ਨੂੰ ਲਕੋ ਲਉਂਗੇ ਸਾਥੋਂ,
ਜਿੱਤ ਦੇ ਵੱਜ ਕੇ ਰਹਿਣਗੇ ਇਕ ਰੋਜ਼ ਨਗਾਰੇ,
‘ਸੱਚ ਨੂੰ ਫਾਂਸੀ’ ਲਾ ਦਿੱਤੀ ਜ਼ਾਲਮ ਸਰਕਾਰੇ।
31 ਜੁਲਾਈ 1940, ਇਸ ਦਿਨ ਨਾਲ ਇਕ ਮਹਾਨ ਯੋਧੇ ਦੀ ਯਾਦ ਜੁੜੀ ਹੋਈ ਹੈ। ਓਸ ਸੂਰਮੇਂ ਦੀ, ਜਿਸ ਨੇ ਅੰਗਰੇਜ਼ ਹਕੂਮਤ ਵਿਚਲੇ ਸਭ ਤੋਂ ਜ਼ਾਲਮ ਅਫਸਰ, ਲੱਖਾਂ ਇਨਸਾਨਾਂ ਦੇ ਕਾਤਲ, ਮਾਈਕਲ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ। ਭਾਂਵੇ 21 ਸਾਲ ਇੰਤਜਾਰ ਕਰਨਾ ਪਿਆ, ਪਰ 13 ਅਪ੍ਰੈਲ 1919 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਕ ਧਰਤੀ ਨੂੰ ਲਹੂ ਨਾਲ ਰੰਗਣ ਦੇ ਬਦਲੇ 13 ਮਾਰਚ 1940 ਨੂੰ ਪਾਪੀ ਓਡਵਾਇਰ ਦੀ ਛਾਤੀ ਗੋਲੀਆਂ ਨਾਲ ਛਲਣੀ ਕਰ ਕੇ ਯੋਧੇ ਨੇ ਆਪਣਾ ਪ੍ਰਣ ਨਿਭਾਇਆ ਤੇ ਪੰਥਕ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ। ਮੈਂ ਗੱਲ ਕਰ ਰਿਹਾਂ ‘ਸ਼ਹੀਦ ਸਰਦਾਰ ਊਧਮ ਸਿੰਘ ਸੁਨਾਮ’ ਦੀ, ਜਿਸ ਨੂੰ 31 ਜੁਲਾਈ 1940 ਨੂੰ ਗੋਰੀ ਹਕੂਮਤ ਨੇ ਫਾਂਸੀ ਚ੍ਹਾੜ ਕੇ ਸ਼ਹੀਦ ਕਰ ਦਿੱਤਾ ਸੀ। ਭਾਂਵੇ ਹਿੰਦੋਸਤਾਨੀਆਂ ਦੇ ਬਾਪੂ ਗਾਂਧੀ ਨੇ ਉਸ ਨੂੰ ‘ਪਾਗਲ’ ਕਿਹਾ ਸੀ ਤੇ ਭਾਂਵੇ ਹਿੰਦੋਸਤਾਨੀ ਪਾਠ ਪੁਸਤਕਾਂ ਵਿਚ ਉਸ ਯੋਧੇ ਨੂੰ ‘ਅੱਤਵਾਦੀ’ ਲਿਖਿਆ ਹੋਇਆ ਹੈ ਪਰ ਫਿਰ ਵੀ ਸਿਖ ਕੌਮ ਆਪਣੇ ਓਸ ਯੋਧੇ ਦੀ ਬਹਾਦਰੀ, ਸੂਰਮਤਾਈ ਤੇ ਕੁਰਬਾਨੀ ਨੂੰ ਹਮੇਸ਼ਾਂ ਸਿਜਦਾ ਕਰਦੀ ਰਹੇਗੀ ਤੇ ਸਿਖ ਗੱਭਰੂ ਉਸ ਤੋਂ ਪ੍ਰੇਰਨਾ ਲੈਂਦੇ ਰਹਿਣਗੇ......।
ਅੱਜ ਤੱਕ 31 ਜੁਲਾਈ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਕਰਕੇ ਹੀ ਸਾਡੇ ਦਿਲਾਂ ਵਿਚ ਵਸੀ ਹੋਈ ਹੈ। ਪਰ.............., ਅੱਜ 31 ਜੁਲਾਈ 2007 ਨੂੰ ਇਸ ਦਿਨ ਨਾਲ ਇਕ ਹੋਰ ਇਤਿਹਾਸਕ ਯਾਦ ਜੁੜ ਗਈ ਹੈ। ਅਤਿ ਸੁਰੱਖਿਅਤ? ਬੁੜੈਲ ਜ੍ਹੇਲ ਵਿਚਲੀ ਵਿਸ਼ੇਸ਼ ਅਦਾਲਤ ਨੇ ਆਪਣੇ ਇਕ ਫੈਸਲੇ ਵਿਚ ‘ਬੱਬਰ’ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਕਿਉਂ................. ਕਾਰਨ ਜਾਣਨ ਲਈ ਥੋੜਾ ਪਿੱਛੇ ਜਾਣਾ ਪਵੇਗਾ।
ਇਹਨਾਂ ਯੋਧਿਆਂ ਨੇ ਵੀ ਇਕ ਓਡਵਾਇਰ ਨੂੰ ਉਡਾਇਆ ਸੀ, ਹਾਂ ਤੁਸੀ ਠੀਕ ਸੁਣਿਆਂ ਓਡਵਾਇਰ। ਸ਼ਾਇਦ ਤੁਹਾਨੂੰ ਯਾਦ ਹੋਵੇ, ਕਾਲੀਆਂ ਐਨਕਾਂ ਲਗਾ ਕੇ ਰੱਖਣ ਵਾਲਾ ਇਕ ਸਖ਼ਸ਼, ਜਿਸ ਦੇ ਜ਼ੁਲਮਾਂ ਨੇ ਜਕਰੀਆਂ ਖ਼ਾਨ ਨੂੰ ਵੀ ਮਾਤ ਪਾ ਦਿੱਤੀ ਸੀ। ਜਿਹੜਾ ਹਿੰਦੂ ਮਿਥਿਹਾਸ ਦੇ ਰਾਕਸ਼ਸ਼ਾਂ ਵਾਂਗ ਹਮੇਸ਼ਾਂ ਆਦਮ ਬੋ, ਆਦਮ ਬੋ ਕਰਦਾ ਰਹਿੰਦਾ ਸੀ, ਤੇ ਜਿੱਥੇ ਕਿਤੇ ਉਸ ਨੂੰ ਕੋਈ ਦਾਹੜੀ, ਕੇਸਾਂ ਵਾਲਾ ਕੋਈ ਇਨਸਾਨ ਦਿਸਦਾ, ਝੱਟ ਉਸ ਨੂੰ ਨਿਗਲ ਜਾਂਦਾ ਤੇ ਹੱਡੀਆਂ ਵੀ ਨਾ ਲੱਭਣ ਦਿੰਦਾ। ਇਕ ਐਸਾ ਜ਼ਾਲਮ ਜਿਸ ਨੇ ਲੋਕਾਂ ਦੇ ਮੂੰਹਾਂ ਨੂੰ ਜਿੰਦਰੇ ਲਵਾ ਦਿੱਤੇ ਸਨ, ਤੇ ਜੇ ਕੋਈ ਬੋਲਦਾ ਸੀ ਤਾਂ ਉਸ ਦੀ ਅਗਲੇ ਦਿਨ ਅਖ਼ਬਾਰ ਵਿਚ ਖ਼ਬਰ ਲੱਗੀ ਹੁੰਦੀ, ‘ਖੂੰਖ਼ਾਰ ਅੱਤਵਾਦੀ ਫਲਾਣਾ ਸਿੰਘ ਪੁਲਸ ਮੁਕਾਬਲੇ ਵਿਚ ਹਲਾਕ’। 'ਸੱਚ ਲਿਖਣ ਵਾਲੀਆਂ ਸਾਰੀਆਂ ਕਲਮਾਂ ਦੀਆਂ ਨਿੱਬਾਂ ਤੋੜ ਦਿੱਤੀਆਂ ਗਈਆਂ ਸਨ, ਤੇ ਲੋਕਾਂ ਤੱਕ ਸੱਚ ਪੁਚਾਉਣ ਵਾਲੇ ਸਾਰੇ ਕਾਗਜ਼ਾਂ ਨੂੰ ਅੱਗ ਲਾ ਦਿੱਤੀ ਗਈ ਸੀ। ਮਾਈਕਲ ਓਡਵਾਇਰ ਨੇ ਤਾਂ ਸਿਰਫ ਸ਼੍ਰੀ ਅੰਮ੍ਰਿਤਸਰ ਸਾਹਬ ਦੇ ਜਲਿਆਂ ਵਾਲੇ ਬਾਗ ਵਿਚ ਕਤਲੇਆਮ ਕੀਤਾ ਸੀ, ਪਰ ਇਸ ਜ਼ਾਲਮ ਨੇ ਤਾਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਹਰ ਇਕ ਪਿੰਡ, ਸ਼ਹਿਰ ਇੱਥੋਂ ਤੱਕ ਕਿ ਹਰ ਇਕ ਘਰ ਵਿਚ ਜਲਿਆਂ ਵਾਲਾ ਬਾਗ ਬਣਾ ਦਿੱਤਾ ਸੀ। ਇਹ ਪਾਪੀ ਸੀ, ਲੱਖਾਂ ਨੌਜੁਆਨਾਂ, ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਕਾਤਲ, ਮੁੱਖ ਮੰਤਰੀ ਬੇਅੰਤ ਸਿਹੁੰ।
6% ਵੋਟਾਂ ਨਾਲ ਮੁੱਖ ਮੰਤਰੀ ਬਣੇ ਬੇਅੰਤੇ ਦੇ ਬੇਅੰਤ ਜ਼ੁਲਮਾਂ ਨੇ ਪੰਜਾਬ ਦੀ ਧਰਤੀ ‘ਤੇ ਐਸਾ ਕਹਿਰ ਵਰਤਾਇਆ ਜਿਹਾ ਕਿ ਪਹਿਲਾਂ ਕਦੇ ਕਿਸੇ ਨੇ ਦੇਖਿਆ ਨਾ ਸੁਣਿਆਂ। ਸਾਰਾ ਪੰਜਾਬ ਤ੍ਰਾਹ-ਤ੍ਰਾਹ ਕਰ ਰਿਹਾ ਸੀ। ਕੋਈ ਐਸਾ ਘਰ ਨਹੀਂ ਸੀ ਜਿਸ ‘ਤੇ ਇਸ ਪਾਪੀ ਦਾ ਕਹਿਰ ਨਾ ਵਰਤਿਆ ਹੋਵੇ। ਮਾੜਾ ਮੋਟਾ ਸੇਕ ਹਰ ਇਕ ਨੂੰ ਲੱਗਾ ਸੀ। ਅੰਨੇਵਾਹ ਸਿਖ ਨੌਜੁਆਨੀ ਨਿੱਤ ਨਵੇਂ ਸੂਰਜ ਕਤਲ ਕੀਤੀ ਜਾ ਰਹੀ ਸੀ। ਪਰ ਇਸ ਦੀ ਭੁੱਖ ਸੀ ਕਿ ਲੱਖਾਂ ਨਰ ਬਲੀਆਂ ਲੈ ਕੇ ਵੀ ਬੁਝ ਨਹੀਂ ਰਹੀ ਸੀ। ਦਿਨ ਰਾਤ ਪੰਜਾਬ ਦੇ ਹਰੇਕ ਘਰ ਦੀਆਂ ਕੁਰਲਾਹਟਾਂ ਤੇ ਵੈਣ ਸੁਣ ਕੇ ਵੀ ਇਸ ਦਾ ਤੇ ਇਸਦੇ ਸਾਥੀਆਂ ਦਾ ਪੱਥਰ ਦਿਲ ਪਿਘਲ ਨਹੀਂ ਰਿਹਾ ਸੀ। ਥਾਣਿਆਂ, ਕੋਤਵਾਲੀਆਂ ਦੇ ਟਾਰਚਰ ਰੂਮਾਂ ਵਿਚ ਲਗਾਤਾਰ ਹੋ ਰਿਹਾ ਅਣਮਨੁੱਖੀ ਤਸ਼ੱਦਦ, ਪੁੱਠੇ ਲਮਕਾਏ ਸਿੰਘ, ਜਿਹਨਾਂ ਨੂੰ ਜਿਊਂਦੇ ਸਾੜਿਆਂ ਜਾ ਰਿਹਾ ਸੀ, ਨੌਂਹ ਖਿੱਚੇ ਜਾ ਰਹੇ ਸਨ, ਮਾਸ ਨੋਚਿਆ ਜਾ ਰਿਹਾ ਸੀ, ਬੰਦ ਬੰਦ ਕੱਟੇ ਜਾ ਰਹੇ ਸਨ, ਦੇਗਾਂ ਵਿਚ ਉਬਾਲੇ ਜਾ ਰਹੇ ਸਨ, ਖੋਪਰੀਆਂ ਲਾਹੀਆਂ ਜਾ ਰਹੀਆਂ ਸਨ, ਬਿਜਲੀ ਦੇ ਕਰੰਟ, ਦਾਰੂ ਦੀਆਂ ਬੋਤਲਾਂ, ਭੈਣ ਭਰਾ ਤੇ ਪਿਉ ਧੀ ਬਿਨਾ ਕੱਪੜਿਆਂ ਤੋਂ ਇਕੱਠੇ................, ਤੇ ਇਹ ਸਭ ਕੁਝ ਵੇਖ ਕੇ ਇਹ ਸਵਾਦ ਲੈ ਰਿਹਾ ਸੀ। ਕਈ ਵਾਰ ਮੀਰ ਮੰਨੂੰ, ਫਰਖ਼ਸ਼ੀਅਰ, ਨਾਜ਼ੀ ਹਿਟਲਰ ਤੇ ਹੋਰ ਕਈ ਮਨੁੱਖਤਾ ਦੇ ਕਾਤਲ ਬੇਅੰਤੇ ਦਾ ਘਿਣਾਉਣਾ, ਕਰੂਪ ਤੇ ਜ਼ਾਲਮ ਚਿਹਰਾ ਵੇਖ ਕੇ ਕੰਬ ਜਾਂਦੇ ਸਨ। ਪਰ ਇਸ ਦੇ ਜ਼ੁਲਮ ਬਾਦਸਤੂਰ ਜਾਰੀ ਸਨ।
ਗੁਰਦੁਆਰਿਆਂ ਵਿਚ ਜੇ ਕੋਈ ਉੱਚੀ ਆਵਾਜ ਵਿਚ ‘ਰਾਜ ਕਰੇਗਾ ਖਾਲਸਾ’ ਵਾਲਾ ਦੋਹਿਰਾ ਪੜ੍ਹ ਦਿੰਦਾ ਸੀ ਤਾਂ ਉਸ ਨੂੰ ਝੱਟ ਖਤਰਨਾਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਤੇ ਕੁਝ ਦਿਨਾ ਪਿੱਛੋਂ ਉਸ ਦੀ ਬੇਪਛਾਣ ਲਾਸ਼ ਕਿਸੇ ਦਰਿਆਂ, ਨਹਿਰ ਦੇ ਪੁਲ ਤੇ ਬੇਕਫਨ ਪਈ ਹੁੰਦੀ ਸੀ।
...ਤੇ ਇਹਨਾਂ ਅਨੁਸਾਰ ਸੱਤਵਾਦ ਕੀ ਸੀ, ਬੇਅੰਤੇ ਦਾ ਸਕਾ ਪੋਤਰਾ ਫਰਾਂਸ ਦੀ ਕੇਤੀਆ ਨਾਮੀ ਕੁੜੀ ਨਾਲ ਕਈ ਦਿਨ ਲਗਾਤਾਰ ਬਲਾਤਕਾਰ ਕਰਦਾ ਰਿਹਾ ਤੇ ਉਸ ਨੂੰ ਫੌਰਨ ਸੱਤਵਾਦੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ। ਅੱਜ ਕੱਲ ਇਸ ਦੇ ਕਈ ਵਾਰ ਅਖ਼ਬਾਰਾਂ ਵਿਚ ਬਿਆਨ ਛਪਦੇ ਹਨ ਕਿ ‘ਪੰਜਾਬ ਵਿਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ’। ਸ਼ਾਇਦ ਇਸ ਨੂੰ ਅੱਤਵਾਦ ਦੀ ਪ੍ਰੀਭਾਸ਼ਾ ਨਹੀਂ ਪਤਾ, ਅੱਤਵਾਦ ਤਾਂ ਉਹ ਸੀ ਜੋ ਇਸ ਦੇ ਜ਼ਾਲਮ ਦਾਦੇ ਤੇ ਉਸ ਦੀ ਸ਼ਕਤੀ ਹੇਠ ਇਹਨਾਂ ਨੇ ਕੁਕਰਮ ਕਰਕੇ ਫੈਲਾਇਆ ਹੋਇਆ ਸੀ। ਧੀਆਂ, ਭੈਣਾ ਦੀ ਇੱਜਤ ਲੁੱਟਣ ਵਾਲੇ ਤਾਂ ਅੱਤਵਾਦੀ ਕਹੇ ਜਾ ਸਕਦੇ ਹਨ ਪਰ ਇੱਜ਼ਤਾਂ ਬਚਾਉਣ ਵਾਲੇ ਅੱਤਵਾਦੀ ਨਹੀਂ ਸੂਰਮੇਂ ਹੁੰਦੇ ਹਨ। ਇਹਨਾਂ ਦਾ ਨਾਮ ਹਮੇਸ਼ਾਂ ਇਜ਼ਤਾਂ ਲੁੱਟਣ ਵਿਚ ਤੇ ਸਾਡਾ ਇੱਜ਼ਤਾਂ ਬਚਾਉਣ ਵਿਚ ਆਉਂਦਾ ਹੈ।
ਡੇਢ ਲੱਖ ਸਿਖਾਂ ਦਾ ਕਾਤਲ ਬੇਅੰਤਾ ਅਸਲ ਅੱਤਵਾਦੀ ਹੈ ਨਾ ਕਿ ਉਸ ਨੂੰ ਸੋਧਣ ਵਾਲੇ ਸੂਰਮੇਂ। ਅੱਜ ਕੱਲ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਬੇਅੰਤ ਸਿਹੁੰ ਸ਼ਾਂਤੀ ਦਾ ਮਸੀਹਾ ਸੀ, ਉਸ ਨੇ ਪੰਜਾਬ ਵਿਚ ਮਹੌਲ ਠੀਕ ਕੀਤਾ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਪੰਜਾਬ ਵਿਚ ਸ਼ਾਂਤੀ ਲਿਆਂਦੀ ਇਸ ਪਾਪੀ ਨੂੰ ਉਡਾਉਣ ਵਾਲੇ ਸੂਰਮਿਆਂ ਨੇ। ਬੇਅੰਤੇ ਨੇ ਅੱਤਵਾਦ ਦਾ ਹਊਆ ਖੜਾ ਕਰਕੇ ਲੱਖਾਂ ਸਿਖ ਨੌਜੁਆਨਾਂ ਦਾ ਦਿਨ ਦਿਹਾੜੇ ਕਤਲ ਕੀਤਾ, ਕਈ ਹਜ਼ਾਰ ਲਾਵਾਰਿਸ ਕਹਿ ਕੇ ਸਾੜੇ। ਆਪਣੇ ਅੰਤ ਤੱਕ ਉਹ ਸਿਖ ਨੌਜੁਆਨਾਂ ਦੇ ਖ਼ੂਨ ਨਾਲ ਹੋਲੀ ਖੇਡਦਾ ਰਿਹਾ। ਪਰ ਤੱਥ ਦੱਸਦੇ ਹਨ ਕਿ ਬੇਅੰਤੇ ਪਾਪੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਇਕ ਵੀ ਮੁਕਾਬਲਾ ਨਹੀਂ ਹੋਇਆ। ਕੀ ਬੇਅੰਤੇ ਦੀ ਮੌਤ ਤੋਂ ਤੁਰੰਤ ਬਾਅਦ ਹੀ ਅੱਤਵਾਦ (ਇਹਨਾਂ ਦੁਆਰਾ ਕਿਹਾ ਜਾਣ ਵਾਲਾ) ਖਤਮ ਹੋ ਗਿਆ ਸੀ? ਅਸਲ ਵਿਚ ਬੇਅੰਤਾ ਹੀ ਸਭ ਤੋਂ ਵੱਡਾ ਅੱਤਵਾਦੀ ਸੀ। ਇਸ ਨੂੰ ਕੀਤੇ ਦੀ ਸਜਾ ਮਿਲ ਗਈ ਤੇ ਇਸ ਦਾ ਦੂਜਾ ਅੱਤਵਾਦੀ ਸਾਥੀ ਪੰਜਾਬ ਵਿਚੋਂ ਭੱਜ ਗਿਆ ਤੇ ਇਹਨਾਂ ਦੋਹਾਂ ਅੱਤਵਾਦੀਆਂ ਦੇ ਚਲੇ ਜਾਣ ਪਿੱਛੋਂ ਅਸਲੀ ਅੱਤਵਾਦ (ਜੋ ਇਨ੍ਹਾਂ ਦੁਆਰਾ ਫੈਲਾਇਆ ਗਿਆ ਸੀ) ਦਾ ਖਾਤਮਾਂ ਹੋ ਗਿਆ, ਕਿਉਂਕਿ ਨਿਰਦੋਸ਼ੇ ਸਿਖ ਨੌਜੁਆਨਾਂ ਦੇ ਕਤਲ ਬੰਦ ਹੋ ਗਏ, ਧੀਆਂ, ਭੈਣਾ ਦੀ ਥਾਣਿਆਂ ਵਿਚ ਨਿਤ ਦਿਹਾੜੀ ਹੁੰਦੀ ਬੇਪੱਤੀ ਰੁਕ ਗਈ ਤੇ ਪੰਜਾਬ ਵਿਚ ਮੁੜ ਸ਼ਾਂਤੀ ਆ ਗਈ। ਸੋ ਇਸ ਸ਼ਾਂਤੀ ਦਾ ਸਾਰਾ ਕਰੈਡਿਟ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਏਸ ਪਾਪੀ ਦਾ ਸਿਰ ਭੰਨ ਕੇ ਪੰਜਾਬ ਵਿਚ ਹੋਰ ਕਤਲੋ ਗਾਰਤ ਬੰਦ ਕਰਵਾਈ।
ਜਿਸ ਤਰ੍ਹਾਂ ਸਰਦਾਰ ਊਧਮ ਸਿੰਘ ਨੇ ਓਡਵਾਇਰ ਨੂੰ ਉਸ ਦੇ ਘਰ ਜਾ ਕੇ ਸੋਧਿਆ ਸੀ ਉਸੇ ਤਰ੍ਹਾਂ ਇਹਨਾਂ ਸੂਰਮਿਆਂ ਨੇ ਵੀ ਬੇਅੰਤੇ ਨੂੰ ਉਸ ਦੇ ਘਰ ਸਕੱਤਰੇਤ ਵਿਖੇ ਉਡਾਇਆ ਤੇ ਉਸ ਪਾਪੀ ਦੇ ਸਰੀਰ ਦਾ ਇਕ ਵੀ ਟੁਕੜਾ ਨਹੀਂ ਲੱਭਿਆ। ਭਾਈ ਦਿਲਾਵਰ ਸਿੰਘ ਦੁਆਰਾ ਕੀਤੀ ਗਈ ਇਸ ਕੁਰਬਾਨੀ ਨੂੰ ਕੌਮ ਹਮੇਸ਼ਾਂ ਸੀਸ ਝੁਕਾਉਦੀ ਰਹੇਗੀ।
ਹੁਣ ਗੱਲ ਕਰਦੇ ਹਾਂ ਕੋਰਟ ਦੁਆਰਾ ਆਏ ਇਸ ਫੈਸਲੇ ਦੀ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਕੇਸ ਜੇਲ੍ਹ ਵਿਚ ਅਦਾਲਤ ਲਗਾ ਕੇ ਚਲਾਇਆ ਜਾਂਦਾ ਸੀ ਉਸੇ ਤਰ੍ਹਾਂ ਇਹਨਾਂ ਜੁਝਾਰੂਆਂ ਦੇ ਕੇਸ ਦੀ ਸੁਣਵਾਈ ਵੀ ਬੁੜੈਲ ਜੇਲ਼੍ਹ ਵਿਚ ਇਕ ਵਿਸ਼ੇਸ਼ ਅਦਾਲਤ ਲਗਾ ਕੇ ਕੀਤੀ ਗਈ। ਪਿਛਲੇ 12 ਸਾਲ ਤੋਂ ਇਹ ਕੇਸ ਚੱਲ ਰਿਹਾ ਹੈ। ਹੁਣ ਅਦਾਲਤ ਨੇ ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੇ ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਨੂੰ ਉਮਰ ਕੈਦ ਤੇ ਭਾਈ ਨਸੀਬ ਸਿੰਘ ਨੂੰ 10 ਸਾਲ (ਜੋ ਕਿ ਪਹਿਲਾਂ ਹੀ 12 ਸਾਲ ਕੱਟ ਚੁਕੇ ਹਨ) ਦੀ ਸਜਾ ਸੁਣਾਈ ਹੈ। ਇੱਥੇ ਇਹ ਜਿਕਰ ਜਰੂਰੀ ਹੈ ਕਿ ਭਾਈ ਨਸੀਬ ਸਿੰਘ ਨੂੰ ਆਰਮਜ਼ ਐਕਟ ਅਧੀਨ 10 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਜ਼ੁਰਮ ਲਈ ਵੱਧ ਤੋਂ ਵੱਧ ਹੈ ਤੇ ਇਸੇ ਆਰਮਜ਼ ਐਕਟ ਅਧੀਨ ਸੰਜੇ ਦੱਤ ਨੂੰ 6 ਸਾਲ ਦੀ ਸਜਾ ਸੁਣਾਈ ਹੈ ਤੇ ਇਸ ਲਈ ਘੱਟ ਤੋਂ ਘੱਟ ਸਜਾ ਹੈ 5 ਸਾਲ, ਤੇ ਉੱਤੋਂ ਸੰਜੇ ਦੱਤ ਨੂੰ ਜਮਾਨਤ ਵੀ ਦੇ ਦਿੱਤੀ ਗਈ ਹੈ, ਹੈ ਨਾ ਸ਼ਰੇਆਮ ਬੇਇਨਸਾਫੀ।
ਭਾਈ ਜਗਤਾਰ ਸਿੰਘ ਹਵਾਰਾ ਇਸ ਕੇਸ ਵਿਚ ਮੁੱਖ ਆਰੋਪੀ ਸੀ। ਇਕ ਵਾਰ ਉਹ ਆਪਣੇ ਦੋ ਸਾਥੀਆਂ ਨਾਲ ਇਸ ਅਤਿ ਸੁਰੱਖਿਅਤ ਬੁੜੈਲ ਜੇਲ੍ਹ ਵਿਚੋਂ ਭੱਜਣ ਵਿਚ ਵੀ ਕਾਮਯਾਬ ਰਹੇ ਹਨ ਤੇ ਜਦੋਂ ਉਹ ਦੁਬਾਰਾ ਫੜ੍ਹੇ ਗਏ ਤਾਂ ਤੁਹਨਾਂ ਦੇ ਚਿਹਰੇ ‘ਤੇ ਚੜਦੀ ਕਲਾ ਉਵੇਂ ਬਰਕਰਾਰ ਸੀ। ਅਖ਼ਬਾਰਾਂ ਵਿਚ ਉਹਨਾਂ ਦੀ ਇਕ ਤਸਵੀਰ ਛਪੀ, ਜਿਸ ਵਿਚ ਕਈ ਪੁਲਸ ਵਾਲਿਆਂ ਨੇ ਉਹਨਾਂ ਨੂੰ ਜਕੜਿਆ ਹੋਇਆ ਸੀ ਪਰ ਉਹ ਫਿਰ ਵੀ ਮੁਸਕੁਰਾ ਰਹੇ ਸਨ ਤੇ ਇੰਜ ਕਹਿੰਦੇ ਪ੍ਰਤੀਤ ਹੋ ਰਹੇ ਸਨ,
“ਮੰਜ਼ਿਲ ਦੇ ਵੱਲ ਜਾਂਦਿਆਂ ਰਾਹੀਆਂ ਦੇ ਬੇੜੀਆਂ,

ਮੈਂ ਹਾਂ ਬੈਠਾ ਸੋਚਦਾ ਰੁੱਤਾਂ ਇਹ ਕਿਹੜੀਆਂ,

ਇਹਨਾਂ ਰੁੱਤਾਂ ਨੂੰ ਬਦਲਾਉਣ ਦਾ ਇਕਰਾਰ ਕਰਾਂਗਾ ਮੈਂ,

ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈਂ।
ਭਾਈ ਬਲਵੰਤ ਸਿੰਘ ਨੇ ਅਦਾਲਤ ਵਿਚ ਪਹਿਲਾਂ ਹੀ ਕਬੂਲ ਕਰ ਲਿਆ ਸੀ ਕਿ ਉਹ ਇਸ ਸਭ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਾ ਹੈ। ਸੋ ਇਹਨਾਂ ਦੋਹਾਂ ਵੀਰਾਂ ਨੂੰ ਫਾਂਸੀ ਦੀ ਸਜਾ ਤਾਂ ਤਹਿ ਹੀ ਮੰਨੀ ਜਾਂਦੀ ਸੀ। ਇਹਨਾਂ ਦੋਹਾਂ ਨੂੰ ਜਦੋਂ ਜੱਜ ਨੇ ਸਜਾ ਸੁਣਾਈ ਤਾਂ ਇਹਨਾਂ ਨੇ ਚੜਦੀ ਕਲਾ ਦਾ ਸਬੂਤ ਦਿੰਦੇ ਹੋਏ ਨਾਹਰਿਆਂ ਨਾਲ ਜੇਲ੍ਹ ਗੂੰਜਾ ਦਿੱਤੀ। ਦੋਹਾਂ ਨੇ ਹੀ ਫਾਂਸੀ ਦੀ ਸਜਾ ਖਿੜੇ ਮੱਥੇ ਪ੍ਰਵਾਨ ਕੀਤੀ। ਭਾਈ ਬਲਵੰਤ ਸਿੰਘ ਨੇ ਤਾਂ ਸਾਫ ਕਹਿ ਦਿੱਤਾ ਕਿ ਉਹ ਅੱਗੇ ਅਪੀਲ ਨਹੀਂ ਕਰਨਗੇ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਮੁਸਕੁਰਾਉਂਦੇ ਹੋਏ ਕਿਹਾ ਕਿ ਉਹ ਫਾਂਸੀ ਚੜਨ ਤੋਂ ਪਹਿਲਾਂ ਵੀ ਐਕਸਰਸਾਈਜ (ਕਸਰਤ, ਜੋ ਕਿ ਉਹਨਾਂ ਦੇ ਰੋਜ ਦਾ ਰੁਟੀਨ ਹੈ) ਕਰਨਗੇ। ਦੋਹਾਂ ਯੋਧਿਆਂ ਨੇ ਜੇਲ੍ਹ ਵਿਚ ਆਪਣੇ ਵੱਲੋਂ ਲੱਡੂ ਵੰਡੇ ਜਾਣ ਦਾ ਐਲਾਨ ਵੀ ਕੀਤਾ।
ਇਸ ਸਾਰੇ ਘਟਨਾਕ੍ਰਮ ਵਿਚ ਜਿਸ ਗੱਲ ਨੇ ਮਨ ਨੂੰ ਸਭ ਤੋਂ ਵੱਧ ਦੁਖੀ ਕੀਤਾ ਉਹ ਹੈ, ਪੰਥ ਵੱਲੋਂ ਇਹਨਾਂ ਜੁਝਾਰੂਆਂ ਨੂੰ ਵਿਸਾਰਨਾ। ਮੰਨਿਆਂ ਕਿ ਸਰਸੇ ਵਾਲਾ ਮੁੱਦਾ ਵੱਡਾ ਹੈ, ਪਰ ਉਸ ਵਿਚ ਹੁਣ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਰਿਹਾ, ਸਭ ਕੁਝ ਸਿਆਸੀ ਹੱਥਾਂ ਵਿਚ ਚਲਾ ਗਿਆ ਹੈ। ਪਰ ਇਹਨਾਂ ਜੁਝਾਰੂਆਂ ਦੀ ਸੁਣਵਾਈ ’ਤੇ ਸਾਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣਾ ਚਾਹੀਦਾ ਸੀ। ਭਾਂਵੇ ਕਿ ਸੂਰਮੇ ਚੜਦੀ ਕਲਾ ਵਿਚ ਸਨ, ਪਰ ਉਹਨਾਂ ਦੇ ਪਰਿਵਾਰਾਂ ਨੂੰ ਸਾਡੇ ਆਉਣ ਨਾਲ ਬਹੁਤ ਹੌਸਲਾ ਮਿਲਣਾ ਸੀ ਤੇ ਉਹਨਾਂ ਨੂੰ ਆਪਣੇ ਪੁੱਤਰਾਂ ਉੱਤੇ ਹੋਰ ਫਖ਼ਰ ਹੋਣਾ ਸੀ। ਉਹੀ ਗਿਣੀਆਂ ਚੁਣੀਆਂ ਤਿੰਨ ਚਾਰ ਜਥੇਬੰਦੀਆਂ ਦੇ 100 ਕੁ ਦੇ ਕਰੀਬ ਸਿੰਘ, ਜਿਵੇਂ ਇਹ ਸਿਰਫ ਉਹਨਾਂ ਦੀ ਹੀ ਡਿਊਟੀ ਹੁੰਦੀ ਹੈ।
ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਹਨਾਂ ਯੋਧਿਆਂ ਦੀ ਚੜਦੀ ਕਲਾ ਲਈ ਅਰਦਾਸਾਂ ਕਰੀਏ ਤੇ ਇਹਨਾਂ ਨੂੰ ਆਪਣੇ ਦਿਲਾਂ ਵਿਚ ਥਾਂ ਦੇਈਏ॥ ਇਹਨਾਂ ਨੇ ਆਪਣੀਆਂ ਜਵਾਨੀਆਂ ਪੰਥ ਦੇ ਲੇਖੇ ਲਾਈਆਂ ਹਨ ਤੇ ਪੰਥ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਵੇ। ਸਾਡੇ ‘ਦੇਸ਼ ਭਗਤ’ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਦੇ ਮਾੜਾ ਮੋਟਾ ਟਾਈਮ ਲੱਗੇ ਤਾਂ ਇਹਨਾਂ ਸੂਰਮਿਆਂ ਦੀ ਸਾਰ ਲੈਣ, ਭਾਂਵੇ ਇਹਨਾਂ ਜਥੇਦਾਰਾਂ ਤੋਂ ਬਹੁਤੀ ਆਸ ਤਾਂ ਨਹੀਂ ਰੱਖੀ ਜਾ ਸਕਦੀ ਪਰ ਫਿਰ ਵੀ ਸਾਨੂੰ ਇਹਨਾਂ ਦੇ ਫਰਜ਼ ਯਾਦ ਦਿਵਾਉਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਏ.ਸੀ. ਗੱਡੀਆਂ ਤੇ ਮਖ਼ਮਲੀ ਸੋਫੇ ਸਭ ਕੁਝ ਭੁਲਾ ਦਿੰਦੇ ਹਨ। ਸੋ ਮਖ਼ਮਲੀ ਗੱਦਿਆਂ ਦਾ ਅਨੰਦ ਮਾਣ ਰਹੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਕਦੇ ਬੁੜੈਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਗਰਮੀਂ ਨਾਲ ਸੜ ਰਹੇ ਉਹਨਾਂ ਸਿੰਘਾਂ ਦੀ ਸਾਰ ਵੀ ਲੈ ਲਿਉ, ਉਨ੍ਹਾਂ ਨੇ ਤੁਹਾਨੂੰ ਤੇ ਸਾਨੂੰ ਇਹ ਸੁਖ ਸਹੂਲਤਾਂ ਦਿਵਾਉਣ ਲਈ ਹੀ ਆਪਣਾ ਸਭ ਕੁਝ ਵਾਰਿਆ ਹੈ। ਤੇ ਅੰਤ ਵਿਚ ਹਿੰਦ ਹਕੂਮਤ ਨੂੰ ਇਕ ਸੁਨੇਹਾਂ,
“ਝੂਠਿਆਂ ਕੇਸਾਂ ‘ਚ ਸਾਨੂੰ ਕਰ ਲੈ ਤੂੰ ਕੈਦ ਭਾਂਵੇ, ਮਰਜ਼ੀ ਦੇ ਘੜ ਕੇ ਕਨੂੰਨ ਨੀ,ਡੱਕ ਨਈਓਂ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ ਡੋਲ ਨਾ ਬੇਦੋਸ਼ਿਆਂ ਦਾ ਖ਼ੂਨ ਨੀ,ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜ਼ਾਮ ਪੀ,ਵੱਢ ਲੈ ਟੁੱਕ ਲੈ ਮਾਰਲੈ ਹਕੂਮਤੇ ਨੀ, ਜਿੰਨਾ ਤੇਰਾ ਕਰਦਾ ਏ ਜੀਅ,ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ”
ਜਗਦੀਪ ਸਿੰਘ ਫਰੀਦਕੋਟ (9815763313)

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ


'ਜੁਗਰਾਜ ਸਿੰਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ'"
ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ" ਅੱਜ ਫਿਰ ਸ਼ਾਮ ਨੂੰ ਸਾਡੇ ਘਰ ਰੋਟੀ ਨਹੀਂ ਪੱਕੀ। ਮਾਂ ਨੂੰ ਕਿਹਾ, "ਮਾਂ ਭੁੱਖ ਲੱਗੀ ਐ" ਤਾਂ ਮਾਂ ਨੇ ਜਵਾਬ ਦਿੱਤਾ, "ਪੁੱਤ ਅੱਜ ਤਾਂ ਸਾਰੇ ਪੰਜਾਬ ਦੇ ਗਲੋਂ ਪਾਣੀ ਦਾ ਘੁੱਟ ਨਈਂ ਲੰਘਦਾ ਮੈ ਰੋਟੀ ਕਿਵੇਂ ਪਕਾਵਾਂ" ਏਨਾ ਕਹਿਣ ਪਿੱਛੋਂ ਮਾਂ ਰੋਣ ਲੱਗੀ, ਮਾਂ ਨੂੰ ਰੋਂਦੇ ਦੇਖ ਕੇ ਛੋਟੀ ਭੈਣ ਵੀ ਨਾਲ ਹੀ ਰੋਣ ਲੱਗ ਪਈ। ਮੈਂ ਹੈਰਾਨ ਸਾਂ, ਮਾਂ ਦੀ ਗੱਲ ਮੇਰੀ ਜਵਾਂ ਸਮਝ ਨਹੀਂ ਆਈ। ਉਮਰ ਹੀ ਛੋਟੀ ਸੀ, ਸਿਰਫ 9 ਸਾਲ। ਗੱਲ 8 ਅਪ੍ਰੈਲ 1990 ਦੀ ਹੈ। ਇਸ ਦਿਨ ਵਾਪਰੀ ਘਟਨਾਂ ਤੇ ਮਾਂ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਲੱਗਣ ਲੱਗੀ ਹੈ, ਜਦੋਂ ਮੈਂ ਇਸ ਦਿਨ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਨੂੰ ਇਹ ਦਿਨ ਚੇਤੇ ਕਰ-ਕਰ ਭੁੱਬਾਂ ਮਾਰਦੇ ਤੱਕਿਆ। ਇਸ ਦਿਨ ਇਕ ਲੋਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ, ਜਿਸਦਾ ਨਾਮ ਅੱਜ ਵੀ ਕਿਸੇ ਨੂੰ ਨਹੀਂ ਭੁੱਲਾ, 'ਭਾਈ ਜੁਗਰਾਜ ਸਿੰਘ ਤੂਫਾਨ'।
'ਜੀਹਦੇ ਨਾਮ ਤੋਂ ਸੁਣਕੇ ਦਿਲੀ ਥਰ ਥਰ ਕੰਬਦੀ ਸੀ,ਕਈ ਬੁੱਚੜਾਂ ਦਾ ਜੀਹਨੇ ਕੀਤਾ ਮਾਰ ਸਫਾਇਆ।
ਭਾਈ ਜੁਗਰਾਜ ਸਿੰਘ ਸੀ ਪਾਂਧੀ ਪ੍ਰੀਤ ਦੇ ਪੈਡੇ ਦਾ,ਜਿਸਨੇ ਦੇਸ਼ ਧਰਮ ਲਈ ਸੱਚਾ ਇਸ਼ਕ ਕਮਾਇਆ।'
ਕਿਸੇ ਨੇ ਉਸ ਨੂੰ 'ਅਮਨ ਦਾ ਦੇਵਤਾ' ਕਿਹਾ, ਕਿਸੇ ਨੇ 'ਮਜ਼ਲੂਮਾਂ ਦਾ ਰਾਖਾ' ਤੇ ਕਿਸੇ ਨੇ 'ਜ਼ਾਲਮਾਂ ਨੂੰ ਵੰਗਾਰ' ਤੇ ਕਿਸੇ ਨੇ ਉੱਚੀ ਆਵਾਜ ਵਿਚ ਖਾੜਕੂਆਂ ਨੂੰ ਸੁਨੇਹਾਂ ਦਿੱਤਾ 'ਯੋਧਿਓ ਤੂਫਾਨ ਬਣੋ'।'ਸਚਮੱਚ ਭਾਈ ਸਾਹਿਬ ਦਾ ਜੀਵਨ ਐਸਾ ਸੀ ਕਿ ਆਪਣਿਆਂ ਦੇ ਨਾਲ-ਨਾਲ ਅੱਜ ਤੱਕ ਗ਼ੈਰਾਂ ਦੀ ਮਹਿਫਿਲ ਵਿਚ ਵੀ ਉਹਨਾਂ ਦੇ ਚਰਚੇ ਨੇ। ਭਾਈ ਸਾਹਿਬ ਦੁਆਰਾ ਚਲਾਈਆਂ ਗਈਆਂ ਗੋਲੀਆਂ ਵਿਚੋਂ ਇਕ ਨੇ ਵੀ ਕਿਸੇ ਨਿਰਦੋਸ਼ ਦੀ ਜਾਨ ਨਹੀਂ ਲਈ। ਬਟਾਲੇ ਤੋਂ ਕਰੀਬ 20 ਕਿ:ਮੀ: ਦੂਰ ਪਿੰਡ ਚੀਮਾਂ ਖੁੱਡੀ (ਨੇੜੇ ਸ਼੍ਰੀ ਹਰਿਗੋਬਿੰਦਪੁਰ) ਵਿਖੇ ਇਕ ਸਧਾਰਨ ਕਿਸਾਨ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਸੰਨ 1971 ਈ. ਨੂੰ ਇਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਜੁਗਰਾਜ ਸਿੰਘ ਰੱਖਿਆ ਗਿਆ। ਪਿੰਡ ਵਿਚ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਦੂਕਚੀਆਂ ਦਾ ਟੱਬਰ ਕਰਕੇ ਜਾਣਿਆਂ ਜਾਂਦਾ ਸੀ, ਕਿਉਂਕਿ ਸ. ਮਹਿੰਦਰ ਸਿੰਘ ਦੇ ਦਾਦਾ ਸ. ਭਾਨ ਸਿੰਘ ਬੜੇ ਪ੍ਰਸਿੱਧ ਨਿਸ਼ਾਨੇ ਬਾਜ ਸਨ। ਬੜੀ ਡੂੰਘੀ ਸੋਚ ਦਾ ਮਾਲਕ, ਪੰਜਾਂ ਭੈਣਾ ਦਾ ਇਕੱਲਾ ਭਰਾ ਜੁਗਰਾਜ ਸਿੰਘ ਬਚਪਨ ਤੋਂ ਹੀ ਬੜਾ ਚੁੱਪ-ਚਾਪ ਰਹਿੰਦਾ ਸੀ। ਮੁੱਢਲੀ ਸਿੱਖਿਆ ਸ਼੍ਰੀ ਹਰਿਗੋਬਿੰਦਪੁਰ ਦੇ ਭੂਸ਼ਨ ਮਾਡਲ ਸਕੂਲ ਤੋਂ ਅਤੇ ਦਸਵੀਂ ਭਗਤੂਪੁਰ ਤੋਂ ਕੀਤੀ। ਘੱਲੂਘਾਰਾ 1984 ਵੇਲੇ ਜੁਗਰਾਜ ਸਿੰਘ ਦੀ ਉਮਰ 14 ਕੁ ਸਾਲ ਸੀ। ਇਸ ਸਾਰੇ ਘਟਨਾਕ੍ਰਮ ਦਾ ਉਸ ਦੇ ਮਨ 'ਤੇ ਬਹੁਤ ਗਹਿਰਾ ਅਸਰ ਹੋਇਆ। ਉਸ ਨੇ ਮਾਪਿਆਂ ਅੱਗੇ ਅੰਮ੍ਰਿਤ ਛਕਣ ਦੀ ਇੱਛਾ ਜਾਹਰ ਕੀਤੀ ਪਰ ਪਿਤਾ ਜੀ ਨੇ ਕਿਹਾ ਕਿ ਅਜੇ ਉਮਰ ਛੋਟੀ ਹੈ। 1986 ਵਿਚ ਭਾਈ ਜੁਗਰਾਜ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਇਸੇ ਸਾਲ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ ਵਿਚ ਲਿਜਾਇਆ ਗਿਆ, ਪਰ ਉਮਰ ਛੋਟੀ ਹੋਣ ਕਰਕੇ ਉਹਨਾਂ ਨੂੰ ਕੁਝ ਦੇਰ ਪਿੱਛੋਂ ਹੁਸ਼ਿਆਰਪੁਰ ਬੱਚਿਆਂ ਦੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਇੱਥੋਂ ਅਪ੍ਰੈਲ 1987 ਵਿਚ ਉਹ ਆਪਣੇ ਛੇ ਸਾਥੀਆਂ ਸਮੇਤ ਫਰਾਰ ਹੋ ਗਏ 'ਤੇ ਸੰਘਰਸ਼ ਵਿਚ ਕੁੱਦ ਪਏ। ਬਾਪੂ ਮਹਿੰਦਰ ਸਿੰਘ ਨੇ ਆਪ ਨੂੰ ਵਰਜਿਆ ਕਿ ਤੂੰ ਪੰਜਾਂ ਭੈਣਾ ਦਾ ਇੱਕੋ ਭਰਾ ਹੈਂ ਤੇ ਸਾਡਾ ਇਕਲੌਤਾ ਸਹਾਰਾ ਹੈਂ। ਆਪਣੇ ਬਾਰੇ ਨਹੀਂ ਤਾਂ ਸਾਡੇ ਸਾਰਿਆਂ ਬਾਰੇ ਹੀ ਕੁਝ ਸੋਚ। ਪਰ ਭਾਈ ਸਾਹਿਬ ਨੇ ਉੱਤਰ ਦਿੱਤਾ, " ਭੈਣਾ ਦੀ ਰਾਖੀ ਵੀ ਆਪ ਗੁਰੂ ਕਰੇਗਾ। ਮੈਂ ਉਨ੍ਹਾਂ ਹਜ਼ਾਰਾਂ ਅਬਲਾਵਾਂ ਦੀ ਬੇਪੱਤੀ ਨਹੀਂ ਸਹਾਰ ਸਕਦਾ ਜੋ ਦਿੱਲੀ, ਕਾਨਪੁਰ, ਬੋਕਾਰੋ ਤੇ ਹੋਰ ਥਾਵਾਂ 'ਤੇ ਹੋਈ ਹੈ ਕੀ ਉਹ ਮੇਰੀਆਂ ਭੈਣਾ ਨਹੀਂ ਸਨ? ਮੈਂ ਜ਼ਾਲਮਾਂ ਨੂੰ ਸਬਕ ਸਿਖਾਉਣਾ ਹੈ, ਵੀਰਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਹੈ, ਕੌਮ ਨੂੰ ਉਸ ਦੀ ਖੁੱਸੀ ਸ਼ਾਨ ਵਾਪਸ ਦਿਵਾਉਣੀ ਹੈ, ਪੰਜਾਬ ਦੀ ਪਰ੍ਹੇ ਵਿਚ ਲੱਥੀ ਪੱਗ ਨੂੰ ਮੁੜ ਤੋਂ ਉਸ ਦੇ ਸਿਰ 'ਤੇ ਸਜਾਉਣਾ ਹੈ ਨਹੀਂ ਤਾਂ ਦੁਨੀਆਂ ਤਾਅਨੇ ਮਾਰੇਗੀ ਕਿ ਅਣਖੀਲੇ ਪੰਜਾਬ ਦੇ ਪੁੱਤਰਾਂ ਦੀਆਂ ਰਗਾਂ ਵਿਚ ਹੁਣ ਕਲਗੀਂਧਰ ਦਾ ਖ਼ੂਨ ਨਹੀਂ ਰਿਹਾ। ਹੁਣ ਮੈਂ ਜਾਂ ਤਾਂ ਸ਼ਹੀਦ ਹੋਵਾਂਗਾ ਤੇ ਜਾਂ ਸਭਰਾਵਾਂ ਦੇ ਮੈਦਾਨ ਵਿਚ ਸ. ਸ਼ਾਮ ਸਿੰਘ ਅਟਾਰੀ ਦੇ ਹੱਥੋਂ ਡਿੱਗੇ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ 'ਤੇ ਝੁਲਾ ਕੇ ਹੀ ਵਾਪਸ ਪਰਤਾਂਗਾ "। 'ਭਾਈ ਸਾਹਿਬ ਰੂਪੋਸ਼ ਹੋ ਗਏ। ਕਈ ਵੱਡੇ ਕਾਰਨਾਮੇ ਕੀਤੇ ਤੇ ਦੁਸ਼ਟਾਂ ਨੂੰ ਸੋਧੇ ਲਾਏ। ਕੁਝ ਸਮੇਂ ਵਿਚ ਆਪ ਜੀ ਨੂੰ 'ਖਾਲਿਸਤਾਨ ਲਿਬਰੇਸ਼ਨ ਫੋਰਸ' ਦਾ ਲੈਫਟੀਨੈਂਟ ਜਨਰਲ ਨਿਯੁਕਤ ਕੀਤਾ ਗਿਆ, ਆਪ ਜੀ ਨੇ ਇਹ ਸੇਵਾ ਖਿੜੇ ਮੱਥੇ ਪ੍ਰਵਾਨ ਕੀਤੀ। ਇਹਨਾਂ ਦਿਨਾਂ ਵਿਚ ਭਾਈ ਸਾਹਿਬ ਦੀ ਬੁੱਚੜ ਗੋਬਿੰਦ ਰਾਮ ਨਾਲ ਅੜਫਸ ਚੱਲ ਰਹੀ ਸੀ। ਗੋਬਿੰਦ ਰਾਮ ਨੇ ਭਾਈ ਸਾਹਿਬ ਦੀਆਂ ਭੈਣਾ ਸਮੇਤ ਹੋਰ ਬਹੁਤ ਸਿਖ ਬੀਬੀਆਂ ਦੀ ਬੇਇੱਜ਼ਤੀ ਕੀਤੀ। ਉਸ ਨੇ ਸਿਖ ਬੀਬੀਆਂ 'ਤੇ ਅਣਮਨੁੱਖੀ ਤਸ਼ੱਦਦ ਕੀਤਾ। ਗਬਿੰਦ ਰਾਮ, ਜਿਹੜਾ ਕਹਿੰਦਾ ਸੀ, " ਮੈਂ ਸਿੱਖਾਂ 'ਤੇ ਐਸਾ ਜ਼ੁਲਮ ਕਰਾਂਗਾ ਕਿ ਉਹ (ਗੂਰੂ) ਗੋਬਿੰਦ ਸਿੰਘ ਨੂੰ ਭੁੱਲ ਜਾਣਗੇ"।' ਏਸ ਜ਼ਾਲਮ ਨੇ ਐਲਾਨ ਕੀਤਾ ਸੀ ਕਿ ਅੱਵਲ ਤਾਂ ਮੈ (ਭਾਈ) ਜੁਗਰਾਜ ਸਿੰਘ ਨੂੰ ਛੱਡਦਾ ਨਹੀਂ ਤੇ ਜੇ ਕਿਤੇ ਉਹ ਬਚ ਵੀ ਗਿਆ ਤਾਂ ਉਸ ਨੂੰ ਬਟਾਲੇ ਵਿਚ ਨਹੀਂ ਰਹਿਣ ਦਿੰਦਾ। ਅੱਗੋਂ ਭਾਈ ਸਾਹਿਬ ਦਾ ਜਵਾਬ ਸੀ ਕਿ ਮੈਂ ਆਪਣੇ ਲੋਕਾਂ ਦੇ ਜੰਗਲ ਵਿਚ ਹੀ ਰਹਿਣਾ ਹੈ, ਤੇ ਲੋਕਾਂ ਦਾ ਇਹ ਜੰਗਲ ਹੀ ਗੁਰੀਲਿਆਂ ਦੀ ਅਸਲ ਸੁਰੱਖਿਆ ਛਤਰੀ ਹੁੰਦਾ ਹੈ ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ੍ਹ ਲਵੇ। ..'ਤੇ ਫਿਰ ਇੱਕ ਦਿਨ ਲੋਕਾਂ ਨੇ ਜ਼ਾਲਮ ਗੋਬਿੰਦ ਰਾਮ ਦੀ ਲਾਸ਼ ਦੇ ਟੁਕੜੇ ਹਵਾ ਵਿਚ ਉੱਡਦੇ ਵੇਖੇ। ਜਿਸ ਨੂੰ ਭਾਈ ਜੁਗਰਾਜ ਸਿੰਘ ਨੇ ਕੀਤੇ ਦੀ ਸਜਾ ਦਿੱਤੀ।ਸਾਰੇ ਪੰਜਾਬ ਵਿਚੋਂ ਇੱਕੋ ਵਾਰ ਆਵਾਜ਼ ਆਈ "ਜਿਉਂਦਾ ਰਹਿ ਜੁਗਰਾਜ ਸਿਆਂ"। ਭਾਈ ਜੁਗਰਾਜ ਸਿੰਘ ਦਾ ਨਾਮ ਏਸ ਲਈ ਵੀ ਹਮੇਸ਼ਾਂ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ ਕਿਉਂਕਿ ਉਸ ਨੇ ਆਪਣੇ ਇਲਾਕੇ ਦੇ ਸਾਰੇ ਹਿੰਦੂ ਪਰਿਵਾਰਾਂ ਦਾ ਹਮੇਸ਼ਾਂ ਖਿਆਲ ਰੱਖਿਆ। ਕਈ ਉੱਜੜ ਚੁੱਕੇ ਹਿੰਦੂ ਪਰਿਵਾਰਾਂ ਨੂੰ ਮੁੜ ਵਸਾਇਆ। ਹਿੰਦੂ ਤਾਂ ਸਾਫ ਕਹਿੰਦੇ ਸਨ ਕਿ ਉਹ ਸਾਡਾ ਰਖਵਾਲਾ ਹੈ। ਹਰ ਕਿਸੇ ਦੇ ਦਿਲ ਵਿਚ ਵਸਣ ਵਾਲੇ ਲੋਕ ਨਾਇਕ ਭਾਈ ਜੁਗਰਾਜ ਸਿੰਘ ਦੇ ਪੁਲਿਸ ਨਾਲ ਕਈ ਮੁਕਾਬਲੇ ਹੋਏ, ਪਰ ਹਰ ਵਾਰ ਪੁਲਸੀਆਂ ਨੂੰ ਹਾਰ ਝੱਲਣੀ ਪਈ। 7 ਅਪ੍ਰੈਲ 1990 ਨੂੰ ਆਥਣ ਵੇਲੇ ਭਾਈ ਸਾਹਿਬ ਦਾ ਸਮਸਾ ਪਿੰਡ ਵਿਖੇ ਸੁਰੱਖਿਆਂ ਬਲਾਂ ਨਾਲ ਮੁਕਾਬਲਾ ਹੋਇਆ ਜਿੱਥੋਂ ਬਚ ਕੇ ਉਹ ਆਪਣੇ ਸਾਥੀਆਂ ਸਮੇਤ ਤੜਕੇ 3:30 ਵਜੇ ਮਾੜੀ ਬੁੱਚੀਆਂ ਇਕ ਠਾਹਰ 'ਤੇ ਪਹੁੰਚ ਗਏ। ਭਾਈ ਸਾਹਿਬ ਏਸ ਵੇਲੇ ਕਾਫੀ ਬੀਮਾਰ ਸਨ। ਕੁਝ ਸਿੰਘਾਂ ਅਨੁਸਾਰ ਤਾਂ ਉਹਨਾਂ ਨੂੰ ਪਿਛਲੇ ਦੋ ਹਫਤਿਆਂ ਤੋਂ ਪੀਲੀਆ ਹੋਇਆ ਸੀ। ਨਾਲ ਦੇ ਸਿੰਘ ਪ੍ਰਸ਼ਾਦਾ ਛਕ ਕੇ ਸੌਂ ਗਏ ਪਰ ਭਾਈ ਸਾਹਿਬ ਨੇ ਕੁਝ ਨਹੀਂ ਖਾਧਾ। ਭਾਈ ਸਾਹਿਬ ਹੋਰਾਂ ਦੇ ਮਾੜੀ ਬੁੱਚੀਆਂ ਵਿਖੇ ਹੋਣ ਦੀ ਖ਼ਬਰ ਮੁਖ਼ਬਰ ਨੇ ਪੁਲਿਸ ਨੂੰ ਕਰ ਦਿੱਤੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਕਿਸੇ ਨੇੜਲੇ ਸਾਥੀ ਵੱਲੋਂ ਗ਼ਦਾਰੀ ਕੀਤੀ ਗਈ, ਜਿਸ ਨੇ ਭਾਈ ਸਾਹਿਬ ਦੀ ਏ.ਕੇ.94 ਰਾਈਫਲ ਦਾ ਪਿੰਨ ਵੀ ਕੱਢ ਲਿਆ ਸੀ। ਭਾਈ ਸਾਹਿਬ ਦੇ ਸਾਥੀ ਭਾਈ ਬਖਸ਼ੀਸ ਸਿੰਘ ਦੀ ਭਰਜਾਈ ਬੀਬੀ ਗੁਰਮੀਤ ਕੌਰ ਅਨੁਸਾਰ ਭਾਈ ਜੁਗਰਾਜ ਸਿੰਘ ਹੋਰਾਂ ਨਾਲ ਇਕ ਸਰਕਾਰੀ ਕੈਟ ਰਲ ਗਿਆ ਸੀ ਜਿਹੜਾ ਸ਼ੇਰ ਦੇ ਸ਼ਿਕਾਰ ਲਈ ਮੌਕੇ ਦੀ ਭਾਲ ਵਿਚ ਸੀ ਤੇ ਮੌਕਾ ਅੱਜ ਆ ਗਿਆ ਸੀ ਕਿਉਂਕਿ ਸ਼ੇਰ ਅੱਜ ਜਖ਼ਮੀ(ਬਿਮਾਰ) ਸੀ ਤੇ ਉੱਤੋਂ ਹਥਿਆਰ ਵੀ ਨਕਾਰਾ ਕਰ ਦਿੱਤੇ ਗਏ। ਪੁਲਿਸ ਨੇ ਸਵੇਰੇ 6 ਵਜੇ ਠਾਹਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਭਾਈ ਜੁਗਰਾਜ ਸਿੰਘ "ਸੂਰਾ ਸੋ ਪਹਿਚਾਨੀਐ" ਸ਼ਬਦ ਅਕਸਰ ਗਾਉਂਦਾ ਰਹਿੰਦਾ ਸੀ ਤੇ ਅੱਜ ਸਚਮੁੱਚ ਪੁਰਜ਼ਾ-ਪੁਰਜ਼ਾ ਕਟਵਾ ਕੇ "ਦੀਨ ਕੇ ਹੇਤ" ਲੜਨ ਦਾ ਵੇਲਾ ਆ ਗਿਆ ਸੀ। ਭਾਈ ਸਾਹਿਬ ਨੇ ਸਾਥੀ ਸਿੰਘਾਂ ਨੂੰ ਜਗਾਇਆ ਤੇ ਮੁਕਾਬਲੇ ਲਈ ਤਿਆਰ ਹੋ ਜਾਣ ਲਈ ਕਿਹਾ। ਸਾਰੇ ਜਣੇ ਬਾਹਰ ਆ ਗਏ। ਭਾਈ ਸਾਹਿਬ ਨੇ ਪੁਲਿਸ ਨੂੰ ਫੋਕਲ ਪੁਆਇੰਟ ਵਿਖੇ ਮੁਕਾਬਲੇ ਲਈ ਵੰਗਾਰਿਆ ਕਿਉਂਕਿ ਏਥੇ ਮੁਕਾਬਲੇ ਵਿਚ ਪਿੰਡ ਵਾਲਿਆਂ ਦਾ ਜਿਆਦਾ ਨੁਕਸਾਨ ਹੋ ਜਾਣਾ ਸੀ। ਭਾਈ ਸਾਹਿਬ ਸਾਥੀਆਂ ਸਮੇਤ ਘਰੋਂ ਨਿਕਲ ਕੇ ਕਮਾਦ ਵਿਚ ਚਲੇ ਗਏ। ਜਦੋਂ ਏ.ਕੇ. 94 ਚਲਾਈ ਗਈ ਤਾਂ ਗੋਲੀ ਚੈਬਰ ਵਿਚ ਫਸ ਗਈ, ਹੁਣ ਇਹ ਰਾਈਫਲ ਪਿੰਨ ਤੋਂ ਬਿਨਾ ਨਕਾਰਾ ਹੋ ਚੁੱਕੀ ਸੀ। ਭਾਈ ਬਖਸ਼ੀਸ ਸਿੰਘ ਨੇ ਭਾਈ ਜੁਗਰਾਜ ਸਿੰਘ ਨੂੰ ਏ.ਕੇ.47 ਫੜਾ ਦਿੱਤੀ। ਇਸੇ ਵੇਲੇ ਖੇਤਾਂ ਵਿਚ ਲੁਕੇ ਹੋਏ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਜੋ ਭਾਈ ਜੁਗਰਾਜ ਸਿੰਘ ਦੀ ਖੱਬੀ ਲੱਤ ਵਿਚ ਵੱਜੀ। ਤੁਰਦੇ ਤੁਰਦੇ ਉਹ ਸੜਕ ਉੱਤੇ ਪੁੱਜ ਗਏ। ਇੱਥੋਂ ਕਿਸੇ ਤੋਂ ਟਰੈਕਟਰ ਲਿਆ। ਸਾਰੇ ਸਿੰਘ ਟਰੈਕਟਰ ਤੋਂ ਗੋਲੀਆਂ ਚਲਾਉਂਦੇ ਰਹੇ। ਇੱਥੇ ਇਕ ਬਰਸਟ ਭਾਈ ਜੁਗਰਾਜ ਸਿੰਘ ਨੂੰ ਲੱਗਾ ਤੇ ਉਹ ਟਰੈਕਟਰ ਦੇ ਸਟੇਰਿੰਗ ਉੱਤੇ ਹੀ ਡਿੱਗ ਪਏ। ਪੰਜਾਬ ਨੇ ਇਕ ਵਾਰ ਫਿਰ ਧਾਹ ਮਾਰੀ। ਇਕ ਹੋਰ ਸੂਰਮਾਂ ਉਸ ਦੀ ਅਜ਼ਮਤ ਦੀ ਰਾਖੀ ਲਈ ਆਪਾ ਕੁਰਬਾਨ ਕਰ ਗਿਆ ਸੀ। ਮਾਂ ਧਰਤੀ ਸ਼ਹੀਦ ਦੇ ਡੁੱਲ ਰਹੇ ਖ਼ੂਨ ਨੂੰ ਆਪਣੀ ਬੁੱਕਲ ਵਿਚ ਸਾਂਭ ਰਹੀ ਸੀ। 8 ਅਪ੍ਰੈਲ 1990 ਨੂੰ ਕਰੀਬ 20 ਸਾਲ ਦੀ ਉਮਰ ਵਿਚ ਸਵੇਰੇ 10 ਵਜੇ ਦੇ ਕਰੀਬ ਭਾਈ ਜੁਗਰਾਜ ਸਿੰਘ ਤੂਫਾਨ ਆਪਣੇ ਇਕ ਸਾਥੀ ਭਾਈ ਬਖਸ਼ੀਸ ਸਿੰਘ ਸਮੇਤ ਜਾਮੇ ਸ਼ਹਾਦਤ ਪੀ ਗਏ। ਪੁਲਸ ਵਾਲੇ 2 ਵਜੇ ਤੱਕ ਯੋਧਿਆਂ ਦੀਆਂ ਲਾਸ਼ਾਂ ਦੇ ਕਰੀਬ ਨਾ ਗਏ। ਭਾਈ ਸਾਹਿਬ ਦੀ ਸ਼ਹਾਦਤ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜੋ ਵੀ ਸੁਣਦਾ ਸੁੰਨ ਹੋ ਜਾਂਦਾ। ਭਾਈ ਸਾਹਿਬ ਦਾ ਲੋਕਾਂ ਨਾਲ ਏਨਾ ਸਨੇਹ ਸੀ ਕਿ ਉਹਨਾਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਨੇੜੇ ਦੇ 40-50 ਕਿ:ਮੀ: ਤੱਕ ਦਾ ਏਰੀਆ ਪੂਰੀ ਤਰ੍ਹਾਂ ਬੰਦ ਹੋ ਗਿਆ, ਕਰੀਬ 10 ਦਿਨ ਤੱਕ ਕੋਈ ਦੁਕਾਨ ਨਹੀਂ ਖੁੱਲੀ ਤੇ ਕੋਈ ਬੱਸ ਨਹੀਂ ਚੱਲੀ। ਆਪਣੇ ਸ਼ਹੀਦਾਂ ਦੀਆਂ ਲਾਸ਼ਾਂ ਲੈਣ ਲਈ ਥਾਣਾ ਸ਼੍ਰੀ ਹਰਗੋਬਿੰਦਪੁਰ ਦਾ ਘੇਰਾਓ ਕੀਤਾ ਗਿਆ। ਸਵੇਰੇ 11 ਵਜੇ ਤੋਂ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਰਾਤ ਨੌਂ ਵਜੇ ਤੱਕ ਲੋਕਾਂ ਦਾ ਜਿਵੇਂ ਹੜ੍ਹ ਆ ਗਿਆ। 30000 ਲੋਕਾਂ ਦੀ ਭੀੜ ਅੱਗੇ ਪੁਲਿਸ ਦੀ ਇਕ ਨਹੀਂ ਚੱਲੀ ਤੇ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਪਣੀਆਂ ਪਈਆਂ।(ਇਹ ਵੀ ਸੁਣਿਆ ਹੈ ਕਿ ਭਾਈ ਸਾਹਿਬ ਤੇ ਉਹਨਾਂ ਦੇ ਸਾਥੀ ਦੀਆਂ ਦੇਹਾਂ ਪੁਲਸ ਨੇ ਸ਼੍ਰੀ ਅੰਮ੍ਰਿਤਸਰ ਦੇ ਕਿਸੇ ਸ਼ਮਸ਼ਾਨ ਘਾਟ ਵਿਚ ਸਸਕਾਰ ਲਈ ਭੇਜ ਦਿੱਤੀਆਂ ਸਨ, ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਉਹਨਾਂ ਨੂੰ ਆਪਣਾ ਫੈਸਲਾ ਬਦਲਣਾ ਪਿਆ।) 17 ਅਪ੍ਰੈਲ ਨੂੰ ਸਿੰਘਾਂ ਦਾ ਭੋਗ ਪਾਇਆ ਗਿਆ। 6 ਕਿੱਲਿਆਂ ਵਿਚ ਪੰਡਾਲ ਲਗਾਇਆ ਗਿਆ। 4 ਲੱਖ ਦੇ ਕਰੀਬ ਲੋਕ ਆਪਣੇ ਚਹੇਤੇ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ। ਏਡੇ ਵੱਡੇ ਇਕੱਠ ਨੇ ਇਕ ਵਾਰ ਤਾਂ ਦਿੱਲੀ ਵਾਲਿਆਂ ਨੂੰ ਕੰਬਣੀ ਛੇੜ ਦਿੱਤੀ। ਉਹਨਾਂ ਨੂੰ ਹੁਣ ਇਹ ਲਹਿਰ ਲੋਕ ਲਹਿਰ ਬਣਦੀ ਦਿਸ ਰਹੀ ਸੀ। ਹਰ ਧਰਮ ਦੇ ਲੋਕ ਭਾਈ ਜੁਗਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਵੱਡੀ ਗਿਣਤੀ ਵਿਚ ਹਿੰਦੂ ਇਸ ਸਮਾਗਮ ਵਿਚ ਸ਼ਾਮਿਲ ਹੋਏ। ਦਰਸ਼ਨ ਲਾਲ ਚੋਪੜਾ ਮੀਤ ਪ੍ਰਧਾਨ ਨਗਰ ਪਾਲਿਕਾ ਸ਼੍ਰੀ ਹਰਿਗੋਬਿੰਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, " ਇਹ ਰੋਹ ਭਰਿਆ ਸਮਾਗਮ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਜ਼ਾਹਿਰ ਕਰਦਾ ਹੈ। ਭਾਈ ਜੁਗਰਾਜ ਸਿੰਘ ਇਕ ਜੁਝਾਰੂ ਸੀ, ਉਹਦਾ ਸਰਕਾਰ ਨਾਲ ਟਕਰਾਅ ਸੀ ਪਰ ਜਨਤਾ ਨੂੰ ਉਸ ਦਾ ਸੁਖ ਸੀ। ਉਸ ਦੇ ਜਿਉਂਦੇ ਜੀ ਲੁਟੇਰਿਆਂ ਨੇ ਸਿਰ ਨਹੀਂ ਸੀ ਚੁੱਕਿਆ। ਸਿਰਫ ਸਿਖ ਹੀ ਸੁਖ ਦੀ ਨੀਂਦ ਨਹੀਂ ਸਨ ਸੌਂਦੇ ਸਗੋਂ ਹਿੰਦੂਆਂ ਨੂੰ ਵੀ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ। ਭਾਈ ਜੁਗਰਾਜ ਸਿੰਘ ਨੇ ਹਿੰਦੂਆਂ ਨੂੰ ਉਜੜਨ ਨਹੀਂ ਦਿੱਤਾ ਸਗੋਂ ਜਿਹੜੇ ਉੱਜੜ ਕੇ ਚਲੇ ਗਏ ਸਨ ਉਹਨਾਂ ਨੂੰ ਵੀ ਵਾਪਸ ਲਿਆਂਦਾ ਅਤੇ ਕਿਹਾ ਕਿ ਸਾਡੀ ਲੜਾਈ ਕਿਸੇ ਫਿਰਕੇ ਨਾਲ ਨਹੀਂ, ਸਾਡੀ ਲੜਾਈ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ। ਜ਼ਾਲਮ ਭਾਵੇਂ ਹਿੰਦੂ ਹੋਵੇ ਸਿੱਖ ਜਾਂ ਕੋਈ ਸਰਕਾਰ"।' ਭਾਈ ਜੁਗਰਾਜ ਸਿੰਘ ਐਸਾ ਨਿਰਸੁਆਰਥ ਯੋਧਾ ਸੀ ਜਿਸ ਨੇ ਕਦੇ ਆਪਣੇ ਬਾਰੇ ਜਾਂ ਆਪਣੇ (ਨਿੱਜੀ) ਘਰ ਬਾਰੇ ਕਦੇ ਨਹੀਂ ਸੋਚਿਆ। ਭਾਈ ਸਾਹਿਬ ਦੀ ਸ਼ਹੀਦ ਹੋਣ ਵੇਲੇ ਤੱਕ ਉਹਨਾਂ ਦਾ ਘਰ ਕੱਚਾ ਸੀ, ਦੁਆਲੇ ਚਾਰਦੀਵਾਰੀ ਨਹੀਂ ਸੀ ਅਤੇ ਘਰੇ ਬਿਜਲੀ ਵੀ ਨਹੀਂ ਸੀ ਚਾਨਣ ਲਈ ਦੀਵੇ ਦਾ ਸਹਾਰਾ ਹੀ ਲਿਆ ਜਾਂਦਾ ਸੀ। ਪਰ ਏਸ ਘਰ ਨੇ ਐਸੇ ਚਿਰਾਗ ਨੂੰ ਜਨਮ ਦਿੱਤਾ ਜਿਸ ਨੇ ਸੂਰਜ ਬਣ ਕੇ ਚਾਨਣ ਦੇ ਕਾਤਲਾਂ ਨਾਲ ਮੱਥਾ ਲਾਇਆ। ਭਾਈ ਸਾਹਿਬ ਦੀ ਸ਼ਹੀਦੀ 'ਤੇ ਹੋਏ ਇਕੱਠ ਨੇ ਹਾਕਮਾਂ ਦੀ ਸੁਰਤ ਭੁਲਾ ਦਿੱਤੀ। ਇਸ ਤੋਂ ਪਿੱਛੋਂ ਸਰਕਾਰ ਨੇ ਸਖਤੀ ਕਰ ਦਿੱਤੀ ਤੇ ਪੁਲਿਸ ਨੂੰ ਹੁਕਮ ਦਿੱਤੇ ਕਿ ਕਿਸੇ ਖਾੜਕੂ ਦੇ ਭੋਗ 'ਤੇ ਇਕੱਠ ਨਾ ਹੋਣ ਦਿੱਤਾ ਜਾਵੇ। ਇਸ ਹੁਕਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਇਸ ਤੋਂ ਪਿੱਛੋਂ ਭਾਈ ਰਛਪਾਲ ਸਿੰਘ ਛੰਦੜਾਂ ਤੇ ਕਈ ਹੋਰ ਜੁਝਾਰੂਆਂ ਦੇ ਭੋਗਾਂ 'ਤੇ ਲੋਕਾਂ ਉੱਤੇ ਵਰ੍ਹਾਈਆਂ ਗਈਆਂ ਡਾਂਗਾ ਇਸੇ ਦਾ ਹਿੱਸਾ ਸਨ। ਭਾਈ ਜੁਗਰਾਜ ਸਿੰਘ ਤੂਫਾਨ ਦੇ ਵਿਚਾਰ ਕਿਸੇ ਕੈਸਿਟ ਵਿਚੋਂ ਇਕ ਵਾਰ ਸੁਣੇ ਜਿਸ ਵਿਚ ਉਹਨਾਂ ਨੇ ਇਕ ਗੱਲ ਕਹੀ ਸੀ, "ਕੋਈ ਵੀ ਸੰਘਰਸ਼ ਨੇਪਰੇ ਚਾੜ੍ਹਨ ਲਈ ਲੋਕ ਰਾਇ ਸਭ ਤੋਂ ਵੱਡਾ ਹਥਿਆਰ ਹੈ"। 'ਸੋ ਸੁਹਿਰਦ ਧਿਰਾਂ ਨੂੰ ਬੇਨਤੀ ਹੈ ਕਿ ਲਹਿਰ ਨੂੰ ਜਥੇਬੰਦੀਆਂ ਵਿਚ ਨਾਂ ਵੰਡੋ ਸਗੋਂ ਇਸ ਨੂੰ ਲੋਕ ਲਹਿਰ ਬਨਾਉਣ ਲਈ ਉਪਰਾਲੇ ਕਰੋ। ਵਾਹਿਗੁਰੂ ਭਲੀ ਕਰੇਗਾ।"ਜੀਹਦੇ ਵਿਚ ਕੁਰਬਾਨੀ ਦੀ ਚਿਣਗ ਹੋਵੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ,ਜਾਬਰ ਰਾਜ ਨਹੀਂ ਕਦੇ ਵੀ ਕਾਇਮ ਰਹਿੰਦਾ ਇਸ ਤੋਂ ਵੱਧ ਜ਼ੁਬਾਨ ਨਹੀਂ ਕਹਿ ਸਕਦੀ"ਜਗਦੀਪ ਸਿੰਘ ਫਰੀਦਕੋਟ(9815763313)
jagdeepsfaridkot@yahoo.com

"ਕਾਦਰਯਾਰ ਜਹਾਨ 'ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ"


(ਪੰਜਾਬ ਦੇ ਗੁਲਾਮ ਹੋਣ ਦੀ ਗਾਥਾ ਇਤਿਹਾਸਕਾਰਾਂ ਦੀ ਨਜ਼ਰ ਵਿਚ)
(10 ਫਰਵਰੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹੀਦੀ 'ਤੇ ਵਿਸ਼ੇਸ)

" ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ"
ਮਹਾਨ ਨੀਤੀਵਾਨ ਇਤਿਹਾਸਕਾਰ ਵਿਨਸਟਨ ਚਰਚਿਲ ਆਪਣੀ ਕਿਤਾਬ 'ਹਿਸਟਰੀ ਆਫ ਦੀ ਇੰਗਲਿਸ਼ ਸਪੀਕਿੰਗ ਪੀਪਲਜ਼' ਵਿਚ ਇਕ ਥਾਂ ਲਿਖਦਾ ਹੈ, "ਅੰਗਰੇਜ਼ਾਂ ਨੇ ਪੰਜਾਬ ਵਿਚ ਰੀਜੈਂਸੀ ਸਥਾਪਤ ਕਰ ਦਿੱਤੀ। ਤਿੰਨ ਸਾਲ ਮਗਰੋਂ ਸਿੱਖਾਂ ਨੇ ਰੀਜੈਂਸੀ ਨੂੰ ਖਤਮ ਕਰਨ ਦਾ ਯਤਨ ਕੀਤਾ। ਸੂਬੇ ਦੇ ਧੁਰ ਅੰਦਰ ਜਾ ਕੇ ਉਹਨਾਂ ਨਾਲ ਚਿਲਿਆਂ ਵਾਲਾ ਦੇ ਸਥਾਨ 'ਤੇ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿਚ ਤਿੰਨ ਅੰਗਰੇਜ਼ੀ ਪਲਟਨਾਂ ਆਪਣੇ ਝੰਡੇ ਗਵਾ ਬੈਠੀਆਂ। ਪਰ ਮਗਰੋਂ ਅੰਗਰੇਜ਼ਾਂ ਨੇ ਲੜਾਈ ਵਿਚ ਆਪਣੀ ਪ੍ਰਸਿੱਧੀ ਮੁੜ ਸਥਾਪਤ ਕਰ ਲਈ ਤੇ ਸਿੱਖ ਫੌਜ ਨੂੰ ਤਬਾਹ ਕਰ ਦਿੱਤਾ"। 'ਸਿੱਖ ਸਿਪਾਹੀਆਂ ਦੇ ਸੁਭਾਅ ਬਾਰੇ ਕਨਿੰਘਮ ਲਿਖਦਾ ਹੈ, "ਹਰ ਸਿੱਖ ਇਸ ਕਾਰਜ ਨੂੰ ਆਪਣਾ ਸਮਝਦਾ ਸੀ। ਉਹ ਮਜ਼ਦੂਰ ਦਾ ਕੰਮ ਵੀ ਕਰਦਾ ਸੀ ਅਤੇ ਬੰਦੂਕ ਵੀ ਧਾਰਨ ਕਰਦਾ ਸੀ। ਉਹ ਤੋਪਾਂ ਖਿੱਚਦਾ, ਬੈਲ ਹੱਕਦਾ ਅਤੇ ਚਾਂਈਂ-ਚਾਂਈਂ ਬੇੜੀਆਂ 'ਤੇ ਮਾਲ ਲੱਦਦਾ ਤੇ ਲਾਹੁੰਦਾ ਸੀ। ਇਸ ਦੇ ਮੁਕਾਬਲੇ 'ਤੇ ਅੰਗਰੇਜ਼ ਫੌਜ ਦੇ ਹਿੰਦੁਸਤਾਨੀ ਸਿਪਾਹੀ ਕੇਵਲ ਪੈਸੇ ਲਈ ਲੜ ਰਹੇ ਸਨ।"ਕਿਉਂਕਿ ਗ਼ਦਾਰਾਂ ਤੇ ਚਾਪਲੂਸਾਂ ਦਾ 'ਸਰਕਾਰ-ਏ-ਖਾਲਸਾ' ਵਿਚ ਬੋਲ ਬਾਲਾ ਹੋ ਚੁੱਕਾ ਸੀ, ਇਸ ਲਈ ਸਰਦਾਰ ਸ਼ਾਮ ਸਿੰਘ ਵਰਗਾ ਜਾਂਬਾਜ਼ ਜਰਨੈਲ ਨਾ ਚਾਹੁੰਦੇ ਹੋਏ ਵੀ ਆਪਣੇ ਘਰ ਅਟਾਰੀ ਵਿਖੇ ਬੈਠਾ ਸੀ। ਅੰਗਰੇਜ਼ ਸਿੱਖ ਲੜਾਈਆਂ ਸ਼ੁਰੂ ਹੋ ਚੁੱਕੀਆ ਸਨ, ਜਾਂ ਕਹਿ ਲਉ ਗ਼ਦਾਰੀਆਂ ਅਤੇ ਸ਼ਹਾਦਤਾਂ ਦੀ ਰੁੱਤ ਆ ਗਈ ਸੀ। ਰੱਜ ਕੇ ਗ਼ਦਾਰੀਆਂ ਹੋਈਆਂ ਪਰ ਕਿਸੇ ਵੀ ਲੜਾਈ ਵਿਚ ਸਿੱਖ ਫੌਜਾਂ ਡੋਲੀਆਂ ਨਹੀਂ, ਸਗੋਂ ਅੱਗੇ ਵਧ-ਵਧ ਕੇ ਸ਼ਹੀਦੀਆਂ ਪਾਈਆਂ।ਸਿੱਖ ਫੌਜ ਨਾਲ ਸਤਲੁਜ ਪਾਰ ਕਰਨ ਉਪਰੰਤ ਲਾਲ ਸਿੰਘ ਨੇ ਕਪਤਾਨ ਨਿਕਲਸਨ ਨੂੰ ਲਿਖਿਆ, " ਮੈਂ ਸਿੱਖ ਫੌਜ ਸਮੇਤ ਦਰਿਆ ਪਾਰ ਕਰ ਲਿਆ ਹੈ। ਤੁਹਾਨੂੰ ਮੇਰੀ ਅੰਗਰੇਜ਼ ਦੋਸਤੀ ਦਾ ਪਤਾ ਹੀ ਹੈ। ਹੁਕਮ ਕਰੋ, ਹੁਣ ਮੈਂ ਕੀ ਕਰਾਂ?"ਨਿਕਲਸਨ ਨੇ ਜਵਾਬ ਦਿੱਤਾ, " ਜੇ ਤੁਸੀਂ ਅੰਗਰੇਜ਼ਾਂ ਦੇ ਮਿੱਤਰ ਹੋ ਤਾਂ ਫਿਰੋਜ਼ਪੁਰ ਉੱਤੇ ਹਮਲਾ ਨਾ ਕਰੋ। ਜਿੰਨੀ ਦੇਰ ਹੋ ਸਕਦੀ ਹੈ ਕਰੋ, ਤੇ ਆਪਣੀ ਫੌਜ ਨੂੰ ਗਵਰਨਲ ਜਨਰਲ ਦੇ ਸਾਹਮਣੇ ਲੈ ਜਾਓ।"ਲੁਡਲੋ ਇਸ ਬਾਰੇ ਕਹਿੰਦਾ ਹੈ, " ਜੇ ਉਹ ਉਸ ਸਮੇਂ ਹਮਲਾ ਕਰ ਦਿੰਦੇ ਤਾਂ ਫਿਰੋਜ਼ਪੁਰ ਵਿਖੇ ਸਾਡੀ 8000 ਫੌਜ ਬਿਲਕੁਲ ਨਸ਼ਟ ਹੋ ਜਾਂਦੀ ਅਤੇ ਜੇਤੂ 69000 ਫੌਜ ਸਰ ਹੈਨਰੀ ਹਾਰਡਿੰਗ ਉੱਤੇ ਟੁੱਟ ਪੈਂਦੀ, ਜਿਸ ਕੋਲ ਉਸ ਸਮੇਂ ਕੇਵਲ 8000 ਨਫ਼ਰੀ ਦੀ ਫੌਜ ਸੀ।ਉਸ ਸਮੇਂ ਸਾਡੀ ਤਿਆਰੀ ਨਾ ਦੇ ਬਰਾਬਰ ਸੀ।"ਮੁੱਦਕੀ ਦੀ ਰੇਤਲੀ ਧਰਤੀ ਨੂੰ ਬਹਾਦਰਾਂ ਦੇ ਲਹੂ ਨਾਲ ਸਿੰਜਣ ਵਾਸਤੇ 18 ਦਸੰਬਰ 1845 ਦਾ ਦਿਨ ਆ ਗਿਆ। ਇਕ ਪਾਸਿਓਂ ਅੰਗਰੇਜ਼ਾਂ ਦਾ ਯੂਨੀਅਨ-ਜੈਕ ਤੇ ਦੂਜੇ ਪਾਸਿਓਂ ਕੇਸਰੀ ਨਿਸ਼ਾਨ ਸਾਹਿਬ ਮੈਦਾਨ ਵਿਚ ਲਹਿਰਾਏ। ਅੰਗਰੇਜ਼ੀ ਫੌਜ ਨੇ ਉਸੇ ਜੋਸ਼ ਨਾਲ ਹਮਲਾ ਕੀਤਾ ਜਿਸ ਨਾਲ ਉਹਨਾਂ ਨੇ ਹਿੰਦੁਸਤਾਨ ਦੇ ਕਈ ਰਜਵਾੜੇ ਫ਼ਤਹਿ ਕੀਤੇ ਸਨ, ਪਰ ਛੇਤੀ ਹੀ ਪਤਾ ਲੱਗ ਗਿਆ ਕਿ ਐਤਕੀਂ ਬਰਾਬਰ ਦੇ ਬਹਾਦੁਰਾਂ ਨਾਲ ਵਾਹ ਪਿਆ ਹੈ। ਖਾਲਸਾ ਫੌਜ ਨੇ ਹੱਲੇ ਦਾ ਜਵਾਬ ਹੱਲੇ ਵਿਚ ਦਿੱਤਾ, ਅੰਗਰੇਜ਼ੀ ਫੌਜ ਲੋਹੇ ਦੀ ਕੰਧ ਨਾਲ ਟਕਰਾ ਕੇ ਪਿੱਛੇ ਹਟ ਰਹੀ ਸੀ। ਭੁੱਖੇ ਸ਼ੀਹਾਂ ਦੇ ਵਾਰ ਅੱਗੇ ਗਿੱਦੜ ਖੜ ਨਾ ਸਕੇ ਤੇ ਅੰਗਰੇਜ਼ੀ ਫੌਜ ਦਾ ਇਕ ਹਿੱਸਾ ਨੱਸ ਕੇ ਆਪਣੀ ਬ੍ਰਿਗੇਡ ਦੇ ਪਿਛਲੇ ਪਾਸੇ ਜਾ ਲੁਕਿਆ। ਲਾਲ ਸਿੰਘ ਨੂੰ ਕਦੇ ਪ੍ਰਵਾਨ ਨਹੀਂ ਸੀ ਕਿ ਸਿੱਖ ਜਿੱਤ ਜਾਣ ਸੋ ਉਹ ਆਪਣੀ 4000 ਡੋਗਰਾ ਫੌਜ ਸਣੇ ਮੈਦਾਨ ਵਿੱਚੋਂ ਭੱਜ ਪਿਆ ਉਸ ਦੇ ਪਿੱਛੇ ਕਨ੍ਹੱਯਾ ਲਾਲ, ਅਜੁਧਿਆ ਪ੍ਰਸਾਦ ਤੇ ਅਮਰ ਨਾਥ ਆਦਿ ਵੀ ਨਸ ਗਏ। ਬਿਨਾ ਜਰਨੈਲਾਂ ਦੇ ਲੜ ਰਹੀ 6-7 ਹਜ਼ਾਰ ਖਾਲਸਾ ਫੌਜ ਨੁੰ ਦੇਖ ਕੇ ਅੰਗਰੇਜ਼ ਅਫਸਰ ਹੈਰਾਨ ਰਹਿ ਗਏ।ਅੰਗਰੇਜ਼ੀ ਫੌਜ ਆਪਣੇ ਹੋਸ਼ ਭੁਲਾ ਬੈਠੀ। ਕਈਆਂ ਨੇ ਤਾਂ ਇੱਥੋਂ ਤੱਕ ਲਿਖਿਆਂ ਹੈ ਕਿ ਅੰਗਰੇਜ਼ੀ ਫੌਜ ਦੇ ਕੁਝ ਬੰਦਿਆਂ ਨੇ ਘਬਰਾ ਕੇ ਆਪਸ ਵਿਚ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ। ਦਗ਼ੇ, ਫਰੇਬ ਤੇ ਗ਼ਦਾਰੀ ਵਾਲੇ ਹਾਲਾਤ ਵਿਚ ਮੁੱਦਕੀ ਦੀ ਲੜਾਈ ਹੋਈ ਜੋ ਬਹੁਤ ਥੋੜਾ ਸਮਾਂ ਚੱਲੀ। ਲਾਰਡ ਹਿਊ ਗਫ ਅਨੁਸਾਰ, " ਸਿੱਖ ਆਪਣਾ ਸਭ ਕੁਝ ਦਾਊ 'ਤੇ ਲਾ ਕੇ ਖੂਬ ਲੜੇ।" 21 ਦਸੰਬਰ 1845 ਨੂੰ ਆਥਣ ਵੇਲੇ ਫੇਰੂ ਸ਼ਹਿਰ ਦੀ ਲੜਾਈ ਸ਼ੁਰੂ ਹੋਈ ਜਿਸ ਬਾਰੇ ਕਨਿੰਘਮ ਨੇ ਲਿਖਿਆ ਹੈ, " ਉਹ ਭੁੱਲਣ ਵਾਲੀ ਰਾਤ ਨਹੀਂ ਸੀ, ਉਸ ਸਮੇਂ ਅੰਗਰੇਜ਼ਾਂ ਹੱਥੋਂ ਉਸ ਧਰਤੀ ਖੁੱਸਦੀ ਜਾਪਦੀ ਸੀ।" ਅੰਗਰੇਜ਼ ਸਿੱਖਾਂ ਦੇ ਮੋਰਚਿਆਂ ਤੱਕ ਪੁੱਜ ਗਏ ਪਰ ਸਿੱਖ ਜ਼ਰਾ ਨਾ ਘਬਰਾਏ ਸਗੋਂ ਵਧੇਰੇ ਜੋਸ਼ ਨਾਲ ਗੋਲੀਬਾਰੀ ਕਰਨ ਲੱਗੇ। ਹਰੀ ਸਮਿਥ ਦੀ ਫੌਜ ਬਿਜਲੀ ਵਾਂਗ ਗਰਜ਼ ਕੇ ਸਿੱਖਾਂ 'ਤੇ ਜਾ ਪਈ ਤੇ 6 ਤੋਪਾਂ ਖੋਹ ਲਈਆਂ। ਨਾਲ ਹੀ ਮਾਨਾਂਵਾਲੀਆਂ ਚਾਰ ਪਲਟਨਾਂ ਖੜੀਆਂ ਸਨ। ਉਹਨਾਂ ਜੈਕਾਰਿਆਂ ਦੀ ਗੂੰਜ ਨਾਲ ਉਸ ਤੂਫਾਨ ਵਾਂਗ ਵਧਦੀ ਫੌਜ ਉੱਤੇ ਹੱਲਾ ਬੋਲ ਦਿੱਤਾ ਤੇ ਛੀਏ ਤੋਪਾਂ ਵਾਪਸ ਲੈ ਲਈਆਂ, ਹੁਣ ਅੰਗਰੇਜ਼ੀ ਫੌਜ ਕੋਲ ਪਿੱਛੇ ਹਟਣ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਗਿਆ ਸੀ। ਅੰਗਰੇਜ਼ ਫੌਜ ਵਿਚ ਕੁਰਲਾਹਟ ਮੱਚ ਰਿਹਾ ਸੀ। ਇਸ ਘਬਰਾਹਟ ਦੀ ਹਾਲਤ ਵਿਚ 21-22 ਦੀ ਰਾਤ ਨੂੰ ਅੰਗਰੇਜ਼ ਫੇਰੂ ਸ਼ਹਿਰ ਵਿਚ ਠਹਿਰੇ ਰਹਿਣ ਵਿਚ ਆਪਣੀ ਹਾਰ ਦੇਖ ਰਹੇ ਸਨ, ਇਸ ਲਈ ਫਿਰੋਜਪੁਰ ਵੱਲ ਪਿੱਛੇ ਹਟ ਜਾਣ ਦੀਆਂ ਸਲਾਹਾਂ ਕਰਨ ਲੱਗੇ, ਬਲਕਿ ਕਾਇਮ ਮੁਕਾਮ ਐਡਜੂਟੰਟ ਜਨਰਲ ਕੈਪਟਨ ਲਮਲੀ ਨੇ ਕੁਝ ਰਿਸਾਲੇ ਨੂੰ ਹੁਕਮ ਵੀ ਦੇ ਦਿੱਤਾ ਸੀ ਕਿ ਉਹ ਸਿੱਧਾ ਫਿਰੋਜ਼ਪੁਰ ਨੂੰ ਕੂਚ ਕਰ ਜਾਏ। ਇਹ ਹੀ ਨਹੀਂ ਬਲਕਿ ਹਥਿਆਰ ਛੱਡ ਕੇ ਆਪਣੇ ਆਪ ਨੂੰ ਬਿਨਾ ਸ਼ਰਤ ਸਿੱਖਾਂ ਦੇ ਹਵਾਲੇ ਕਰਨ ਦੇ ਉਪਾਓ ਵੀ ਸੋਚੇ ਜਾਣ ਲੱਗੇ ਅਤੇ ਸਰਕਾਰੀ ਕਾਗ਼ਜ਼ਾਂ ਨੂੰ ਅੱਗ ਲਾ ਕੇ ਫੂਕ ਦੇਣ ਦੀਆਂ ਵਿਊਂਤਾਂ ਵੀ ਬਣ ਗਈਆਂ ਸਨ। ਗਵਰਨਰ ਜਨਰਲ ਨੇ ਆਪਣੇ ਪੁੱਤਰ ਤੇ ਪ੍ਰਾਈਵੇਟ ਸੈਕ੍ਰਿਟਰੀ ਨੂੰ ਕੁਝ ਸਰਕਾਰੀ ਕਾਗਜ਼, ਆਪਣਾ ਸਟਾਰ ਔਫ਼ ਦੀ ਬਾਥ ਅਤੇ ਆਪਣੀ ਨੈਪੋਲੀਅਨ ਵਾਲੀ ਤਲਵਾਰ, ਜੋ ਡੀਊਕ ਔਫ਼ ਵੈਲਿੰਗਟਨ ਵੱਲੋਂ ਤੋਹਫਾ ਮਿਲੀ ਹੋਈ ਸੀ, ਦੇ ਕੇ ਅੰਬਾਲੇ ਵੱਲ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ ਅਤੇ ਕਹਿ ਦਿੱਤਾ ਸੀ ਕਿ ਜੇ ਹਾਰ ਹੋ ਜਾਵੇ ਤਾਂ ਉਹ ਸਰਕਾਰੀ ਕਾਗਜ਼ਾਂ ਨੂੰ ਅੱਗ ਲਾ ਕੇ ਫੂਕ ਦੇਵੇ ਤੇ ਸਿੱਧਾ ਦਿੱਲੀ ਨੂੰ ਚਲਾ ਜਾਵੇ। ਕਰਨਲ ਜੀ.ਬੀ. ਮੈਲੀਸਨ ਲਿਖਦਾ ਹੈ, " ਉਸ ਸਮੇਂ ਵਧੇਰੇ ਅੰਗਰੇਜ਼ੀ ਫੌਜ ਵਿਣ ਹਫੜਾ-ਦਫੜੀ ਮੱਚ ਗਈ ਸੀ। ਇੱਕ ਕਮਾਨ ਅਫਸਰ, ਜਿਸਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਨ ਦਾ ਨਿਸਫਲ ਯਤਨ ਕੀਤਾ ਸੀ, ਦੇ ਮੂੰਹੋਂ 'ਭਾਰਤ ਗਿਆ' ਦੀ ਆਵਾਜ਼ ਸੁਣੀ ਗਈ।ਸਿੱਖ ਫੌਜ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਦਿੱਤਾ, ਸਮਿਥ ਨੂੰ ਪਿਛਾਹ ਹਟਣ 'ਤੇ ਮਜ਼ਬੂਰ ਕਰ ਦਿੱਤਾ, ਗਿਲਬਰਟ ਨੂੰ ਵੀ ਉਸ ਦੀ ਪ੍ਰਾਪਤ ਕੀਤੀ ਸਥਿਤੀ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਜੇਕਰ ਉਸ ਸਮੇਂ ਕੋਈ ਸਿਆਣਾ ਆਗੂ ਫੌਜ ਨੂੰ ਯੋਗ ਹਦਾਇਤਾਂ ਦੇ ਸਕਦਾ ਤਾਂ ਥੱਕੀ ਹਾਰੀ ਅੰਗਰੇਜ਼ ਫੌਜ ਨੂੰ ਕੋਈ ਸ਼ਕਤੀ ਵੀ ਨਾ ਬਚਾ ਸਕਦੀ ਤੇ ਉਸ ਨੂੰ ਸਿਰ ਲੁਕਾਉਣ ਲਈ ਵੀ ਥਾਂ ਨਾ ਮਿਲਦੀ।" ਚਾਰਲਸ ਗਫ ਤੇ ਆਰਥਰ ਡੀ. ਇਨਸ ਲਿਖਦੇ ਹਨ, " ਕਦੇ ਕਿਸੇ ਫੌਜ ਨੇ, ਜਿਸ ਦੀ ਗਿਣਤੀ ਏਨੀ ਘੱਟ ਹੋਵੇ, ਅੰਗਰੇਜ਼ੀ ਫੌਜ ਦਾ ਇਸ ਬਹਾਦਰੀ ਨਾਲ ਟਾਕਰਾ ਨਹੀਂ ਸੀ ਕੀਤਾ ਜਿਸ ਤਰ੍ਹਾਂ ਸਿੱਖਾਂ ਨੇ ਜੰਗ ਫੇਰੂ ਸ਼ਹਿਰ ਵਿਚ ਕੀਤਾ। ਭਾਵੇਂ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ, ਪਰ ਦਲੀਲ ਇਸ ਦੇ ਉਲਟ ਹੈ, ਜੇ ਸਿੱਖਾਂ ਨੂੰ ਇਹੋ ਜਿਹੇ ਸੈਨਾਪਤੀ ਮਿਲਦੇ, ਜਿਨ੍ਹਾਂ ਦੀ ਅਗਵਾਈ ਵਿਚ ਉਹ ਆਪਣਾ ਗੁਣ ਪ੍ਰਗਟ ਕਰ ਸਕਦੇ ਤਾਂ ਨਤੀਜਾ ਕੁਝ ਹੋਰ ਹੁੰਦਾ।"ਭਾਵੇਂ ਰਾਤ ਨੂੰ ਹਾਲਾਤ ਸਿੱਖ ਫੌਜਾਂ ਦੇ ਪੱਖ ਵਿਚ ਸਨ ਪਰ 22 ਦਸੰਬਰ ਦੀ ਸਵੇਰ ਨੂੰ ਹਾਲਾਤ ਬਦਲ ਗਏ। ਲਾਲ ਸਿੰਘ ਰਾਤ ਨੂੰ ਆਪਣੇ ਘੋੜ ਸਵਾਰਾਂ ਤੇ ਤੋਪਖਾਨੇ ਦੇ 60 ਤੋਪਚੀਆਂ ਨੂੰ ਨਾਲ ਲੈ ਕੇ ਭੱਜ ਗਿਆ ਸੀ।(ਕਰਨਲ ਮੂਤੋ ਦੀ ਰਿਪੋਰਟ) ਤੇਜਾ ਸਿਹੁੰ ਨੂੰ ਸਿੱਖ ਫੌਜਾਂ ਨੇ ਅੰਗਰੇਜ਼ਾਂ 'ਤੇ ਹੱਲਾ ਕਰਨ ਲਈ ਕਿਹਾ ਪਰ ਉਹ ਵੀ ਬਿਨਾ ਕੋਈ ਹੁਕਮ ਦਿੱਤੇ ਲੜਾਈ ਦੇ ਮੈਦਾਨ ਵਿੱਚੋਂ ਅੰਨ੍ਹੇਵਾਹ ਭੱਜ ਗਿਆ। ਇਹ ਉਹ ਵੇਲਾ ਸੀ ਜਦੋਂ ਅੰਗਰੇਜ਼ਾਂ ਦੇ ਤੋਪਖਾਨੇ ਦਾ ਬਾਰੂਦ ਮੁੱਕ ਚੁੱਕਾ ਸੀ ਅਤੇ ਉਹਨਾਂ ਦੀ ਫੌਜ ਦਾ ਇਕ ਹਿੱਸਾ ਮੁੜ ਕੇ ਫਿਰੋਜ਼ਪੁਰ ਨੂੰ ਹਟਿਆ ਜਾ ਰਿਹਾ ਸੀ। ਇਸ ਵੇਲੇ ਜਰਾ ਕੁ ਹਿੰਮਤ ਨਾਲ ਅੱਗੇ ਨੂੰ ਦੱਬ ਚਾੜ੍ਹੀ ਜਾਂਦੀ ਤਾਂ ਅੰਗਰੇਜ਼ਾਂ ਦਾ ਕੋਈ ਵੀ ਪ੍ਰਯਤਨ ਉਹਨਾਂ ਦੀ ਬਾਕੀ ਫੌਜ ਨੂੰ ਬਚਾ ਨਹੀਂ ਸੀ ਸਕਦਾ।(ਕਨਿੰਘਮ)ਵਿਲੀਅਮ ਐਡਵਰਡਜ਼ ਲਿਖਦਾ ਹੈ, " ਜੇ ਸਿੱਖ ਅਗਾਂਹ ਨੂੰ ਵਧ ਆਉਂਦੇ ਤਾਂ ਇਸ ਦਾ ਨਤੀਜਾ ਸਾਡੀ ਤਬਾਹੀ ਸੀ, ਕਿਉਂਕਿ ਯੂਰਪੀਅਨ ਰੈਜਮੈਂਟਾਂ ਸੀ ਨਫਰੀ ਬਹੁਤ ਘੱਟ ਰਹਿ ਗਈ ਸੀ ਅਤੇ ਸਾਡੇ ਤੋਪਖਾਨੇ ਤੇ ਛੋਟੇ ਹਥਿਆਰਾਂ ਦਾ ਬਾਰੂਦ ਲਗਭਗ ਖਤਮ ਹੋ ਚੁੱਕਾ ਸੀ।।"'ਲਾਲੂ ਦੀ ਲਾਲੀ ਗਈ ਤੇਜੂ ਦਾ ਗਿਆ ਤੇਜ।ਰਣ ਵਿਚ ਪਿੱਠ ਦਿਖਾਇ ਕੇ ਮੋਢਾ ਆਏ ਫੇਰ।' ਸ਼ਾਮ ਸਿੰਘ ਨੂੰ ਸੱਦਾ, ਫੇਰੂ ਸ਼ਹਿਰ ਦੀ ਲੜਾਈ ਵਿਚ ਲਾਲੂ ਤੇ ਤੇਜੂ ਦੇ ਭੱਜ ਜਾਣ ਦੀ ਖਬਰ ਮਹਾਰਾਣੀ ਜਿੰਦ ਕੌਰ ਨੂੰ ਪਹੁੰਚੀ। ਉਸ ਵੇਲੇ ਉਸ ਦੀ ਸੁਰਤ ਸਿੱਧੀ ਅਟਾਰੀ ਨੂੰ ਗਈ ਤੇ ਉਸ ਨੇ 10 ਸਵਾਰ ਸਰਦਾਰ ਵੱਲ ਭੇਜੇ ਤੇ ਜੰਗ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਢਾਡੀ ਸੋਹਣ ਸਿੰਘ ਸੀਤਲ ਨੇ ਇਸ ਦ੍ਰਿਸ਼ ਨੂੰ ਇੰਝ ਬਿਆਨ ਕੀਤਾ ਹੈ,"ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹੋਂ ਕੀ ਚਿੱਤ ਵਿਚ ਧਾਰ ਸਿੰਘਾ।ਦੋਵੇਂ ਜੰਗ ਮੁੱਦਕੀ ਫੇਰੂ ਸ਼ਹਿਰ ਵਾਲੇ, ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ।ਕਾਹਨੂੰ ਹਾਰਦੇ, ਕਿਉਂ ਮਿਹਣੇ ਜੱਗ ਦਿੰਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ।ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋਈ, ਐਪਰ ਆਪਣੇ? ਹੋ ਗਏ ਗਦਾਰ ਸਿੰਘਾ।ਹੁਣ ਵੀ ਚਮਕੀ ਨਾ ਜੇ ਸਿੰਘਾ 'ਤੇਗ' ਤੇਰੀ,ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ।ਤੇਰੇ ਲਾਡਲੇ ਕੌਰ ਦੀ ਹਿੱਕ ਉੱਤੇ ਕੱਲ ਨੂੰ ਗ਼ੈਰਾਂ ਦੇ ਝੰਡੇ ਝੁਲਾਏ ਜਾਸਨ।ਪੁੱਟ ਸ਼ੇਰੇ ਪੰਜਾਬ ਦੀ ਮੜ੍ਹੀ ਤਾਈਂ, ਉਹਦੇ ਪੈਰਾਂ ਵਿਚ ਫੁੱਲ ਰੁਲਾਏ ਜਾਸਨ।ਬਦਲੀ ਜ੍ਹਿੰਨੇ ਤਕਦੀਰ ਪੰਜਾਬ ਦੀ ਸੀ, ਉਹਦੀ ਆਤਮਾ ਨੂੰ ਤੀਰ ਲਾਏ ਜਾਸਨ।ਅਜੇ ਸਮਾਂ ਈ ਵਕਤ ਸੰਭਾਲ ਸਿੰਘਾ, ਰੁੜ੍ਹੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ।ਲਹਿੰਦੀ ਦਿੱਸੇ 'ਰਣਜੀਤ' ਦੀ ਪੱਗ ਮੈਨੂੰ, ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ।"ਸਰਦਾਰ ਭਾਵੇਂ ਗਦਾਰ ਪੂਰਬੀਏ ਅਫਸਰ ਦੀ ਕਮਾਨ ਹੇਠਾਂ ਸਿੱਖਾਂ ਨੂੰ ਤਬਾਹ ਕਰਨ ਦੀ ਬਦਨੀਯਤ ਨਾਲ ਲੜੀ ਜਾ ਰਹੀ ਲੜਾਈ ਦੇ ਵਿਰੁੱਧ ਸੀ, ਪਰ ਇਸ ਖਿਆਲ ਨਾਲ ਕਿ ਸ਼ਾਇਦ ਉਹ ਕਮ-ਦਿਲੀ ਦੇ ਕਾਰਣ ਮੌਤ ਦੇ ਡਰ ਤੋਂ ਪਿੱਛੇ ਹਟਿਆ ਹੋਇਆ ਹੈ ਤਾਂ ਉਸ ਨੇ ਜੰਗ ਵਿਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਤੇ ਨਾਲ ਹੀ ਸੌਂਹ ਖਾ ਲਈ ਕਿ ਲੜਾਈ ਹਾਰੀ ਜਾਣ ਦੀ ਸੂਰਤ ਵਿਚ ਉਹ ਜਿਉਂਦਾ ਨਹੀਂ ਮੁੜੇਗਾ। ਸੀਤਲ ਜੀ ਲਿਖਦੇ ਨੇ,"ਮਰਦੀ ਕੌਮ ਵਿਚ ਜਿੰਦਗੀ ਭਰਨ ਖ਼ਾਤਰ, ਮੈਂ ਹੁਣ ਦੇਸ਼ ਤੋਂ ਹੋਣ ਕੁਰਬਾਨ ਚੱਲਿਆਂ।ਜਿਹੜੇ ਕੌਮੀ-ਗਦਾਰਾਂ ਨੇ ਦਾਗ਼ ਲਾਏ, ਧੋ ਕੇ ਖ਼ੂਨ ਦੇ ਨਾਲ ਮਿਟਾਣ ਚੱਲਿਆਂ।ਜਿਹੜੇ ਦੇਸ਼-ਧਰੋਹੀਆਂ ਨੇ ਲਾਏ ਲਾਂਬੂ, ਛੱਟੇ ਰੱਤ ਦੇ ਮਾਰ ਬੁਝਾਣ ਚੱਲਿਆਂ।ਪਿੱਛੋਂ ਹੋਊ, ਸੋ ਵੇਖੇਗਾ ਜੱਗ ਸਾਰਾ, ਮੈ ਤਾਂ ਆਪਣੀ ਤੋੜ ਨਿਭਾਣ ਚੱਲਿਆਂ।ਨਾ ਮੈਂ ਹੋਵਾਂਗਾ, ਨਾ ਇਹ ਪੰਜਾਬ ਹੋਸੀ, ਐਪਰ ਦਿਲ ਵਿਚ ਦੋਹਾਂ ਦੀ ਯਾਰ ਰਹਿਸੀ।'ਸੀਤਲ' ਸੂਰਜ ਕੁਰਬਾਨੀ ਦਾ ਚਮਕਦਾ ਰਹੂ, ਜਦੋਂ ਤੀਕ ਇਹ ਦੇਸ਼ ਆਬਾਦ ਰਹਿਸੀ।"9-10 ਫਰਵਰੀ 1846 ਸਭਰਾਵਾਂਗ੍ਰਿਫ਼ਿਨ ਲਿਖਦਾ ਹੈ ਕਿ ਆਖਿਆ ਜਾਂਦਾ ਹੈ ਕਿ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਤੇਜ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਵੀ ਆਪਣੀ ਗੱਦਾਰਾਨਾ ਸਾਜਿਸ਼ ਵਿਚ ਸ਼ਾਮਿਲ ਕਰਨ ਦਾ ਨਿਸ਼ਫਲ ਯਤਨ ਕੀਤਾ ਹੈ ਤੇ ਉਹਨਾਂ ਨੂੰ ਆਖਿਆ ਕਿ ਉਹ ਵੀ ਅੰਗਰੇਜ਼ਾਂ ਦੇ ਪਹਿਲੇ ਹੱਲੇ ਵੇਲੇ ਉਸ ਦੇ ਨਾਲ ਹੀ ਨਿਕਲ ਚੱਲਣ, ਪਰ ਸਰਦਾਰ ਸ਼ਾਮ ਸਿੰਘ ਇਕ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ। ਉਹ ਇਹਨਾਂ ਭਾੜੇ ਦੇ ਟੱਟੂ ਨਮਕ ਹਰਾਮੀਆਂ ਵਿਚੋਂ ਨਹੀਂ ਸੀ। ਉਹ ਉਸ ਆਪਾ ਵਾਰੂ ਸਰਦਾਰ ਨਿਹਾਲ ਸਿੰਘ ਦਾ ਅਣਖੀਲਾ ਪੁੱਤ ਸੀ ਜਿਸ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਰੀਰਕ ਕਸ਼ਟ ਨੂੰ ਨਿਵਾਰਨ ਲਈ ਹਸੂੰ-ਹਸੂੰ ਕਰਦੇ ਆਪਣੀ ਜਾਨ ਵਾਰ ਦਿੱਤੀ ਸੀ। ਸਰਦਾਰ ਨੂੰ ਸਿੰਘਾਂ ਦੀ ਹਾਰ ਵਿਚ ਆਪਣੇ ਵਤਨ ਦੀ ਆਜ਼ਾਦੀ ਖੁੱਸਦੀ ਨਜ਼ਰ ਆ ਰਹੀ ਸੀ। ਤੇਜ ਸਿੰਘ ਨੇ ਗੁੱਸੇ ਵਿਚ ਆਖਿਆ, "ਜੇ ਤੂੰ ਐਡਾ ਹੀ ਬਹਾਦੁਰ ਹੈਂ ਤਾਂ ਇੱਕ ਵਾਰੀ ਖਾਹ ਤਾਂ ਸੌਂਹ, ਕਿਉਂਕਿ ਮੈਂ ਸਮਝਦਾ ਹਾਂ ਕਿ ਅੰਤ ਨੂੰ ਤੂੰ ਮੇਰੇ ਨਾਲ ਆ ਰਲਣਾ ਹੈ।" ਸਰਦਾਰ ਉਸੇ ਵੇਲੇ 'ਸ਼੍ਰੀ ਗੁਰੁ ਗ੍ਰੰਥ ਸਾਹਿਬ' ਦੀ ਹਜ਼ੂਰੀ ਵਿਚ ਹਾਜ਼ਰ ਹੋਏ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਕਰ ਕੇ ਬਚਣ ਕੀਤਾ ਕਿ ਸਿੰਘਾਂ ਨੂੰ ਹਾਰ ਹੋ ਗਈ ਤਾਂ ਮੈਂ ਮੈਦਾਨ ਵਿਚੋਂ ਜਿਉਂਦਾ ਨਹੀਂ ਨਿਕਲਾਂਗਾ।10 ਫਰਵਰੀ ਨੂੰ ਸਵੇਰੇ ਹੀ ਅੰਗਰੇਜ਼ਾਂ ਨੇ ਹੱਲਾ ਕਰ ਦਿੱਤਾ ਅਤੇ ਸਿੰਘ ਵੀ ਅੱਗੋਂ ਤਿਆਰ ਹੋ ਗਏ। ਸਵੇਰੇ ਹੀ ਸਰਦਾਰ ਸ਼ਾਮ ਸਿੰਘ ਨੇ ਚਿੱਟਾ ਬਾਣਾ ਸਜਾ ਲਿਆ ਅਤੇ ਆਪਣੀ ਖ਼ਾਸ ਸਵਾਰੀ ਦੀ ਚੀਨੀ ਘੋੜੀ 'ਤੇ ਸਵਾਰ ਹੋ ਕੇ ਨਿਕਲ ਪਏ। ਇਸ ਬਾਰੇ ਕਵੀ ਮਟਕ ਲਿਖਦਾ ਹੈ,"ਪਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿਚ ਨਦੀ ਕਰਿਆ, ਜਪੁਜੀ ਪੜ੍ਹਿਆ।ਨਿਮਸਕਾਰ ਕਰਿ ਸ਼ਸਤਰ ਪਹਿਰੇ, ਤੋੜਾ ਬੰਦੂਕੀ ਜੜਿਆ, ਜਰਾ ਨਾ ਡਰਿਆ।ਕਹਿਤ ਮਟਕ ਅਬ ਜੁਧ ਧਰਮ ਕਾ ਸ਼ਿਆਮ ਸਿੰਘ ਰਣ ਚੜ੍ਹਿਆ, ਖੰਡਾ ਫੜਿਆ।"
"ਸ਼ਾਮ ਸਿੰਘ ਸਰਦਾਰ ਨੇ ਕੀਆ ਤੀਰਥ ਇਸ਼ਨਾਨ।ਗਊਆਂ ਹਾਥੀ ਮਣਸ ਕੇ ਸਨਮੁਖ ਚਲਾ ਜੁਆਨ।ਸਨਮੁਖ ਚਲਾ ਜੁਆਨ ਜੁੱਧ ਦੀ ਭਈ ਤਿਆਰੀ।ਅੰਗਰੇਜ਼ ਸਾਥ ਲੜਾ ਸੂਰਮਾ ਆਪ ਦੀਦਾਰੀ।ਮਟਕਾ ਗੋਰੇ ਮਰਦ ਨੇ ਮਾਰੇ ਬੀਚ ਮਦਾਨ।ਫੜਿ ਖੰਡਾ ਹੱਥ ਗਰਜਿਆ ਸ਼ਾਮ ਸਿੰਘ ਬਲਵਾਨ॥"ਲੜਾਈ ਤੇ ਜਾਣ ਤੋਂ ਪਹਿਲਾਂ ਸਰਦਾਰ ਨੇ ਸਿਪਾਹੀਆਂ ਨੂੰ ਵਿਆਖਿਆਨ ਦਿੱਤਾ ਤੇ ਸਮਝਾਇਆ ਕਿ ਅੱਜ ਤੁਹਾਡੀ ਕੌਮੀ ਅਣਖ ਦੀ ਪਰਖ ਦਾ ਸਮਾਂ ਆ ਗਿਆ ਹੈ, ਜੇ ਤੁਸੀਂ ਖਾਲਸੇ ਦੇ ਸੱਚੇ ਸਪੁੱਤਰ ਹੋ ਤਾਂ ਆਪਣੇ ਸਿੰਘ ਨਾਮ ਤੇ ਦਾਹੜੀਆਂ ਨੂੰ ਲਾਜ ਨਾ ਲੱਗਣ ਦੇਣੀ, ਪੁਰਜ਼ਾ ਪੁਰਜ਼ਾ ਹੋ ਕੇ ਕਟ ਮਰਨਾ ਅਤੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਆਪਣੀਆਂ ਜਿੰਦਾਂ ਕੁਰਬਾਣ ਕਰ ਦੇਣਾ ਪਰ ਜੰਗ ਵਿਚ ਵੈਰੀ ਨੂੰ ਪਿੱਠ ਨਾ ਵਿਖਾਉਣਾ।ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਅੱਗ ਵਿਖਾਈ। ਅੱਗੋਂ ਸਿੱਖਾਂ ਨੇ ਵੀ ਗੋਲੇ ਦਾਗੇ। ਪਿਛਲ਼ੀਆਂ ਲੜਾਈਆਂ ਵਿਚ ਅੰਗਰੇਜ਼ ਸਿੱਖਾਂ ਦੇ ਹੱਥ ਵੇਖ ਚੁੱਕੇ ਸਨ। ਡਰ ਉਨ੍ਹਾਂ ਦੇ ਦਿਲ 'ਤੇ ਬੈਠਾ ਹੋਇਆ ਸੀ। ਅੰਗਰੇਜ਼ਾਂ ਨੇ ਨਵੀਆਂ ਲਟਨਾਂ ਸਿੱਖਾਂ 'ਤੇ ਹਮਲਾ ਕਰਨ ਵਾਸਤੇ ਰਾਬਰਟ ਡਿੱਕ ਦੀ ਅਗਵਾਈ ਵਿਚ ਲਾਲ ਸਿੰਘ ਦੇ ਦੱਸੇ ਮੁਤਾਬਿਕ ਦੱਖਣੀ ਹਿੱਸੇ ਵੱਲ ਭੇਜੀਆਂ। ਪਰ ਰਾਬਰਟ ਡਿੱਕ ਨੂੰ ਜ਼ਖਮੀ ਹੋ ਕੇ ਪਿੱਛੇ ਮੁੜਨਾ ਪਿਆ। ਅਚਾਨਕ ਲਾਲ ਸਿੰਘ ਆਪਣੀ ਫੌਜ ਸਮੇਤ ਬਿਨਾ ਕੋਈ ਕਾਰਨ ਦੱਸੇ ਨੱਸ ਪਿਆ, ਥੋੜੀ ਦੇਰ ਪਿੱਛੋਂ ਤੇਜ ਸਿੰਘ ਵੀ ਆਪਣੀ 6000 ਫੌਜ ਸਮੇਤ ਭੱਜ ਗਿਆ ਤੇ ਨਾਲ ਹੀ ਬਾਰੂਦ ਭਰੀਆ ਬੇੜੀਆਂ ਦਰਿਆ ਵਿਚ ਡੋਬ ਗਿਆ। ਪੋਲ ਵੀ ਤੋੜ ਦਿੱਤਾ ਗਿਆ। ਹੁਣ ਫੌਜ ਫਿਰ ਜਰਨੈਲਾਂ ਤੋਂ ਸੱਖਣੀ ਸੀ। ਤੋਪਚੀਆਂ ਵੱਲੋਂ ਰੌਲਾ ਪਾਇਆ ਗਿਆ ਕਿ ਨਵੀਆਂ ਪੇਟੀਆਂ ਵਿੱਚੋਂ ਬਾਰੂਦ ਦੀ ਥਾਂ ਰੇਤ ਤੇ ਸਰ੍ਹੋਂ ਨਿਕਲਦੀ ਹੈ। ਹੌਲੀ ਹੌਲੀ ਸਿੱਖ ਖਿੱਲਰਨ ਲੱਗ ਪਏ। ਐਨ ਇਸੇ ਵੇਲੇ ਚਿੱਟੇ ਨੂਰਾਨੀ ਦਾਹੜੇ ਤੇ ਚਿੱਟੇ ਬਾਣੇ ਵਿਚ ਸਜਿਆ ਸਰਦਾਰ ਸ਼ਾਮ ਸਿੰਘ ਮੈਦਾਨ ਵਿਚ ਪਹੁੰਚ ਗਿਆ। ਉਸ ਨੇ ਵੇਖਿਆ ਕਿ ਹੁਣ ਸ਼ਹੀਦੀਆਂ ਪਾਉਣ ਦਾ ਵੇਲਾ ਆ ਗਿਆ ਹੈ। ਉਸ ਨੇ ਖਾਲਸਾ ਫੌਜ ਨੂੰ ਮਰ ਮਿਟਨ ਵਾਸਤੇ ਲਲਕਾਰਿਆ,"ਉੱਠੋ ਸੂਤ ਲੌ ਭਗੌਤੀਆਂ ਸੂਰਿਓ, ਦਿਓ ਵੈਰੀਆਂ ਦੇ ਸੱਥਰ ਵਿਛਾ,ਸ਼ਾਨ ਖਾਲਸੇ ਦੀ ਨਾਲ ਹੈ ਪੰਜਾਬ ਦੇ, ਕਿਤੇ ਦੋਹੇਂ ਹੀ ਨਾ ਬਿਹੋ ਜੇ ਲੁਟਾ,ਮਰਨਾ ਦੇਸ਼ ਲਈ ਭਲਾ ਹੈ 'ਸਤਿਲਾ' ਲਵੋ ਮਰਤਬੇ ਸ਼ਹੀਦੀ ਪਾ"ਸਰਦਾਰ ਦੇ ਆਉਣ ਨਾਲ ਖਾਲਸਾ ਫੌਜਾਂ ਵਿਚ ਨਵੀਂ ਰੂਹ ਫੂਕੀ ਗਈ। ਸਾਰੇ ਮੈਦਾਨ ਵਿਚ ਸਰਦਾਰ ਹੀ ਦਿਸ ਰਿਹਾ ਸੀ। ਜਿੱਥੇ ਸਿੱਖ ਫੌਜ ਥਿੜਕਦੀ ਦਿਸਦੀ ਉੱਥੇ ਉਹ ਆਪ ਪਹੁੰਚਦਾ ਤੇ ਕਹਿੰਦਾ, " ਖਾਲਸਾ ਜੀ ਅਸੀਂ ਇਹ ਦਾਹੜੀਆਂ ਲੈ ਕੇ ਪੰਜਾਬ ਵਿਚ ਹਾਰ ਕਾ ਜਾਵਾਂਗੇ? ਹੁਣ ਵੇਲਾ ਸਨਮੁਖ ਸ਼ਹੀਦ ਹੋਣ ਦਾ ਹੈ।" ਸਰਦਾਰ ਦੀ ਘੋੜੀ ਗੋਲੀ ਲੱਘਣ ਨਾਲ ਮਾਰੀ ਗਈ। ਦੂਜੀ ਘੋੜੀ ਲੈ ਕੇ ਸਰਦਾਰ ਨੇ ਵਹਾਬੀ ਨੂੰ ਪਿੱਛੇ ਭੇਜ ਦਿੱਤਾ ਤੇ ਕਿਹਾ, " ਅਟਾਰੀ ਨੂੰ ਕਹਿ ਦੇਵੀਂ ਕਿ ਸ਼ਾਮ ਸਿੰਘ ਨੇ ਹੁਣ ਕਦੀ ਨਹੀਂ ਪਰਤਣਾ"। 'ਜਦੋ ਬਾਰੂਦ ਖਤਮ ਹੋ ਗਿਆ ਤੇ ਸਰਦਾਰ ਨੂੰ ਲੜਾਈ ਹਾਰਦੀ ਦਿਸੀ ਤਾਂ ਉਸ ਨੇ ਕਿਰਪਾਨ ਕੱਢ ਲਈ, ਆਪਣੇ ਪ੍ਰਣ ਨੂੰ ਨਿਭਾਉਣ ਲਈ ਉਹ ਅੱਗੇ ਵਧਿਆ। ਚੋਣਵੇ ਜਵਾਨਾਂ ਨੂੰ ਪੰਜਾਬ ਉੱਤੋਂ ਕੁਰਬਾਨ ਹੋ ਜਾਣ ਲਈ ਲਲਕਾਰਾ ਮਾਰਿਆ। ਪੰਜਾਹ ਕੁ ਸੂਰਮੇ ਛਾਲਾਂ ਮਾਰਦੇ ਸਰਦਾਰ ਦੇ ਮਗਰ ਨਿਕਲ ਪਏ। ਹੁਣ ਸਰਦਾਰ ਆਪਣੀ ਚਮਕਦੀ ਸ਼ਮਸ਼ੀਰ ਲੈ ਕੇ ਗੋਰਿਆਂ ਉੱਤੇ ਟੁੱਟ ਪਿਆ ਤੇ ਕਈਆਂ ਦੇ ਆਹੂ ਲਾਹ ਦਿੱਤੇ,"ਸ਼ਾਮ ਸਿੰਘ ਸਰਦਾਰ ਨੇ ਹੱਥ ਫੜੀ ਭਵਾਨੀ, ਲਿਸ਼ਕ ਡਰਾਵੇ ਵੈਰੀਆਂ ਬਿਜਲੀ ਅਸਮਾਨੀ,ਉਸ ਬੁੱਢੇ ਜਰਨੈਲ 'ਤੇ ਮੁੜ ਚੜ੍ਹੀ ਜਵਾਨੀ, ਢਾਡੀ ਵਾਰਾਂ ਗਾਉਣਗੇ ਜਗ ਰਹੂ ਨਸ਼ਾਨੀ।"ਸਿੱਖ ਫੌਜਾਂ ਦੇ ਏਸ ਹੱਲੇ ਨੇ ਗੋਰਿਆਂ ਦੇ ਪੈਂਤੜੇ ਹਿਲਾ ਦਿੱਤੇ, ਪੈਰ ਉਖੇੜ ਦਿੱਤੇ। ਅੰਗਰੇਜ਼ੀ ਫੌਜਾਂ ਨੇ ਤੋਪਾਂ ਨਾਲ ਪਿੱਛੋ ਅੱਗ ਵਰ੍ਹਾਈ। ਸੱਤ ਗੋਲੀਆਂ ਤੇ ਸੰਗੀਨਾਂ ਦੇ ਅਨੇਕਾਂ ਫੱਟ ਖਾ ਕੇ ਸਰਦਾਰ ਘੋੜੇ ਤੋਂ ਹੇਠਾ ਡਿੱਗਿਆ ਅਤੇ ਸੱਚੇ ਸੂਰਬੀਰਾਂ ਦੀ ਤਰ੍ਹਾਂ ਆਪਣੇ ਵਤਨ ਦੀ ਆਜ਼ਾਦੀ ਤੋਂ ਲੜਦਾ ਹੋਇਆ ਸ਼ਹੀਦ ਹੋ ਗਿਆ ਤੇ ਸਿੱਖ ਰਾਜ ਦਾ ਆਖਰੀ ਥੰਮ ਵੀ ਡਿੱਗ ਪਿਆ।ਅੰਤ ਸ਼ਰਦਾਰ ਨੇ ਇਹ ਸੱਚ ਕਰ ਦਿੱਤਾ ਕਿ ਸਭ ਸੋਚ ਤੇ ਵਿਚਾਰਾਂ ਮੈਦਾਨੇ ਜੰਗ ਵਿਚ ਉਤਰਨ ਤੋਂ ਪਹਿਲਾਂ ਹੁੰਦੀਆਂ ਹਨ ਪਰ ਜਦ ਸੂਰਮਾਂ ਮੈਦਾਨ ਵਿਚ ਆ ਉੱਤਰਦਾ ਹੈ ਤਾਂ ਉਹ ਦਲੀਲਾਂ ਤੇ ਗਿਣਤੀਆਂ ਵਿਚ ਨਹੀਂ ਪੈਂਦਾ ਸਗੋਂ ਜਾਨ ਤਲੀ 'ਤੇ ਧਰ ਕੇ ਕੁਰਬਾਨ ਹੁੰਦਾ ਹੈ।"ਫ਼ੇ ਫੌਜ ਵਿਚ ਬਹੁਤ ਸਰਦਾਰ ਨਾਮੀ, ਸਿਫਤ ਨਹੀ ਕਰ ਸਕਦਾ ਕੁਝ ਕਹਿਣ ਵਾਲਾ।ਇਕ ਦੂਜੇ ਦਾ ਸਾਨੀ ਚਤਰਾਈ ਦੇ ਵਿਚ, ਅਤੇ ਲੜਾਈ ਵਿਚ ਪਿਛਾਂਹ ਨਾ ਰਹਿਣ ਵਾਲਾ।ਐਪਰ ਇਕ ਸਰਦਾਰ ਅਜੀਬ ਯਾਰੋ, ਜ਼ਖਮ ਸਾਹਮਣੇ ਮੂੰਹ 'ਤੇ ਸਹਿਣ ਵਾਲਾ।ਖਾਦਰਯਾਰ ਜਹਾਨ 'ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ।"ਸ਼ਰਦਾਰ ਦੀ ਸ਼ਹੀਦੀ ਤੋਂ ਲੈ ਕੇ ਅੱਜ ਤੱਕ ਕੌਮ 'ਬੇਘਰੀ' ਫਿਰਦੀ ਹੈ। ਪੰਜਾਬ ਦੀ ਧਰਤੀ ਏਥੋਂ ਦੀਆਂ ਮਾਵਾਂ ਦੀਆਂ ਕੁੱਖਾਂ ਵੱਲ ਆਸ ਭਰੀਆਂ ਨਜ਼ਰਾਂ ਨਾਲ ਤੱਕ ਰਹੀ ਹੈ ਕਿ ਇਕ ਹੋਰ ਸ਼ਾਮ ਸਿੰਘ ਜਨਮ ਲਵੇ ਤੇ ਪੰਜਾਬ ਨੂੰ ਆਜ਼ਾਦ ਕਰਵਾ ਕੇ ਕੌਮ ਨੂੰ "ਆਪਣਾ ਘਰ" ਲੈ ਕੇ ਦੇਵੇ। ਆਮੀਨ……
ਜਗਦੀਪ ਸਿੰਘ ਫਰੀਦਕੋਟ (9815763313)

'ਜਥੇਦਾਰ ਸਾਹਿਬ ਦੇ ਨਾਂ'

“...........ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰਹੇ”
ਚੁੱਪ ਰਹੋ, ਏਨਾ ਰੌਲਾ ਨਾ ਪਾਉ, ਐਵੇਂ ਜਿੰਦਾਬਾਦ-ਮੁਰਦਾਬਾਦ ਨਾ ਕਰੋ, ਨਾਹਰੇ ਵੀ ਨਾ ਮਾਰੋ ਤੇ ਜੈਕਾਰੇ ਵੀ ਨਾ ਛੱਡੋ, ਕ੍ਰਿਪਾਨਾਂ ਮਿਆਨਾਂ ਵਿਚ ਪਾ ਲਉ, ਬਾਹਰ ਕੱਢਿਆਂ ਤਾਂ ਇਹ ਖੂਨ ਮੰਗਦੀਆਂ ਨੇ, ਹੱਥ ਉੱਪਰ ਕਰਨ ਲੱਗਿਆਂ ਮੁੱਠੀ ਨਾ ਮੀਚੋ, ਸਭ ਤਰ੍ਹਾਂ ਦਾ ਵਿਰੋਧ ਬੰਦ ਕਰ ਦਿਉ...............
ਸੁਣਿਆਂ ਨਹੀਂ, ਜਥੇਦਾਰ ਸਾਹਬ ਕੀ ਕਹਿ ਰਹੇ ਨੇ, ‘ਦੇਸ਼ ਦੀ ਏਕਤਾ ਤੇ ਅਖੰਡਤਾ ਹਰ ਹੀਲੇ ਕਾਇਮ ਰਹਿਣੀ ਚਾਹੀਦੀ ਹੈ...............’
ਤਾਂ ਕੀ ਹੋਇਆ, ਜੇ ਭਨਿਆਰੇ ਵਾਲੇ ਨੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਦੇ ਕੁਝ ਸਰੂਪ ਅਗਨ ਭੇਂਟ ਕਰ ਦਿੱਤੇ, ਜੇ ਆਸ਼ੂਤੋਸ਼ ਭਈਏ ਦੇ ਭੂਤਰੇ ਹੋਏ ਚੇਲੇ ਸ਼ਰਧਾਨੰਦ ਨੇ ਸਾਰੀ ਸਿਖ ਕੌਮ ਨੂੰ ਅੱਤਵਾਦੀ ਕਹਿ ਦਿੱਤਾ ਤੇ ਜੇ ਸਰਸੇ ਵਾਲੇ ਸਾਧ ਨੇ ‘ਗੁਰੂ ਗੋਬਿੰਦਸਿੰਘ ਸਾਹਿਬ’ ਬਣਨ ਦੀ ਕੋਸ਼ਿਸ਼ ਕੀਤੀ............., ਇਹ ਸਭ ਕੁਝ ਚੁੱਪ ਚਾਪ ਬਰਦਾਸ਼ਤ ਕਰ ਲਉ, ਕਿਉਂਕਿ ਵਿਰੋਧ ਕਰਨ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਜਾਂਦੈ...........
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਥੇਦਾਰ ਸਾਹਬ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਏਨੀ ਫਿਕਰ ਕਿਉਂ ਹੈ, ਮੈਨੂੰ ਤਾਂ ਡਰ ਹੈ ਕਿ ਕਿਤੇ ਇੱਕ ਦਿਨ ਜਥੇਦਾਰ ਇਹ ਵੀ ਮਨਜ਼ੂਰ ਨਾ ਕਰ ਲੈਣ ਕਿ ਸਿਖ ਕੇਸਾਧਾਰੀ ਹਿੰਦੂ ਹਨ, ਕਿਉਂਕਿ ‘ਸਿਖ ਇੱਕ ਵੱਖਰੀ ਕੌਮ ਹੈ’ ਕਹਿਣ ਨਾਲ ਤਾਂ ਏਕਤਾ ਤੇ ਅਖੰਡਤਾ ਕਾਇਮ ਨਹੀਂ ਰਹਿੰਦੀ, ਨਾਹਰੇ ਨਹੀਂ ਪੜ੍ਹੇ, ਕੰਧਾਂ ‘ਤੇ ਲਿਖੇ ਹੋਏ, ‘ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਹਿੰਦੂ ਹਿਤ ਮੇ ਕਹਿਣਾ ਹੋਗਾ’ ਉਹਨਾਂ ਦੇ ‘ਹਿੰਦੂ ਰਾਸ਼ਟਰ’ ਦੇ ਸੁਪਨੇ ਵਿਚ ਅਸੀਂ ਬਹੁਤ ਵੱਡੇ ਰੋੜੇ ਹਾਂ, ਪਰ ਲੱਗਦੈ ਕਿ ਜਥੇਦਾਰ ਸਾਹਬ, ਜਿਹੜੇ ਦੇਸ਼ (ਜਿਹੜਾ ਕਦੇ ਸਾਡਾ ਨਹੀਂ ਬਣਿਆਂ) ਦੇ ਫਿਕਰ ਵਿਚ ਲਿੱਸੇ ਹੋ ਰਹੇ ਹਨ, ਹੁਣ ‘ਹਿੰਦੂ ਰਾਸ਼ਟਰ’ ਨੂੰ ਵੀ ਛੇਤੀ ਹੀ ਪ੍ਰਵਾਨ ਕਰ ਲੈਣਗੇ ਕਿਉਂਕਿ ਵਿਰੋਧ ਨਾਲ ਏਕਤਾ ਤੇ ਅਖੰਡਤਾ...................
ਖ਼ੈਰ, ਗ਼ੈਰਾਂ ‘ਤੇ ਸਾਨੂੰ ਕੋਈ ਰੋਸ ਨਹੀਂ, ਪਰ ਜਥੇਦਾਰ ਸਾਹਬ ਨੂੰ ਸੰਬੋਧਨ ਹੋ ਕੇ ਕੁਝ ਨਾ ਕੁਝ ਜਰੂਰ ਕਹਿਣਾ ਚਾਹਾਂਗੇ। ਜਥੇਦਾਰ ਸਾਹਬ, ਪਿਛਲੇ ਚਾਰ ਪੰਜ ਸਾਲ ਤੋਂ ਮੈਂ ਲਗਾਤਾਰ ਪੰਥਕ ਰਸਾਲਿਆਂ ਵਿਚ ਲਿਖਦਾ ਆ ਰਿਹਾਂ। ਹਮੇਸ਼ਾਂ ਐਟੀ ਪੰਥਕ ਐਲੀਮੈਂਟਸ ਨਾਲ ਹੀ ਮੱਥਾ ਲਾਇਆ ਹੈ ਤੇ ਕਦੇ ਵੀ ਵਾਹ ਲੱਗਦੀ, ਆਪਣੀ ਕਲਮ ਦੀ ਨਿੱਬ ਕੌਮ ਦੇ ਅੰਦਰੂਨੀ ਮਸਲਿਆਂ ਵੱਲ ਨਹੀਂ ਹੋਣ ਦਿੱਤੀ (ਤੇ ਪ੍ਰਮਾਤਮਾਂ ਕਰੇ ਅੱਗੇ ਨੂੰ ਵੀ ਇਹ ਪੰਥ ਦੋਖੀਆਂ ਵੱਲ ਹੀ ਰਹੇ)। ਕਈ ਵਾਰ ਲੋਕਾਂ ਨੇ ਕਿਹਾ ਕਿ ਜਥੇਦਾਰ ਆਹ ਕਰਦੇ ਨੇ, ਔਹ ਕਰਦੇ ਨੇ, ਪਰ ਹਰ ਵਾਰ ਮੇਰਾ ਜਵਾਬ ਹੁੰਦਾ ਕਿ ਚਲੋ ਕੋਈ ਗੱਲ ਨਹੀਂ, ਬਹੁਤ ਉੱਚੇ ਅਹੁਦੇ ‘ਤੇ ਬੈਠੇ ਨੇ, ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਤੁਸੀਂ ਕਈ ਵਾਰ ਆਪਣੇ ਲਏ ਫੈਸਲਿਆਂ ਤੋਂ ਹੀ ਮੁੱਕਰ ਗਏ ਪਰ ਚਲੋ.............। ਪਰ ਪਤਾ ਨਹੀਂ ਕਿਉਂ ਇਨ੍ਹੀਂ ਦਿਨੀ ਨਿੱਤ ਦਿਹਾੜੀ ਤੁਹਾਡੇ ਅਖ਼ਬਾਰਾਂ ਵਿਚ, ਮਹਾਨ ਦੇਸ਼ ਭਾਰਤ? ਦੇ ਬਹੁਤ ਵੱਡੇ ਰਾਖੇ ਬਣ ਕੇ, ਦਿੱਤੇ ਜਾ ਰਹੇ ਬਿਆਨਾਂ ਨੇ ਦਿਲ ਨੂੰ ਝੰਜੋੜਿਆ ਤੇ ਮਨ ਕੀਤਾ ਕਿ ਕੁਝ ਲਿਖਿਆ ਜਾਵੇ ਤੇ ਤੁਹਾਨੂੰ 1947 ਤੋਂ ਬਾਅਦ ਸਿਖ ਕੌਮ ਨਾਲ, ਏਸ ਮਹਾਨ ਦੇਸ਼ ਵੱਲੋਂ, ਕੀਤੇ ਗਏ ਧੋਖਿਆਂ ਦੀ ਯਾਦ ਦਿਵਾਈ ਜਾਵੇ।
ਇਹ ਤਾਂ ਹੋ ਨਹੀਂ ਸਕਦਾ ਜਥੇਦਾਰ ਸਾਹਬ ਕਿ ਤੁਸੀਂ ਇਸ ਸਭ ਤੋਂ ਜਾਣੂ ਨਾ ਹੋਵੋ, ਪਰ ਫਿਰ ਵੀ ਆਪ ਜੀ ਦੀ ਯਾਦ ਤਾਜਾ ਕਰਵਾਉਣ ਦਾ ਯਤਨ ਕਰਾਂਗਾ।
‘ਅਬ ਹਾਲਾਤ ਬਦਲ ਚੁਕੇ ਹੈਂ’ ਕਹਿ ਕੇ ਨਹਿਰੂ ਨੇ ਗੱਲ ਸ਼ੁਰੂ ਕੀਤੀ। ਅਸੀਂ ਆਪਣੇ ਲਈ ਅਜਾਦ ਖਿੱਤਾ ਮੰਗਿਆ, ਅਜਾਦੀ ਦਾ ਨਿੱਘ ਮਾਨਣ ਲਈ, ਜਿਸ ਦਾ ਵਾਅਦਾ ਇਹਨਾਂ ਨੇ ਕੀਤਾ ਸੀ, ਤੇ ਉਨ੍ਹਾਂ ਸਰਕੂਲਰ ਕੱਢ ਮਾਰਿਆ, “ਸਿਖ ਸਮੁੱਚੇ ਤੌਰ ‘ਤੇ ਜਮਾਂਦਰੂ ਫ਼ਸਾਦੀ ਤੇ ਜ਼ਰਾਇਮ ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਹਨ, ਡਿਪਟੀ ਕਮਿਸ਼ਨਰ ਇਹਨਾਂ ਵਿਰੁੱਧ ਵਿਸ਼ੇਸ਼ ਸਾਧਨ ਅਪਣਾਉਣ”
ਕੀ ਤੁਸੀਂ ਆਪਣੇ ਇਹਨਾਂ ਬੇਲੀਆਂ ਨੂੰ ਪੁੱਛਣ ਦਾ ਯਤਨ ਕਰੋਗੇ ਜਥੇਦਾਰ ਸਾਹਬ, ਕਿ ਉਹੀ ਸਿਖ ਜਿਨ੍ਹਾਂ ਦੀ, ਆਜ਼ਾਦੀ ਤੋਂ ਪਹਿਲਾਂ, ਤਾਰੀਫ ਕਰਦੇ ਇਹ ਨਹੀਂ ਥੱਕਦੇ ਸਨ, ਜਿਨ੍ਹਾਂ ਨੂੰ ਨਹਿਰੂ ਗਾਂਧੀ ਨੇ ਕਈ ਵਾਰ ‘ਖੜਗਧਾਰੀ ਬਾਂਹ’ ਕਿਹਾ, ਇੱਕ ਦਮ ਜ਼ਰਾਇਮ ਪੇਸ਼ਾ ਕਿਵੇਂ ਹੋ ਗਏ। ਕੀ ਜਿਨਾਹ ਠੀਕ ਤਾਂ ਨਹੀਂ ਕਹਿੰਦਾ ਸੀ.....................
ਪੂਰੇ ਭਾਰਤ ਵਿਚ ਭਾਸ਼ਾ ਦੇ ਅਧਾਰ ‘ਤੇ ਸੂਬਿਆਂ ਦੀ ਹੋਈ ਵੰਡ ਦੇਖ ਕੇ ਅਸੀਂ ਵੀ ਕਹਿ ਦਿੱਤਾ ਕਿ ‘ਪੰਜਾਬੀ ਸੂਬਾ’ ਵੀ ਬਣਾ ਦਿਉ, ਪਰ ਬਦਲੇ ਵਿਚ ਮਿਲਿਆ ਕੀ, ਦਰਬਾਰ ਸਾਹਿਬ ਸਮੂਹ ਵਿਚ ਪੁਲਸ, 55 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ, ਲਾਠੀਚਾਰਜ ਤੇ ਹੋਰ ਕਈ ਕੁਝ। ਲੁਧਿਆਣੇ ‘ਚ ‘ਪੰਜਾਬੀ ਸੂਬੇ’ ਦੀ ਮੰਗ ਨੂੰ ਲੈ ਕੇ ਸ਼ਾਂਤ ਮਈ ਰੋਸ ਮਾਰਚ ‘ਤੇ 31 ਦਸੰਬਰ 1954 ਨੂੰ ਆਰੀਆ ਸਮਾਜੀ ਡਾਕਟਰ ਕਾਲੀ ਚਰਨ ਦੀ ਅਗਵਾਈ ਵਿਚ ਹਿੰਦੂ ਅੱਤਵਾਦੀਆਂ ਨੇ ਇੱਟਾਂ ਪੱਥਰਾਂ ਦੀ ਬਰਸਾਤ ਕੀਤੀ, ਜਿਸ ਨਾਲ ਬਹੁਤ ਸਿੰਘ ਜ਼ਖ਼ਮੀਂ ਹੋ ਗਏ, ਤੇ ਨਾਲ ਹੀ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਵਿਰੋਧ ਵਿਚ ਨਾਹਰੇ ਵੀ ਮਾਰੇ ਗਏ, ‘ਈੜੀ ਊੜੀ ਕਹਿਣ ਨ੍ਹੀ ਦੇਣੀ, ਸਿਰ ‘ਤੇ ਪਗੜੀ ਰਹਿਣ ਨ੍ਹੀ ਦੇਣੀ’
...........ਤੇ ਇੱਕ ਮਾਸੂਮ ਬੱਚਾ, ਕਰਨਾਲ ਦਾ ਇੰਦਰਜੀਤ ਸਿਹੁੰ, ਜਿਹੜਾ ਸਕੂਲੋਂ ਪੜ੍ਹ ਕੇ ਆ ਰਿਹਾ ਸੀ ਤੇ ਜਿਸਦਾ ਕਸੂਰ ਸਿਰਫ ਏਨਾ ਸੀ ਕਿ ਉਸ ਨੇ ‘ਪੰਜਾਬੀ ਸੂਬਾ ਜਿੰਦਾਬਾਦ’ ਕਹਿ ਦਿੱਤਾ ਸੀ, ਨੂੰ ਭਾਰਤੀ ਦੇਸ਼ ਭਗਤ ਪੁਲਸ ਨੇ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ। ਕਰਨਾਲ, ਉਸੇ ਕੂਰੂਕਸ਼ੇਤਰ ਦੇ ਨੇੜੇ ਹੈ ਜਥੇਦਾਰ ਸਾਹਬ ਜਿੱਥੇ ਪਿੱਛੇ ਜਿਹੇ ਖੱਡ ਵਿਚ ਡਿੱਗੇ ਪ੍ਰਿੰਸ ਨਾਮੀਂ ਬੱਚੇ ਨੂੰ ਕੱਢਣ ਲਈ ਭਾਰਤੀ ਫੌਜ ਨੇ ਕਈ ਘੰਟੇ ਲਗਾਤਾਰ ਮਿਹਨਤ ਮੁਸ਼ੱਕਤ ਕੀਤੀ। ਬੱਚੇ ਤਾਂ ਸਾਰੇ ਹੀ ਮਾਸੂਮ ਹੁੰਦੇ ਨੇ, ਤੇ ਇੰਦਰਜੀਤ ਤਾਂ ਸੋਹਣਾ ਵੀ ਬਹੁਤ ਸੀ, ਫਿਰ ਤੁਹਾਡੇ ਦੇਸ਼ ਦੀ ਪੁਲਸ ਨੇ ਉਸ ਦੀ ਮਾਸੂਮੀਅਤ ‘ਤੇ ਤਰਸ ਕਿਉਂ ਨਹੀਂ ਖਾਧਾ। ਸਦਕੇ ਜਾਈਏ ਐਸੀ ਏਕਤਾ ਤੇ ਅਖੰਡਤਾ ਦੇ ਜਿਹੜੀ ਮਾਰਨ ਲੱਗਿਆਂ ਉਮਰ ਵੀ ਨਹੀਂ ਵੇਖਦੀ। ਜਥੇਦਾਰ ਸਾਹਬ ਤੁਸੀਂ, ਜਿਨ੍ਹਾਂ ਨੂੰ ਅੱਜ ਕੱਲ ਭਾਰਤ ਪ੍ਰੇਮ ਬਹੁਤ ਚੜਿਆ ਹੋਇਆ ਹੈ, ਆਪ ਸਭ ਕੁਝ ਨੋਟ ਕਰੀ ਜਾਇਓ, ਕਿਉਂਕਿ ਸਾਰੀਆਂ ਘਟਨਾਵਾਂ ਦੁਬਾਰਾ ਦੁਬਾਰਾ ਦੁਹਰਾਉਣੀਆਂ ਬਹੁਤ ਮੁਸਕਿਲ ਹਨ। ਚਲੋ ਅੱਗੇ ਵਧਦੇ ਹਾਂ..........
ਤੁਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਹੋ, ਸੋ 1978 ਤੋਂ ਲੈ ਕੇ 1984 ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਵੇਖਿਆ ਹੋਵੇਗਾ। ਨਰਕਧਾਰੀਆਂ ਦੁਆਰਾ ਸ਼ਾਂਤਮਈ ਪ੍ਰਦਰਸ਼ਨ ਕਰ ਸਿੰਘਾਂ ‘ਤੇ ਗੋਲੀਆਂ ਚਲਾਉਣਾ, 13 ਸਿੰਘਾਂ ਨੂੰ ਸ਼ਹੀਦ ਕਰ ਦੇਣਾ ਤੇ ਪਿੱਛੋਂ ਤੁਹਾਡੀਆਂ ਨਿਆਂ ਪਸੰਦ ਅਦਾਲਤਾ ਵੱਲੋਂ ਨਰਕਧਾਰੀ ਨੂੰ ਬਾਇੱਜ਼ਤ ਬਰੀ ਕਰ ਦੇਣਾ। 1984 ਵਿਚ ਜੂਨ 1 ਤੋਂ 6 ਜੂਨ ਤੱਕ ਪੂਰੇ ਪੰਜਾਬ ਵਿਚ ਭਾਰਤੀ ਫੌਜ ਵੱਲੋਂ ਵਰ੍ਹਾਈ ਗਈ ਅੱਗ ਕਿਸ ਤੋਂ ਲੁਕੀ ਹੋਈ ਹੈ। 40 ਦੇ ਕਰੀਬ ਗੁਰਧਾਮਾਂ ਦੀ ਤਬਾਹੀ, ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਤੇ ਹਰਿਮੰਦਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਕਰ ਦੇਣਾ ਤੁਹਾਡੇ ਧਰਮ ਨਿਰਪੱਖ ਦੇਸ਼ ਦੀਆਂ ਪ੍ਰਮੁੱਖ ਅੱਤਵਾਦੀ ਕਾਰਵਾਈਆਂ ਹਨ। ਮੱਥਾ ਟੇਕਣ ਗਈ ਸੰਗਤ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਤੇ ਪਿੱਛੋਂ ਸ਼ਰੇਆਮ ਗੋਲੀਆਂ ਨਾਲ ਭੁੰਨਿਆਂ ਗਿਆ। ਸ਼ਰੇਆਮ ਪ੍ਰਕਰਮਾ ਵਿਚ, ਤੁਹਾਡੇ ਦੇਸ਼ ਭਗਤ ਫੌਜੀਆਂ ਦੁਆਰਾ, ਧੀਆਂ, ਭੈਣਾਂ ਦੀ ਬੇਪਤੀ ਕੀਤੀ ਗਈ। 4 ਸਾਲ ਤੋਂ ਲੈ ਕੇ 11 ਸਾਲ ਤੱਕ ਦੇ 52 ਬੱਚਿਆਂ ਨੂੰ ਫੜ੍ਹ ਕੇ ਲੁਧਿਆਣੇ ਜੇਲ੍ਹ ਵਿਚ ਤਾੜ ਦਿੱਤਾ, ਤੇ ਕੇਸ ਪਾਇਆ ਗਿਆ ‘ਦੇਸ਼ ਧ੍ਰੋਹ’ ਤੇ ‘ਅੱਤਵਾਦੀ ਕਾਰਵਾਈਆਂ’ ਦੇ, ਤੇ ਉਹਨਾਂ ਵਿਚਾਰੇ ਮਾਸੂਮਾਂ ਨੂੰ ਅਜੇ ਅੱਤਵਾਦੀ ਲਫ਼ਜ਼ ਵੀ ਨਹੀਂ ਬੋਲਣਾ ਆਉਂਦਾ ਸੀ।ਜਥੇਦਾਰ ਸਾਹਿਬ, ਤੁਹਾਡੇ ਦੇਸ਼ ਦੀ ਇਸ ਬੰਦੇ ਖਾਣੀ ਏਕਤਾ ਤੇ ਅਖੰਡਤਾ ਤੋਂ ਖਤਰਾ ਤਾਂ ਸਗੋਂ ਸਾਨੂੰ ਹੈ। ‘ਨੀਲਾ ਤਾਰਾ’ ਤੋਂ ਬਾਅਦ ਫੌਜ ਤੇ ਪੁਲਸ ਵੱਲੋਂ ਵਹਿਸ਼ਤ ਦਾ ਜੋ ਨੰਗਾ ਨਾਚ ਪੰਜਾਬ ਦੀ ਧਰਤੀ ‘ਤੇ ਕੀਤਾ ਗਿਆ ਉਹ ਕਿਸੇ ਤੋਂ ਲੁਕਿਆ ਨਹੀਂ। ਏਹਨਾਂ ਦੇ ਗਾਂਧੀ ਨੇ 16 ਮਾਰਚ 1931 ਨੂੰ ਸੀਸ ਗੰਜ ਸਾਹਿਬ ਵਿਖੇ ਖੁਦ ਕਿਹਾ ਸੀ ਕਿ ਜੇ ਸਿਖਾਂ ਨਾਲ ਕਿਸੇ ਕਿਸਮ ਦੀ ਵਧੀਕੀ ਕੀਤੀ ਗਈ ਤਾਂ ਕਾਂਗਰਸ ਆਪਣੀ ਮੌਤ ਆਪ ਮਰ ਜਾਵੇਗੀ ਤੇ ਫੇਰ ਸਿਖਾਂ ਕੋਲ ਆਪਣੇ ਹੱਕ ਲੈਣ ਲਈ ਕਿਰਪਾਨ ਤਾਂ ਹੈ ਹੀ। ਬਾਪੂ(ਪੰਜਾਬ) ਦੀ ਸ਼ਰ੍ਹੇਆਮ ਪਰ੍ਹੇ ਵਿਚ ਲਾਹੀ ਗਈ ‘ਪੱਗ’ ਨੂੰ ਮੁੜ ਸਿਰ ਟਿਕਾਉਣ ਦਾ ਕੁਝ ਸਾਊ ਪੁੱਤਰਾਂ ਨੇ ਪ੍ਰਣ ਕਰ ਲਿਆ ਤੇ ਏਧਰ ਮਹਾਨ ਭਾਰਤ ਨੇ ਵੀ ਆਪਣੇ ਸੰਵਿਧਾਨ ਅਨੁਸਾਰ ਕੈਟਾਂ ਦੀ ਫੌਜ ਤਿਆਰ ਕਰ ਲਈ ਤੇ ਜੰਗ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ।
...........ਤੇ ਉਸ ਤੋਂ ਪਿੱਛੋਂ, ਤੁਸੀਂ ਜਾਣਦੇ ਹੀ ਓ ਜਥੇਦਾਰ ਸਾਹਬ, ਪੰਜਾਬ ਵਿਚ ਕੋਈ ਇੱਕ ਵੀ ਦਰਿਆ, ਨਹਿਰ ਜਾਂ ਕੱਸੀ ਨਹੀਂ ਬਚੀ, ਜਿਸ ਦੀਆਂ ਮੱਛੀਆਂ ਨੇ ਸਿਖ ਨੌਜੁਆਨੀਂ ਦੇ ਮਾਸ ਦਾ ਸਵਾਦ ਨਹੀਂ ਚੱਖ਼ਿਆ।
...........ਤੇ ਕਿਸ ਤੋਂ ਛੁਪਿਆ ਹੈ, ‘ਝੂਠੇ ਪੁਲਸ ਮੁਕਾਬਲਿਆਂ ਦਾ ਸੱਚ’। 25000 ਤਾਂ ਲੱਭੇ ਜਾ ਚੁੱਕੇ ਨੇ, ਸਿਵੇ ਆਪ ਬੋਲ ਕੇ ਦੱਸ ਰਹੇ ਨੇ, ਲੱਕੜਾਂ ਗਵਾਹੀ ਭਰ ਰਹੀਆਂ ਨੇ, ਤੇ ਤੁਹਾਡੇ ‘ਅਮਨ ਪਸੰਦ’ ਦੇਸ਼ ਨੇ ਲੱਭਣ ਵਾਲਾ ਵੀ ਖਾ ਲਿਆ। ਤੁਹਾਨੂੰ ਏ. ਸੀ. ਗੱਡੀਆਂ ਬਖ਼ਸ਼ੀਆਂ ‘ਅਗਲਿਆਂ’ ਨੇ, ਸੋ ਤੁਹਾਨੂੰ ਵੀ ਮੁੱਲ ਤਾਂ ਦੇਣਾ ਹੀ ਪਊ, ‘ਭਾਰਤ ਭਗਤੀ’ ਤਾਂ ਵਿਖਾਉਣੀ ਹੀ ਪਊ। ਪਰ ਜਥੇਦਾਰ ਸਾਹਬ ਏਧਰ ਤੁਹਾਨੂੰ ਕੁਝ ਹੋਰ ਅਗਾਹ ਲੈ ਚੱਲਾਂ........
ਤੁਹਾਨੂੰ ਪਤਾ ਹੈ ਕਿ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਦਿਖਾਏ ਜਾਂਦੇ ਜੁਝਾਰੂਆਂ ਨਾਲ ਜ਼ੇਲ੍ਹਾਂ ਵਿਚ ਕੀ ਵਾਪਰਦੀ ਸੀ? ਉਹਨਾਂ ਦੀਆਂ ਲਾਸ਼ਾਂ ਵਾਰਸਾਂ ਨੂੰ ਕਿਉਂ ਨਹੀਂ ਸੌਂਪੀਆਂ ਜਾਂਦੀਆਂ ਸਨ? ਕਿਉਂਕਿ ਉਹਨਾਂ ਲਾਸ਼ਾਂ ਨੇ ਬਿਨਾ ਮੂੰਹ ਖੋਲੇ ਹੀ ਏਸ ਮਨੁੱਖੀ ਅਧਿਕਾਰਾਂ ਦੇ ਰਾਖੇ ਬਣੇ ਦੇਸ਼ ਦੀ ਸਾਰੀ ਪੋਲ ਖੋਲ ਦੇਣੀ ਹੁੰਦੀ ਸੀ। ਹਾਂ ਜਥੇਦਾਰ ਸਾਹਬ ਮੈਂ ਗੱਲ ਕਰ ਰਿਹਾਂ ਉਸੇ ‘ਅਣਮਨੁੱਖੀ ਤਸ਼ੱਦਦ’ ਦੀ, ਜਿਸ ਨੂੰ ਦੇਖ ਕੇ ਨਾਜ਼ੀ ਹਿਟਲਰ ਦੀ ਰੂਹ ਨੂੰ ਵੀ ਕੰਬਣੀ ਛਿੜ ਜਾਂਦੀ ਸੀ, ਕੁਝ ਉਦਾਹਰਣਾ ਤੱਕ ਲਓ, ਭਾਈ ਮਲਕੀਤ ਸਿੰਘ ‘ਦਾਨ ਸਿੰਘ ਵਾਲਾ’ , ਜਿਹਨਾਂ ਨੂੰ 3 ਦਿਨ ਤੱਕ ਲੈਟਰੀਨ (ਠੋਲਿੲਟ) ਵਾਲੀ ਡਿੱਗ ਵਿਚ, ਪਿੱਛੋਂ ਦੀ ਪੁੱਠੀਆਂ ਬਾਹਵਾਂ ਬੰਨ੍ਹ ਕੇ, ਲਟਕਾਈ ਰੱਖਿਆ ਗਿਆ, ਤੇ ਕਈ ਥਾਵਾਂ ਤੋਂ ਸਰੀਰ ਦੇ ਅੰਗ ਤੋੜੇ ਗਏ।
ਭਾਈ ਅਨੋਖ ਸਿੰਘ ‘ਬੱਬਰ’ ਦੀਆਂ ਦੋਹੇਂ ਅੱਖਾਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਕੱਢ ਦਿੱਤੀਆਂ ਗਈਆਂ, ਪਰ ਉਸ ਯੋਧੇ ਨੇ ਅੱਖਾਂ ਕੱਢੀਆਂ ਹੋਣ ਦੇ ਬਾਵਜੂਦ ਵੀ ਆਥਣ ਵੇਲੇ ਆਪਣਾ ‘ਨਿੱਤਨੇਮ’ ਕਰ ਕੇ ਇਹਨਾਂ ਦੇ ਤਸ਼ੱਦਦ ਦੇ ਮੂੰਹ ‘ਤੇ ਚਪੇੜ ਮਾਰੀ ਤੇ ਫੇਰ ਇਹਨਾਂ ਜ਼ਾਲਮਾਂ ਨੇ ਭਾਈ ਸਾਹਿਬ ਦਾ ਵੀ ‘ਮੁਕਾਬਲਾ’ ਬਣਾ ਦਿੱਤਾ। ਭਾਈ ਰਣਜੀਤ ਸਿੰਘ ਤਰਸਿੱਕਾ ਦੀ ਕਹਾਣੀ ਜੇ ਤੁਹਾਡੇ ਵਿਚ ਕਦੇ ਹਿੰਮਤ ਹੋਈ ਤਾਂ ਸਟੇਜ ‘ਤੇ ਭਾਈ ਦਿਆਲਾ ਜੀ ਦੇ ਨਾਲ ਹੀ ਸੁਣਾ ਦਿਉ, ਕਿਉਂਕਿ ਭਾਈ ਰਣਜੀਤ ਸਿੰਘ ਤਰਸਿੱਕੇ ਨੂੰ ਵੀ ਉਬਲਦੇ ਪਾਣੀ ਵਿਚ ਉਬਾਲਿਆ ਗਿਆ ਸੀ, ਜਿਸ ਨਾਲ ਉਹਨਾਂ ਦੇ ਸਰੀਰ ਦਾ ਸਾਰਾ ਮਾਸ ਉਤਰ ਗਿਆ ਸੀ, ਤੇ ਪਿੱਛੋਂ ਉਹਨਾਂ ਦੀ ਖੋਪਰੀ ਲਾਹੀ ਗਈ।
ਭਾਈ ਸੰਗਰਾਮ ਸਿੰਘ ਨੂੰ ਦੋ ਪੁਲਸ ਵਾਲਿਆਂ ਨੇ ਲੱਤਾਂ ਤੋਂ ਫੜਿਆ ਤੇ ਦੋ ਨੇ ਬਾਹਵਾਂ ਤੋਂ, ਜ਼ਮੀਨ ‘ਤੇ ਕਿੱਲਾ ਗੱਡਿਆ ਗਿਆ ਤੇ ਓਨੀ ਦੇਰ ਤੱਕ ਕਿੱਲੇ ‘ਤੇ ਮਾਰਦੇ ਰਹੇ ਜਿੰਨੀ ਦੇਰ ਤੱਕ ਉਹ ਪੇਟ ਵਿਚ ਦੀ ਧਸ ਕੇ ਪਿੱਛੋਂ ਦੀ ਨਹੀਂ ਨਿਕਲ ਗਿਆ। ਭਾਈ ਬਲਵਿੰਦਰ ਸਿੰਘ ਗੰਗਾ ਨੂੰ ਹੌਲੀ ਹੌਲੀ ਪੈਟਰੌਲ ਪਾ ਕੇ ਸਾੜਿਆ ਗਿਆ, ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਗਏ, ਭਾਈ ਅਵਤਾਰ ਸਿੰਘ ਸ਼ਤਰਾਣਾ ਦਾ ਗਰਮ ਪ੍ਰੈਸ ਲਾ ਕੇ ਮਾਸ ਸਾੜਿਆ ਗਿਆ..................................... ਇਹ ਲਿਸਟ ਬਹੁਤ ਲੰਬੀ ਐ, ਜਥੇਦਾਰ ਜੀ, ਇਹ ਕਹਾਣੀ ਕਦੇ ਨਾ ਮੁੱਕਣ ਵਾਲੀ ਹੈ ਤੇ ਇਹ ਸਭ ਕੁਝ ਤੁਹਾਡੇ ਦੇਸ਼ ਦੇ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ, ਜਿਸ ਦੇ ਟੁੱਟਣ ਦੀ ਫਿਕਰ ਤੁਹਾਨੂੰ ਲੱਗੀ ਹੋਈ ਹੈ.......................।
ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਜੁਝਾਰੂਆਂ ਦੇ ਗੁਪਤ ਅੰਗਾਂ ‘ਤੇ ਲੋਹੇ ਦੀ ਤਾਰ ਲਪੇਟ ਕੇ ਕਰੰਟ ਲਗਾਇਆ ਗਿਆ, ਕਨੂੰਨ ਦੇ ਦਾਇਰੇ ਵਿਚ ਹੀ ਬੀਅਰ ਤੇ ਸ਼ਰਾਬ ਦੀਆਂ ਬੋਤਲਾਂ ............ ਧੱਕੀਆਂ ਗਈਆਂ, ਕਨੂੰਨ ਦੇ ਦਾਇਰੇ ਵਿਚ ਹੀ ਧੀ ਨੂੰ ਪਿਉ ਦੇ ਸਾਹਮਣੇ ਨਿਰਵਸਤਰ ਕੀਤਾ ਗਿਆ ਤੇ ਭੈਣ ਨੂੰ ਨਗਨ ਹਾਲਤ ਵਿਚ ਭਰਾ ਦੇ ਉੱਪਰ ਲਿਟਾਇਆ ਗਿਆ। ਸਭ ਕੁਝ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਹੀ ਕੀਤਾ ਗਿਆ। ਹੁਣ ਤੁਸੀਂ ਹੀ ਦੱਸ ਦਿਉ ਜਥੇਦਾਰ ਸਾਹਬ, ਇਸ ਦੇਸ਼ ਤੇ ਏਥੋਂ ਦੇ ਸੰਵਿਧਾਨ ਨੇ ਅੱਜ ਤੱਕ ਸਾਨੂੰ ਦਿੱਤਾ ਕੀ ਹੈ, ਸਾਨੂੰ ਕੁੱਟਿਆ, ਲੁੱਟਿਆ, ਮਾਰਿਆ ਤੇ ਜਿਉਂਦੇ ਸਾੜਿਆ। ..........ਤੇ ਜਿਹਨਾਂ ਨੇ ਇਸ ਦੇਸ਼ ਦੀਆਂ ਦੁਸ਼ਮਨਾਂ ਨਾਲ ਹੋਈਆਂ ਲੜਾਈਆਂ ਵਿਚ ਮੂਹਰੇ ਹੋ ਕੇ ਹਿੱਸਾ ਲਿਆ, ਉਹਨਾਂ ਤੱਕ ਨੂੰ ਇਸ ਨੇ ਨਹੀਂ ਬਖ਼ਸ਼ਿਆ, ਜਰਨਲ ਸ਼ੁਬੇਗ ਸਿੰਘ ਦੀ ਉਦਾਹਰਣ ਸਾਹਮਣੇ ਹੈ। ਇੱਕ ਹੋਰ ਜਿਉਂਦੀ ਜਾਗਦੀ ਮਿਸਾਲ ਹੈ ‘ਕਰਮਜੀਤ ਸਿੰਘ ਸਿਖਾਂਵਾਲਾ’, ਜਿਸ ਨੇ 1971 ਦੀ ਜੰਗ ਵਿਚ ਚੰਗੇ ਜੌਹਰ ਦਿਖਾਏ, ਪਰ ਇਨਾਮ..............., ਕਦੇ ਟਾਈਮ ਲੱਗਿਆ ਤਾਂ ਉਸ ਦੇ ਸਰੀਰ ‘ਤੇ ਹੱਥ ਫੇਰ ਕੇ ਦੇਖਿਓ, ਪਤਾ ਲੱਗੂ ਕਿ ਭਾਰਤ ਵਫਾਦਾਰੀ ਕਰਨ ਵਾਲਿਆਂ ਨਾਲ ਵੀ ਕੀ ਸਲੂਕ ਕਰਦਾ ਹੈ।
ਅਸੀਂ ਵਫ਼ਾਵਾਂ ਕਰਦੇ ਹਾਰ ਗਏ, ਪਰ ਇਸ ਦੇਸ਼ ਨੇ ਅੱਜ ਤੱਕ ਸਾਡੇ ਨਾਲ ਵਫ਼ਾ ਨਹੀਂ ਕੀਤੀ। ਦੋਹੇਂ ਹੱਥੀਂ ਲੁੱਟਿਆ ਹੀ ਹੈ। ਇੱਕ ਨੰਬਰ ਸੂਬੇ ਤੇ 70% ਭਾਰਤ ਦਾ ਢਿੱਡ ਭਰਨ ਵਾਲਿਆਂ ਨੂੰ 4 ਰੁਪੈ ਆਟੇ ਲਈ ਵਿਲਕਣ ਲਾ ਦਿੱਤਾ ਹੈ। ਪਾਣੀ, ਬਿਜਲੀ ਖੋਹ ਕੇ ਮੁਫਤ ਦੇ ਭਾਅ ਫਸਲਾਂ ਚੁੱਕ ਕੇ ਕਿਰਸਾਨੀ ਦਾ ਲੱਕ ਤੋੜ ਦਿੱਤਾ, ਤੇ ਫੇਰ ਆਤਮਹੱਤਿਆਵਾਂ ਕਰਦਿਆਂ ਦੀ ਵੀ ਸਾਰ ਨਹੀਂ ਲਈ। ਤੁਸੀਂ ਆਪ, ਜੋ ਹੁਣ ਇਨ੍ਹਾਂ ਦੇ ਪੂਰੇ ਵਫ਼ਾਦਾਰ ਬਣੇ ਬੈਠੇ ਹੋ, ਇੱਕ ਵਾਰ ਕਹਿ ਕੇ ਤਾਂ ਵੇਖੋ ਕਿ ਪੰਜਾਬ ਦੇ ਪਾਣੀਆਂ ‘ਤੇ ਹੋਰ ਕਿਸੇ ਦਾ ਹੱਕ ਨਹੀਂ, ਉਸੇ ਪਲ ਇਹ ਤੁਹਾਡੀ ਵਫਾਦਾਰੀ ਭੁੱਲ ਜਾਣਗੇ ਤੇ ਤੁਹਾਨੂੰ ਵੀ ‘ਅੱਤਵਾਦੀ’ ਦਾ ਖ਼ਿਤਾਬਦੇ ਦੇਣਗੇ। ਇੱਕ ਹੋਰ ਆਖ਼ਰੀ ਸਵਾਲ ਹੈ ਜਥੇਦਾਰ ਸਾਹਬ, ਕੀ 1978 ਤੋਂ 1995 ਤੱਕ ਏਸ ਦੇਸ਼ ਨਾਲ ਲੜਦੇ ਰਹੇ ਜੁਝਾਰੂ, ਜੋ ਕੌਮ ਦਾ ‘ਆਪਣਾ ਘਰ’ ਬਣਾਉਣ ਲਈ ਸਭ ਕੁਝ ਵਾਰ ਗਏ, ਵੀ ਤੁਹਾਡੀਆਂ ਨਜ਼ਰਾਂ ਵਿਚ ‘ਅੱਤਵਾਦੀ’ ਹਨ, ਕਿਉਂਕਿ ਉਹ ਤਾਂ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਸਨ।
ਕਿਉਂ ਜਥੇਦਾਰ ਸਾਹਬ, ਕਿਉਂ ਤੁਹਾਨੂੰ ਇਸ ਦੇਸ਼ ਦੀ ਏਨੀ ਫਿਕਰ ਲੱਗੀ ਹੋਈ ਹੈ। ਇੱਕ ਹੋਰ ਗੱਲ ਤੁਸੀਂ ਮੇਰੇ ਕੋਲੋਂ ਲਿਖਵਾ ਕੇ ਲੈ ਲਉ, ਕਿ ਕਨੂੰਨ ਅਨੁਸਾਰ ਤੁਸੀਂ ਇਸ ਭੂਤਰੇ ਹੋਏ ਸੌਦੇ ਸਾਧ ਦਾ ਵੀ ਕੱਖ ਨਹੀਂ ਵਿਗਾੜ ਸਕਦੇ, ਕਿਸੇ ਨੇ ਇਸ ਨੂੰ ਗ੍ਰਿਫਤਾਰ ਨਹੀਂ ਕਰਨਾ, ਹਾਂ ਚਾਰ-ਪੰਜ ਸੌ ਸਿਖਾਂ ‘ਤੇ ਤਾਂ ਇਹ ਇੱਕ ਪਲ ਵਿਚ ਪਰਚਾ ਦਰਜ ਕਰ ਸਕਦੇ ਹਨ ਪਰ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਨਾਲੇ ਉਹ ਤਾਂ ਇਹਨਾਂ ਦਾ ਲਾਡਾਂ ਤੇ ਚਾਅਵਾਂ ਮਲਾਰਾਂ ਨਾਲ ਪਾਲਿਆ ਹੋਇਆ ਹੈ ਤੇ ਸਿਖ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ.............
ਅੰਤ ਵਿਚ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਇਸ ਦੇਸ਼ ਦੀਆਂ ਲੋਕ ਵਿਰੋਧੀ ਨੀਤੀਆਂ, ਘੱਟਗਿਣਤੀਆਂ ਦੇ ਹਰ ਨਵੇਂ ਸੂਰਜ ਹੁੰਦੇ ਕਤਲੇਆਮ ਤੇ ਮਨੁੱਖੀ ਹੱਕਾਂ ਦਾ ਸ਼ਰੇਆਮ ਕੀਤਾ ਜਾ ਰਿਹਾ ਘਾਣ ਖੁਦ ਹੀ ਇਸ ਨੂੰ ਤੋੜਣਗੇ, ਤੁਹਾਡਾ ਇਸ ਲਈ ਕੀਤਾ ਜਾ ਰਿਹਾ ਏਨਾ ਫਿਕਰ ਵੀ ਬਹੁਤਾ ਕੰਮ ਨਹੀਂ ਆਉਣਾ। ਜਰਾ ਨਜ਼ਰ ਮਾਰੋ ਪੱਛਮੀਂ ਪ੍ਰਾਂਤਾਂ ਵੱਲ, ਅੱਜ ਕੱਲ ਉਸ ਦਾ ਨਾਮ ‘ਮਾਓ ਇਸਟ ਬੈਲਟ’ ਪੈ ਗਿਆ ਹੈ। ਸੋ ਤੁਸੀਂ ਇਸ ਦੇ ਫਿਕਰ ਵਿਚ ਐਵੇਂ ਲਿੱਸੇ ਨਾ ਹੋਵੋ, ਅਜੇ ਵੀ ਵੇਲਾ ਹੈ ਕੌਮ ਦਾ ਕੁਝ ਸਵਾਰ ਜਾਉ। ਤੁਹਾਡੇ ਨਾਲ ਦਿਆਂ ਵਿਚੋਂ ਇੱਕ ਦੋਹਾਂ ਤੋਂ ਕੁਝ ਉਮੀਦ ਸੀ ਕਿ ਇਹ ਕੁਝ ਨਾ ਕੁਝ ਜਰੂਰ ਲੈ ਕੇ ਦੇਣਗੇ ਪਰ ਕਿਸੇਨੇ ਕੱਖ ਨਾ ਸਵਾਰਿਆ।
ਤੇ ਅੰਤ ਵਿਚ ਮੈਂ ਤੁਹਾਨੂੰ ਫਤਹਿ ਬੁਲਾਉਣ ਦੀ ਗੁਸਤਾਖੀ ਕਰ ਰਿਹਾ ਹਾਂ,
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”
ਤੇ ਮੈਨੂੰ ਪਤਾ ਹੈ ਕਿ ਤੁਹਾਡਾ ਜਵਾਬ ਹੋਵੇਗਾ,
‘ਜੈ ਹਿੰਦ’
ਕਿਉਂਕਿ ਫਤਹਿ ਨਾਲ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ..............................
ਜਗਦੀਪ ਸਿੰਘ ਫਰੀਦਕੋਟ (9815763313 )

ਬਾਈ ਹਵਾਰੇ ਨੂੰ

















ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਹਾ ਹਾ ਹਾ ਹਾ,ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,‘ਜੇਕਰ ਜ਼ੁਲਮ ਨਾ ਥੰਮਣਗੇ,ਘਰ ਘਰ ਹਵਾਰੇ ਜੰਮਣਗੇ’
।ਤੈਨੂੰ ਪਤੈ ਬਾਈ,ਤੇਰੇ, ਚਿੱਟੀ ਕਮੀਜ਼ ਤੇ ਕੇਸਰੀ ਪਰਨਾ,ਬਹੁਤ ਜਚਦੈ।
ਸਾਡੇ ਪਿੰਡ ਦੇ ਭਲਵਾਨਾਂ ਨੇ ਤੇਰੀ ਫੋਟੋ,ਅਖਾੜੇ ਵਿਚ ਲਗਾਈ ਹੋਈ ਐ।
ਹੁਣ ਅਸੀਂ ਸਭ ਤੇਰੇ ਨਾਲ ਆਂ ਬਾਈ,ਤੇ ਇਸ ਦਾ ਇਕ ਕਾਰਨ ਵੀ ਐ,
ਅਸੀਂ ਅੱਜ ਜਿਉਂਦੇ ਹੀ ਤੇਰੇ ਕਰਕੇ ਆਂ,
ਜੇ ਤੂੰ, ਬਾਈ ਦਿਲਾਵਰ ਨਾਲ ਰਲ ਕੇ,
ਮਿਥਿਹਾਸਕ ਨਹੀਂ
ਇਤਿਹਾਸਕ ਨਾਇਕ ਬਣ ਕੇ,
ਓਸ ਰਾਕਸ਼ਸ਼ ਨੂੰ ਨਾ ਉਡਾਉਂਦੇ,
ਤਾਂ ਉਸ ਨੇ ਡੇਢ ਲੱਖ ਸਿੰਘਾਂ ਤੋਂ ਬਾਅਦ,
ਸਾਨੂੰ ਵੀ ਖਾ ਜਾਣਾ ਸੀ।ਅਸੀਂ ਪੰਜਾਬ ਦੇ ਜਾਏ,
ਤੁਹਾਡੇ ਰਿਣੀ ਆਂ ਬਾਈ,
ਤੇ ਤਨੋਂ ਮਨੋਂ ਥੋਡੇ ਨਾਲ ਆਂ।
ਜੇ ਯਕੀਨ ਨਹੀਂ ਆਉਂਦਾ ਤਾਂ ਅੰਦਰੋਂ ਉੱਚੀ ਆਵਾਜ ਵਿਚ ਜੈਕਾਰਾ ਛੱਡ ਕੇ ਵੇਖ,
ਸਾਰਾ ਪੰਜਾਬ ਜਵਾਬ ਦਿਊਗਾ।
ਤੂੰ ਫਿਕਰ ਨਾ ਕਰੀਂ ਬਾਈ,
ਮਾਤਾ ਦੇ ਹੰਝੂ ਅਸੀ ਪੂਝਾਂਗੇ,
ਹੁਣ ਉਹ ਇਕੱਲੇ ‘ਜਗਤਾਰ’ ਦੀ ਨਹੀਂ,
ਸਾਡੀ ਸਭ ਦੀ ਮਾਂ ਐ।ਤੇ ‘ਜਗਤਾਰ’ ਵੀ ਇਕੱਲੇ ‘ਹਵਾਰੇ’ ਪਿੰਡ ਦਾ ਨਹੀਂ,
ਪੂਰੇ ਪੰਜਾਬ ਦਾ ਪੁੱਤਰ ਐ।
ਸਾਨੂੰ ਤੇਰੇ ਨਾਲ ਭਰਾਵਾਂ ਵਾਲਾ ਪਿਆਰ ਆ ਬਾਈ,
ਇਸੇ ਲਈ ਅੱਜ ਅਸੀਂ,ਬੇਖੌਫ, ਨਾਹਰੇ ਮਾਰਾਂਗੇ,
‘ਜਗਤਾਰ ਸਿੰਘ’ ਜਿੰਦਾਬਾਦ,


‘ਬੱਬਰ ਹਵਾਰਾ’ ਜਿੰਦਾਬਾਦ,ਜਿੰਦਾਬਾਦ, ਜਿੰਦਾਬਾਦ………………
ਜਗਦੀਪ ਸਿੰਘ ਫਰੀਦਕੋਟ (9815763313)

"ਖਤਰਨਾਕ ਅੱਤਵਾਦੀ ਗ੍ਰਿਫਤਾਰ…?


“ਜਨਾਬ ਆਹ ਹਰਦੀਪ ਦਾ, ਵੱਡੇ ਖਾਲਸੇ ਦਾ ਕੁਛ ਕਰਨਾ ਪਊ ਜੀ, ਨਹੀਂ ਤਾਂ ਇਹ ਖ਼ਰਾਬ ਕਰੂ” ਕੋਤਵਾਲੀ ਵਿਚਲੇ ਸ੍ਹਾਬ ਮੱਖਣ ਸਿਹੁੰ ਦੇ ਕਮਰੇ ਵਿਚ ਵੜਦਿਆਂ ਹੀ ਹੌਲਦਾਰ ਬਲਦੇਵ ਨੇ ਮੱਖਣ ਸਿਹੁੰ ਨੂੰ ਸੰਬੋਧਨ ਹੁੰਦਿਆਂ ਕਿਹਾ। “ਕਿਉਂ ਹੁਣ ਕੀ ਹੋ ਗਿਆ” ਕਾਗ਼ਜ ਫਰੋਲਦੇ ਹੋਏ ਮੱਖਣ ਸਿਹੁੰ ਨੇ ਹੌਲਦਾਰ ਨੂੰ ਪੁੱਛਿਆ।
“ਹੋਣਾ ਕੀ ਐ ਜਨਾਬ, ਅੱਜ ਫੇਰ ਗੁਰਦਾਰੇ ਲੱਗਿਆ ਪਿਆ ਸੀ ਜੀ ਆਵਦੀ ਵਿਦਵਤਾ ਜ੍ਹੀ ਘੋਟਣ, ਅਖੇ “ਸਾਨੂੰ ਘੱਟ ਗਿਣਤੀਆਂ ਨੂੰ ਕੁਚਲਣ ਦੇ ਨਿੱਤ ਦਿਹਾੜੀ ਮਨਸੂਬੇ ਘੜ੍ਹੇ ਜਾ ਰਹੇ ਨੇ, ਰੋਜ ਨਵੀਂਆਂ ਤਰਕੀਬਾਂ ਲੱਭੀਆਂ ਜਾ ਰਹੀਆਂ ਹਨ, ਜੇ ਅਜੇ ਵੀ ਅਸੀਂ ਗਫਲਤ ਦੀ ਨੀਂਦ ਵਿਚੋਂ ਨਾ ਜਾਗੇ, ਘੇਸਲ ਵੱਟੀ ਪਿਆਂ ਨੇ ਠੰਡ ਤੋਂ ਡਰਦਿਆਂ ਆਪਣੇ ਖੇਸਾਂ ਦੀਆਂ ਬੁੱਕਲਾਂ ਨਾ ਲਾਹੀਆਂ ਤਾਂ ਦੁਨੀਆਂ ਦੀ ਕੋਈ ਤਾਕਤ ਸਾਨੂੰ ਬਚਾ ਨਹੀਂ ਸਕੇਗੀ…………” ਨਾਲੇ ਜਨਾਬ ਆਹ ਹਵਾਰੇ, ਹਵੂਰੇ ਦਾ ਜ਼ਿਕਰ ਵੀ ਬਾਰ ਬਾਰ ਕਰਦਾ ਸੀ, ਕਹਿੰਦਾ ਸੀ, “ਭਾਈ ਜਗਤਾਰ ਸਿੰਘ ਹਵਾਰੇ ਨੂੰ ਭਾਰਤੀ ਅਦਾਲਤਾਂ ਨੇ ਫਾਂਸੀ ਦੀ ਸਜਾ ਸੁਣਾ ਦਿੱਤੀ ਐ ਪਰ ਨਵੰਬਰ 84 ਵਿਚ ਹਜ਼ਾਰਾਂ ਸਿਖਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਕਾਤਲ ਸ਼ਰੇਆਮ ਲਾਲ ਬੱਤੀ ਵਾਲੀਆਂ ਗੱਡੀਆਂ ਦਾ ਸੁਖ ਮਾਣ ਰਹੇ ਨੇ……………” ਜਨਾਬ ਜੇ ਆਪਾਂ ਛੇਤੀ ਏਹਦਾ ਕੋਈ ਹੱਲ ਨਾ ਕੀਤਾ ਤਾਂ ਇਹ…………” ਬਾਕੀ ਗੱਲ ਹੌਲਦਾਰ ਨੇ ਵਿਚੇ ਛੱਡ ਦਿੱਤੀ।
ਸ੍ਹਾਬ ਵੀ ਕਾਗਜ਼ ਪਾਸੇ ਰੱਖਦਾ ਹੋਇਆ ਬੋਲਿਆ, “ਓ ਰਪੋਟਾਂ ਤਾਂ ਮੈਨੂੰ ਵੀ ਏਹਦੀਆਂ ਬਥੇਰੀਆਂ ਆਈਐਂ, ਸਣਿਐਂ ਏਹਨੇ ਗੁਰਦੁਆਰੇ ‘ਚ ਮੁੰਡਿਆਂ ਨੂੰ ਗੱਤਕਾ-ਗੁੱਤਕਾ ਸਖਾਉਣਾ ਵੀ ਸ਼ੁਰੂ ਕੀਤੈ ਤੇ ਨਾਲੇ ਰੋਜ਼ ਉੱਥੇ ਮੁੰਡਿਆਂ ਦੀ ਕੋਈ ਕਲਾਸ ਕਲੂਸ ਵੀ ਲਗਾਉਂਦੈ, ਸੀ ਆਈ ਡੀ ਆਲਾ ਗਿੱਲ ਦੱਸਦਾ ਸੀ, ਬੀ ਮੁੰਡੇ ਵੀ ਉੱਥੇ ਕਾਰੀ ਆਉਂਦੇ ਐ” ਮੱਖਣ ਸਿਹੁੰ ਨੇ ਆਪਣੀ ਜਾਣਕਾਰੀ ਵੀ ਹੌਲਦਾਰ ਨਾਲ ਸਾਂਝੀ ਕੀਤੀ।
“ਤੇ ਹੋਰ ਜਨਾਬ 25-30 ਮੁੰਡੇ ਤਾਂ ਰੋਜ ਆਉਂਦੇ ਐ ਜੀ, ਬਿਨ ਨਾਂਗਾ………, ਚਾਰ ਪੰਜ ਮੁੰਡਿਆਂ ਨੇ ਤਾਂ ਜੂੜੇ ਵੀ ਰੱਖਲੇ ਐ ਜੀ, ਖੱਟੇ ਗੋਲ ਪਰਨਿਆਂ ‘ਚ ਈ ਹੁੰਦੇ ਐ ਸਾਰੇ ਉੱਥੇ, ਕਈ ਆਰੀ ਬੈਠੇ ਪਾਠ-ਪੂਠ ਵੀ ਕਰੀ ਜਾਂਦੇ ਹੁੰਦੇ ਐ, ਮੈਂ ਲੰਘਦੇ ਨੇ ਕਈ ਆਰੀ ਵੇਖਿਐ………” ਹੌਲਦਾਰ ਦਾ ਘਰ ਵੀ ਉਸੇ ਬਸਤੀ ਵਿਚ ਸੀ, ਜਿੱਥੇ ਮੁੰਡੇ ਰੋਜ ਆਥਣੇ ਇਕੱਠੇ ਹੁੰਦੇ ਸਨ।
“ਫੇਰ ਤਾਂ ਛੇਤੀ ਕੋਈ ਉਪਾਅ ਕਰਨਾ ਪਊ ਏਹਦਾ…………, ਮੈਂ ਐਵੇਂ ਈ ਘੌਲ ਕਰ ਗਿਆ ਯਰ………, ਸਰਸੇ ਆਲੇ ਚੱਕਰ ਤੋਂ ਬਾਅਦ ਸ਼ਹਿਰ ਦੇ ਜਿਹੜੇ ਸਿਖ ਮੁੰਡੇ ਨਿਗ੍ਹਾ ‘ਚ ਆਏ ਸਨ ਉਹਨਾਂ ਦੀ ਐੱਸ.ਐੱਸ.ਪੀ. ਸ੍ਹਾਬ ਨੇ ਇਕ ਲਿਸਟ ਬਣਵਾਈ ਸੀ, ਉਸ ‘ਚ ਵੀ ਏਹਦਾ ਨਾਂ ਸਭ ਤੋਂ ਉੱਪਰ ਸੀ…………, ਤੂੰ ਆਏਂ ਕਰ ਬਲਦੇਵ ਸਿਆਂ, ਆਵਦੀ ਕੋਈ ਜਾਣ ਪਛਾਣ ਆਲਾ ਚਲਾਕ ਜਿਆ ਮੁੰਡਾ ਆਥਣੇ ਇਹਨਾਂ ਕੋਲ ਭੇਜਣਾ ਸ਼ੁਰੂ ਕਰ, ਵੇਖੀਏ ਤਾਂ ਸਹੀ ਇਹ ਗੱਲਾਂ ਕੀ ਕਰਦੇ ਐ ਉੱਥੇ ਵੱਡੇ ਜਥੇਦਾਰ”
“ਕੋਈ ਨ੍ਹੀ ਜਨਾਬ, ਮੈਂ ਅੱਜ ਈ ਕੋਈ ਜਵਾਕ ਲੱਭ ਲੈਂਦਾਂ ਜੀ, ਸਿਆਣਾ ਜਿਹਾ………… ਆਪਾਂ ਪਤਾ ਕਰਵਾ ਲੈਂਦੇ ਆਂ ਜੀ ਸਾਰਾ ਕੁਛ” ਹਰਦੀਪ ਸਿੰਘ ਐੱਮ.ਏ. ਵਿਚ ਪੜ੍ਹਦਾ ਇਕ ਸਿਆਣਾ ਗੁਰਸਿਖ ਮੁੰਡਾ ਸੀ। ਕੋਈ 25-26 ਸਾਲ ਦਾ। ਛੋਟੇ ਹੁੰਦਿਆਂ ਤੋਂ ਹੀ ਉਹ ਭਾਸ਼ਨ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦਾ ਰਿਹਾ ਸੀ, ਇਹ ਲਈ ਹੁਣ ਉਹ ਵਧੀਆ ਬੁਲਾਰਾ ਵੀ ਬਣ ਚੁੱਕਾ ਸੀ। ਸ਼ਹਿਰ ਵਿਚ ਗੁਰਪੁਰਬਾਂ ਅਤੇ ਹੋਰ ਧਾਰਮਿਕ ਸਮਾਗਮਾਂ ‘ਤੇ ਪ੍ਰਬੰਧਕ ਉਸ ਨੂੰ ਬੋਲਣ ਲਈ ਸੱਦਣ ਲੱਗ ਪਏ ਸਨ। ਉਹ ਇਕ ਵੀ ਗੱਲ ਗੁਰਬਾਣੀ ਗੁਰਮਤਿ ਸਿਧਾਂਤਾਂ ਤੇ ਸਿਖ ਇਤਿਹਾਸ ਤੋਂ ਬਾਹਰੀ ਨਹੀਂ ਕਰਦਾ ਸੀ, ਇਸ ਲਈ ਕਈਆਂ ਦੀਆਂ ਅੱਖਾਂ ‘ਚ ਰੜਕਦਾ ਵੀ ਸੀ।
ਸਰਸੇ ਦੇ ਇਕ ਪਾਖੰਡੀ ਦੇਹਧਾਰੀ ਦੁਆਰਾ ‘ਗੁਰੂ ਗੋਬਿੰਦ ਸਿੰਘ ਸਾਹਿਬ’ ਦੀ ਨਕਲ ਕੀਤੇ ਜਾਣ ਤੋਂ ਬਾਅਦ ਸਾਰੀ ਸਿਖ ਕੌਮ ਦੇ ਹਿਰਦੇ ਵਲੂਧਰੇ ਗਏ। ਥਾਂ-ਥਾਂ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਰਦੀਪ ਹੋਰਾਂ ਨੇ ਵੀ ਇਸ ਮਾੜੇ ਕਾਰੇ ਦਾ ਵਿਰੋਧ ਕਰਨ ਲਈ ਸ਼ਹਿਰ ਵਿਚ ਮੀਟਿੰਗਾਂ ਸ਼ੁਰੂ ਕੀਤੀਆਂ। ਹਰੇਕ ਮੀਟਿੰਗ ਵਿਚ ਹਰਦੀਪ ਨੂੰ ਬੋਲਣ ਲਈ ਕਿਹਾ ਜਾਂਦਾ। ਨੌਜੁਆਨ ਹੋਣ ਕਰਕੇ ਉਹ ਹਰੇਕ ਗੱਲ ਬੜੇ ਜੋਸ਼ ਨਾਲ ਕਰਦਾ। ਸੀ.ਆਈ.ਡੀ. ਨੇ ਪਹਿਲਾਂ ਵੀ ਇਸ ਬਾਰੇ ਸੁਣਿਆਂ ਤਾਂ ਹੋਇਆ ਈ ਸੀ, ਪਰ ਇਹਨਾਂ ਮੀਟਿੰਗਾਂ ਰਾਹੀਂ ਇਹ ਉਹਨਾਂ ਦੀਆਂ ਅੱਖਾਂ ਵਿਚ ਪੂਰੀ ਤਰ੍ਹਾਂ ਚੜ੍ਹ ਗਿਆ। ਇਸ ਦੇ ਬੁੱਲਾਂ ਵਿਚੋਂ ਨਿਕਲਦੇ ਜੁਝਾਰੂ ਬੋਲ ਸੀ.ਆਈ.ਡੀ. ਵਾਲਿਆਂ ਦੀਆਂ ਡਾਇਰੀਆਂ ਵਿਚ ਨੋਟ ਹੋ ਕੇ ਵੱਡੇ ਅਫਸਰਾਂ ਦੇ ਮੇਜ਼ਾਂ ਤੱਕ ਪਹੁੰਚ ਚੁੱਕੇ ਸਨ। ਅਫਸਰਾਂ ਨੇ ਪਹਿਲਾਂ ਤਾਂ ਇਸ ਨੂੰ ਇਕ ਵਖਤੀ ਜੋਸ਼ ਕਿਹਾ, ਪਰ ਨਾਲ ਹੀ ‘ਨਜ਼ਰ ਰੱਖਿਓ’ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ। ਓਦੋਂ ਤੋਂ ਹਰਦੀਪ ਪੂਰੀ ਤਰ੍ਹਾਂ ਨਾਲ ਪੁਲਸ ਦੀਆਂ ਨਜ਼ਰਾਂ ਵਿਚ ਸੀ।
ਹਰਦੀਪ ਇਕ ਗੱਲ ਹਰ ਵਾਰ ਕਹਿੰਦਾ ਸੀ, “ਵੀਰੋ, ਸਾਡੀ ਇਕ ਬੜੀ ਵੱਡੀ ਭੈੜ ਹੈ ਕਿ ਜਦੋਂ ਸਾਡੇ ਸਿਰ ਕੋਈ ਮੁਸੀਬਤ ਪੈਂਦੀ ਹੈ ਅਸੀਂ ਓਦੋਂ ਹੀ ਇਕੱਠੇ ਹੁੰਦੇ ਹਾਂ, ਅੱਗੇ ਪਿੱਛੇ ਕੋਈ ਧਿਆਨ ਨਹੀਂ ਦਿੰਦੇ, ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਪੱਧਰ ‘ਤੇ ਇਕ ਕਮੇਟੀ ਬਣਾਈਏ ਜਿਹੜੀ ਕੁਝ ਮੁੱਖ ਜ਼ਿੰਮੇਵਾਰੀਆਂ ਆਪਣੇ ਸਿਰ ‘ਤੇ ਲਏ, ਜਿਵੇਂ ਕਿ ਬੱਚਿਆਂ ਦੀਆਂ ਗੁਰਮਤਿ ਕਲਾਸਾਂ, ਗੱਤਕਾ ਸਿਖਲਾਈ, ਦਸਤਾਰ ਸਿਖਲਾਈ, ਸ਼ਬਦ ਗੁਰੂ ਸਮਾਗਮ ਆਦਿ, ਤੇ ਨਾਲ ਹੀ ਉਹ ਕਮੇਟੀ ਸਿਖ ਮਸਲਿਆਂ ਅਤੇ ਸਿਖੀ ਵਿਰੋਧੀ ਤਾਕਤਾਂ ‘ਤੇ ਨਜ਼ਰ ਰੱਖੇ ਤੇ ਸੰਗਤਾਂ ਨੂੰ ਉਹਨਾਂ ਬਾਰੇ ਸਮੇਂ ਸਮੇਂ ‘ਤੇ ਸੁਚੇਤ ਕਰਦੀ ਰਹੇ, ਤਾਂ ਹੀ ਸਾਡਾ ਕੁਝ ਸੰਵਰ ਸਕਦਾ ਹੈ……………” ਉਸ ਦੀਆਂ ਇਹ ਗੱਲਾਂ ਪੁਲਸ ਨੂੰ ਸਭ ਤੋਂ ਵੱਧ ਚੁੱਭਦੀਆਂ ਸਨ, ਕਿਉਂਕਿ ਉਹ ਲੋਕਾਂ ਨੂੰ ਜਥੇਬੰਦ ਕਰਨਾ ਚਾਹੁੰਦਾ ਸੀ ਤੇ ਜਥੇਬੰਦ ਲੋਕ ਸਰਕਾਰਾਂ ਲਈ ਹਮੇਸ਼ਾਂ ਖਤਰਨਾਕ ਹੁੰਦੇ ਹਨ।
ਸਰਸੇ ਵਾਲਾ ਰੌਲਾ ਰੱਪਾ ਲੰਘ ਜਾਣ ਤੋਂ ਬਾਅਦ ਹਮੇਸ਼ਾਂ ਵਾਂਗ ਸਾਰੀ ਕੌਮ ਆਪੋ ਆਪਣੇ ਕੰਮਾਂ ਵਿਚ ਰੁੱਝ ਗਈ ਤੇ ਮੁੜ ਅਵੇਸਲੀ ਹੋ ਗਈ ਪਰ ਹਰਦੀਪ ਵਰਗੇ ਕੁਝ ਸੁਹਿਰਦ ਸਿਖ ਨੌਜੁਆਨਾਂ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇਹਨਾਂ ਵਿਚੋਂ ਰੋਜ਼ਾਨਾਂ ਮੁੰਡਿਆਂ ਦੀ ਗੁਰਮਤਿ ਕਲਾਸ ਮੁੱਖ ਸੀ ਤੇ ਜਿਸ ਵਿਚ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸਿਖਾਂ ਨੇ ਉਸ ਦਾ ਕੋਈ ਸਹਿਯੋਗ ਨਹੀਂ ਕੀਤਾ ਸੀ, ਤੇ ਨਾਲ ਹੀ ਕਦੇ ਕਦੇ ਗੁਰਦੁਆਰਿਆਂ ਵਿਚ ਹਰਦੀਪ ਦੁਆਰਾ ਬੋਲਣਾ ਵੀ ਪੁਲਸ ਨੋਟ ਕਰਦੀ ਸੀ ਤੇ ਸਮੇਂ ਸਮੇਂ ‘ਤੇ ਅਫਸਰਾਂ ਨੂੰ ਦੱਸਦੀ ਰਹਿੰਦੀ ਸੀ।
ਤਾਜ਼ਾ ਘਟਨਾ ਵਿਚ ਵੀ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਵੱਲੋਂ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਹਕੂਮਤ ਵੱਲੋਂ ਦਿੱਤੀ ਗਈ ਫਾਂਸੀ ਦੀ ਸਜ਼ਾ ਦੇ ਵਿਰੋਧ ਵਿਚ ਇਕ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਵਿਚ ਹਰਦੀਪ ਸਿੰਘ ਨੂੰ ਵੀ ਸੱਦਿਆ ਗਿਆ ਸੀ, ਤੇ ਉਸ ਦੁਆਰਾ ਉੱਥੇ ਬੋਲੀਆਂ ਗਈਆਂ ਗੱਲਾਂ ਹੀ ਹੌਲਦਾਰ ਬਲਦੇਵ ਸਿਹੁੰ ਨੇ ਨੋਟ ਕੀਤੀਆਂ ਸਨ।
ਮੱਖਣ ਸਿੰਘ ਦੇ ਕਹਿਣ ‘ਤੇ ਬਲਦੇਵ ਸਿਹੁੰ ਨੇ ਇਕ ਮੁੰਡਾ ਲੱਭ ਲਿਆ ਸੀ ਤੇ ਉਸ ਨੂੰ ਹਰਦੀਪ ਹੋਰਾਂ ਦੀ ਕਲਾਸ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਮੁੰਡੇ ਦਾ ਨਾਮ ਗੁਰਮੀਤ ਸੀ। ਕਈ ਦਿਨ ਲਗਾਤਾਰ ਉਹ ਕਲਾਸ ਵਿਚ ਜਾਂਦਾ ਰਿਹਾ। ਉਸ ਨੇ ਹੌਲਦਾਰ ਨੂੰ ਦੱਸਿਆ ਕਿ ਉਹ ਗੱਤਕੇ ਦੀ ਟਰੇਨਿੰਗ ਤੋਂ ਬਾਅਦ ਕੁਝ ਸਿਖ ਇਤਿਹਾਸ ਦੀਆਂ ਗੱਲਾਂ ਕਰਦੇ ਹਨ, ਪਰ ਹਰਦੀਪ ਜਿਸ ਢੰਗ ਨਾਲ ਇਤਿਹਾਸ ਸਮਝਾਉਂਦਾ ਹੈ ਐਸਾ ਪ੍ਰਭਾਵਸ਼ਾਲੀ ਤਰੀਕਾ ਉਸ ਨੇ ਕਦੇ ਨਹੀਂ ਸੁਣਿਆਂ। ਅੰਤ ਵਿਚ ਉਹ ਸਾਰੇ ਰਲ ਕੇ ‘ਰਹਿਰਾਸ’ ਦਾ ਪਾਠ ਕਰਦੇ ਨੇ …………… । ਹੌਲਦਾਰ ਦੇ ਕਹਿਣ ਤੇ ਮੁੰਡੇ ਨੇ ਲਗਾਤਾਰ ਕਲਾਸ ਵਿਚ ਜਾਣਾ ਜਾਰੀ ਰੱਖਿਆ। ਹੌਲਦਾਰ ਨੇ ਸਾਰੀ ‘ਰਿਪੋਰਟ’ ਮੱਖਣ ਸਿਹੁੰ ਤੱਕ ਵੀ ਪਹੁੰਚਾ ਦਿੱਤੀ।
ਇਕ ਦਿਨ ਸੀ. ਆਈ. ਡੀ. ਆਲੇ ਗਿਲ ਨੇ ਮੱਖਣ ਸਿਹੁੰ ਨੂੰ ਇਕ ਮੈਗਜ਼ੀਨ ਲਿਆ ਕੇ ਫੜਾਇਆ, ਜਿਸ ਵਿਚ ਹਰਦੀਪ ਦਾ ਇਕ ਲੇਖ ਛਪਿਆ ਸੀ, ਪੰਜਾਬ ਦੀ ਅੱਜ ਦੀ ਹਾਲਤ ਬਾਰੇ, ਕਈ ਕੁਝ ਉਸ ਲੇਖ ਵਿਚ ਇਹਨਾਂ ਨੂੰ ‘ਖਤਰਨਾਕ’ ਲੱਗਿਆ। ਲੇਖ ਪੜਣ ਤੋਂ ਬਾਅਦ ਮੱਖਣ ਸਿਹੁੰ ਬੋਲਿਆ, “ਹੂੰ.....ਊ......ਊ......ਅੱਛਾ......ਤੇ ਇਹ ਲਿਖਦਾ ਵੀ ਐ”।
“ਜਨਾਬ ਇਹ ਤਾਂ ਪਿਛਲੇ ਤਿੰਨ-ਚਾਰ ਸਾਲ ਤੋਂ ਲਿਖਦੈ ਜੀ” ਗਿੱਲ ਨੇ ਜਵਾਬ ਦਿੱਤਾ।“ਤੂੰ ਤਾਂ ਮੈਨੂੰ ਅੱਜ ਈ ਦੱਸਿਐ …………… ਪਿਛਲਾ ਸਾਰਾ ਕੁਝ ਹੈਗਾ ਤੇਰੇ ਕੋਲ ਏਹਦਾ ਲਿਖਿਆ ਹੋਇਆ”
“ਜੀ ਜਨਾਬ, ਤਕਰੀਬਨ ਸਾਰਾ ਈ ਪਿਐ ਜੀ, ਵੱਡੇ ਸਾਬ ਨੂੰ ਤਾਂ ਪਤੈ …………… ਉਹਨਾਂ ਨੇ ਇਕ ਫਾਈਲ ਲਵਾਈ ਵੀ ਐ ਜੀ” ਸਾਰੇ ਜਿਲ੍ਹਿਆਂ ਦੇ ਵੱਡੇ ਸ੍ਹਾਬਾਂ ਨੇ ਲਿਖਣ ਵਾਲੇ ਮੰਡਿਆਂ ਦੀਆਂ ਐਹੋ ਜਿਹੀਆਂ ਫਾਈਲਾਂ ਲਵਾਈਆਂ ਹੋਈਆਂ ਹਨ। ਲੋਕ ਭਾਵੇਂ ਪੜਣ ਜਾਂ ਨਾਂ ਪਰ ਇਹ ਸਭ ਕੁਝ ਜਰੂਰ ਪੜਦੇ ਨੇ।
“ਠੀਕ ਐ ........ ਆਏਂ ਕਰੀਂ ਮੈਨੂੰ ਦੇਈਂ ਉਹ ਫਾਈਲ ਸਾਰੀ ........... ਵੇਖੀਏ ਤਾਂ ਸਹੀ ਲਿਖਦੇ ਕੀ-ਕੀ ਐ ਭਾਈ ਹਰਦੀਪ ਸਿੰਘ” “ਜਨਾਬ 47 ਤੋਂ ਬਾਅਦ ਬਾਰੇ ਈ ਜਿਆਦਾ ਕੁਛ ਲਿਖਦੈ ਜੀ ......... ਜੇ ਕੋਈ ਪਿਛਲੇ ਇਤਿਹਾਸ ਦੀ ਗੱਲ ਵੀ ਲਿਖੇ ਉਸ ਨੂੰ ਵੀ ਅੱਜ ਤੇ ਲਿਆ ਕੇ ਈ ਖਤਮ ਕਰਦੈ ਜੀ ......... ਆਮ ਤੌਰ ਤੇ ਇਸ ਦੀਆਂ ਲਿਖਤਾਂ ਦਾ ਮੁਖਪਾਤਰ ਜਾਂ ਕਹਿ ਲਉ ਹੀਰੋ ‘ਭਿੰਡਰਾਂਵਾਲਾ’ ਈ ਹੁੰਦੈ ਜੀ ..........” ਗਿੱਲ ਨੇ ਜੋ ਕੁਝ ਪੜਿਆ ਸੀ ਉਸ ਅਨੁਸਾਰ ਮੱਖਣ ਸਿਹੁੰ ਨੂੰ ਦੱਸ ਦਿੱਤਾ।
“ਬਈ ਫੇਰ ਤਾਂ ਛੇਤੀ ਕੁਝ ਕਰਨਾ ਪਉ ਹੱਲ ......... ਬਲਦੇਵ ਸਿਆਂ .......... ਓ ਬਲਦੇਵ ਸਿਆਂ .......... ਗਿਲ ਚਲਿਆ ਗਿਆ ਤੇ ਮੱਖਣ ਸਿਹੁੰ ਨੇ ਹੌਲਦਾਰ ਨੂੰ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਦੱਸਿਆ ਕਿ ਉਹ ਤਾਂ ਅੱਜ ਤੀਕ ਆਇਆ ਨੀ ਸੀ।
ਏਧਰ ਕੁਝ ਹੋਰ ਈ ਭਾਣਾ ਵਾਪਰ ਗਿਆ ਸੀ। ਗੁਰਮੀਤ ਨੂੰ ਕਲਾਸ ਵਿਚ ਜਾਂਦੇ ਹੋਏ ਮਸਾਂ ਮਹੀਨਾਂ ਕੁ ਹੋਇਆ ਸੀ। ਹੌਲਦਾਰ ਨੇ ਗੁਰਮੀਤ ਤੋਂ ‘ਰਿਪੋਰਟ’ ਲੈਣ ਲਈ ਉਸ ਨੂੰ ਸੱਦਾ ਭੇਜਿਆ। ਪਰ ਹੌਲਦਾਰ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਜਦੋਂ ਉਸ ਨੇ ਗੁਰਮੀਤ ਨੂੰ ਵੇਖਿਆ। ਉਸ ਨੇ ਸਿਰ ’ਤੇ ਦੁਮਾਲਾ ਸਜਾਇਆ ਹੋਇਆ ਸੀ। ਭਮੱਤਰਿਆ ਹੋਇਆ ਹੌਲਦਾਰ ਬੋਲਿਆ “ਓ ਤੈਨੂੰ ਆਹ ਕੀ ਫਤੂਰ ਚੜ ਗਿਐ........ ਹਾਅ ਕੀਹਨੇ ਸਿਖਾਤਾ ਤੈਨੂੰ ‘ਪੱਗੜ’ ਜਿਹਾ ਬੰਨਣਾ” “ਮੈਂ ਤਾਂ ਜੀ ਹੁਣ ਕੇਸ ਰੱਖਣੇ ਸ਼ੁਰੂ ਕਰ ਲਏ ਐ.........” ਮੁੰਡੇ ਨੇ ਜਵਾਬ ਦਿੱਤਾ, ਉਸ ਦਾ ਬੋਲਣ ਦਾ ਤਰੀਕਾ ਵੀ ਥੋੜਾ ਬਦਲਿਆ ਹੋਇਆ ਸੀ।
ਇਹ ਸੁਣ ਕੇ ਤਾਂ ਜਿਵੇਂ ਹੌਲਦਾਰ ਦੇ ਸਿਰ ਸੌ ਘੜੇ ਪਾਣੀ ਪੈ ਗਿਆ............. ਕਲਾਸ ਦੀ ‘ਰਿਪੋਰਟ’ ਤਾਂ ਉਸ ਨੂੰ ਭੁੱਲ ਈ ਗਈ ਜਾਂ ਕਹਿ ਲਉ ‘ਰਿਪੋਰਟ’ ਉਸ ਨੂੰ ਮਿਲ ਗਈ ਸੀ, ਉਸ ਨੇ ਮੁੰਡੇ ਨੂੰ ਹੋਰ ਕੁਝ ਨਾ ਪੁੱਛਿਆ ਤੇ ਡਿਊਟੀ ਤੇ ਜਾਣ ਲਈ ਤਿਆਰ ਹੋ ਗਿਆ। ਛੇਤੀ ਨਾਲ ਕੋਤਵਾਲੀ ਆਇਆ ਤੇ ਸਿਧਾ ਮੱਖਣ ਸਿਹੁੰ ਦੇ ਕਮਰੇ ਵਿਚ ਜਾ ਪਹੁੰਚਿਆ।
“ਓ ਆ ਓ ਬਲਚੇਵ ਸਿੰਘਾ ........... ਮੈਂ ਤੈਨੂੰ ਈ ਯਾਦ ਕਰਦਾ ਸੀ..............ਕੁਝ ਨਵਾਂ ਦੱਸਿਐ ਮੁੰਡੇ ਨੇ ਕਲਾਸ ਬਾਰੇ” ਬਲਦੇਵ ਦੇ ਅੰਦਰ ਵੜਦਿਆਂ ਈ ਮੱਖਣ ਸਿੰਹੁ ਨੇ ਪੁੱਛਿਆ, ਉਸ ਨੇ ਹੁਣ ਤੱਕ ਹਰਦੀਪ ਦੇ ਕਈ ਲੇਖ ਪੜ ਲਏ ਸਨ।
“ਜਨਾਬ ਮੁੰਡੇ ਨੇ ਕੀ ਦੱਸਣੈ ਜੀ...........ਓਹਦੇ ਤਾਂ ਤੌਰ ਈ ਬਦਲੇ ਪਏ ਐ ............ ਜਨਾਬ ਮੈਂ ਆਪਣੇ ਗੁਆਢ ਦਾ ਸਭ ਤੋਂ ਚਲਾਕ ਤੇ ਇੱਲਤੀ ਜਵਾਕ ਭੇਜਿਆ ਸੀ ਕਲਾਸ ’ਚ ............. ਤੇ ਅੱਜ ਜਨਾਬ ........... ਅੱਜ ਮੇਰੀ ਹੈਰਾਨੀ ਦੀ ਕੋਈ ਹੱਦ ਨੀ ਰਹੀ ਜਦ ਮੈਂ ਉਸ ਨੂੰ ਨਿਹੰਗਾ ਆਲੀ ਪੱਗ ਜੀ ਬੰਨੀ ਦੇਖਿਆ .........ਜਨਾਬ ਕੀ ਦੱਸਾਂ ਜੀ ਮੇਰਾ ਤਾਂ ਕੁਝ ਪੁੱਛਣ ਨੂੰ ਜੀਅ ਨ੍ਹੀ ਕੀਤਾ ......... ਜਿਹੜਾ ਮੁੰਡਾ ਧੀ-ਭੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦਾ ਸੀ ਅੱਜ ਮੈਂ ਉਸ ਦੇ ਮੂੰਹੋਂ ਫੁੱਲ ਕਿਰਦੇ ਵੇਖੇ ......... ਏਨੀ ਨਿਮਰਤਾ ........... ਕਮਾਲ ਐ ਜਨਾਬ .......... ਪਤਾ ਨੀ ਕੀ ਜਾਦੂ ਆਲੀ ਛੜੀ ਐ ਉਸ ਪਤੰਦਰ ਹਰਦੀਪ ਕੋਲ...........”
“ਫੇਰ ਤਾਂ ਯਾਰ ਫਿਕਰ ਆਲੀ ਗੱਲ ਐ …………… ਸਾਹਬ ਨਾਲ ਗੱਲ ਕਰਨੀ ਪਉ …………… ਏਹ ਜਿਹੜਾ ਅੱਜ ਮੁੰਡਿਆਂ ਦੇ ਵਾਲ ਜੇ ਰਖਾਈ ਜਾਂਦੈ, ਕੱਲ ਨੂੰ ਕੋਈ ਹੋਰ ਸਿਆਪਾ ਨਾ ਖੜਾ ਕਰ ਦੇਵੇ……………” ਮੱਖਣ ਸਿਹੁੰ ਕੁਝ ਸੋਚ ਕੇ ਉਠ ਕੇ ਤੁਰ ਪੈਂਦਾ ਹੈ।
ਜਿਸ ਹਰਦੀਪ ਦਾ ਇਹ ਏਨਾ ‘ਫਿਕਰ’ ਕਰ ਰਹੇ ਨੇ, ਉਸ ਦੇ ਚਿੱਤ-ਚੇਤੇ ਵੀ ਕੋਈ ਐਸੀ ਗੱਲ ਨਹੀਂ ਸੀ । ਨਾ ਤਾਂ ਉਹ ਕੋਈ ਪਾਕਿਸਤਾਨ ਦਾ ਏਜੰਟ ਸੀ ਤੇ ਨਾ ਹੀ ਕੋਈ ‘ਅੱਤਵਾਦੀ’ ਉਹ ਤਾਂ ਸਿਰਫ ਇਕ ਗੁਰਸਿਖ ਸੀ। ਮੁੰਡਿਆਂ ਦੇ ਕੇਸ ਰੱਖਣ ਦਾ ਕਾਰਨ ਇਹ ਸੀ ਕਿ ਹਰਦੀਪ ਮੁੰਡਿਆਂ ਨੂੰ ਇਸ ਤਰ੍ਹਾਂ ਨਾਲ ਇਤਿਹਾਸ ਸਮਝਾ ਰਿਹਾ ਸੀ ਜੈਸਾ ਕਿ ਅੱਜ-ਤੱਕ ਮੁੰਡਿਆ ਨੇ ਨਹੀਂ ਸਮਝਿਆ ਸੀ। ਹੁਣ ਸਿਖ ਇਤਿਹਾਸ ਹੈ ਹੀ ਐਸਾ ਕਿ ਸ੍ਰੋਤੇ ਦੇ ਮਨ ’ਤੇ ਢੂੰਘੀ ਛਾਪ ਛੱਡਦਾ ਹੈ।ਅੱਜ ਕੱਲ ਦਾ ਕੋਈ ਸੰਤ ਜਾਂ ਕਥਾਵਾਚਕ ਇਸ ਤਰ੍ਹਾਂ ਗੁਰਮਤਿ ਸਿਧਾਂਤ ਤੇ ਇਤਿਹਾਸ ਸੰਗਤ ਨੂੰ ਨਹੀਂ ਸੁਣਾ ਰਹੇ ਸਨ, ਉਹ ਤਾਂ ਬਸ ਆਪੋ-ਆਪਣੇ ਘਰ ਭਰਨ ਵਿਚ ਲੱਗੇ ਹੋਏ ਹਨ, ਵੱਡੀਆਂ ਗੱਡੀਆਂ ’ਤੇ ਝੂਟੇ ਲੈਣ ਗਿੱਝੇ ਹੋਏ ਹਨ ਤੇ ਨਤੀਜਾ ਸਾਡੇ ਸਾਹਮਣੇ ਹੈ। ਦੂਜੇ ਲਫ਼ਜਾਂ ਵਿਚ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿਚ ਜੋ ਵੀ ਪ੍ਰਚਾਰ ਸਟੇਜਾਂ ਤੋਂ ਕੀਤਾ ਜਾ ਰਿਹਾ ਹੈ ਲਗਭਗ ਸਾਰਾ ਹੀ ‘ਸਰਕਾਰੀ’ ਹੈ। ਸਕਰਾਰ ਜਾਂ ਏਜੰਸੀਆਂ ਜੋ ਕਹਿੰਦੀਆਂ ਹਨ ਉਹ ਹੀ ਬੋਲਿਆ ਜਾ ਰਿਹਾ ਹੈ।
“ਘਰ ਤੋਂ ਬਾਅਦ ਸਕੂਲ ਤੇ ਗੁਰਦੁਆਰਾ ਹੀ ਐਸੀਆਂ ਥਾਵਾਂ ਹਨ ਜਿਥੇ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਦੇ ਹਨ। ਸਕੂਲ ਤਾਂ ਸਰਕਾਰ ਦੇ ਕਬਜੇ ਹੇਠ ਸਨ ਹੀ, ਉਹ ਹੀ ਪੜਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ, ਗਾਂਧੀ ਨੂੰ ਬਾਪੂ, ਨਹਿਰੂ ਨੂੰ ਚਾਚਾ .............., ਤੇ ਹੁਣ ਗੁਰਦੁਆਰੇ ਵੀ ਤਕਰੀਬਨ ਸਰਕਾਰੀ ਕਬਜੇ ਥੱਲੇ ਹਨ ਤੇ ਸਰਕਾਰੀ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ। ............. ਤੇ ਜੇ ਕੋਈ ਹਰਦੀਪ ਵਰਗਾ ਮੁੰਡਾ ਨੌਜੁਆਨਾਂ ਮੂਹਰੇ ਸੱਚ ਰੱਖ ਰਿਹਾ ਹੈ ਤਾਂ ਉਹ ਤਾਂ ਇਹਨਾਂ ਨੂੰ ‘ਖਤਰਨਾਕ’ ਲੱਗਣਾ ਹੀ ਹੈ।
ਮੱਖਣ ਸਿੰਘ ਸਾਰੀ ਗੱਲ ਵੱਡੇ ਸਾਹਬ ਨਾਲ ਕਰਦਾ ਹੈ। ਕੁਝ ਮਸਾਲਾ ਕੋਲੋਂ ਵੀ ਲਗਾ ਦਿੰਦਾ ਹੈ। ਵੱਡਾ ਸਾਹਬ ਮਸਲੇ ਨੂੰ ਗੰਭਰਿਤਾ ਨਾਲ ਲੈਣ ਦਾ ਹੁਕਮ ਦਿੰਦਾ ਹੈ, ਤੇ ਕਿਸੇ ਤਰੀਕੇ ਕਲਾਸ ਬੰਚ ਕਰਵਾਉਣ ਲਈ ਉਪਰਾਲਾ ਕਰਨ ਲਈ ਵੀ ਕਹਿੰਦਾ ਹੈ। ਜਦੋਂ ਮੱਖਣ ਸਿੰਘ ਉੱਠ ਕੇ ਤੁਰਨ ਲੱਗਦਾ ਹੈ ਤਾਂ ਵੱਡਾ ਸਾਹਬ ਬੋਲਦਾ ਹੈ, “ਕੋਈ ਬਾਤ ਨਹੀਂ ਮੱਖਣ ਸਿੰਹ........ਫਿਕਰ ਮਤ ਕਰੋ..........ਜਲਦੀ ਹੀ ‘ਕੁਛ ਨਾ ਕੁਛ’ ਹੋ ਜਾਏਗਾ” ਸੀ. ਆਈ. ਡੀ. ਦੇ ਕੁਝ ਬੰਦੇ ਚੁੱਪ ਚਪੀਤੇ ੳਹੁਨਾਂ ਮੁੰਡਿਆ ਦੇ ਘਰਦਿਆ ਨੂੰ ਮਿਲ ਆਉਂਦੇ ਹਨ ਜੋ ਲਗਾਤਾਰ ਹਰਦੀਪ ਨੂੰ ਮਿਲਦੇ ਸਨ। ਮੁੰਡਿਆ ਦੇ ਘਰਦਿਆਂ ਨੂੰ ਹਰਦੀਪ ਦੇ ‘ਅੱਤਵਾਦੀ’ ਹੋਣ ਬਾਰੇ ਦੱਸ ਦਿੱਤਾ ਜਾਂਦਾ ਹੈ।
ਸਚਮੁੱਚ, ਉਹ ਸਰਕਾਰ ਲਈ ਅੱਤਵਾਦੀ ਹੀ ਤਾਂ ਸੀ। ਜੋ ਸਰਾਬਾਂ ਪੀ ਰਹੇ ਤੇ ਗੰਦੇ ਗਾਣਿਆ ਤੇ ਭੰਗੜੇ ਪਾ ਰਹੇ ਮੁੰਡਿਆਂ ਨੂੰ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਯਾਦ ਦਿਵਾ ਰਿਹਾ ਸੀ। ਉਹ ਅੱਤਵਾਦੀ ਹੀ ਸੀ, ਜਿਸ ਨੇ ਸਾਰਾ ਦਿਨ ਕੁੜੀਆਂ ਮਗਰ ਧੱਕੇ ਖਾਂਦੇ ਫਿਰ ਰਹੇ ਮੁੰਡਿਆਂ ਨੂੰ ਗੁਰਦੁਆਰੇ ਆਉਣ ਲਾ ਦਿੱਤਾ ਸੀ, ਜਿਸ ਨੇ ਛੋਟੀ-ਛੋਟੀ ਗੱਲ ਤੇ ਆਪੋ ਵਿਚ ਲੜਦੇ ਮੁੰਡਿਆਂ ਨੂੰ ਭਰਾਵਾਂ ਵਾਂਗ ਰਹਿਣਾ ਸਿਖਾ ਦਿੱਤਾ ਸੀ ਜਿਹੜੇ ਹੁਣ ਜਦ ਗੱਤਕਾ ਖੇਡਦੇ ਸਨ ਤਾਂ ਲੋਕ ਮੂੰਹ ਵਿਚ ਉਂਗਲਾਂ ਪਾਂ ਲੈਂਦੇ ਸਨ। ਅੱਤਵਾਦੀ ਹੀ ਸੀ ................. ਸਚਮੁੱਚ ...............।
ਜਿਹੜੇ ‘ਕੁਛ ਨਾ ਕੁਛ’ ਹੋ ਜਾਣ ਬਾਰੇ ਵੱਡੇ ਸਾਹਬ ਨੇ ਮੱਖਣ ਸਿੰਘ ਨੂੰ ਕਿਹਾ ਸੀ, ਉਹ ਹੋ ਗਿਆ। ਦੂਰ ਇਕ ਜਿਲ੍ਹੇ ਦੇ ਸਿਨੇਮੇਂ ਵਿਚ ਬੰਬ ਧਮਾਕਾ ਹੋ ਗਿਆ ............. ਚਾਰ ਕੁ ਬੰਦੇ ਵੀ ਮਰ ਗਏ। ਮਰਨ ਵਾਲੇ ਭਈਏ ਸਨ ਤੇ ਸ਼ੱਕ ਸਿੱਧਾ ਸਿਖਾਂ ਤੇ ਹੀ ਆਉਣਾ ਸੀ। ਪੈਂਦੀ ਸੱਟੇ ਹੀ ਸਾਰੇ ਮੀਡੀਏ ਤੇ ਪੁਲਸ ਨੇ ਗੱਲ ਸਿਖ ਜਥੇਬੰਦੀਆਂ ਦੇ ਗਲ ਪਾ ਦਿੱਤੀ ............. ਬਸ ........... ਫੇਰ ਕੀ ਸੀ । ਦੋ ਮਹੀਨੇ ਹੋ ਗਏ ਧਮਾਕੇ ਨੂੰ .................ਪੰਜਾਬ ਵਿਚੋਂ ਘੱਟੋ-ਘੱਟ 60-70 ਮੁੰਡੇ ਚੁੱਕ ਲਏ ਪੁਲਸ ਨੇ ਪੁੱਛ ਪੜਤਾਲ ਕਰਨ ਲਈ ............... ਤੇ ਅੱਜ ਹਰਦੀਪ ਦੀ ਵਾਰੀ ਵੀ ਆ ਗਈ ............. ਉਹ ਵੀ ਤਾਂ ਨਜਰਾਂ ਵਿਚ ਸੀ .............. ਬਸ ਮੌਕੇ ਦੀ ਭਾਲ ਸੀ ................ ਤੇ ਏਸ ਤੋਂ ਵਧੀਆ ਮੌਕਾ ਪੁਲਸ ਲਈ ਹੋਰ ਕਿਹੜਾ ਸੀ।
ਸਾਰੇ ਆਂਢ-ਗੁਆਢ ਦੇ ਸਾਹਮਣੇ ਕੱਲ੍ਹ ਪੁਲਸ ਨੇ ਹਰਦੀਪ ਨੂੰ ਘਰੋਂ ਚੱਕਿਆ ਸੀ ਪਰ ਅੱਜ ਦੇ ਅਖਬਾਰ ਦੀ ਖਬਰ ਸੀ, “ਬੱਬਰ ਖਾਲਸਾ ਦਾ ਖਤਰਨਾਕ ਦਹਿਸ਼ਤਗਰਦ ਹਰਦੀਪ ਸਿੰਘ ਉਰਫ ਦੀਪਾ ਦਿੱਲੀ ਪੁਲਸ ਵੱਲੋਂ ਗਿਰਫਤਾਰ ............... 26 ਜਰਵਰੀ ਤੇ ਦਿੱਲੀ ਧਮਾਕਾ ਕਰਨ ਦੀ ਯੋਜਨਾ ਸੀ ............... ਬਹੁਤ ਚਿਰ ਤੋਂ ਪੁਲਸ ਨੂੰ ਲੋੜੀਂਦਾ ਸੀ ............. ਸਿਨੇਮਾਂ ਧਮਾਕੇ ਵਿਚ ਵੀ ਹੱਥ ਸੀ ................ ਸਰਸੇ ਵਾਲੇ ਨੂੰ ਮਾਰਨ ਦਾ ਵੀ ਪਲੈਨ ਸੀ ................” ਖਬਰ ਪੜ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ, ਐਸਾ ਹੋ ਵੀ ਕਿਵੇਂ ਸਕਦਾ ਸੀ, ਏਨਾ ਸ਼ਰੀਫ ਮੁੰਡਾ ............. ਤੇ ਅੱਤਵਾਦੀ................ ਪਰ ਇਸ ਨੂੰ ਤਾਂ ਘਰੋਂ ਚੁੱਕਿਆ ਸੀ ਤੇ ਫਿਰ ਦਿੱਲੀਓ?........... ਫੇਰ ‘ਕਿਸੇ ਡਰੋਂ’ ਸਾਰੇ ਚੁੱਪ ਹੋ ਜਾਂਦੇ।
ਏਧਰ ਮੱਖਣ ਸਿਹੁੰ, ਹੌਲਦਾਰ ਬਲਦੇਵ ਸਿਹੁੰ ਨਾਲ ਖਿੜ-ਖਿੜਾ ਕੇ ਹੱਸ ਰਿਹਾ ਸੀ। ਉਹ ਖ਼ੁਸ ਹੋਣ ਵੀ ਕਿਉਂ ਨਾਂ, ਇਕ ਵੱਡੇ ‘ਖਤਰਨਾਕ ਅੱਤਵਾਦੀ’ ਨੂੰ ਫੜਣ ਵਿਚ ਉਹਨਾਂ ਦਾ ਵੀ ਤਾਂ ਯੋਗਦਾਨ ਸੀ।
ਜਗਦੀਪ ਸਿੰਘ ਫਰੀਦਕੋਟ (9815763313